Welcome to Canadian Punjabi Post
Follow us on

27

June 2022
ਬ੍ਰੈਕਿੰਗ ਖ਼ਬਰਾਂ :
ਬਜਟ ਵਿੱਚ ਕਿਸਾਨਾਂ ਲਈ ਕੁਝ ਨਹੀਂ, ਕੇਂਦਰ ਵੀ ਕਿਸਾਨ ਅੰਦੋਲਨ ਤੋਂ ਘਬਰਾਇਆ : ਰਾਜੇਵਾਲਜਨਤਾ ਬਜਟ ਪੇਸ਼ ਕਰਨ ਉਤੇ ਮੁੱਖ ਮੰਤਰੀ ਵੱਲੋਂ ਚੀਮਾ ਨੂੰ ਮੁਬਾਰਕਬਾਦਸ਼੍ਰੋਮਣੀ ਕਮੇਟੀ ਦੇ ਜਨਰਲ ਸੈਕਟਰੀ ਪੰਜੋਲੀ ਨੇ ਅਕਾਲੀ ਲੀਡਰਸਿ਼ਪ ਵਿੱਚ ਤਬਦੀਲੀ ਦੀ ਸੁਰ ਚੁੱਕੀਭਾਰਤ ਦੀਆਂ ਉੱਪ ਚੋਣਾਂ: ਭਾਜਪਾ ਨੇ ਆਜ਼ਮਗੜ੍ਹ ਅਤੇ ਰਾਮਪੁਰ ਲੋਕਸਭਾ ਸੀਟਾਂ ਸਮਾਜਵਾਦੀ ਪਾਰਟੀ ਤੋਂ ਖੋਹੀਆਂਸਿੱਧੂ ਮੂਸੇਵਾਲਾ ਦਾ ਐੱਸ ਵਾਈ ਐੱਲ ਗੀਤ ਪਾਬੰਦੀ ਲੱਗਣ ਦੇ ਕਾਰਨ ਯੂਟਿਊਬ ਨੇ ਹਟਾਇਆਅਗਨੀਪਥ ਯੋਜਨਾ: ਗਵਰਨਰ ਸੱਤਿਆਪਾਲ ਮਲਿਕ ਨੇ ‘ਜਵਾਨਾਂ ਦੀਆਂ ਉਮੀਦਾਂ ਨਾਲ ਧੋਖਾ’ ਕਿਹਾਹੈਰਾਨੀ ਵਾਲਾ ਖੁਲਾਸਾ: ਪ੍ਰਿੰਸ ਚਾਰਲਸ ਨੇ ਕਤਰ ਦੇ ਸ਼ੇਖ ਤੋਂ ਨੋਟਾਂ ਦੇ ਭਰੇ ਬੈਗ ਪ੍ਰਵਾਨ ਕੀਤੇਸੰਗਰੂਰ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਅੰਦਰ ਇੰਜ ਰਿਹਾ ਨਤੀਜਾ
ਭਾਰਤ

ਉਦੈਪੁਰ ਚਿੰਤਨ ਕੈਂਪ ਦੀ ਨੀਤੀ: ਕਾਂਗਰਸ ਅਗਲੀ ਵਾਰ ਅੱਧੀਆਂ ਟਿਕਟਾਂ ਪੰਜਾਹ ਤੋਂ ਘੱਟ ਉਮਰ ਵਾਲੇ ਲੋਕਾਂ ਨੂੰ ਦੇਵੇਗੀ

May 16, 2022 02:00 PM

ਨਵੀਂ ਦਿੱਲੀ, 16 ਮਈ (ਪੋਸਟ ਬਿਊਰੋ)- ਕਾਂਗਰਸ ਨੇ ਉਦੈਪੁਰ ਚਿੰਤਨ ਕੈਂਪ ਵਿੱਚ ਤਿੰਨ ਦਿਨ ਮੰਥਨ ਪਿੱਛੋਂ ਸੰਗਠਨ ਵਿੱਚ ਅਹਿਮ ਸੁਧਾਰ, ਜਨਤਾ ਨਾਲ ਜੋੜ ਤੇ ਸੜਕਾਂ ਉੱਤੇ ਸੰਘਰਸ਼ ਦੇ ਮੂਲ ਮੰਤਰ ਦਾ ਸੰਕਲਪ ਲੈਂਦਿਆਂ 2024 ਵਿੱਚ ਆਪਣੀ ਸਿਆਸੀ ਵਾਪਸੀ ਲਈ ਲੜਾਈ ਦਾ ਰੋਡਮੈਪ ਤਿਆਰ ਕਰ ਲਿਆ ਹੈ। ਇਸ ਤਹਿਤ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਅੱਧੀਆਂ ਟਿਕਟਾਂ 50 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਦੇਵੇਗੀ ਅਤੇਪਾਰਲੀਮੈਂਟ, ਸੂਬਾਈ ਵਿਧਾਨ ਸਭਾਵਾਂ ਤੇ ਹੋਰਨਾਂ ਚੋਣਾਂ ਵਾਲੇ ਅਹੁਦਿਆਂ ਉੱਤੇ ਆਗੂਆਂ ਦੀ ਸੇਵਾਮੁਕਤੀ ਦੀ ਉਮਰ ਵੀ ਤੈਅ ਕਰੇਗੀ।
ਜਨਤਾ ਨਾਲ ਜੁੜਨ ਦੇ ਮੰਤਰ ਤਹਿਤ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਸ਼ਮੀਰ ਤੋਂ ਕੰਨਿਆਕੁਮਾਰੀ ਤਕ ਦੋ ਅਕਤੂਬਰ ਤੋਂ ਭਾਰਤ ਜੋੜੋ ਪਦ ਯਾਤਰਾ ਕੱਢਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ: ਅਸੀਂ ਉਭਰਾਂਗੇ, ਇਹ ਸਾਡਾ ਦਿ੍ਰੜ ਨਿਸ਼ਚਾ ਤੇ ਨਵ-ਸੰਕਲਪ ਹੈ। ਕਾਂਗਰਸ ਦਾ ਨਵਾਂ ਉਦੇਸ਼ ਹੋਵੇਗਾ, ਇਹ ਸਾਡਾ ਨਵਾਂ ਸੰਕਲਪ ਹੈ। ਉਦੈਪੁਰ ਨਵ-ਸੰਕਲਪ ਹੇਠ ਪਾਰਟੀ ਵਿੱਚ ਵੱਡੇ ਸੁਧਾਰ ਲਾਗੂ ਕਰਨ ਦਾ ਐਲਾਨ ਕਰਦਿਆਂ ਇੱਕ ਵਿਅਕਤੀ ਇੱਕ ਅਹੁਦਾ ਤੇ ਇੱਕ ਪਰਵਾਰ ਨੂੰ ਇੱਕ ਟਿਕਟ ਨਾਲ ਸੰਗਠਨ ਵਿੱਚ ਹਰ ਪੱਧਰ ਉੱਤੇ ਪੰਜਾਹ ਫੀਸਦੀ ਅਹੁਦੇ ਪੰਜਾਹ ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਦੇਣ ਦੇ ਮਤੇ ਨੂੰ ਮਨਜ਼ੂਰੀ ਦਿੱਤੀ ਗਈ। ਚੋਣਾਂ ਦੇ ਪ੍ਰਬੰਧ ਤੇ ਜ਼ਮੀਨੀ ਸਰਵੇ ਲਈ ਵੱਖ-ਵੱਖ ਵਿਭਾਗ ਬਣਾਉਣ ਵਰਗੇ ਕਈ ਨਵੇਂ ਕਦਮ ਚੁੱਕਣ ਦਾ ਐਲਾਨ ਕੀਤਾ ਗਿਆ ਹੈ।
ਸਿਆਸੀ ਮਸਲਿਆਂਬਾਰੇ ਕਾਂਗਰਸ ਨੇ ਗੱਠਜੋੜ ਦਾ ਬਦਲ ਖੁੱਲ੍ਹਾ ਰੱਖਣ ਦੀ ਗੱਲ ਕਹੀ ਅਤੇ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਵਿੱਚ ਮਹਿਲਾ ਰਾਖਵਾਂਕਰਨ ਵਿੱਚ ਕੋਟੇ ਦੇ ਅੰਦਰ ਕੋਟੇ ਦਾ ਸਮਰਥਨ ਵੀ ਕੀਤਾ ਹੈ। ਪਾਰਲੀਮੈਂਟਅਤੇ ਵਿਧਾਨ ਸਭਾਵਾਂ ਵਿੱਚ ਓ ਬੀ ਸੀ (ਹੋਰ ਪਛੜੀਆਂ ਜਾਤੀਆਂ) ਲਈ ਰਾਖਵਾਂਕਰਨ ਤੇ ਨਿੱਜੀ ਖੇਤਰ ਦੀਆਂ ਨੌਕਰੀਆਂ ਵਿੱਚ ਰਾਖਵਾਂਕਰਨ ਦੇ ਮਸਲੇ ਨੂੰ ਹਾਲੇ ਪਾਰਟੀ ਨੇ ਛੱਡ ਦਿੱਤਾ ਹੈ, ਪਰ ਜਾਤੀ ਜਨਗਣਨਾ ਦਾ ਸਮਰਥਨ ਕਰ ਕੇ ਕਾਂਗਰਸ ਨੇ ਓ ਬੀ ਸੀ ਵਰਗ ਵਿੱਚ ਸਿਆਸੀ ਆਧਾਰ ਵਧਾਉਣ ਦਾ ਦਾਅ ਚੱਲ ਦਿੱਤਾ ਹੈ।ਕਾਂਗਰਸ ਵਿੱਚ ਇਨ੍ਹਾਂ ਅਹਿਮ ਬਦਲਾਵਾਂ ਉੱਤੇ ਤੁਰੰਤ ਅਮਲ ਲਈ ਸੋਨੀਆ ਗਾਂਧੀ ਨੇ ਚਿੰਤਨ ਸ਼ਿਵਰ ਦੇ ਆਪਣੇ ਸਮਾਪਤੀ ਸੰਬੋਧਨ ਵਿੱਚਇੱਕ ਟਾਸਕ ਫੋਰਸ ਦੇ ਗਠਨ ਦਾ ਐਲਾਨ ਕੀਤਾ। ਜਨਤਾ ਦਾ ਰੌਂਅ ਦੇਖਦਿਆਂ ਤੇ ਫੀਡਬੈਕ ਲਈ ਪਬਲਿਕ ਇਨਸਾਈਟ ਡਿਪਾਰਟਮੈਂਟ, ਪਾਰਟੀ ਦੇ ਲੋਕਾਂ ਨੂੰ ਵਿਚਾਰਧਾਰਕ ਅਤੇ ਨੀਤੀਗਤ ਸਿਖਲਾਈ ਦੇਣ ਲਈ ਰਾਸ਼ਟਰੀ ਟਰੇਨਿੰਗ ਇੰਸਟੀਚਿਊਟ ਅਤੇ ਚੋਣ ਲਈ ਏ ਆਈ ਸੀ ਸੀ (ਆਲ ਇੰਡੀਆ ਕਾਂਗਰਸ ਕਮੇਟੀ) ਵਿੱਚ ਚੋਣ ਪ੍ਰਬੰਧਕੀ ਵਿਭਾਗ ਬਣਾਉਣ ਦਾ ਫੈਸਲਾ ਹੋਇਆ ਹੈ, ਜਦ ਕਿ ਉੱਤੋਂ ਲੈ ਕੇ ਸੰਗਠਨ ਦੇ ਜ਼ਿਲ੍ਹਾ ਪੱਧਰ ਤਕ ਦੇ ਅਹੁਦੇਦਾਰਾਂ ਦੇ ਕੰਮਾਂ ਦੀ ਘੋਖ ਕਾਂਗਰਸ ਦੇ ਕੌਮੀ ਜਨਰਲ ਸੈਕਟਰੀਦੇ ਪੱਧਰ ਉੱਤੇਹੋਵੇਗੀ। ਪਾਰਲੀਮੈਂਟਰੀ ਬੋਰਡ ਦੇ ਮਤੇ ਉੱਤੇ ਚਿੰਤਨ ਸ਼ਿਵਰ ਵਿੱਚ ਚਰਚਾ ਹੋਈ ਅਤੇ ਇਹ ਸੰਗਠਨ ਸੁਧਾਰਾਂ ਦੇ ਖਰੜੇ ਵਿੱਚ ਵੀ ਸ਼ਾਮਲ ਸੀ, ਪਰ ਅੰਤਿਮ ਸੰਕਲਪਾਂ ਵਿੱਚ ਇਸ ਨੂੰ ਥਾਂ ਨਹੀਂ ਮਿਲ ਸਕੀ।

Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਦੀਆਂ ਉੱਪ ਚੋਣਾਂ: ਭਾਜਪਾ ਨੇ ਆਜ਼ਮਗੜ੍ਹ ਅਤੇ ਰਾਮਪੁਰ ਲੋਕਸਭਾ ਸੀਟਾਂ ਸਮਾਜਵਾਦੀ ਪਾਰਟੀ ਤੋਂ ਖੋਹੀਆਂ ਸਿੱਧੂ ਮੂਸੇਵਾਲਾ ਦਾ ਐੱਸ ਵਾਈ ਐੱਲ ਗੀਤ ਪਾਬੰਦੀ ਲੱਗਣ ਦੇ ਕਾਰਨ ਯੂਟਿਊਬ ਨੇ ਹਟਾਇਆ ਅਗਨੀਪਥ ਯੋਜਨਾ: ਗਵਰਨਰ ਸੱਤਿਆਪਾਲ ਮਲਿਕ ਨੇ ‘ਜਵਾਨਾਂ ਦੀਆਂ ਉਮੀਦਾਂ ਨਾਲ ਧੋਖਾ’ ਕਿਹਾ ਭਾਰਤੀ ਫੁੱਟਬਾਲ ਫੈਡਰੇਸ਼ਨ ਦੀ ਲਾਪਰਵਾਹੀ ਦਾ ਨਮੂਨਾ ਸੁਪਰੀਮ ਕੋਰਟ ਨੇ ਕਿਹਾ: ਨਜ਼ਰਬੰਦੀ ਕਾਨੂੰਨ ਦੀ ਲਗਾਤਾਰ ਵਰਤੋਂ ਨਹੀਂ ਹੋ ਸਕਦੀ ਸਿੱਧੂ ਮੂਸੇਵਾਲਾ ਦੇ ਗੀਤ ਦੇ ਜਵਾਬ ਵਿੱਚ ਹਰਿਆਣਵੀ ਗਾਇਕਾਂ ਨੇ ਵੀ ਗੀਤ ਲਾਂਚ ਕਰ ਦਿੱਤਾ ਏ ਟੀ ਐਸ ਨੇ ਤੀਸਤਾ ਸੀਤਲਵਾਡ ਨੂੰ ਹਿਰਾਸਤ ਵਿੱਚ ਲਿਆ ਬਾਲਗ ਧੀ ਵਿਆਹ ਤਕ ਪਿਤਾ ਤੋਂ ਸਾਰਾ ਖਰਚਾ ਲੈ ਸਕਦੀ ਹੈ ਭਾਜਪਾ ਨੇ ਬੈਂਕਾਂ ਨਾਲ ਫਰਾਡ ਕਰਨ ਵਾਲੀ ਡੀ ਐਚ ਐਫ ਐਲ ਕੰਪਨੀ ਤੋਂ ਕਰੋੜਾਂ ਦਾ ਚੰਦਾ ਲਿਆ: ਕਾਂਗਰਸ ਸ਼ਰਧਾਲੂਆਂ ਦਾ ਵਾਹਨ ਖੱਡ ਵਿੱਚ ਡਿੱਗਿਆ, 10 ਮੌਤਾਂ, ਸੱਤ ਜ਼ਖਮੀ