Welcome to Canadian Punjabi Post
Follow us on

29

March 2024
 
ਖੇਡਾਂ

ਰੋਨਾਲਡੋ ਨੇ ਪ੍ਰਸ਼ੰਸਕ ਦਾ ਫੋਨ ਸੁੱਟਣ ਮਗਰੋਂ ਮੁਆਫੀ ਮੰਗ ਲਈ

April 12, 2022 02:46 AM

ਮੈਨਚੈਸਟਰ, 11 ਅਪ੍ਰੈਲ (ਪੋਸਟ ਬਿਊਰੋ)- ਮਾਨਚੈਸਟਰ ਦੇ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਨੇ ਇੱਕ ਪ੍ਰਸ਼ੰਸਕ ਦੇ ਹੱਥ ਵਿੱਚੋਂ ਫੋਨ ਫੜ ਕੇ ਸੁੱਟਣ ਦੀ ਘਟਨਾ ਲਈ ਮੁਆਫੀ ਮੰਗੀ ਹੈ। ਉਂਜ ਰੋਨਾਲਡੋ ਵੱਲੋਂ ਟੀਮ ਨੂੰ ਐਵਰਟਨ ਕਲੱਬ ਤੋਂ ਮਿਲੀ 1-0 ਦੀ ਹਾਰ ਮਗਰੋਂ ਮੈਦਾਨ ਵਿੱਚੋਂ ਨਿਕਲਦੇ ਸਮੇਂ ਪ੍ਰਸ਼ੰਸਕ ਦੇ ਹੱਥੋਂ ਫੋਨ ਖੋਹ ਕੇ ਸੁੱਟਣ ਦੇ ਮਾਮਲੇ ਦੀ ਜਾਂਚ ਸਥਾਨਕ ਪੁਲਸ ਵੱਲੋਂ ਕਰਨ ਦੇ ਬਾਅਦ ਹੀ ਇਸ ਕੇਸ ਦਾ ਫੈਸਲਾ ਕੀਤਾ ਜਾਵੇਗਾ।
ਵਰਨਣ ਯੋਗ ਹੈ ਕਿ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤੀ ਗਈ ਫੁਟੇਜ ਮੁਤਾਬਕ ਬੀਤੇ ਸ਼ਨੀਵਾਰ ਪ੍ਰੀਮੀਅਰ ਲੀਗ ਮੈਚ ਵਿੱਚ ਟੀਮ ਦੀ ਹਾਰ ਮਗਰੋਂ ਜਦੋਂ ਰੋਨਾਲਡੋ ਗੁਡੀਸਨ ਪਾਰਕ ਤੋਂ ਨਿਕਲ ਰਿਹਾ ਸੀ ਤਾਂ ਉਸ ਨੇ ਇੱਕ ਸਮਰਥਕ ਦੇ ਹੱਥ ਵਿੱਚੋਂ ਫੋਨ ਫੜ ਕੇ ਸੁੱਟ ਦਿੱਤਾ। ਬਾਅਦ ਵਿੱਚ ਪੁਰਤਗਾਲ ਦੇ ਇਸ ਖਿਡਾਰੀ ਨੇ ਆਪਣੀ ਇਸ ਹਰਕਤ ਦੀ ਮੁਆਫੀ ਮੰਗੀ ਹੈ। ਇੰਸਟਾਗ੍ਰਾਮ ਉਤੇ ਇੱਕ ਪੋਸਟ ਵਿੱਚ ਰੋਨਾਲਡੋ ਨੇ ਕਿਹਾ, ‘‘ਮੈਂ ਆਪਣੇ ਗੁੱਸੇ ਲਈ ਮੁਆਫੀ ਮੰਗਣਾ ਚਾਹੁੰਦਾ ਹਾਂ ਅਤੇ ਜੇ ਸੰਭਵ ਹੋਵੇ ਤਾਂ ਮੈਂ ਇਸ ਸਮਰਥਕ ਨੂੰ ਨਿਰਪੱਖ ਖੇਡ ਤੇ ਖੇਡ ਭਾਵਨਾ ਤਹਿਤ ਓਲਡ ਟਰੈਫਰਡ ਵਿੱਚ ਇੱਕ ਮੈਚ ਦੇਖਣ ਲਈ ਸੱਦਾ ਦੇਣਾ ਚਾਹੁੰਦਾ ਹਾਂ।''ਉਸ ਨੇ ਕਿਹਾ, ‘‘ਅਸੀਂ ਜਿੱਦਾਂ ਦੀ ਮੁਸ਼ਕਲ ਘੜੀ ਦਾ ਸਾਹਮਣਾ ਕਰ ਰਹੇ ਹਾਂ, ਅਜਿਹੇ ਵਿੱਚ ਭਾਵਨਾਵਾਂ ਨੂੰ ਸਾਂਭਣਾ ਸੌਖਾ ਨਹੀਂ ਹੁੰਦਾ।'' ਰੋਨਾਲਡੋ ਮੁਤਾਬਕ, ‘‘ਫਿਰ ਵੀ ਸਾਨੂੰ ਹਮੇਸ਼ਾ ਸਨਮਾਨਜਨਕ, ਸੰਜਮੀ ਤੇ ਨੌਜਵਾਨਾਂ ਲਈ ਮਿਸਾਲ ਪੇਸ਼ ਕਰਨ ਵਾਲਾ ਹੋਣਾ ਚਾਹੀਦਾ ਹੈ, ਜਿਹੜੇ ਇਸ ਖੂਬਸੂਰਤ ਖੇਡ ਨੂੰ ਪਸੰਦ ਕਰਦੇ ਹਨ।'' ਦੂਜੇ ਪਾਸੇ ਪੁਲਸ ਨੇ ਇਸ ਮਾਮਲੇ ਵਿੱਚ ਪੀੜਤ ਜਾਂ ਮੈਦਾਨ ਦੇ ਲੋਕਾਂ ਨੂੰ ਗਵਾਹੀ ਦੇਣ ਦੀ ਅਪੀਲ ਕੀਤੀ ਹੈ ਅਤੇ ਉਸ ਵੱਲੋਂ ਮਾਮਲੇ ਸਬੰਧੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਚੌਥੇ ਟੈਸਟ ਮੈਚ ਵਿਚ ਭਾਰਤ ਨੇ ਇੰਗਲੈਂਡ ਨੂੰ ਪੰਜ ਵਿਕਟਾਂ ਨਾਲ ਹਰਾਇਆ, 5 ਮੈਚਾਂ ਦੀ ਲੜੀ 'ਤੇ ਭਾਰਤ 3-1 ਨਾਲ ਅੱਗੇ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ ਨੇ ਸੰਨਿਆਸ ਲੈਣ ਦਾ ਐਲਾਨ ਕੀਤਾ ਸੂਰਿਆਕੁਮਾਰ ਯਾਦਵ ਨੂੰ ਆਈਸੀਸੀ ਨੇ ਦਿੱਤਾ ਸਭ ਤੋਂ ਵੱਡਾ ਐਵਾਰਡ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਟੀ-20 ਵਿਸ਼ਵ ਕੱਪ 1 ਜੂਨ ਤੋਂ, ਪਹਿਲੀ ਵਾਰ 20 ਟੀਮਾਂ ਸ਼ਾਮਿਲ ਕੀਤੀਆਂ ਗਈਆਂ, ਭਾਰਤ-ਪਾਕਿਸਤਾਨ ਦਾ ਮੁਕਾਬਲਾ 9 ਜੂਨ ਨੂੰ ਨਿਊਯਾਰਕ ਵਿੱਚ ਫਿਲਾਡੈਲਫੀਆ ਫਲਾਇਰਜ਼ ਨੇ ਵੈਨਕੁਵਰ ਕੈਨੱਕਸ ਨੂੰ 4-1 ਨਾਲ ਹਰਾਇਆ ਦੱਖਣੀ ਅਫਰੀਕਾ ਨੇ ਪਹਿਲੇ ਟੈਸਟ ਮੈਚ ਵਿਚ ਭਾਰਤ ਪਾਰੀ ਅਤੇ 32 ਦੌੜਾਂ ਨਾਲ ਹਰਾਇਆ ਮੁਹੰਮਦ ਸ਼ਮੀ ਸਮੇਤ 26 ਖਿਡਾਰੀਆਂ ਨੂੰ ਅਰਜੁਨ ਐਵਾਰਡ, ਦੋ ਨੂੰ ਮਿਲੇਗਾ ਖੇਡ ਰਤਨ ਅਰਸ਼ਦੀਪ ਸਿੰਘ ਨੇ ਇੱਕ ਦਿਨਾ ਵਿਚ 5 ਵਿਕਟਾਂ ਲੈ ਕੇ ਇਤਿਹਾਸ ਰਚਿਆ, ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਬਣੇ ਭਾਰਤ ਨੇ ਦੱਖਣੀ ਅਫਰੀਕਾ ਨੂੰ ਵੱਡੇ ਫਰਕ ਨਾਲ ਹਰਾਇਆ, ਭਾਰਤ ਦੀ ਇਤਿਹਾਸਕ ਜਿੱਤ