Welcome to Canadian Punjabi Post
Follow us on

30

March 2023
ਬ੍ਰੈਕਿੰਗ ਖ਼ਬਰਾਂ :
‘ਪੁਤਿਨ ਨੇ ਜੰਗ ਵਿੱਚ ਸਭ ਕੁਝ ਗੁਆਇਆ, ਹੁਣ ਰੂਸ ਨਹੀਂ ਕਰ ਸਕਦਾ ਪ੍ਰਮਾਣੂ ਹਮਲਾ’: ਜੈਲੇਂਸਕੀਭਾਰਤੀ ਮੂਲ ਦੇ ਡੇਨੀਅਲ ਮੁਖੀ ਬਣੇ ਐਨਐਸਡਬਲਿਊ ਦੇ ਖਜ਼ਾਨਚੀ, ਭਗਵਤ ਗੀਤਾ ਦੀ ਸਹੁੰ ਚੁੱਕ ਕੇ ਰਚਿਆ ਇਤਿਹਾਸਨੀਨਾ ਤਾਂਗੜੀ ਨੇ ਹਾਊਸਿੰਗ ਦੇ ਐਸੋਸੀਏਟ ਮੰਤਰੀ ਵਜੋਂ ਸੰਭਾਲਿਆ ਅਹੁਦਾਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖਿਆ ਵਿਭਾਗ ਵਿੱਚ ਨਵ-ਨਿਯੁਕਤ 245 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਪ੍ਰੋ: ਰੇਨੂੰ ਚੀਮਾ ਵਿਗ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਿਯੁਕਤਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਨਵੀਂ ਵੀਡੀਓ ਆਈ ਸਾਹਮਣੇ, ਕਿਹਾ: ਸਰਕਾਰ ਦਾ ਇਰਾਦਾ ਗ੍ਰਿਫਤਾਰ ਕਰਨਾ ਹੁੰਦਾ ਤਾਂ ਘਰ ਤੋਂ ਆ ਕੇ ਗ੍ਰਿਫਤਾਰ ਕਰ ਲੈਂਦੀਹਾੜ੍ਹੀ ਖਰੀਦ ਸੀਜ਼ਨ ਲਈ ਪੰਜਾਬ ਸਰਕਾਰ ਨੇ ਖਿੱਚੀ ਤਿਆਰੀ, ਸੀ.ਸੀ.ਐੱਲ. ਮਨਜ਼ੂਰ ਹੁੰਦੇ ਹੀ ਮੁੱਖ ਮੰਤਰੀ ਨੇ ਕੀਤੀ ਅਫ਼ਸਰਾਂ ਨਾਲ ਮੀਟਿੰਗਖੇਤੀਬਾੜੀ ਮੰਤਰੀ ਧਾਲੀਵਾਲ ਵੱਲੋਂ ਫੀਲਡ ਅਧਿਕਾਰੀਆਂ ਨੂੰ ਮੀਂਹ ਕਾਰਣ ਫਸਲਾਂ ਦੇ ਖਰਾਬੇ ਦੇ ਅਸਲ ਅੰਕੜੇ ਜਲਦ ਪੇਸ਼ ਕਰਨ ਦੇ ਹੁਕਮ
 
ਸੰਪਾਦਕੀ

ਜੇ ਕੈਨੇਡੀਅਨ ਫੌਜ ਜੰਗ ਜੋਗੀ ਨਹੀਂ ਤਾਂ?

March 18, 2022 10:29 AM

ਪੰਜਾਬੀ ਪੋਸਟ ਸੰਪਾਦਕੀ
‘ਕੈਨੇਡਾ ਇੱਕ ਮੱਧ ਵਰਗੀ ਤਾਕਤ ਹੈ ਅਤੇ ਸਾਡੀ ਤਾਕਤ ਡਿਪਲੋਮੇਸੀ ਆਯੋਜਿਤ ਕਰਨ ਅਤੇ ਇਸ ਗੱਲ ਨੂੰ ਯਕੀਨੀ ਬਣਾਉਣ ਵਿੱਚ ਹੈ ਕਿ ਹੋਰ ਦੇਸ਼ ਆਪਣਾ ਯੋਗਦਾਨ ਚੰਗੇ ਢੰਗ ਨਾਲ ਪਾਉਣ। ਕੈਨੇਡਾ ਕੋਲ ਨਿਊਕਲੀਅਰ ਸਮਰੱਥਾ ਨਹੀਂ ਹੈ ਅਤੇ ਅਸੀਂ ਮਿਲਟਰੀ ਸ਼ਕਤੀ ਵੀ ਨਹੀਂ ਹਾਂ’। ਇਹ ਸ਼ਬਦ ਕੈਨੇਡੀਅਨ ਵਿਦੇਸ਼ ਮੰਤਰੀ ਮੈਲਨੀ ਜੋਲੀ ਦੇ ਹਨ ਜੋ ਉਹਨਾਂ ਨੇ ਯੂਕਰੇਨ ਉੱਤੇ ਰੂਸ ਵੱਲੋਂ ਕੀਤੇ ਗਏ ਹਮਲੇ ਦੇ ਸੰਦਰਭ ਵਿੱਚ ‘ਸੀ ਟੀ ਵੀ’ ਨੂੰ ਦਿੱਤੀ ਇੱਕ ਇੰਟਰਵਿਊ ਦੌਰਾਨ ਆਖੇ। ਮੈਲਨੀ ਜੋਲੀ ਦਾ ਕੈਨੇਡੀਅਨ ਮਿਲਟਰੀ ਸ਼ਕਤੀ ਨੂੰ ਮਹਿਜ਼ ਵਿਖਾਵੇ ਦੇ ਪੱਧਰ ਉੱਤੇ ਪੇਸ਼ ਕਰਨਾ ਜਿੱਥੇ ਦੇਸ਼ ਦੀ ਫੌਜ ਦੇ ਮਨੋਬਲ ਲਈ ਘਾਤਕ ਸਾਬਤ ਹੋ ਸਕਦਾ ਹੈ, ਉੱਥੇ ਕੈਨੇਡਾ ਦੇ ਨਾਟੋ ਅੰਦਰ ਰੋਲ ਬਾਰੇ ਵੀ ਸੁਆਲੀਆ ਚਿੰਨ ਖੜਾ ਕਰਦਾ ਹੈ। ਸੁਆਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਕੈਨੇਡੀਅਨ ਅੰਤਰਰਾਸ਼ਟਰੀ ਪਾਲਸੀ ਨੂੰ ਵਿਦੇਸ਼ਾਂ ਵਿੱਚ ਲਾਗੂ ਕਰਨ ਲਈ ਜੁੰਮੇਵਾਰ ਵਜ਼ੀਰ ਆਪਣੇ ਰੋਲ ਬਾਰੇ ਕਿੰਨੀ ਕੁ ਗੰਭੀਰ ਹੈ?

ਬੀਤੇ ਦਿਨੀਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਰ ਜ਼ੈਲੇਨਸਕਿਵ ਨੇ ਕੈਨੇਡੀਅਨ ਹਾਊਸ ਆਫ ਕਾਮਨਜ਼ ਨੂੰ ਸੰਬੋਧਨ ਕੀਤਾ ਸੀ ਜਿਸ ਦੌਰਾਨ ਯੂਕਰੇਨ ਵਿੱਚ ਰੂਸੀ ਹਮਲੇ ਦੀ ਗੰਭੀਰਤਾ ਨੂੰ ਸਮਝਾਉਣ ਲਈ ਉਸਨੇ ਇੱਕ ਪ੍ਰਤੀਬਿੰਬਤ ਗੱਲ (reflective statement) ਆਖੀ ਸੀ। ਉਸ ਨੇ ਕੈਨੇਡੀਅਨ ਪਾਰਲੀਮੈਂਟ ਨੂੰ ਸੁਆਲ ਕੀਤਾ ਕਿ ਜੇ ਕੱਲ ਨੂੰ ਰੂਸੀ ਫੌਜ ‘ਸੀ ਐਨ’ ਟਾਵਰ ਉੱਤੇ ਬੰਬ ਸੁੱਟੇ ਤਾਂ ਤੁਸੀਂ ਕੀ ਕਰੋਗੇ? ਇਸ ਕੌੜੇ ਸੁਆਲ ਬਾਰੇ ਪ੍ਰਤੀਕਰਮ ਦੇਂਦੇ ਹੋਏ ਜੋਲੀ ਮੈਲਨੀ ਦਾ ਆਖਣਾ ਸੀ ਕਿ ਕੈਨੇਡਾ ਕਿਹੜਾ ਕੋਈ ਮਿਲਟਰੀ ਸ਼ਕਤੀ ਹੈ? ਇਹੋ ਜਿਹੇ ਬਿਆਨ ਦੇਸ਼ ਦੇ ਹਿੱਤਾਂ ਦੀ ਪੂਰਤੀ ਨਹੀਂ ਸਗੋਂ ਨੁਕਸਾਨ ਕਰਦੇ ਹਨ? ਅਫਗਾਨਸਤਾਨ ਜੰਗ ਵਿੱਚ 158 ਕੈਨੇਡੀਅਨ ਫੌਜੀਆਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ। ਕੀ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਲਈ ਮੈਲਨੀ ਜੋਲੀ ਦਾ ਬਿਆਨ ਮਾਨਸਿਕ ਦੁੱਖ ਦੇਣ ਵਾਲਾ ਨਹੀਂ ਹੋਵੇਗਾ?

ਚੇਤੇ ਰੱਖਣ ਵਾਲੀ ਗੱਲ ਹੈ ਕਿ ਵਰਤਮਾਨ ਕੈਨੇਡਾ ਉਸ ਵਿਰਾਸਤ ਦਾ ਮਾਲਕ ਹੈ ਜਿਸਨੇ ਦੂਜੀ ਵਿਸ਼ਵ ਜੰਗ ਦੌਰਾਨ ਅਮਰੀਕਾ ਨਾਲੋਂ ਵੀ ਵਧੇਰੇ ਸਰਗਰਮ ਰੋਲ ਅਦਾ ਕੀਤਾ ਸੀ। 1939 ਤੋਂ 1945 ਦਰਮਿਆਨ 7 ਲੱਖ 50 ਹਜ਼ਾਰ ਕੈਨੇਡੀਅਨਾਂ ਨੇ ਫੌਜੀ ਵਰਦੀ ਪਾ ਕੇ ਯੂਰਪ ਵਿੱਚ ਹਿਟਰਲ ਦੇ ਨਾਜ਼ੀਆਂ ਨੂੰ ਸਿਕਸ਼ਤ ਦੇਣ ਵਿੱਚ ਮਹਾਨ ਰੋਲ ਅਦਾ ਕੀਤਾ ਸੀ। 30 ਅਪਰੈਲ 1945 ਨੂੰ ਹਿਟਰਲ ਵੱਲੋਂ ਆਤਮ ਹੱਤਿਆ ਕਰਨ ਤੋਂ ਬਾਅਦ 2 ਮਈ 1945 ਨੂੰ ਜਰਮਨ ਦੀ ਫੌਜ ਨੇ ਇਟਲੀ ਵਿੱਚ ਆਤਮ-ਸਮਰਪਣ ਕੀਤਾ ਸੀ ਅਤੇ 8 ਮਈ ਨੂੰ ਕੈਨਡੀਅਨ ਫੌਜ ਨੇ ਸਹਿਯੋਗੀ ਮਿਲਟਰੀ ਤਾਕਤਾਂ ਨਾਲ ਮਿਲ ਕੇ ਜਿੱਤ ਦਾ ਝੰਡਾ ਲਹਿਰਾਇਆ। ਇਸੇ 8 ਮਈ 1945 ਦੇ ਦਿਨ ਤਤਕਾਲੀ ਪ੍ਰਧਾਨ ਮੰਤਰੀ ਮੈਕੇਨਜ਼ੀ ਕਿੰਗ ਨੇ ਰੇਡੀਓ ਤੋਂ ਸਮੂਹ ਕੈਨੇਡੀਅਨਾਂ ਨੂੰ ਵਧਾਈ ਦੇਂਦੇ ਕਿਹਾ ਸੀ, ‘ਵਿਸ਼ਵ ਨੂੰ ਇਸ ਮਹਾਨ ਸੰਕਟ ਤੋਂ ਨਿਜ਼ਾਤ ਦਿਵਾਉਣ ਵਿੱਚ ਤੁਸੀਂ ਵੱਡਾ ਯੋਗਦਾਨ ਪਾਇਆ ਹੈ’।

ਰੂਸ ਦੇ ਯੂਕਰੇਨ ਉੱਤੇ ਹਮਲੇ ਨਾਲ ਵਿਸ਼ਵ ਨੂੰ ਇੱਕ ਵਾਰ ਦੁਬਾਰਾ ਸੰਕਟ ਦਾ ਸਾਹਮਣਾ ਕਰਨ ਪੈ ਰਿਹਾ ਹੈ। ਸਮੁੱਚਾ ਯੂਰਪ ਭੈਅਭੀਤ ਹੈ ਅਤੇ ਨਾਟੋ ਦੀ ਸ਼ਕਤੀ ਵੱਲ ਆਸਾਂ ਭਰੀਆਂ ਨਜ਼ਰਾਂ ਨਾਲ ਵੇਖ ਰਿਹਾ ਹੈ। ਰੂਸ ਦੇ ਮਾੜੇ ਇਰਾਦੇ ਸਿਰਫ਼ ਯੂਕਰੇਨ ਲਈ ਨਹੀਂ ਸਗੋਂ ਵਿਸ਼ਵ ਸ਼ਾਂਤੀ ਲਈ ਖਤਰਾ ਹਨ। ਕੈਨੇਡਾ ਨੂੰ ਰੂਸ ਤੋਂ ਆਰਕਟਿਕ ਖੇਤਰ ਵਿੱਚ ਖਤਰੇ ਬਾਰੇ ਗੱਲ ਕੋਈ ਲੁਕੀ ਛਿਪੀ ਨਹੀਂ ਹੈ। ਠੰਡੀ ਜੰਗ ਦੇ ਦਿਨਾਂ ਤੋਂ ਹੀ ਰੂਸ ਇਸ ਇਲਾਕੇ ਵਿੱਚ ਜੰਗੀ ਬੇਸ ਬਣਾ ਕੇ ਕੈਨੇਡਾ ਲਈ ਚੁਣੌਤੀ ਬਣਿਆ ਆ ਰਿਹਾ ਹੈ। ਅੰਦਾਜ਼ਾ ਹੈ ਕਿ ਵਿਸ਼ਵ ਦਾ 13% ਤੇਲ, 30% ਗੈਸ, ਅਤੇ ਵੱਡੀ ਮਾਤਰਾ ਵਿੱਚ ਯੂਰੇਨੀਅਨ, ਸੋਨਾ, ਹੀਰੇ ਜਵਾਹਾਰਾਤ ਦੇ ਭੰਡਾਰ ਇਸ ਇਲਾਕੇ ਵਿੱਚ ਹਨ ਜਿਹਨਾਂ ਦਾ ਹਾਲੇ ਪਤਾ ਨਹੀਂ ਲਾਇਆ ਗਿਆ ਹੈ। ਰੂਸ ਦਾ ਇਰਾਦਾ ਸਿਰਫ਼ ਇਹ ਕੁਦਰਤੀ ਖਣਿਜਾਂ ਉੱਤੇ ਕਬਜ਼ਾ ਕਰਨਾ ਹੀ ਨਹੀਂ ਸਗੋਂ ਕੈਨੇਡਾ ਦੀ ਚੈਨ ਦੀ ਨੀਂਦ ਖਰਾਬ ਕਰਨਾ ਵੀ ਹੈ।

ਇੱਕ ਮਜ਼ਬੂਤ ਫੌਜ ਹਰ ਦੇਸ਼ ਦਾ ਮਾਣ ਹੁੰਦੀ ਹੈ। ਫੌਜ ਦੇ ਰੋਲ ਨੂੰ ਛੋਟਾ ਕਰਕੇ ਵੇਖਣਾ ਅਤੇ ਕੌਮੀ ਰੱਖਿਆ ਨੂੰ ਲੈ ਕੇ ਅਵੇਸਲਾਪਣ ਵਿਖਾਉਣਾ ਕਿਸੇ ਵੀ ਮੁਲਕ ਲਈ ਖਤਰਨਾਕ ਹੋ ਸਕਦਾ ਹੈ। ਅਜਿਹਾ ਕਰਨ ਵਾਲੇ ਮੁਲਕ ਭੱਵਿਖ ਵਿੱਚ ਵੱਡੀਆਂ ਕੀਮਤਾਂ ਅਦਾ ਕਰਿਆ ਕਰਦੇ ਹਨ। ਇਹ ਗੱਲ ਹਰ ਕੈਨੇਡੀਅਨ ਨੂੰ ਦਿਲ ਦਿਮਾਗ ਵਿੱਚ ਰੱਖਣ ਦੀ ਲੋੜ ਹੈ, ਸਮੇਤ ਮੈਲਨੀ ਜੋਲੀ ਦੇ।

 
Have something to say? Post your comment