Welcome to Canadian Punjabi Post
Follow us on

01

July 2025
 
ਮਨੋਰੰਜਨ

‘ਮੇਜਰ’ ਵਿੱਚ ਲੀਡ ਹੋਣਾ ਸੁਭਾਵਿਕ ਪ੍ਰਕਿਰਿਆ ਸੀ : ਅਦਿਵੀ ਸ਼ੇਸ਼

May 10, 2022 03:28 AM

ਸਾਲ 2018 ਵਿੱਚ ਮੁੰਬਈ ਵਿੱਚ ਹੋਏ ਅੱਤਵਦੀ ਹਮਲਿਆਂ ਵਿੱਚ ਸ਼ਹੀਦ ਹੋਏ ਮੇਜਰ ਸੰਦੀਪ ਉਨੀਕ੍ਰਿਸ਼ਨਨ ਦੀ ਬਾਇਓਪਿਕ ਫਿਲਮ ‘ਮੇਜਰ’ ਬਣ ਕੇ ਤਿਆਰ ਹੈ। ਤਿੰਨ ਜੂਨ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਵਿੱਚ ਤੇਲਗੂ ਅਭਿਨੇਤਾ ਅਦਿਵੀ ਸ਼ੇਸ਼ ਨੇ ਮੇਜਰ ਸੰਦੀਪ ਦ ਕਿਰਦਾਰ ਨਿਭਾਇਆ ਹੈ। ਹਿੰਦੀ ਤੇ ਤੇਲਗੂ ਦੋ ਭਾਸ਼ਾਵਾਂ ਵਿੱਚ ਬਣੀ ਇਸ ਫਿਲਮ ਦਾ ਟ੍ਰੇਲਰ ਨੌਂ ਮਈ ਨੂੰ ਜਾਰੀ ਕੀਤਾ ਜਾਏਗਾ। ਉਸ ਤੋਂ ਪਹਿਲਾਂ ਫਿਲਮ ਦੀ ਟੀਮ ਵੱਲੋਂ ਇੰਟਰਨੈੱਟ ਮੀਡੀਆ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਇਸ ਫਿਲਮ ਨੂੰ ਹਿੰਦੀ ਅਤੇ ਤਮਿਲ ਵਿੱਚ ਅਲੱਗ-ਅਲੱਗ ਸ਼ੂਟ ਕਰਨ ਦੀ ਪ੍ਰਕਿਰਿਆ ਵੀ ਦਿਖਾਈ ਗਈ ਹੈ।
ਐਕਟਿੰਗ ਦੇ ਨਾਲ-ਨਾਲ ਇਸ ਫਿਲਮ ਨੂੰ ਸੰਕਲਪਨਾ ਤਿਆਰ ਕਰਨ ਵਾਲੇ ਅਦਿਵੀ ਸ਼ੇਸ਼ ਇਸ ਫਿਲਮ ਦੇ ਬਾਰੇ ਵਿੱਚ ਦੱਸਦੇ ਹਨ, ‘‘ਫਿਲਮ ਵਿੱਚ ਮੇਰਾ ਲੀਡ ਰੋਲ ਹੋਣਾ ਇੱਕ ਸੁਭਾਵਿਕ ਪ੍ਰਕਿਰਿਆ ਸੀ, ਕਿਉਂਕਿ ਜਦ ਮੈਂ ਇਸ ਉਤੇ ਕੰਮ ਸ਼ੁਰੂ ਕੀਤਾ ਤਾਂ ਕਈ ਲੋਕਕਹਿੰਦੇ ਸਨ ਕਿ ਤੁਹਾਡਾ ਚਿਹਰਾ ਮੇਜਰ ਸਦੀਪ ਨਾਲ ਮਿਲਦਾ ਹੈ। ਇਸ ਦੇ ਇਲਾਵਾ ਨਵੰਬਰ 2008 ਵਿੱਚ ਅੱਤਵਦੀ ਹਮਲੇ ਸਮੇਂ ਜਦ ਮੈਂ ਅਮਰੀਕਾ ਵਿੱਚ ਟੀ ਵੀ ਉਤੇ ਉਨ੍ਹਾਂ ਦੀ ਫੋਟੋ ਪਹਿਲੀ ਵਾਰ ਦੇਖੀ ਤਾਂ ਲੱਗਾ ਕਿ ਜਿਵੇਂ ਉਹ ਮੇਰੇ ਕੋਈ ਵੱਡੇ ਭਰਾ ਹਨ। ਉਸ ਪਿੱਛੋਂ ਜਿਸ ਦਿਨ ਮੈਂ ਉਨ੍ਹਾਂ ਦੇ ਜੀਵਨ ਉਤੇ ਫਿਲਮ ਬਣਾਉਣ ਦਾ ਫੈਸਲਾ ਕੀਤਾ, ਉਸੇ ਦਿਨ ਮੰਨ ਲਿਆ ਕਿ ਮੈਂ ਉਨ੍ਹਾਂ ਦਾ ਕਿਰਦਾਰ ਨਿਭਾਵਾਂਗਾ।” ਅਦਿਵੀ ਨਾਲ ਸ਼ੋਭਿਤਾ ਧੂਲੀਪਾਲਾ, ਸਈ ਮਾਂਜਰੇਕਰ ਵਿੱਚ ਇਸ ਫਿਲਮ ਵਿੱਚ ਹਨ। ਇਹ ਫਿਲਮ ਮਲਿਆਲਮ ਵਿੱਚ ਵੀ ਡਬ ਹੋ ਕੇ ਰਿਲੀਜ਼ ਹੋਵੇਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!