Welcome to Canadian Punjabi Post
Follow us on

03

June 2025
ਬ੍ਰੈਕਿੰਗ ਖ਼ਬਰਾਂ :
 
ਭਾਰਤ

ਰੂਸ-ਯੂਕਰੇਨ ਜੰਗ ਕਾਰਨ ਭਾਰਤੀ ਅਖਬਾਰਾਂ ਗੰਭੀਰ ਸੰਕਟ ਵਿੱਚ

April 07, 2022 11:48 PM

ਨਵੀਂ ਦਿੱਲੀ, 7 ਅਪ੍ਰੈਲ (ਪੋਸਟ ਬਿਊਰੋ)- ਰੂਸ ਵੱਲੋਂ ਯੂਕਰੇਨ ਉੱਤੇ ਹਮਲੇ ਨੇ ਕਈ ਅਣਚਾਹੇ ਹਾਲਾਤ ਵੀ ਪੈਦਾ ਕਰ ਦਿੱਤੇ ਹਨ। ਇਸ ਜੰਗ ਨਾਲ ਪ੍ਰਿੰਟ ਮੀਡੀਆ ਬੁਰੀ ਤਰ੍ਹਾਂ ਪ੍ਰਭਾਵਤ ਹੈ, ਕਿਉਂਕਿ ਅਖਬਾਰਾਂ ਛਾਪਣ ਲਈ ਵਰਤਿਆ ਜਾਂਦਾ ਕਾਗਜ਼ ਸਪਲਾਈ ਨਾ ਹੋਣ ਸਕਣ ਕਾਰਨ ਬਾਜ਼ਾਰ ਵਿੱਚਨਿਊਜ਼ ਪ੍ਰਿੰਟ ਲਈ ਵੱਡਾ ਸੰਕਟ ਪੈਦਾ ਹੋ ਗਿਆ ਹੈ।
ਭਾਰਤੀ ਨਿਊਜ਼ ਪ੍ਰਿੰਟ (ਅਖਬਾਰਾਂ) ਲਈ 45 ਫੀਸਦੀ ਕਾਗਜ਼ ਰੂਸ ਤੋਂ ਆਉਂਦਾ ਹੈ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਰੂਸ ਦੇ ਖਿਲਾਫ ਜਾਰੀ ਪਾਬੰਦੀਆਂ ਕਾਰਨਕਈ ਗਲੋਬਲ ਸ਼ਿਪਿੰਗ ਕੰਪਨੀਆਂ ਨੇ ਰੂਸੀ ਬੰਦਰਗਾਹਾਂ ਤੋਂ ਕਿਸੇ ਤਰ੍ਹਾਂ ਦਾ ਸਾਮਾਨ ਨਹੀਂ ਚੁੱਕਿਆ, ਜਿਸ ਕਾਰਨ ਬੰਦਰਗਾਹਾਂ ਉੱਤੇ ਕੰਟੇਨਰਾਂ ਦਾ ਹੜ੍ਹ ਆ ਗਿਆ ਅਤੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾਂਦੇ ਹਨ। ਇਸ ਜੰਗ ਨਾਲ ਦੂਸਰੀ ਵੱਡੀ ਸਮੱਸਿਆ ਵਿਸ਼ਵ ਪੱਧਰ ਉੱਤੇ ਊਰਜਾ ਕੀਮਤਾਂ (ਕੁਦਰਤੀ ਗੈਸ, ਕੋਲਾ) ਵਿੱਚ ਕਰੀਬ ਤੀਹ ਫੀਸਦੀ ਦਾ ਵਾਧਾ ਹੋਣ ਨਾਲ ਪੇਪਰ ਮਿੱਲਾਂ ਦੇ ਨਿਊਜ਼ ਪ੍ਰਿੰਟ ਉਤਪਾਦਨ ਦੀਆਂ ਲਾਗਤਾਂ ਅਤੇ ਕੀਮਤਾਂ ਵਿੱਚ ਤੀਹ ਫੀਸਦੀ ਵਾਧਾ ਹੋ ਚੁੱਕਾ ਹੈ, ਜਿਸ ਨਾਲ ਇਹ ਉਤਪਾਦਨ ਪੱਧਰ ਉੱਤੇ ਹੀ ਮਹਿੰਗਾ ਹੋ ਗਿਆ ਹੈ।
ਕੈਨੇਡਾ ਤੇ ਪੋਲੈਂਡ ਤੋਂ ਵੀ ਕਾਗਜ਼ ਉਤਪਾਦਨ ਅਤੇ ਸਪਲਾਈ ਵਿੱਚ ਅੜਿੱਕਾ ਪਿਆ ਹੈ, ਕਿਉਂਕਿ ਪੋਲੈਂਡ ਵਿੱਚ ਕਾਗਜ਼ ਮਿੱਲਾਂ ਦੇ ਮਜ਼ਦੂਰ ਹੜਤਾਲ ਉੱਤੇ ਹਨ। ਪੋਲੈਂਡ ਤੋਂ ਭਾਰਤ ਆਪਣੀ ਲੋੜ ਦਾ ਸੱਠ ਫੀਸਦੀ ਗਲਾਸੋ ਨਿਊਜ਼ ਪ੍ਰਿੰਟ ਇੰਪੋਰਟ ਕਰਦਾ ਹੈ ਅਤੇ ਇਹ ਨਿਊਜ਼ ਪ੍ਰਿੰਟ ਚਾਲੀ ਫੀਸਦੀ ਕੈਨੇਡਾ ਤੋਂ ਮਿਲਦਾ ਹੈ। ਦੂਜੇ ਪਾਸੇ ਘਰੇਲੂ ਮਿੱਲਾਂ ਨਿਊਜ਼ ਪ੍ਰਿੰਟ ਦੀ ਜਗ੍ਹਾ ਪੈਕੇਜਿੰਗ ਮੈਟੀਰੀਅਲ ਬਣਾ ਰਹੀਆਂ ਹਨ ਕਿਉਂਕਿ ਚੀਨ ਵੱਲੋਂ ਉਨ੍ਹਾਂ ਨੂੰ ਵਿਸ਼ਵਵਿਆਪੀ ਉਪਭੋਗਤਾ ਮੰਗ ਦੇ ਚੱਲਦੇ ਵੱਡੇ ਆਰਡਰ ਮਿਲੇ ਹਨ। ਘਰੇਲੂ ਪੱਧਰ ਉੱਤੇ ਕੁਝ ਮਿੱਲਾਂ ਵਿੱਚ ਹੀ ਨਿਊਜ਼ ਪ੍ਰਿੰਟ ਤਿਆਰ ਹੁੰਦਾ ਹੈ ਤੇ ਇਹ ਮਿੱਲਾਂ ਵੀ ਕੋਵਿਡ ਸੰਕਟ ਦੇ ਚੱਲਦੇ ਰਿਸਾਈਕਲਡ ਫਾਈਬਰ ਦੀ ਕਮੀ ਨਾਲ ਜੂਝ ਰਹੀਆਂ ਹਨ।
ਵਿਸ਼ਵ ਪੱਧਰ ਉੱਤੇ ਕੋਵਿਡ ਮਹਾਮਾਰੀ ਕਾਰਨ ਬਹੁਤ ਸਾਰੀਆਂ ਇੰਡਸਟਰੀਆਂ ਤੇ ਅਰਥਵਿਵਸਥਾਵਾਂ ਬੁਰੀ ਤਰ੍ਹਾਂ ਨਾਲ ਪ੍ਰਭਾਵਤ ਹੋਈਆਂ ਹਨ ਅਤੇ ਨਿਊਜ਼ ਪ੍ਰਿੰਟ ਇੰਡਸਟਰੀ ਵੀ ਨਹੀਂ ਬਚੀ। ਇੰਪੋਰਟ ਹੋਣ ਵਾਲੇ ਨਿਊਜ਼ ਪ੍ਰਿੰਟ ਦੀਆਂ ਕੀਮਤਾਂ ਲਗਭਗ ਦੁੱਗਣੀਆਂ ਹੋ ਗਈਆਂ ਹਨ। ਸਾਲ 2019 ਵਿੱਚ ਜੋ ਨਿਊਜ਼ ਪ੍ਰਿੰਟ (ਅਖਬਾਰੀ ਕਾਗਜ਼) 450 ਡਾਲਰ ਪ੍ਰਤੀ ਟਨ ਸੀ, ਉਹ ਵਧ ਕੇ 800-900 ਡਾਲਰ ਹੋ ਚੁੱਕਾ ਹੈ। ਅਖਬਾਰਾਂ ਦੀ ਛਪਾਈ ਦੀ ਲਾਗਤ ਦਾ ਚਾਲੀ ਤੋਂ ਪੰਜਾਹ ਫੀਸਦੀ ਹਿੱਸਾ ਨਿਊਜ਼ ਪ੍ਰਿੰਟ ਉੱਤੇ ਖਰਚ ਹੁੰਦਾ ਹੈ। ਇਸ ਤੋਂ ਇਲਾਵਾ ਸਿਆਹੀ, ਪ੍ਰਿੰਟਿੰਗ ਲਈ ਜ਼ਰੂਰੀ ਅਲਮੀਨੀਅਮ ਪਲੇਟਾਂ ਸਮੇਤ ਹੋਰ ਜ਼ਰੂਰੀ ਇਨਪੁਟ ਦੇ ਨਾਲ ਟਰਾਂਸਪੋਰਟੇਸ਼ਨ ਦੀ ਲਾਗਤ ਦਾ ਅਣਕਿਆਸਾ ਵਾਧਾ ਹੋਇਆ ਹੈ। ਨਿਊਜ਼ ਪ੍ਰਿੰਟ ਇੰਡਸਟਰੀ ਦੇ ਪ੍ਰਤੀਨਿਧਾਂ ਨੇ ਇਨ੍ਹਾਂ ਚੁਣੌਤੀਆਂ ਕਾਰਨ ਕੇਂਦਰ ਸਰਕਾਰ ਨੂੰ ਨਿਊਜ਼ ਪ੍ਰਿੰਟ ਉੱਤੇ ਲੱਗਣ ਵਾਲੀ ਪੰਜ ਫੀਸਦੀ ਕਸਟਮ ਡਿਊਟੀ ਨੂੰ ਹਟਾਉਣ ਦੀ ਮੰਗ ਕੀਤੀ ਹੈ ਤਾਂ ਜੋ ਨਿਊਜ਼ ਪ੍ਰਿੰਟ ਇੰਡਸਟਰੀ ਨੂੰ ਕੁਝ ਰਾਹਤ ਮਿਲ ਸਕੇ।

 
Have something to say? Post your comment
ਹੋਰ ਭਾਰਤ ਖ਼ਬਰਾਂ
ਮਹਿੰਦਰਾ ਪਿਕਅੱਪ ਗੱਡੀ ਪੁਲ ਦੀ ਰੇਲਿੰਗ ਨਾਲ ਟੱਕਰਾਈ, 5 ਮੌਤਾਂ, ਇੱਕ ਜ਼ਖਮੀ ਏਅਰ ਮਾਰਸ਼ਲ ਜਸਵੀਰ ਸਿੰਘ ਮਾਨ ਨੇ ਪੱਛਮੀ ਹਵਾਈ ਕਮਾਂਡ ਦੇ ਸੀਨੀਅਰ ਹਵਾਈ ਸਟਾਫ ਅਧਿਕਾਰੀ ਵਜੋਂ ਸੰਭਾਲਿਆ ਅਹੁਦਾ ਮਿਸ ਵਰਲਡ 2025 ਦੀ ਜੇਤੂ ਦਾ ਐਲਾਨ, ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਨੇ ਜਿੱਤਿਆ ਤਾਜ ਬਾਲੀਵੁੱਡ ਅਦਾਕਾਰਾ ਲਾਰਾ ਦੱਤਾ ਦੇ ਪਿਤਾ ਦਾ ਦਿਹਾਂਤ ਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ 24 ਰੁਪਏ ਘਟੀ ਫਿਲਮਾਂ ਅਤੇ ਸਾਹਿਤ ਦੀ ਦੁਨੀਆਂ ਦੇ ਚਿਹਰੇ ਵੈਂਕਟੇਸ਼ਮੂਰਤੀ ਦਾ ਦਿਹਾਂਤ ਉਡੀਸਾ ਵਿਚ ਇੰਜੀਨੀਅਰ ਦੇ ਦੋ ਫਲੈਟਾਂ ਵਿਚੋਂ ਦੋ ਕਰੋੜ ਰੁਪਏ ਬਰਾਮਦ ਬਹੁ-ਚਰਚਿਤ ਅੰਕਿਤਾ ਭੰਡਾਰੀ ਕਤਲ ਮਾਮਲੇ `ਚ ਅਦਾਲਤ ਵੱਲੋਂ ਤਿੰਨ ਦੋਸ਼ੀ ਕਰਾਰ ਜੰਮੂ ਵਿਚ ਪੁਲਿਸ ਅਧਿਕਾਰੀਆਂ ਨੂੰ ਲੈ ਕੇ ਜਾ ਰਹੀ ਗੱਡੀ ਸੜਕ ਹਾਦਸੇ ਦਾ ਸਿ਼ਕਾਰ ਦਰਭੰਗਾ ਵਿੱਚ ਸਾਈਕਲ `ਤੇ ਸਕੂਲ ਜਾ ਰਹੇ ਅਧਿਆਪਕ ਦਾ ਗੋਲੀਆਂ ਮਾਰਕੇ ਕਤਲ