Welcome to Canadian Punjabi Post
Follow us on

06

June 2025
 
ਪੰਜਾਬ

ਬਿਹਾਰੀ ਔਰਤ ਵੱਲੋਂ ਪਰਿਕਰਮਾ ਵਿੱਚ ਬੀੜੀ ਪੀਣ ਦਾ ਮੁੱਦਾ ਭਖਿਆ

March 17, 2022 10:53 PM

ਅੰਮ੍ਰਿਤਸਰ, 17 ਮਾਰਚ (ਪੋਸਟ ਬਿਊਰੋ)- ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਇੱਕ ਬਿਹਾਰੀ ਔਰਤ ਵੱਲੋਂ ਬੀੜੀ ਪੀਣ ਦਾ ਮਾਮਲਾ ਭਖ ਪਿਆ ਹੈ। 13 ਮਾਰਚ ਦੀ ਰਾਤ ਗਿਆਰਾਂ ਵਜੇ ਦੇ ਕਰੀਬ ਔਰਤ ਆਪਣੀ ਧੀ ਤੇ ਦੋਹਤੇ ਦੇ ਨਾਲ ਪਰਿਕਰਮਾ ਦੇ ਬਰਾਂਡੇ ਵਿੱਚ ਰੁਕੀ ਸੀ, ਜਿੱਥੇ ਇਸ ਬਿਰਧ ਔਰਤ ਨੇ ਬੀੜੀ ਪੀਤੀ ਸੀ।
ਦੱਸਿਆ ਜਾਂਦਾ ਹੈ ਕਿ ਜਦੋਂ ਸੇਵਾਦਾਰ ਨੇ ਦੇਖਿਆ ਤਾਂਇਸ ਔਰਤ ਨੂੰ ਉਥੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਪਰਿਕਰਮਾ ਵਿੱਚ ਮੌਜੂਦ ਸੰਗਤ ਨੇ ਜਦੋਂ ਔਰਤ ਤੋਂ ਪੁੱਛਗਿੱਛ ਕੀਤੀ ਤਾਂ ਉਹ ਮੰਨ ਗਈ ਕਿ ਬੀੜੀ ਪੀਤੀ ਹੈ। ਸੰਗਤਾਂ ਨੇ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੂੰ ਦੱਸਿਆ ਤਾਂ ਪ੍ਰਬੰਧਕਾਂ ਨੇ ਸੀ ਸੀ ਟੀ ਵੀ ਰਾਹੀਂ ਪੜਤਾਲ ਕਰਨ ਤੋਂ ਬਾਅਦ ਇਹ ਕੇਸ ਗਲਿਆਰਾ ਚੌਕੀ ਨੂੰ ਦੇ ਦਿੱਤਾ। ਗਲਿਆਰਾ ਚੌਕੀ ਪੁਲਸਅ ਨੇ ਸਬੰਧਤ ਅਰਤ ਤੇ ਉਸ ਦੇ ਪਰਵਾਰ ਦੀ ਜਾਣਕਾਰੀ ਹਾਸਲ ਕੀਤੀ ਤਾਂ ਪਤਾ ਲੱਗਾ ਕਿ ਇਹ ਪਰਵਾਰ ਬਿਹਾਰ ਦਾ ਰਹਿਣ ਵਾਲਾ ਹੈ ਤੇ ਅੱਜਕੱਲ੍ਹ ਲੁਧਿਆਣੇ ਰਹਿੰਦੇ ਹਨ। ਪਰਿਕਰਮਾ ਦੇ ਮੈਨੇਜਰ ਨਾਲ ਗਲਿਆਰਾ ਚੌਕੀ ਇੰਚਾਰਜ ਦੀ ਗੱਲਬਾਤ ਪਿੱਛੋਂ ਔਰਤ ਅਤੇ ਉਸ ਦੇ ਪਰਵਾਰ ਨੂੰ ਛੱਡ ਦਿੱਤਾ ਗਿਆ। ਚੌਕੀ ਇੰਚਾਰਜ ਨੇ ਦੱਸਿਆ ਕਿ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਅਤੇ ਨਾ ਬੀੜੀ ਜਾਂ ਕੋਈ ਸਮੱਗਰੀ ਉਨ੍ਹਾਂ ਨੂੰ ਬਰਾਮਦ ਕਰ ਕੇ ਦਿੱਤੀ ਹੈ। ਮੈਨੇਜਰ ਨੇ ਕਿਹਾ ਕਿ ਜੇ ਜਾਣੇ ਅਣਜਾਣੇ ਵਿੱਚ ਇਨ੍ਹਾਂ ਗਲਤੀ ਕੀਤੀ ਹੈ ਤਾਂ ਪੁੱਛਗਿੱਛ ਕਰ ਕੇ ਇਨ੍ਹਾਂ ਤੋਂ ਮੁਆਫੀਨਾਮਾ ਲੈ ਕੇ ਜਾਣ ਦਿਓ।ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਓ ਐਸ ਡੀ ਸਤਬੀਰ ਸਿੰਘ ਧਾਮੀ ਨੇ ਕਿਹਾ ਕਿ ਮੈਨੇਜਰ ਜਾਂ ਹੋਰ ਕਿਸੇ ਨੇ ਕੇਸ ਧਿਆਨ ਵਿੱਚ ਨਹੀਂ ਲਿਆਂਦਾ। ਇਸ ਬਾਰੇ ਬਾਹਰੋਂ ਜਾਣਕਾਰੀ ਮਿਲੀ ਹੈ ਜਿਸ ਤੋਂ ਬਾਅਦ ਜਾਂਚ ਲਈ ਫਲਾਇੰਗ ਵਿਭਾਗ ਦੀ ਡਿਊਟੀ ਲਾ ਦਿੱਤੀ ਹੈ। ਫਲਾਇੰਗ ਵਿਭਾਗ ਪੜਤਾਲ ਕਰ ਕੇ ਰਿਪੋਰਟ ਸੌਂਪੇਗਾ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਤੇ ਲਗਾਏ ਪੌਦੇ ਯੁੱਧ ਨਸ਼ਿਆਂ ਵਿਰੁੱਧ: ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਰੋਡਮੈਪ ਤਿਆਰ ਯੁੱਧ ਨਸ਼ਿਆਂ ਵਿਰੁੱਧ: ਅਤਿ- ਆਧੁਨਿਕ ਏ.ਐਨ.ਟੀ.ਐਫ. ਰੇਂਜ ਦਫਤਰ ਦਾ ਪਟਿਆਲਾ ਵਿੱਚ ਉਦਘਾਟਨ ਕਰਜ਼ਾ ਮੁਆਫ਼ੀ ਨਾਲ 2 ਦਹਾਕਿਆਂ ਤੋਂ ਵਿੱਤੀ ਬੋਝ ਨਾਲ ਜੂਝ ਰਹੇ ਹਜ਼ਾਰਾਂ ਪਰਿਵਾਰਾਂ ਨੂੰ ਮਿਲੀ ਰਾਹਤ : ਹਰਪਾਲ ਸਿੰਘ ਚੀਮਾ ਹਰਚੰਦ ਸਿੰਘ ਬਰਸਟ ਨੇ ਟੀ-20 ਕ੍ਰਿਕਟ ਟੂਰਨਾਮੈਂਟ ਵਿੱਚ ਖਿਡਾਰੀਆਂ ਦਾ ਵਧਾਇਆ ਹੌਂਸਲਾ ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ-ਆਈਐਸਆਈ ਨੂੰ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਤਰਨ ਤਾਰਨ ਨਿਵਾਸੀ ਗ੍ਰਿਫ਼ਤਾਰ ਇਕ ਦਿਨ ਡੀ.ਸੀ., ਐੱਸ.ਐੱਸ.ਪੀ. ਦੇ ਸੰਗ: ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਨੇ ਹੋਣਹਾਰ ਵਿਦਿਆਰਥੀਆਂ ਨਾਲ ਬਿਤਾਇਆ ਦਿਨ, ਪ੍ਰਸ਼ਾਸਕੀ ਕੰਮਕਾਜ ਤੋਂ ਕਰਵਾਇਆ ਜਾਣੂ ਆਪ ਸਰਕਾਰ ਵੱਲੋਂ ਇਤਿਹਾਸਕ ਫੈਸਲਾ, ਅਨੁਸੂਚਿਤ ਜਾਤੀ ਭਾਈਚਾਰੇ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਪੰਜਾਬ ਬਣੇਗਾ ਭਾਰਤ ਲਈ ਸਿੱਖਿਆ ਦਾ ਧੁਰਾ : ਹਰਜੋਤ ਸਿੰਘ ਬੈਂਸ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱਲੋਂ ਸੂਬੇ ਲਈ ਪ੍ਰਗਤੀਸ਼ੀਲ ਲੈਂਡ ਪੂਲਿੰਗ ਨੀਤੀ ਲਿਆਉਣ ਲਈ ਸਹਿਮਤੀ