Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਨਹੀਂ ਭੁੱਲਦਾ ਨੇਕ ਮੁੱਖ ਅਧਿਆਪਕ

May 12, 2022 01:30 AM

-ਵਿਵੇਕ ਰਾਜ
ਗੱਲ ਓਦੋਂ ਦੀ ਹੈ ਜਦੋਂ ਮੈਂ 13 ਸਾਲਾਂ ਦਾ ਸੀ। ਜ਼ਿਲਾ ਜਲੰਧਰ ਵਿੱਚ ਮੇਰਾ ਪਿੰਡ ਹੈ ਕੰਦੋਲਾ ਕਲਾਂ, ਜੋ ਨੂਰਮਹਿਲ ਤੋਂ ਕੁਝ ਦੂਰੀ ਉੱਤੇ ਹੈ। ਮੈਂ ਆਪਣੇ ਹੀ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਸਾਂ। ਸਾਡੇ ਸਕੂਲ ਵਿੱਚ ਪੁਰਾਣੇ ਮੁੱਖ ਅਧਿਆਪਕ ਦੀ ਬਦਲੀ ਹੋਣ ਕਾਰਨ ਨਵੇਂ ਮੁੱਖ ਅਧਿਆਪਕ ਆਏ। ਮੈਨੂੰ ਯਾਦ ਹੈ ਕਿ ਜਦੋਂ ਮੈਂ ਉਨ੍ਹਾਂ ਨੂੰ ਪਹਿਲੀ ਵਾਰ ਦੇਖਿਆ ਤਾਂ ਮੈਨੂੰ ਉਹ ਵਿਅਕਤੀ ਸੁਭਾਅ ਵਜੋਂ ਬਹੁਤ ਕਠੋਰ ਅਤੇ ਅਨੁਸ਼ਾਸਿਤ ਲੱਗਿਆ। ਸਕੂਲ ਦੇ ਸਾਰੇ ਅਧਿਆਪਕ ਸਾਨੂੰ ਦੱਸਦੇ ਕਿ ਉਨ੍ਹਾਂ ਦਾ ਨਾਂਅ ਕਰਮਵੀਰ ਸਿੰਘ ਹੈ ਤੇ ਉਹ ਪਹਿਲਾਂ ਫੌਜ ਵਿੱਚ ਸਨ ਅਤੇ ਬਹੁਤ ਸਖਤ ਹਨ ਜਿਸ ਕਰ ਕੇ ਸਾਰੇ ਅਧਿਆਪਕ ਆਪ ਉਨ੍ਹਾਂ ਤੋਂ ਡਰਦੇ ਹੀ ਸਨ, ਨਾਲ ਸਾਨੂੰ ਵੀ ਡਰਾਉਂਦੇ ਸਨ। ਅਸੀਂ ਸਾਰੇ ਵਿਦਿਆਰਥੀ ਉਨ੍ਹਾਂ ਨੂੰ ਦੇਖਦੇ ਹੀ ਰਾਹ ਬਦਲ ਲੈਂਦੇ ਸਾਂ, ਪਰ ਮੈਨੂੰ ਸਦਮਾ ਉਦੋਂ ਲੱਗਾ ਜਦੋਂ ਮੈਨੂੰ ਪਤਾ ਲੱਗਾ ਕਿ ਉਹ ਸਾਡੇ ਹੀ ਪਿੰਡ ਦੇ ਰਹਿਣ ਵਾਲੇ ਹਨ ਅਤੇ ਸਾਡੇ ਗੁਆਂਢੀ ਬਣਨ ਵਾਲੇ ਹਨ। ਸੱਚ ਦੱਸਾਂ ਤਾਂ ਜਿੰਨਾ ਡਰ ਮੈਨੂੰ ਉਸ ਵਕਤ ਲੱਗਿਆ ਉਸ ਤੋਂ ਜ਼ਿਆਦਾ ਜ਼ਿੰਦਗੀ ਵਿੱਚ ਮੈਂ ਕਦੇ ਨਹੀਂ ਸੀ ਡਰਿਆ। ਆਖਰ ਉਹ ਸਾਡੇ ਘਰ ਦੇ ਨਾਲ ਵਾਲੇ ਘਰ ਵਿੱਚ ਰਹਿਣ ਆ ਗਏ। ਪਿਤਾ ਜੀ ਸਰਪੰਚ ਹੋਣ ਕਾਰਨ ਉਨ੍ਹਾਂ ਦੀ ਹਰ ਸਕੂਲੀ ਅਤੇ ਹੋਰ ਸਹਾਇਤਾ ਕਰਦੇ, ਜਿਸ ਕਾਰਨ ਦੋਵਾਂ ਵਿਚਕਾਰ ਗੂੜ੍ਹਾ ਪਿਆਰ ਪੈ ਗਿਆ ਸੀ, ਪਰ ਮੈਨੂੰ ਇੰਜ ਲੱਗਦਾ, ਜਿਵੇਂ ਕੋਈ ਮੁਸੀਬਤ ਗਲ ਪੈ ਗਈ ਹੋਵੇ।
ਮੈਂ ਮੈਥੇ ਵਿੱਚ ਬਹੁਤ ਕਮਜ਼ੋਰ ਸਾਂ ਤੇ ਇੱਕ ਵਾਰ ਜਦੋਂ ਮੈਂ ਉਸ ਵਿਸ਼ੇ ਵਿੱਚ ਫੇਲ੍ਹ ਹੋ ਗਿਆ ਤਾਂ ਅਧਿਆਪਕ ਮੈਨੂੰ ਉਨ੍ਹਾਂ ਕੋਲ ਲੈ ਗਏ। ਮੈਂ ਬਹੂਤ ਡਰਿਆ ਹੋਇਆ ਸਾਂ, ਸਰੀਰ ਕੰਬ ਰਿਹ ਸੀ, ਕਿਉਂਕਿ ਉਹ ਮੁੱਖ ਅਧਿਆਪਕ ਹੋਣ ਦੇ ਨਾਲ-ਨਾਲ ਸਾਡੇ ਗੁਆਂਢੀ ਤੇ ਪਿਤਾ ਜੀ ਦੇ ਵਧੀਆ ਮਿੱਤਰ ਵੀ ਸਨ, ਪਰ ਜੋ ਮੈਂ ਸੋਚਿਆ ਸੀ, ਹੋਇਆ ਬਿਲਕੁਲ ਉਸ ਦੇ ਉਲਟ। ਉਨ੍ਹਾਂ ਨੇ ਮੈਨੂੰ ਘੂਰਨ ਦੀ ਥਾਂ ਬਹੁਤ ਪਿਆਰ ਅਤੇ ਨਿਮਰਤਾ ਨਾਲ ਸਮਝਾਇਆ ਅਤੇ ਮੈਂ ਉਨ੍ਹਾਂ ਦਾ ਇਹ ਰੁਖ ਦੇਖ ਕੇ ਬਹੁਤ ਹੈਰਾਨ ਸਾਂ। ਉਸ ਤੋਂ ਬਾਅਦ ਘਰ ਆਉਣ ਪਿੱਛੋਂ ਉਨ੍ਹਾਂ ਨੇ ਪਿਤਾ ਜੀ ਨਾਲ ਗੱਲ ਕੀਤੀ ਅਤੇ ਮੈਨੂੰ ਗਣਿਤ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਸਿਖਾਏ ਸਵਾਲ ਮੈਨੂੰ ਅੱਜ ਵੀ ਯਦ ਹਨ।
ਹੌਲੀ-ਹੌਲੀ ਉਹ ਪਿੰਡ ਦੇ ਮਾਹੌਲ ਅਤੇ ਲੋਕਾਂ ਨਾਲ ਘੁਲ ਗਏ। ਸਾਡੇ ਪਿੰਡ ਦੇ ਸ਼ਾਂਤੀਪੂਰਵਕ ਵਾਤਾਵਰਨ ਅਤੇ ਲੋਕਾਂ ਨੇ ਉਨ੍ਹਾਂ ਨੂੰ ਮੋਹ ਲਿਆ। ਉਹ ਸ਼ਖਸ ਉਪਰੋਂ ਜਿੰਨਾ ਕਠੋਰ ਦਿਸਦਾ ਸੀ, ਅੰਦਰੋਂ ਓਨਾ ਹੀ ਨਰਮ ਸੀ। ਹਾਂ ਉਨ੍ਹਾਂ ਨੂੰ ਅਨੁਸ਼ਾਸ਼ਨ ਦੇ ਧਾਰਨੀ ਲੋਕ ਜ਼ਿਆਦਾ ਪਸੰਦ ਸਨ। ਉਹ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਸਮਝਦੇ ਅਤੇ ਪਿਆਰ ਕਰਦੇ, ਕਿਉਂਕਿ ਉਨ੍ਹਾਂ ਦਾ ਕੋਈ ਪਰਵਾਰ ਨਹੀਂ ਸੀ। ਉਹ ਸਾਡੇ ਪਿੰਡ ਵੀ ਇਕੱਲੇ ਰਹਿੰਦੇ ਸਨ। ਇੱਕ ਵਾਰ ਮੇਰੇ ਵੱਲੋਂ ਪਰਵਾਰ ਬਾਰੇ ਪੁੱਛਣ ਉੱਤੇ ਉਨ੍ਹਾਂ ਕਿਹਾ ਕਿ ਮੈਂ ਸਾਰੀ ਜ਼ਿੰਦਗੀ ਦੇਸ਼ ਸੇਵਾ ਵਿੱਚ ਗੁਜ਼ਾਰ ਦਿੱਤੀ। ਇਸ ਕਾਰਨ ਵਿਆਹ ਅਤੇ ਪਰਵਾਰ ਬਣਾਉਣ ਦਾ ਸਮਾਂ ਨਹੀਂ ਮਿਲਿਆ। ਉਹ ਪਿੰਡ ਦੇ ਸਿਆਣਿਆਂ ਨਾਲ ਸਿਆਣੀਆਂ ਗੱਲਾਂ ਕਰਦੇ ਅਤੇ ਪਿੰਡ ਦੇ ਨੌਜਵਾਨਾਂ ਨਾਲ ਹਾਸਾ-ਮਖੌਲ। ਪਿੰਡ ਦੇ ਸਾਰੇ ਛੋਟੇ ਬੱਚਿਆਂ ਨੂੰ ਪਿਆਰ ਕਰਦੇ ਅਤੇ ਉਨ੍ਹਾਂ ਨਾਲ ਖੁਦ ਵੀ ਇੱਕ ਬੱਚਾ ਬਣ ਜਾਂਦੇ। ਸਾਰਾ ਪਿੰਡ ਉਨ੍ਹਾਂ ਨੂੰ ਪਿਆਰ ਕਰਨ ਲੱਗ ਪਿਆ ਸੀ।
ਉਹ ਪਿੰਡ ਵਿੱਚ ਹਰੇਕ ਨੂੰ ਹੱਸ ਕੇ ਮਿਲਦੇ ਅਤੇ ਸਾਰਿਆਂ ਦੀ ਮਦਦ ਕਰਦੇ। ਲੋਕਾਂ ਦੀਆਂ ਖੁਸ਼ੀਆਂ ਵਿੱਚ ਭਾਵੇਂ ਉਹ ਕਦੇ ਸ਼ਾਮਲ ਨਾ ਹੋਏ, ਪਰ ਜਿੱਥੇ ਦੁੱਖ ਦਾ ਮਾਹੌਲ ਹੁੰਦਾ, ਉਹ ਸਭ ਤੋਂ ਪਹਿਲਾਂ ਉਸ ਥਾਂ ਦਿਖਾਈ ਦਿੰਦੇ। ਉਹ ਪਿੰਡ ਦੇ ਹਰ ਨੇਕ ਕੰਮ ਵਿੱਚ ਸਭ ਤੋਂ ਅੱਗੇ ਹੁੰਦੇ। ਸਕੂਲ ਤੋਂ ਬਾਅਦ ਉਹ ਗਰੀਬ ਤੇ ਪੜ੍ਹਾਈ ਵਿੱਚ ਕਮਜ਼ੋਰ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਉਂਦੇ। ਇਸੇ ਵਜ੍ਹਾ ਕਰ ਕੇ ਪਿੰਡ ਦੇ ਸਾਰੇ ਲੋਕ ਉਨ੍ਹਾਂ ਦੇ ਮੁਰੀਦ ਬਣ ਗਏ ਸਨ ਤੇ ਉਨ੍ਹਾਂ ਦੀ ਇੱਜ਼ਤ ਕਰਦੇ। ਪਿੰਡ ਦੇ ਸਾਰੇ ਲੋਕ ਉਨ੍ਹਾਂ ਕੋਲ ਸਲਾਹ ਲੈਣ ਲਈ ਆਉਂਦੇ। ਇੰਝ ਲੋਕ ਉਨ੍ਹਾਂ ਨੂੰ ਆਪਣੇ ਪਿੰਡ ਦਾ ਸਮਝਦੇ ਤੇ ਕਦੇ ਇਹ ਮਹਿਸੂਸ ਨਾ ਹੋਣ ਦਿੰਦੇ ਕਿ ਉਹ ਇਸ ਪਿੰਡ ਦੇ ਨਹੀਂ ਹਨ। ਸਾਰੇ ਲੋਕ ਹਰ ਤਿਉਹਾਰ ਮੌਕੇ ਮੁੱਖ ਅਧਿਆਪਕ ਲਈ ਮਠਿਆਈਆਂ ਅਤੇ ਹੋਰ ਪਕਵਾਨ ਭੇਜਦੇ ਅਤੇ ਉਨ੍ਹਾਂ ਨੂੰ ਆਪਣੇ ਪਿੰਡ ਅਤੇ ਘਰ ਦਾ ਹਿੱਸਾ ਸਮਝਦੇ।
ਮੈਨੂੰ ਅਜੇ ਵੀ ਯਾਦ ਹੈ ਕਿ ਜਦੋਂ ਮੇਰੀ ਵੱਡੀ ਭੈਣ ਦਾ ਵਿਆਹ ਹੋਣਾ ਸੀ, ਆਰਥਿਕ ਤੰਗੀ ਕਰ ਕੇ ਪੈਸਿਆਂ ਦੀ ਘਾਟ ਸੀ ਤੇ ਪਿਤਾ ਜੀ ਦੇ ਇੱਕ ਵਾਰ ਕਹਿਣ ਉੱਤੇ ਉਸ ਰੱਬ ਰੂਪੀ ਇਨਸਾਨ ਨੇ ਆਪਣੀ ਜ਼ਿੰਦਗੀ ਦੀ ਜਮ੍ਹਾ-ਪੂੰਜੀ ਪਿਤਾ ਜੀ ਦੇ ਹੱਥਾਂ ਵਿੱਚ ਰੱਖ ਦਿੱਤੀ ਸੀ। ਅਖੇ ਇਹ ਵੀ ਮੇਰੀ ਕੁੜੀ ਹੈ। ਮੈਨੂੰ ਵੀ ਸੇਵਾ ਕਰਨ ਦਾ ਮੌਕਾ ਮਿਲੇ। ਮੈਂ ਉਸ ਵਕਤ ਸੋਚ ਰਿਹ ਸੀ ਕਿ ਕੋਈ ਇਨਸਾਨ ਕਿਵੇਂ ਇੰਨਾ ਦਿਆਲੂ ਤੇ ਨੇਕਦਿਲ ਹੋ ਸਕਦਾ ਹੈ। ਉਸ ਵਕਤ ਮੈਂ ਇਹ ਸਿੱਖਿਆ ਕਿ ਕਿਸੇ ਨੂੰ ਦੇਖ ਕੇ ਉਸ ਦੀ ਸ਼ਖਸੀਅਤ ਦਾ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ। ਮੈਂ ਤੇ ਮੇਰੇ ਬਾਪੂ ਜੀ ਕਦੇ ਉਸ ਭਲੇਮਾਣਸ ਦਾ ਉਹ ਕਰਜ਼ਾ ਨਹੀਂ ਉਤਾਰ ਸਕਦੇ।
ਕੁਝ ਮਹੀਨੇ ਬਾਅਦ ਅਚਾਨਕ ਕਰਮਵੀਰ ਸਿੰਘ ਜਿਵੇਂ ਲੋਪ ਜਿਹੇ ਹੋ ਗਏ। ਉਹ ਇੱਕ ਹਫਤੇ ਤੋਂ ਸਕੂਲ ਨਹੀਂ ਆਏ ਸਨ ਅਤੇ ਨਾ ਕਿਸੇ ਨੂੰ ਮਿਲੇ ਸਨ। ਲੋਕ ਗੱਲਾਂ ਕਰਦੇ ਕਿ ਆਖਰ ਉਹ ਆਉਂਦੇ ਕਿਉਂ ਨਹੀਂ। ਬਾਪੂ ਜੀ ਨੇ ਇੱਕ-ਦੋ ਵਾਰੀ ਉਨ੍ਹਾਂ ਦੇ ਘਰ ਤੋਂ ਡਾਕਘਰ ਨੂੰ ਆਉਂਦੇ ਦੇਖਿਆ ਤੇ ਪਿੰਡ ਵਾਲਿਆਂ ਨੂੰ ਦੱਸਿਆ ਕਿ ਉਹ ਸ਼ਾਇਦ ਬਿਮਾਰ ਹਨ। ਅਗਲੀ ਸਵੇਰ ਡਾਕਟਰ ਨੇ ਬਾਪੂ ਜੀ ਨੂੰ ਦੱਸਿਆ ਕਿ ਕਰਮਵੀਰ ਨੇ ਪਿੰਡ ਵਾਲਿਆਂ ਨੂੰ ਮਿਲਣ ਦਾ ਇੱਛਾ ਜ਼ਾਹਰ ਕੀਤੀ ਹੈ ਅਤੇ ਸਾਰਾ ਪਿੰਡ ਇਕੱਠਾ ਹੋ ਕੇ ਉਨ੍ਹਾਂ ਨੂੰ ਦੇਖਣ ਲਈ ਗਿਆ।
ਪਿੰਡ ਵਾਲਿਆਂ ਨੇ ਦੇਖਿਆ ਕਿ ਉਹ ਰੱਬ ਰੂਪੀ ਇਨਸਾਨ ਬਿਸਤਰੇ ਉਤੇ ਪਿਆ ਸੀ ਤੇ ਉਸ ਕੋਲ ਇੰਨੀ ਤਾਕਤ ਨਹੀਂ ਬਚੀ ਸੀ ਕਿ ਉਹ ਉਠ ਕੇ ਬੈਠ ਸਕੇ। ਸਰੀਰ ਪੂਰਾ ਸੁੱਕ ਕੇ ਤੀਲਾ ਹੋ ਚੁੱਕਾ ਸੀ। ਡਾਕਟਰ ਨੇ ਦੱਸਿਆ ਕਿ ਉਨ੍ਹਾਂ ਨੂੰ ਲਾਇਲਾਜ ਅਤੇ ਜਾਨਲੇਵਾ ਕੈਂਸਰ ਦੀ ਬਿਮਾਰੀ ਹੈ ਅਤੇ ਇਨ੍ਹਾਂ ਕੋਲ ਹੁਣ ਬਹੁਤ ਥੋੜ੍ਹਾ ਸਮਾਂ ਹੈ। ਇਹ ਸੁਣ ਕੇ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾ ਰਹੀ ਸੀ। ਸਾਰੇ ਪਿੰਡ ਵਾਲਿਆਂ ਨੂੰ ਜਿਵੇਂ ਕੋਈ ਡੂੰਘਾ ਸਦਮਾ ਲੱਗ ਗਿਆ ਹੋਵੇ। ਸਭ ਸੋਚ ਰਹੇ ਸਨ ਕਿ ਉਨ੍ਹਾਂ ਨੇ ਇਹ ਗੱਲ ਕਿਸੇ ਨੂੰ ਕਿਉਂ ਨਹੀਂ ਦੱਸੀ। ਉਹ ਕਿਉਂ ਅੰਦਰੋਂ-ਅੰਦਰੀ ਮਰਦੇ ਰਹੇ।
ਮੇਰੇ ਮਨ ਵਿੱਚ ਸਵਾਲ ਸਨ ਕਿ ਕੋਈ ਕਿਵੇਂ ਮੌਤ ਨੂੰ ਮੁੱਠੀ ਵਿੱਚ ਰੱਖ ਕੇ ਵੀ ਇੰਨਾ ਖੁਸ਼ ਰਹਿ ਸਕਦਾ ਹੈ। ਉਹ ਸ਼ਖਸ ਦੇ ਸਿਰ ਉੱਤੇ ਮੌਤ ਮੰਡਰਾ ਰਹੀ ਸੀ, ਪਰ ਉਸ ਨੂੰ ਦੇਖ ਕੇ ਬਿਲਕੁਲ ਪ੍ਰਤੀਤ ਨਾ ਹੰੁਦਾ ਕਿ ਉਹ ਮੌਤ ਦੇ ਇੰਨੇ ਕਰੀਬ ਸੀ। ਸਾਰੇ ਪਿੰਡ ਦੇ ਲੋਕਾਂ ਦੀਆਂ ਅੱਖਾਂ ਵਿੱਚ ਨਮੀ ਸੀ ਤੇ ਉਹ ਆਖਰ ਆਪਣੀ ਇੱਕ ਹਲਕੀ ਅਤੇ ਪਿਆਰੀ ਜਿਹੀ ਮੁਸਕਾਨ ਦੇ ਕੇ ਅਲਵਿਦਾ ਕਹਿ ਗਿਆ। ਸਰੇ ਪਿੰਡ ਵਿੱਚ ਮਾਤਮ ਛਾ ਗਿਆ ਹੋਵੇ। ਉਹ ਅਜਿਹਾ ਦਿਨ ਸੀ ਜਿਸ ਦਿਨ ਸਾਰਾ ਪਿੰਡ ਰੋਇਆ। ਉਸ ਰਾਤ ਪੂਰੇ ਪਿੰਡ ਦੇ ਘਰਾਂ ਦੇ ਚੁੱਲ੍ਹੇ ਨਹੀਂ ਸੀ ਬਲੇ। ਇੰਝ ਲੱਗਦਾ ਸੀ ਜਿਵੇਂ ਉਹ ਆਪਣੇ ਨਾਲ ਪਿੰਡ ਦੀਆਂ ਖੁਸ਼ੀਆਂ ਲੈ ਗਿਆ ਹੋਵੇ। ਅੱਜ ਉਨ੍ਹਾਂ ਨੂੰ ਦੁਨੀਆ ਤੋਂ ਰੁਖਸਤ ਹੋਇਆਂ ਪੰਜ ਸਾਲ ਹੋ ਗਏ ਹਨ, ਪਰ ਪਿੰਡ ਦੇ ਲੋਕ ਅੱਜ ਵੀ ਉਨ੍ਹਾਂ ਨੂੰ ਓਨੀ ਇੱਜ਼ਤ ਅਤੇ ਪਿਆਰ ਨਾਲ ਯਾਦ ਕਰਦੇ ਹਨ। ਉਹ ਰੱਬੀ ਰੂਹ ਜਿਵੇਂ ਪਿੰਡ ਦੀਆਂ ਹਵਾਵਾਂ ਵਿੱਚ ਘੁਲ ਗਈ ਹੋਵੇ। ਉਹ ਪਿੰਡ ਵਿੱਚ ਅਜਿਹੀ ਛਾਪ ਛੱਡ ਗਿਆ ਸੀ ਜਿਸ ਨੂੰ ਕੋਈ ਮਿਟਾ ਨਹੀਂ ਸੀ ਸਕਦਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’