Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਚੋਰਾਂ ਨੇ ਮੰਦਰ ਦੀਆਂ ਮੂਰਤੀਆਂ ਡਰ ਕੇ ਵਾਪਸ ਕੀਤੀਆਂ

May 16, 2022 01:54 PM

ਚਿੱਤਰਕੂਟ, 16 ਮਈ (ਪੋਸਟ ਬਿਊਰੋ)- ਚਿੱਤਰਕੂਟ ਦੇ ਪ੍ਰਸਿੱਧ ਬਾਲਾਜੀ ਮੰਦਰ ਤਰੌਂਹਾ ਤੋਂ 9 ਮਈ ਨੂੰ ਚੋਰੀ ਕੀਮਤੀ ਮੂਰਤੀਆਂ ਚੋਰ ਕੱਲ੍ਹ ਮੰਦਰ ਦੇ ਮਹੰਤ ਦੇ ਘਰ ਦੇ ਬਾਹਰ ਛੱਡ ਗਏ। ਘਰ ਦੇ ਬਾਹਰ ਚੋਰਾਂ ਦੀ ਚਿੱਠੀ ਮਿਲਣ ਤੋਂ ਬਾਅਦ ਤਲਾਸ਼ੀ ਲੈਣ ਉੱਤੇ ਇੱਕ ਟੋਕਰੀ ਹੇਠਾਂ ਰੱਖੀ ਬੋਰੀ ਵਿੱਚ ਪਿੱਤਲ ਅਤੇ ਤਾਂਬੇ ਦੀਆਂ 12 ਮੂਰਤੀਆਂ ਮਿਲੀਆਂ। ਚਿੱਠੀ ਵਿੱਚ ਚੋਰਾਂ ਨੇ ਲਿਖਿਆ ਸੀ ਕਿ ਮੂਰਤੀਆਂ ਦੀ ਚੋਰੀ ਪਿੱਛੋਂ ਉਨ੍ਹਾਂ ਨੂੰ ਬੁਰੇ-ਬੁਰੇ ਸੁਫਨੇ ਆ ਰਹੇ ਸਨ।
ਸਦਰ ਕੋਤਵਾਲੀ ਦੇ ਤਰੌਂਹਾ ਵਾਲੇ ਬਾਲਾਜੀ ਮੰਦਰ ਤੋਂ 9 ਮਈ ਨੂੰ ਅਸ਼ਟਧਾਤੂ, ਪਿੱਤਲ ਅਤੇ ਤਾਂਬੇ ਦੀਆਂ 16 ਮੂਰਤੀਆਂ ਚੋਰੀ ਹੋ ਗਈਆਂ ਸਨ। ਮੰਦਰ ਦਾ ਤਾਲਾ ਤੋੜ ਕੇ ਚੋਰ ਉਥੋਂ ਪੰਜ ਕਿਲੋ ਵਜ਼ਨ ਦੀ ਅਸ਼ਟਧਾਤੂ ਦੀ ਸ੍ਰੀਰਾਮ ਤੇ ਮਾਤਾ ਸੀਤਾ ਦੀ ਮੂਰਤੀ, ਪਿੱਤਲ ਦੀ ਰਾਧਾ-ਕ੍ਰਿਸ਼ਨ ਦੀ ਮੂਰਤੀ, ਬਾਲਾਜੀ ਦੀ ਮੂਰਤੀ ਅਤੇ ਲੱਡੂ ਗੋਪਾਲ ਸਣੇ ਨਗਦੀ ਤੇ ਚਾਂਦੀ ਦਾ ਸਾਮਾਨ ਲੈ ਗਏ ਸਨ। ਚੋਰੀ ਦੇ ਮਾਮਲੇ ਵਿੱਚ ਉਦੋਂ ਨਵਾਂ ਮੋੜ ਆ ਗਿਆ, ਜਦੋਂ ਮੂਰਤੀਆਂ ਇੱਕ ਚਿੱਠੀ ਨਾਲ ਮਾਨਿਕਪੁਰ ਕਸਬੇ ਵਿੱਚ ਮਹਾਵੀਰ ਨਗਰ ਵਾਰਡ ਵਿੱਚ ਰਹਿੰਦੇ ਮੰਦਰ ਦੇ ਮਹੰਤ ਰਾਮ ਬਾਲਕ ਦਾਸ ਦੇ ਘਰ ਦੇ ਬਾਹਰ ਮਿਲੀਆਂ। ਮਹੰਤ ਨੇ ਦੱਸਿਆ ਕਿ ਸਵੇਰੇ ਉਹ ਗਾਵਾਂ ਨੂੰ ਚਾਰਾ-ਪਾਣੀ ਦੇਣ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਇੱਕ ਚਿੱਠੀ ਮਿਲੀ। ਉਸ ਵਿੱਚ ਚੋਰੀ ਕੀਤੀਆਂ ਮੂਰਤੀਆਂ ਦੇ ਬਾਰੇ ਪਛਤਾਵੇ ਦੇ ਭਾਵ ਸਨ। ਚਿੱਠੀ ਪੜ੍ਹਨ ਤੋਂ ਬਾਅਦ ਮਹੰਤ ਨੇ ਮੂਰਤੀਆਂ ਦੀ ਭਾਲ ਕੀਤੀ ਤਾਂ ਘਰ ਦੇ ਬਾਹਰ ਟੋਕਰੀ ਹੇਠਾਂ ਰੱਖੀ ਬੋਰੀ ਅੰਦਰ ਪਿੱਤਲ ਤੇ ਤਾਂਬੇ ਦੀਆਂ 12 ਮੂਰਤੀਆਂ ਮਿਲੀਆਂ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼