Welcome to Canadian Punjabi Post
Follow us on

26

June 2022
ਬ੍ਰੈਕਿੰਗ ਖ਼ਬਰਾਂ :
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਾਦਲ ਪਰਵਾਰ ਦਾ ਸੁਖਵਿਲਾਸ ਰਿਜ਼ੋਰਟ ਵੀ ਨਿਸ਼ਾਨੇ ਉੱਤੇ ਰੱਖਿਆਅਫਗਾਨਿਸਤਾਨ ਵਿੱਚ 6.1 ਸਕੇਲ ਦੀ ਤੀਬਰਤਾ ਦਾ ਭੂਚਾਲ, ਮੌਤਾਂ ਦੀ ਗਿਣਤੀ 1000 ਨੂੰ ਟੱਪੀਦੋ ਖੇਤੀਬਾੜੀ ਅਫਸਰਾਂ ਨੇ 2 ਕਰੋੜ 55 ਲੱਖ ਦੀ ਕਣਕ ਮੰਡੀ ਵਿੱਚ ਵੇਚ ਦਿੱਤੀਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਪਿੱਛੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉੱਤੇ ਸ਼ਿਕਾਇਤਾਂ ਵਧੀਆਂਊਧਵ ਠਾਕਰੇ ਸਰਕਾਰ ਦਾ ਸੰਕਟ: ਏਕਨਾਥ ਸਿ਼ੰਦੇ ਵੱਲੋਂ 40 ਵਿਧਾਇਕ ਨਾਲ ਹੋਣ ਦਾ ਦਾਅਵਾਮੱਧ ਪ੍ਰਦੇਸ਼ ਦੀ ਸਿ਼ਵਰਾਜ ਸਰਕਾਰ ਵੱਲੋਂ 200 ਨਰਸਿੰਗ ਕਾਲਜਾਂ ਦੀ ਮਾਨਤਾ ਰੱਦਭਾਰਤੀ ਮੂਲ ਦੀ ਡਾ. ਆਰਤੀ ਪ੍ਰਭਾਕਰ ਅਮਰੀਕਾ ਦੇ ਰਾਸ਼ਟਰਪਤੀ ਦੀ ਪ੍ਰਮੁੱਖ ਵਿਗਿਆਨ ਸਲਾਹਕਾਰ ਬਣੀਰਾਸ਼ਟਰਪਤੀ ਲਈ ਭਾਜਪਾ ਗੱਠਜੋੜ ਵੱਲੋਂ ਦ੍ਰੋਪਦੀ ਮੁਰਮੁਰ ਉਮੀਦਵਾਰ ਹੋਵੇਗੀ
ਨਜਰਰੀਆ

ਦੁਖੜਾ ਚੋਣ ਹਾਰੇ ਭਾਈ ਸਾਹਿਬ ਦਾ

May 04, 2022 03:17 AM

-ਅਭਿਸ਼ੇਕ ਅਵਸਥੀ
ਭਾਈ ਸਾਹਿਬ ਦੇ ਦਫਤਰ ਵਿੱਚ ਸੰਨਾਟਾ ਪਸਰਿਆ ਹੋਇਆ ਹੈ। ਜਿਸ ਦਫਤਰ ਵਿੱਚ ਕੱਲ੍ਹ ਤੱਕ ਪੂਰੀ ਚਹਿਲ-ਪਹਿਲ ਸੀ, ਉਥੇ ਅੱਜ ਸ਼ਮਸ਼ਾਨ ਜਿਹੀ ਸ਼ਾਂਤੀ ਪੱਸਰੀ ਹੋਈ ਸੀ। ਵੋਟਰਾਂ, ਸੂਟਰਾਂ ਅਤੇ ਹੂਟਰਾਂ ਦੀ ਜਗ੍ਹਾ ਬੱਸ ਕਬੂਤਰਾਂ ਦਾ ‘ਹਾਰਰ ਸਾਊਂਡ ਟ੍ਰੈਕ’ ਬਚਿਆ ਸੀ। ਭਾਈ ਸਾਹਿਬ ਦੇ ਦਫਤਰ ਤੋਂ ਘਰ ਤੱਕ ਬੱਸ ਸੰਨਾਟਾ ਹੀ ਹੈ। ਇਹ ਸਭ ਮੇਰੇ ਤੋਂ ਦੇਖਿਆ ਨਹੀਂ ਜਾ ਰਿਹਾ ਸੀ।ਮੈਂ ਖੁਦ ਨੂੰ ਭਾਈ ਸਾਹਿਬ ਦਾ ਪਰਮ ਮਿੱਤਰ ਨਾ ਸਹੀ, ਪਰ ਸਕਾ ਮਿੱਤਰ ਜ਼ਰੂਰ ਮੰਨਦਾ ਹਾਂ। ਇਸੇ ਸਕੇਪਣ ਦੀ ਪਰੰਪਰਾ ਦਾ ਗੁਜ਼ਾਰਾ ਕਰਦੇ ਹੋਏ ਮੈਂ ਉਨ੍ਹਾਂ ਨੂੰ ਇਸ ਵਾਰ ਵੋਟ ਨਾ ਦਿੱਤਾ, ਪਰ ਵੋਟ ਨਾ ਦੇਣਾ ਵੱਖਰੀ ਗੱਲ ਹੈ। ਮਿੱਤਰ ਨੂੰ ਸਹਾਰਾ ਦੇਣਾ ਵੱਖਰੀ ਗੱਲ ਹੈ। ਮਿੱਤਰਪੁਣੇ ਦੇ ਚਲਦੇ ਭਾਈ ਸਾਹਿਬ ਦੇ ਦਫਤਰ ਦਾ ਇਹ ਸੰਨਾਟਾ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ। ਚਲਾ ਗਿਆ ਉਨ੍ਹਾਂ ਦੇ ਘਰ ਵੱਲ।
ਘਰ ਵੀ ਦਫਤਰ ਵਰਗਾ ਮਾਹੌਲ ਸੀ। ਨਾ ਦਰਬਾਨ, ਨਾ ਦੀਵਾਨ। ਹੋਰ ਤਾਂ ਹੋਰ ਪਰਵਾਰ ਦੇ ਨਿੱਜੀ ਲੋਕ ਲਾਪਤਾ। ਖੈਰ, ਮੈਂ ਵੀ ਭਾਈ ਸਾਹਿਬ ਦੇ ਡਰਾਇੰਗ ਰੂਮ ਵਿੱਚ ਦਾਖਲ ਹੋਇਆ। ਹਮੇਸ਼ਾ ਵਾਂਗ ਮੈਂ ਉਨ੍ਹਾਂ ਦੀ ਬੇਰੁਖੀ ਦਾ ਸ਼ਿਕਾਰ ਹੋਇਆ। ਮੇਰਾ ਦਾਖਲ ਹੋਣਾ ਸਿਰੇ ਤੋਂ ਰੱਦ ਹੋਇਆ। ਮੈਂ ਤਾਂ ਸੀ ਗਾ ਚਿਕਨਾ ਘੜਾ। ਜੋ ਥੋੜ੍ਹੀ ਜਿਹੀ ਸਿਆਸਤ ਜਾਣਦਾ ਹੈ, ਉਹ ਚਿਕਨਾ ਘਰ ਹੋ ਜਾਂਦਾ ਹੈ। ਗਲ ਵਿੱਚ ਫਿੱਟ ਸਪੀਕਰ ਦਾ ਵਾਲਿਊਮ ਵਧਾ ਕੇ ਮੈਂ ਕਿਹਾ, ‘‘ਹੈਪੀ ਹੋਲੀ ਭਾਈ ਸਾਹਿਬ।” ਗਾਲ੍ਹਾਂ ਦੇ ਭਿਆਨਕ ਰੰਗ ਛੱਡਣ ਵਾਲੀ ਭਾਈ ਸਾਹਿਬ ਦੀ ਜ਼ੁਬਾਨ ਦੀ ਪਿਚਕਾਰੀ ਅੱਜ ਬੇਰੰਗ ਸੀ। ਮੂੰਹ ਵਿੱਚ ਪਾਨ ਦੀ ਜਗ੍ਹਾ ਸੰਨਾਟਾ ਸੀ। ਇਸ ਵਾਰ ਮੈਂ ਉਨ੍ਹਾਂ ਦਾ ਮੋਢਾ ਹਿਲਾ ਕੇ ਚੀਕਿਆ, ‘‘ਭਾਈ ਸਾਹਿਬ, ਹੋਲੀ ਮੁਬਾਰਕ...”
ਇਸ ਲਈ ਹੋਸ਼ ਵਿੱਚ ਆਏ ਅਤੇ ਆਉਂਦੇ ਹੀ ਰੋਣਹਾਕੇ ਹੋ ਗਏ। ਆਦਮੀ ਨੂੰ ਜਦੋਂ ਹੋਸ਼ ਆਉਂਦਾ ਹੈ ਤਾਂ ਉਹ ਨਤੀਜਿਆਂ ਉੱਤੇ ਰੋਂਦਾ ਹੈ। ਕਦੇ ਅੰਗਾਰੇ ਵਰ੍ਹਾਉਣ ਵਾਲੀਆਂ ਉਨ੍ਹਾਂ ਦੀਆਂ ਅੱਖਾਂ ਤੋਂ ਅੱਜ ਟਿਪ-ਟਿਪ ਪਾਣੀ ਬਰਸ ਰਿਹਾ ਸੀ। ਲਗਭਗ ਰੋਂਦੇ ਹੋਏ ਬੋਲੇ, ‘‘ਕਾਹਦੀ ਹੋਲੀ, ਕਾਹਲੀ ਮੁਬਾਰਕ?”
ਮੈਂ ਕਿਹਾ, ‘‘ਭਾਈ ਸਾਹਿਬ, ਇੰਨੀ ਉਦਾਸੀ ਚੰਗੀ ਨਹੀਂ, ਚੋਣਾਂ ਹੀ ਤਾਂ ਸੀ। ਦੁਬਾਰਾ ਆਉਣਗੀਆਂ। ਆਪਣੇ ਇੱਥੇ ਜਿਵੇਂ ਚੋਣਾਂ ਚਲਦੀਆਂ ਹਨ, ਉਂਝ ਚੋਣਾਂ ਵਿੱਚ ਹਾਰ-ਜਿੱਤ ਵੀ ਚੱਲਦੀ ਰਹਿੰਦੀ ਹੈ। ਇੱਥੇ ਨਹੀਂ ਤਾਂ ਕਿਤੇ ਹੋਰ ਤੋਂ ਦਾਅ ਮਾਰੋਗੇ। ਉਂਝ ਵੀ ਤੁਸੀਂ ਉਚੀਆਂ ਚੀਜ਼ਾਂ ਲਈ ਬਣੇ ਹੋ। ਹਾਂ, ਪਰ ਚਿੰਤਨ ਜ਼ਰੂਰੀ ਹੈ।”
ਉਹ ਬੋਲੇ, ‘‘ਭਾਈ, ਮਨ-ਧਨ-ਤਨ ਸਭ ਲਾ ਦਿੱਤਾ, ਚੋਣਾਂ ਵਿੱਚਅੱਗੋਂ ਕਾਹਦਾ ਚਿੰਤਨ?”
ਮੈਂ ਵਿਚਾਰਾਂ ਨਾਲ ਭਰੀ ਆਪਣੇ ਗਿਆਨ ਦੀ ਪਿਚਕਾਰੀ ਭਾਈ ਸਾਹਿਬ ਉੱਤੇ ਮਾਰਦੇ ਹੋਏ ਕਿਹਾ, ‘‘ਚਿੰਤਨ ਇਸ ਗੱਲਦਾ ਕਿ ਤੁਹਾਡੀ ਹਾਰ ਹੋਈ ਕਿਵੇਂ? ਉਪਰ ਵਾਲੇ ਦੀ ਕ੍ਰਿਪਾ ਨਾਲ ਸਭ ਕੁਝ ਰਿਹਾ ਹੈ ਤੁਹਾਡੇ ਕੋਲ। ਦਰਜਨਾਂ, ਮਕਾਨ, ਦੁਕਾਨ, ਹਥਿਆਈ ਹੋਈ ਕਰੋੜਾਂ ਦੀ ਜ਼ਮੀਨ. ਪੈਟਰੋਲ ਪੰਪ, ਗੈਸ ਏਜੰਸੀ, ਸਰਕਾਰੀ ਪ੍ਰੋਜੈਕਟਾਂ, ਚੇਲੇ-ਚਪਾਟੇ ਸਭ। ਏ ਟੂ ਜੈਡ ਸਭ। ਹੋਰ ਤਾਂ ਹੋਰ, ਤੁਹਾਡੇ ਕੋਲ ਬੇਰੋਜ਼ਗਾਰ ਬਾਹੂਬਲੀਆਂ ਦੀ ਫੌਜ ਵੀ ਹੈ, ਜੋ ਇੱਕ ਇਸ਼ਾਰੇ ਉੱਤੇ ਕਿਸੇ ਉੱਤੇ ਵੀ ਹਮਲਾ ਕਰ ਕੇ ਤੁਹਾਡਾ ਨਾਂਅ ਬੁਲੰਦ ਕਰਦੀ ਹੈ। ਮਸਲਾ ਇਹੀ ਹੈ ਕਿ ਤੁਸੀਂ ਹਾਰੇ ਕਿਵੇਂ?”
ਇਹ ਸੁਣਦੇ ਹੀ ਭਾਈ ਸਾਹਿਬ ਦੇ ਹੰਝੂ ਝਰਨੇ ਦੀ ਤਰ੍ਹਾਂ ਵਗਣ ਲੱਗੇ। ਕੋਈ ਕਹਿੰਦਾ ਹੈ ਤਾਂ ਕਹਿੰਦਾ ਰਹੇ, ਪਰ ਉਨ੍ਹਾਂ ਨੂੰ ਰੋਂਦਾ ਦੇਖ ਕੇ ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ ਕਿ ਮਗਰਮੱਛ ਕਦੇ-ਕਦੇ ਸੱਚਮੁੱਚ ਰੋਂਦਾ ਹੈ। ਤਸੱਲੀ ਨਾਲ ਰੋ ਲੈਣ ਤੋਂ ਬਾਅਦ ਉਹ ਸੰਭਲੇ। ਭਾਰੀ ਮਨ ਨਾਲ ਬੋਲੇ, ‘‘ਕਿੱਥੇ ਰਿਹਾ ਸਭ ਕੁਝ। ਇਹੀ ਸਦਮਾ ਹੈ। ਅੱਧੀ ਦੌਲਤ ਟਿਕਟ ਦੇ ਜੁਗਾੜ ਵਿੱਚ ਨਿਕਲ ਗਈ ਤੇ ਬਾਕੀ ਚੋਣਾਂ ਵਿੱਚ ਚੱਲ ਵੱਸੀ। ਇਸ ਵਾਰ ਉਮੀਦਵਾਰਾਂ ਵਾਲਾ ਹਲਫਨਾਮਾ ਵੀ ਸ਼ਰਮ ਨਾਲ ਪਾਣੀ-ਪਾਣੀ ਹੋ ਗਿਆ, ਜਦੋਂ ਮੈਂ ਉਸ ਵਿੱਚ ਚੱਲ-ਅਚੱਲ ਜਾਇਦਾਦ ਦਾ ਬਿਊਰਾ ਲਿਖਿਆ। ਜਿਸ ਦੀ ਜ਼ਮੀਨ ਵਿੱਚ ਕਬਜ਼ਾ ਦੇ ਆਲੀਸ਼ਾਨ ਦਫਤਰ ਬਣਾਇਆ ਸੀ, ਉਸ ਦੇ ਖੰਭ ਨਿਕਲ ਆਏ। ਜ਼ਮੀਨ ਵਾਪਸ ਮੰਗਦਾ ਹੈ।”
ਮੈਂ ਕਿਹਾ, ‘‘ਓ! ਬੁਰਾ ਹੋਇਆ, ਪਰ ਕੋਈ ਗੱਲ ਨਹੀਂ। ਦਫਤਰ ਉਂਝ ਵੀ ਉਦੋਂ ਕੰਮ ਦਾ ਹੁੰਦਾ ਹੈ, ਜਦੋਂ ਉਸ ਵਿੱਚ ਕੋਈ ਕਰਨ ਵਾਲਾ ਹੋਵੇ ਅਤੇ ਤੁਹਾਨੂੰ ਤਾਂ ਪਤਾ ਹੀ ਹੈ ਕਿ ਤੁਸੀਂ...”
ਭਾਈ ਸਾਹਿਬ ਚੀਕੇ, ‘‘ਕੀ ਬਕਦੈਂ ਏਂ?” ਉਂਝ ਉਨ੍ਹਾਂ ਦੇ ਕੋਲ ਅਜਿਹਾ ਕੁਝ ਵੀ ਨਹੀਂ ਸੀ ਜਿਸ ਦਾ ਵਜ੍ਹਾ ਨਾਲ ਕੋਈ ਡਰੇ। ਫਿਰ ਵੀ ਉਨ੍ਹਾਂ ਦੇ ਅਹਿਮ ਦੀ ਸੰਤੁਸ਼ਟੀ ਲਈ ਮੈਂ ਸਹਿਮ ਜਾਣ ਦੀ ਐਕਟਿੰਗ ਕੀਤੀ ਅਤੇ ਕਿਹਾ, ‘‘ਮੇਰਾ ਮਤਲਬ ਹੈ ਕਿ ਤੁਹਾਡੇ ਵਰਗੇ ਜ਼ਮੀਨੀ ਅਤੇ ਧਰਤੀ ਨਾਲ ਜੁੜੇ ਹੋਏ ਨੇਤਾ ਨੂੰ ਕਿਸੇ ਦਫਤਰ ਦੀ ਲੋੜ ਹੀ ਨਹੀਂ। ਤੁਸੀਂ ਖੁਦਹੀ ਇੱਕ ਦਫਤਰ ਹੋ। ਇਸ ਵਾਰ ਕੋਸ਼ਿਸ਼ ਕਰੋ ਕਿ ਜ਼ਮੀਨ ਉੱਤੇ ਕੁਝ ਕੰਮ ਕੀਤੇ ਜਾਣ।”
ਉਹ ਕਹਿਣ ਲੱਗੇ, ‘‘ਭਾਈ, ਕੰਮ ਤਾਂ ਜ਼ਮੀਨ ਉੱਤੇ ਹੀ ਕਰ ਰਹੇ ਸੀ ਨਾ। ਤੁਹਾਨੂੰ ਪਤਾ ਹੈ ਕਿ ਕਿੰਨੀਆਂ ਜ਼ਮੀਨਾਂ ਹੜੱਪੀਆਂ ਸਨ ਪਿਛਲੀਆਂ ਚੋਣਾਂ ਤੋਂ ਬਾਅਦ। ਅਜਿਹੀਆਂ ਹੀ ਜ਼ਮੀਨਾਂ ਉੱਤੇ ਮੈਂ ਕਿੰਨਾ ਵਿਕਾਸ ਦਾ ਕੰਮ ਕਰਵਾਇਆ ਹੈ। ਬੰਗਲੇ, ਦਫਤਰ, ਮਲਟੀਪਲੈਕਸ ਆਦਿ ਬਣਵਾਏ।”
ਮੈਂ ਕਿਹਾ, ‘‘ਮੇਰਾ ਮਤਲਬ ਇਹ ਹੈ ਕਿ ਦਫਤਰ ਦੇ ਚੱਕਰ ਵਿੱਚ ਨਾ ਪਓ। ਦਫਤਰ ਨਾਲ ਠਹਿਰਾਅ ਆਉਂਦਾ ਹੈ। ਤੁਸੀਂ ਪਾਣੀ ਬਰਾਬਰ ਹੋ, ਜਿਸ ਨੇ ਲਗਾਤਾਰ ਵਗਣਾ ਹੈ। ਰੁਕ ਗਏ ਤਾਂ ਸਮਝੋ ਕਿ ਝੁਕ ਗਏ। ਸਮੇਂ ਦੀ ਮੰਗ ਹੈ ਕਿ ਤੁਸੀਂ ‘ਦਫਤਰ-ਲੈਸ' ਹੋ। ਲਗਾਤਾਰ ਵਗੋ।”
ਭਾਈ ਸਾਹਿਬ ਕਿਸੇ ਅੰਧ-ਭਗਤ ਵਾਂਗ ਮੇਰਾ ਪ੍ਰਵਚਨ ਅੱਖਾਂ ਪਾੜ-ਪਾੜ ਸੁਣ ਰਹੇ ਸੀ। ਉਨ੍ਹਾਂ ਦੀਆਂ ਅੱਖਾਂ ਫਿਰ ਡਬਡਬਾ ਆਈਆਂ। ਬੋਲੇ, ‘‘ਦੇਖੋ ਮੈਂ ਆਪਣੇ ਦਫਤਰ ਤੇ ਘਰ ਦਾ ਇੱਕੋ ਜਿਹਾ ਵਿਕਾਸ ਕਰਵਾਇਆ ਹੈ, ਤਾਂ ਕਿ ਜਨਤਾ ਨੂੰ ਇੱਕ ਕੂਲ ਦਫਤਰ ਮਿਲੇ। ਕੰਮ ਹੋਵੇ ਜਾਂ ਨਾ, ਉਥੇ ਬੈਠਕਾਂ ਜ਼ਰੂਰ ਹੁੰਦੀਆਂ ਰਹਿਣ। ਜੋ ਵੀ ਆਏ, ਬੱਸ ਉਥੋਂ ਦਾ ਹੋ ਜਾਏ। ਮਤਲਬ ਮੇਰਾ ਵੋਟਰ ਹੋ ਜਾਏ।”
‘‘ਕੀ ਹੋਇਆ? ਵੋਟ ਮਿਲੇ? ਨਹੀਂ ਨਾ। ਇਸ ਲਈ ਦਫਤਰ ਦਾ ਨਾ ਹੋਣਾ ਹੀ ਬਿਹਤਰ ਹੈ। ਮੇਰੀ ਮੰਨੋ ਇੱਕ ਵਾਰ ਫਿਰ ਗਰੀਬੀ ਦਾ ਡਰਾਮਾ ਕਰੀਏ। ਨੇਤਾ ਦਾ ਅਭਿਨੇਤਾ ਹੋਣਾ ਬਹੁਤ ਜ਼ਰੂਰੀ ਹੈ। ਆਪਣੇ ਝੂਠ-ਫਰੇਬ ਦਾ ਪ੍ਰਚਾਰ-ਪ੍ਰਸਾਰ ਇੰਨਾ ਕਰੋ ਕਿ ਜਨਤਾ ਉਸ ਨੂੰ ਹੀ ਅੰਤਿਮ ਸੱਚ ਮੰਨੇ। ਤੁਸੀਂ ਇਹ ਟਰਿੱਕ ਸੋਸ਼ਲ ਮੀਡੀਆ ਤੋਂ ਸਿੱਖੋ...।''
ਭਾਈ ਸਾਹਿਬ ਇਹ ਸਭ ਸੁਣ ਕੇ ਹੰਝੂ ਪੂੰਝਣ ਲੱਗੇ। ਮੈਂ ਟੋਕਦੇ ਹੋਏ ਕਿਹਾ, ‘‘ਇਹ ਗਜ਼ਬ ਨਾ ਕਰੋ ਸਾਹਿਬ। ਰਾਜਨੀਤੀ ਦੇ ਬਾਜ਼ਾਰ ਵਿੱਚ ਨੇਤਾ ਦੇ ਹੰਝੂਆਂ ਦੀ ਵੱਡੀ ਕੀਮਤ ਲੱਗਦੀ ਹੈ। ਹੰਝੂ ਝੂਠੇ ਹੋਣ ਤਾਂ ਹੋਰ ਵੀ ਚੰਗਾ। ਇਹ ਹੰਝੂ ਹੀ ਤਾਂ ਪਾਰਲੀਮੈਂਟ ਤੋਂ ਸੜਕ ਤੱਕ ਜਨਤਾ ਨੂੰ ਮੂਰਖ ਬਣਾ ਦਿੰਦੇ ਹਨ। ਇਸ ਲਈ ਜਦੋਂ ਤੱਕ ਚੋਣਾਂ ਵਿੱਚ ਜਿੱਤ ਨਹੀਂ, ਉਦੋਂ ਤੱਕ ਹੰਝੂਆਂ ਉੱਤੇ ਰੋਕ ਨਹੀਂ। ਬਾਅਦ ਵਿੱਚ ਤੁਸੀਂ ਜਨਤਾ ਨੂੰ ਖੂਨ ਦੇ ਹੰਝੂ ਰੁਆ ਕੇ ਬਦਲਾ ਲੈ ਹੀ ਲਓਗੇ।”
ਭਾਈ ਸਾਹਿਬ ਇਮੋਸ਼ਨਲ ਹੋ ਉਠੇ। ਬਾਥਰੂਮ ਵਿੱਚ ਜਾ ਕੇ ਡੁਸਕਣ ਲੱਗੇ।

Have something to say? Post your comment