Welcome to Canadian Punjabi Post
Follow us on

26

June 2022
ਬ੍ਰੈਕਿੰਗ ਖ਼ਬਰਾਂ :
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਾਦਲ ਪਰਵਾਰ ਦਾ ਸੁਖਵਿਲਾਸ ਰਿਜ਼ੋਰਟ ਵੀ ਨਿਸ਼ਾਨੇ ਉੱਤੇ ਰੱਖਿਆਅਫਗਾਨਿਸਤਾਨ ਵਿੱਚ 6.1 ਸਕੇਲ ਦੀ ਤੀਬਰਤਾ ਦਾ ਭੂਚਾਲ, ਮੌਤਾਂ ਦੀ ਗਿਣਤੀ 1000 ਨੂੰ ਟੱਪੀਦੋ ਖੇਤੀਬਾੜੀ ਅਫਸਰਾਂ ਨੇ 2 ਕਰੋੜ 55 ਲੱਖ ਦੀ ਕਣਕ ਮੰਡੀ ਵਿੱਚ ਵੇਚ ਦਿੱਤੀਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਪਿੱਛੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉੱਤੇ ਸ਼ਿਕਾਇਤਾਂ ਵਧੀਆਂਊਧਵ ਠਾਕਰੇ ਸਰਕਾਰ ਦਾ ਸੰਕਟ: ਏਕਨਾਥ ਸਿ਼ੰਦੇ ਵੱਲੋਂ 40 ਵਿਧਾਇਕ ਨਾਲ ਹੋਣ ਦਾ ਦਾਅਵਾਮੱਧ ਪ੍ਰਦੇਸ਼ ਦੀ ਸਿ਼ਵਰਾਜ ਸਰਕਾਰ ਵੱਲੋਂ 200 ਨਰਸਿੰਗ ਕਾਲਜਾਂ ਦੀ ਮਾਨਤਾ ਰੱਦਭਾਰਤੀ ਮੂਲ ਦੀ ਡਾ. ਆਰਤੀ ਪ੍ਰਭਾਕਰ ਅਮਰੀਕਾ ਦੇ ਰਾਸ਼ਟਰਪਤੀ ਦੀ ਪ੍ਰਮੁੱਖ ਵਿਗਿਆਨ ਸਲਾਹਕਾਰ ਬਣੀਰਾਸ਼ਟਰਪਤੀ ਲਈ ਭਾਜਪਾ ਗੱਠਜੋੜ ਵੱਲੋਂ ਦ੍ਰੋਪਦੀ ਮੁਰਮੁਰ ਉਮੀਦਵਾਰ ਹੋਵੇਗੀ
ਨਜਰਰੀਆ

ਤੋਹਫਾ

May 10, 2022 03:21 AM

-ਕੁਲਮਿੰਦਰ ਕੌਰ
ਜ਼ਿੰਦਗੀ ਵਿੱਚ ਅਧਿਆਪਨ ਸਫਰ ਕਈ ਪੜਾਵਾਂ ਵਿੱਚੋਂ ਲੰਘਿਆ। ਪਤੀ ਦੀ ਬੈਂਕ ਦੀ ਨੌਕਰੀ ਦੌਰਾਨ ਬਦਲੀ ਬੜੀ ਵਾਰ ਹੋਈ। ਜ਼ਿੰਦਗੀ ਦਾ ਬਹੁਤਾ ਸਮਾਂ ਸਮਾਨ ਬੰਨ੍ਹਣ ਤੇ ਖੋਲ੍ਹਣ ਵਿੱਚ ਹੀ ਖਪਤ ਹੁੰਦਾ ਰਿਹਾ। ਹਰ ਜਗ੍ਹਾ ਨਵੇਂ ਸਮਾਜਿਕ ਰਿਸ਼ਤੇ ਅਤੇ ਸਾਂਝਾ ਪੈਦਾ ਹੋਣੀਆਂ। ਅਜੇ ਇਨ੍ਹਾਂ ਵਿੱਚ ਪਰਪੱਕਤਾ ਆਉਂਦੀ ਹੀ ਸੀ ਤਾਂ ਰੁਖ਼ਸਤ ਹੋਣ ਦਾ ਸਮਾਂ ਆ ਜਾਂਦਾ। ਭਾਵੁਕਤਾ ਵਿੱਚ ਵਹਿ ਕੇ ਇਨ੍ਹਾਂ ਵਾਅਦਿਆਂ ਨਾਲ ਵਿਛੜਨਾ ਕਿ ਆਉਂਦੇ ਜਾਂਦੇ ਰਹਾਂਗੇ, ਯਾਦ ਰੱਖਾਂਗੇ, ਫਿਰ ਨਵੀਂ ਜਗ੍ਹਾ ਤੇ ਨਵੇਂ ਸਕੂਲ ਜਾ ਕੇ ਉਹੀ ਨਵੇਂ ਰਿਸ਼ਤੇ ਤੇ ਸਾਂਝਾਂ ਆ ਖੜ੍ਹੀਆਂ ਹੁੰਦੀਆਂ। ਦਿਲ-ਦਿਮਾਗ ਕੀ ਕੀ ਸਾਂਭੇ ਅਤੇ ਨਿਭਾਵੇਂ? ਇਨ੍ਹਾਂ ਸਮਾਜਿਕ ਤਾਣੇ-ਬਾਣੇ ਅਤੇ ਜ਼ਿੰਦਗੀ ਦੀਆਂ ਉਲਝਣਾਂ ਵਿੱਚ ਕਈ ਰਿਸ਼ਤੇ ਤੇ ਸਾਂਝਾਂ ਗੁਆਚ ਜਾਂਦੀਆਂ ਹਨ।
ਅੱਜ ਜਦੋਂ ਕੋਈ ਸਬੰਧਿਤ ਘਟਨਾ ਵਾਪਰਦੀ ਹੈ ਜਾਂ ਕੋਈ ਸ਼ਖ਼ਸ ਸਾਹਮਣੇ ਆਵੇ ਤਾਂ ਯਾਦਾਂ ਦੀ ਪੂੰਜੀ ਵਿੱਚੋਂ ਕਈ ਯਾਦਾਂ ਖਲਬਲੀ ਮਚਾ ਦਿੰਦੀਆਂ ਹਨ।ਕੁਝ ਦਿਨ ਪਹਿਲਾਂ ਸ਼ਹਿਰ ਦੇ ਵੱਡੇ ਪਾਰਕ, ਜੋ ਮੇਰੇ ਘਰ ਦੇ ਬਹੁਤ ਨੇੜੇ ਹੈ, ਵਿੱਚ ਸੈਰ ਕਰ ਰਹੀ ਸੀ ਕਿ ਸ਼ਾਮ ਦੇ ਘੁਸਮੁਸੇ ਵਿੱਚ ਕੋਈ ਔਰਤ ਸਾਹਮਣੇ ਆ ਕੇ ਚਾਣਚੱਕ ਰੋਕ ਕੇ ਹੈਰਾਨੀ ਭਰੀ ਖੁਸ਼ੀ ਨਾਲ ਬੋਲੀ,‘‘ਹੈਂ! ਮੈਡਮ ਜੀ ਤੁਸੀਂ? ਮੈਨੂੰ ਪਛਾਣਿਆ, ਮੈਂ ਨੀਲਮ ਸ਼ਰਮਾ, ਰੋਪੜ ਸਰਕਾਰੀ ਹਾਈ ਸਕੂਲ ਵਿੱਚ ਤੁਸੀਂ ਸਾਨੂੰ ਛੇਵੀਂ ਜਮਾਤ ਵਿੱਚ ਸਾਇੰਸ ਪੜ੍ਹਾਉਂਦੇ ਸਉ।''
‘‘ਅੱਛਾ, ਫਿਰ ਤਾਂ ਤੁਸੀਂ ਮੇਰੇ ਵਿਦਿਆਰਥੀ ਰਹੇ ਹੋ।'' ਮੈਂ ਉਸ ਨੂੰ ਤਪਾਕ ਨਾਲ ਮਿਲੀ ਤੇ ਦੱਸਿਆ ਕਿ ਇਹ ਤਾਂ ਚਾਲੀ ਸਾਲ ਪੁਰਾਣੀ ਗੱਲ ਹੈ, ਥੋੜ੍ਹਾ ਬਹੁਤਾ ਯਾਦ ਹੈ। ਹਜ਼ਾਰਾਂ ਵਿਦਿਆਰਥੀਆਂ ਨੂੰ ਪੜ੍ਹਾ ਕੇਇਸ ਖੇਤਰ ਵਿੱਚੋਂ ਬਾਹਰ ਹੋ ਜਾਣਾ ਤੇ ਕਈ ਸਾਲਾਂ ਤੋਂ ਆਮ ਸਾਧਾਰਨ ਜ਼ਿੰਦਗੀ ਜਾਣਾਤੇ ਕਈ ਸਾਲਾਂ ਤੋਂ ਆਮ ਸਾਧਾਰਨ ਜ਼ਿੰਦਗੀ ਜਿਊਂਦਿਆਂ ਭੁੱਲ ਹੀ ਜਾਇਦਾ ਹੈ ਕਿ ਅਸੀਂ ਵੀ ਕਦੇ ਮਾਅਰਕੇ ਮਾਰੇ ਅਤੇ ਕਈਆਂ ਦਾ ਜੀਵਨ ਸੰਵਾਰ ਚੁੱਕੇ ਹਾਂ। ਜਦੋਂ ਇਹ ਵਿਦਿਆਰਥਣ ਸਬੱਬੀ ਮਿਲੀ ਤਾਂ ਉਹ ਪੜਾਅ ਯਾਦ ਆਇਆ, ਜਦ ਅਜੇ ਉਮਰ ਦੇ ਦੋ ਦਹਾਕੇ ਪਾਰ ਕੀਤੇ ਸਨ ਅਤੇ ਮੇਰਾ ਇਹ ਦੂਸਰਾ ਸਕੂਲ ਸੀ, ਜਿੱਥੇ ਦੋ ਜਾਂ ਤਿੰਨ ਅਧਿਆਪਕਾਵਾਂ ਮੇਰੀਆਂ ਹਮ-ਉਮਰ ਸਨ, ਬਾਕੀ ਸਭ ਵਿੱਚ ਮੈਨੂੰ ਮਾਸੀ, ਭੂਆ ਤੇ ਵੱਡੀ ਭੈਣ ਦਾ ਝਾਉਲਾ ਪੈਂਦਾ, ਉਨ੍ਹਾਂ ਦੀਆਂ ਨਸੀਹਤਾਂ ਤੇ ਤੁਰ ਕੇ ਜ਼ਿੰਦਗੀ ਅਸਾਨ ਲੱਗਦੀ ਸੀ।
ਇਸ ਸਕੂਲ ਤੋਂ ਬਾਅਦ ਕਈ ਪਿੰਡਾਂ ਸ਼ਹਿਰਾਂ ਦੇ ਸਕੂਲਾਂ ਵਿੱਚ ਨੌਕਰੀ ਕਰਦਿਆਂ ਮੇਰੇ ਇਸ ਸਫਰ ਦਾ ਆਖ਼ਿਰੀ ਪੜਾਅ ਫਰੀਦਕੋਟ ਜ਼ਿਲ੍ਹੇ ਦੇ ਇੱਕ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਯਾਦਗਾਰੀ ਹੋ ਗਿਆ। ਇੱਥੋਂ ਤੱਕ ਅੱਪੜਦਿਆਂ ਰਿਸ਼ਤਿਆਂ ਦੇ ਮਾਇਨੇ ਵੀ ਬਦਲ ਗਏ ਤੇ ਮੈਂ ਕਿਸੇ ਦੀ ਵੱਡੀ ਭੈਣ, ਮਾਸੀ, ਭੂਆ ਤੇ ਮਾਂ ਹੋਣ ਦਾ ਮਾਣ ਪ੍ਰਾਪਤ ਕੀਤਾ। ਇਤਿਹਾਸ ਦੀ ਲੈਕਚਰਾਰ, ਸਕੂਲ ਦੇ ਇੰਚਾਰਜ ਅਤੇ ਪ੍ਰਿੰਸੀਪਲ ਨਾਲ ਭੈਣਾਂ ਵਰਗਾ ਪਿਆਰ ਅਤੇ ਕਈ ਵਾਰ ਬਹਿਸ ਤੇ ਤਕਰਾਰ ਹੋਣ ਉਤੇ ਵੀ ਪਰਵਾਰਕ ਸਬੰਧ ਕਾਇਮ ਰੱਖੇ। ਕੁਝ ਸਹਿ-ਅਧਿਆਪਕਾਵਾਂ ਮੇਰੀ ਧੀ ਤੇ ਹਾਣ ਦੀਆਂ ਸਨ। ਉਨ੍ਹਾਂ ਨਾਲ ਮਾਂ-ਧੀ ਦਾ ਰਿਸ਼ਤਾ ਬਣ ਜਾਣਾ ਸੁਭਾਵਿਕ ਸੀ। ਕਿਰਨਦੀਪ ਕੌਰ ਨੂੰ ਘਰ ਤੋਂ ਦੂਰ ਆਪਣੀ ਭੂਆ ਕੋਲ ਰਹਿਣਾ ਪੈ ਰਿਹਾ ਸੀ, ਇਸ ਨੇ ਮੇਰਾ ਮੋਹ-ਤੇਹ ਤੇ ਵਿਸ਼ਵਾਸ ਕੁਝ ਜ਼ਿਆਦਾ ਹੀ ਜਿੱਤਿਆ।
ਕੋਈ ਖਾਲੀ ਪੀਰੀਅਡ ਹੋਵੇ ਤਾਂ ਮੇਰੇ ਨਾਲ ਗਿਆਨ-ਗੋਸ਼ਟੀ ਵਿੱਚ ਪੈ ਜਾਣਾ। ਅਗਾਂਹ-ਵਧੂ ਖਿਆਲਾਂ ਦੀ ਧਾਰਨੀ, ਖੁੱਲ੍ਹੇ-ਡੁੱਲ੍ਹੇ ਸੁਭਾਅ ਵਾਲੀ ਲੜਕੀ ਆਪਣੀ ਜ਼ਿੰਮੇਵਾਰੀ ਤੇ ਫਰਜ਼ਾਂ ਨੂੰ ਇਮਾਨਦਾਰੀ ਨਾਲ ਨਿਭਾਉਂਦੀ, ਕੁਝ ਕਰ ਗੁਜ਼ਰਨ ਦੇ ਜ਼ਜਬੇ ਨਾਲ ‘ਸਮਾਜ ਨੂੰ ਬਦਲ ਦਿਉ' ਦਾ ਅਹਿਸਾਸ ਪਾਲਦੀ। ਮਾਂ-ਬਾਪ ਤੋਂ ਦੂਰ ਸਮਾਜਿਕ ਲੜਾਈਆਂ ਵਿੱਚ ਉਲਝ ਜਾਂਦੀ ਤਾਂ ਆਣ ਮੇਰੇ ਗੋਡੇ ਉਤੇ ਸਿਰ ਧਰ ਲੈਣਾ, ਤੇ ਅਹਿਸਾਸ ਕਰਵਾਉਣਾ ਕਿ ਮੈਨੂੰ ਤੁਹਾਡੇ ਅੰਦਰੋਂ ਆਪਣੀ ਮਾਂ ਲੱਭੀ ਹੈ। ਇੱਕ ਦਿਨ ਸਕੂਲ ਆਉਂਦੇ ਹੀ ਗਲੇ ਲੱਗ ਕੇ ਉਸ ਨੇ ਤੋਹਫਾ ਫੜਾ ਦਿੱਤਾ। ਮੈਂ ਚੌਂਕ ਕੇ ਪੁੱਛਿਆ, ‘‘ਇਹ ਕੀ?''
‘‘ਅੱਜ ‘ਮਾਂ ਦਿਵਸ' ਹੈ ਮੈਡਮ।''ਇਹ ਜੀਵਨ ਜਾਂਚ ਦੇ ਲੇਖਾਂ ਦੀ ਕਿਤਾਬ ‘ਸੁਖਨ-ਸੁਨੇਹੇ' ਸੀ, ਜਿਸ ਸ਼ਬਦਾਵਲੀ ਨਾਲ ਉਸਨੇ ਪਹਿਲੇ ਪੰਨੇ ਉੱਤੇ ਭੂਮਿਕਾ ਬੰਨ੍ਹੀ, ਉਸ ਅੰਦਰ ਆਪਣੇ ਇਨਸਾਨੀ ਜਜ਼ਬੇ ਤੇ ਪਿਆਰ ਭਰ ਦਿੱਤਾ ਜਿਸ ਉਤੇ ਹੂ-ਬ-ਹੂ ਇਹ ਸ਼ਬਦ ਨੇ: ਤੁਹਾਡੇ ਲਈ ਪਿਆਰ ਤੇ ਸਤਿਕਾਰ ਨਾਲ, ਮਾਂ ਦਿਵਸ ਉੱਤੇ, ਰਿਸ਼ਤੇ ਹਮੇਸ਼ਾ ਨਾਵਾਂ ਰਸਮਾਂ ਦੇ ਮੁਹਤਾਜ ਨਹੀਂ ਹੁੰਦੇ, ਨਾ ਲਹੂ ਦਾ ਗੇੜ ਸਾਂਝਾ ਹੋਣਾ ਜ਼ਰੂਰੀ ਹੁੰਦਾ ਹੈ। ਕੁਝ ਰਿਸ਼ਤੇ ਆਪਸੀ ਪਿਆਰ ਅਤੇ ਅਪਣੱਤ ਉੱਤੇ ਟਿਕੇ ਹੁੰਦੇ ਹਨ, ਜੋ ਮੁਕਾਬਲਤਨ ਜ਼ਿਆਦਾ ਮਿਠਾਸ ਅਤੇ ਸਕੂਨ ਦਿੰਦੇ ਹਨ। ਐਸੇ ਰਿਸ਼ਤੇ ਇਨਸਾਨੀਅਤ ਦੀ ਤਰਜਮਾਨੀ ਕਰਦੇ ਹਨ। ਮੈਨੂੰ ਖੁਸ਼ੀ ਹੈ ਕਿ ਤੁਸੀਂ ਮਿਲੇ।”
ਉਸ ਦਿਨ ਮੇਰੀ ਆਪਣੀ ਧੀ ਦਾ ਫੋਨ ਸ਼ਾਮ ਨੂੰ ਆਇਆ, ਪਰ ਇਸ ਧੀ ਨੇ ਦੱਸਿਆ ਕਿ ਮਾਂ ਆਪਣੀ, ਬੇਗਾਨੀ ਜਾਂ ਹੋਰ ਨਹੀਂ ਹੁੰਦੀ, ਮਾਂ ਸਭ ਦੀ ਹੁੰਦੀ ਹੈ, ਸਰਵ ਕੇਂਦਰ ਹੈ। ਇਹ ਜੱਗ ਦਿਲ ਹੁੰਦੀ ਹੈ। ਮੈਂ ਉਸ ਧੀ ਨੂੰ ਮਾਂ ਦੇ ਰੂਪ ਵਿੱਚ ਹਮੇਸ਼ਾ ਦੁਆਵਾਂ ਦਿੰਦੀ ਹਾਂ, ਜਿਸ ਨੇ ਮੈਨੂੰ ਜੀਵਨ ਦੇ ਅਹਿਮ ਰੁਤਬੇ ਨਾਲ ਨਿਵਾਜਿਆ। ਕਵੀ ਨੇ ਕਵਿਤਾ ਕਹੀ ਹੈ: ਹੇ ਮਾਂ। ਇਸ ਵਿੱਚ ਉਸ ਨੇ ਮਨੁੱਖ ਦਾ ਮਨੁੱਖ ਹੋਣਾ ਨਹੀਂ, ਮਾਂ ਹੋਣਾ ਮੰਗਿਆ ਹੈ-
ਮਾਂ ਹੋਣਾ ਸਿਖਾ ਦਿਉ,
ਕਿ ਅਸੀਂ ਸਭ,
ਕਾਟਵੀਆਂ ਲਹਿਰਾਂ,
ਲਕੀਰਾਂ ਹੁੰਦਿਆਂ ਵੀ
ਮੁਹੱਬਤ ਵਿੱਚ ਹੋਣਾ ਸਿੱਖ ਜਾਈਏ।
ਹਰ ਪਲ, ਹਰ ਕਦਮ ਉੱਤੇ ਮੇਰੀਆਂ ਸ਼ੁਭ ਇੱਛਾਵਾਂ ਉਸ ਧੀ ਨਾਲ ਰਹੀਆਂ ਹਨ। ਮਾਂ ਉਸ ਦੇ ਪਿਆਰ ਨੂੰ ਅੱਜ ਵੀ ਸਿਜਦਾ ਕਰਦੀ ਹੈ।

Have something to say? Post your comment