ਮਿਲਟਨ, 16 ਮਈ (ਪੋਸਟ ਬਿਊਰੋ) : ਮਿਲਟਨ ਵਿੱਚ ਇੱਕ ਟਰਾਂਸਪੋਰਟ ਟਰੱਕ ਨੂੰ ਪੇਸ਼ ਆਏ ਹਾਦਸੇ ਕਾਰਨ ਸੜਕ ਉੱਤੇ ਤੇਲ ਫੈਲ ਜਾਣ ਕਰਕੇ ਜੀਟੀਏ ਦੇ ਪੱਛਮ ਵਿੱਚ ਆਵਾਜਾਈ ਵਿੱਚ ਕਾਫੀ ਵਿਘਣ ਪਿਆ।
ਤੜ੍ਹਕੇ 3:30 ਦੇ ਨੇੜੇ ਤੇੜੇ ਜੇਮਜ਼ ਸਨੋਅ ਪਾਰਕਵੇਅ ਤੋਂ ਪਹਿਲਾਂ ਹਾਈਵੇਅ 401 ਉੱਤੇ ਪੂਰਬ ਵਾਲੀਆਂ ਲੇਨਜ਼ ਉੱਤੇ ਇਹ ਹਾਦਸਾ ਵਾਪਰਿਆ। ਐਮਟੀਓ ਨੇ ਦੱਸਿਆ ਕਿ ਟਰਾਂਸਪੋਰਟ ਟਰੱਕ ਵਿੱਚੋਂ ਫਿਊਲ ਲੀਕ ਹੋ ਕੇ ਸਾਰੀ ਸੜਕ ਉੱਤੇ ਖਿੱਲਰ ਗਿਆ ਤੇ ਇਸ ਨਾਲ ਗਾਰਡ ਰੇਲ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ।ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਪੂਰਬ ਵਾਲੀਆਂ ਦੋ ਲੇਨਜ਼ ਨੂੰ ਬੰਦ ਕੀਤਾ ਗਿਆ ਹੈ ਤੇ ਸਿਰਫ ਇੱਕ ਲੇਨ ਤੋਂ ਹੀ ਟ੍ਰੈਫਿਕ ਚਲਾਇਆ ਜਾ ਰਿਹਾ ਹੈ।