Welcome to Canadian Punjabi Post
Follow us on

01

July 2025
 
ਟੋਰਾਂਟੋ/ਜੀਟੀਏ

ਜੀਟੀਏ ਵਿੱਚ ਅੱਜ ਮੁੜ ਹੋ ਸਕਦੀ ਹੈ ਬਰਫਬਾਰੀ

January 24, 2022 06:28 PM

ਟੋਰਾਂਟੋ, 24 ਜਨਵਰੀ (ਪੋਸਟ ਬਿਊਰੋ) : ਜੀਟੀਏ ਦੇ ਕਈ ਹਿੱਸਿਆਂ ਵਿੱਚ ਬੀਤੇ ਦਿਨੀਂ ਹੋ ਕੇ ਹਟੀ ਬਰਫਬਾਰੀ ਤੋਂ ਇੱਕ ਹਫਤੇ ਬਾਅਦ ਇੱਕ ਵਾਰੀ ਫਿਰ ਅੱਜ ਬਰਫਬਾਰੀ ਹੋ ਸਕਦੀ ਹੈ।
ਸਿਟੀ ਆਫ ਟੋਰਾਂਟੋ ਤੇ ਦਰਹਾਮ ਰੀਜਨ ਦੇ ਕਈ ਹਿੱਸਿਆਂ ਲਈ ਜਾਰੀ ਕੀਤੀ ਗਈ ਸਰਦ ਰੁੱਤ ਦੀ ਟਰੈਵਲ ਐਡਵਾਈਜ਼ਰੀ ਵਿੱਚ ਆਖਿਆ ਗਿਆ ਕਿ ਬਰਫਬਾਰੀ ਸੋਮਵਾਰ ਨੂੰ ਦੁਪਹਿਰ ਸਮੇਂ ਸ਼ੁਰੂ ਹੋ ਸਕਦੀ ਹੈ ਤੇ ਸ਼ਾਮ ਤੱਕ ਪੈ ਸਕਦੀ ਹੈ। ਇਸ ਨਾਲ ਸ਼ਾਮ ਸਮੇਂ ਕੰਮ ਤੋਂ ਘਰੇ ਜਾਣ ਵਾਲੇ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤ ਆ ਸਕਦੀ ਹੈ। ਇਸ ਦੌਰਾਨ 5 ਤੋਂ 10 ਸੈਂਟੀਮੀਟਰ ਤੱਕ ਬਰਫਬਾਰੀ ਜੀਟੀਏ ਦੇ ਕਈ ਹਿੱਸਿਆਂ ਵਿੱਚ ਪੈ ਸਕਦੀ ਹੈ। ਇਸ ਦੌਰਾਨ ਇੱਕ ਘੰਟੇ ਵਿੱਚ ਇੱਕ ਜਾਂ ਦੋ ਸੈਂਟੀਮੀਟਰ ਬਰਫਬਾਰੀ ਵੀ ਹੋ ਸਕਦੀ ਹੈ।
ਮੇਅਰ ਤੇ ਸਿਟੀ ਅਧਿਕਾਰੀਆਂ ਵੱਲੋਂ ਭਾਰੀ ਬਰਫਬਾਰੀ ਸਬੰਧੀ ਇਸ ਚੇਤਾਵਨੀ ਵਿੱਚ ਵਾਧਾ ਵੀ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ ਪਹਿਲਾਂ ਵਾਲੀ ਬਰਫ ਨੂੰ ਸੜਕਾਂ ਤੋਂ ਹਟਾ ਦਿੱਤਾ ਗਿਆ ਹੈ। ਜਿਹੜੀਆਂ ਗੱਡੀਆਂ ਗੈਰਕਾਨੂੰਨੀ ਤੌਰ ਉੱਤੇ ਪਾਰਕ ਕੀਤੀਆਂ ਗਈਆਂ ਸਨ ਉਨ੍ਹਾਂ ਨੂੰ ਟੋਅ ਕਰਕੇ ਮੁੱਖ ਰਸਤਿਆਂ ਤੋਂ ਹਟਾ ਦਿੱਤਾ ਗਿਆ ਹੈ। ਸਨੋਅ ਰੂਟਸ ਸੱਭ ਨੂੰ ਸਾਫ ਨਜ਼ਰ ਆਉਂਦੇ ਹਨ, ਉਨ੍ਹਾਂ ਉੱਤੇ ਬਕਾਇਦਾ ਸਾਈਨ ਲੱਗੇ ਹੋਏ ਹਨ। ਇਨ੍ਹਾਂ ਸਨੋਅ ਰੂਟਸ ਉੱਤੇ ਗੱਡੀਆਂ ਖੜ੍ਹੀਆਂ ਕਰਨ ਵਾਲਿਆਂ ਨੂੰ 200 ਡਾਲਰ ਦਾ ਜੁਰਮਾਨਾ ਕੀਤੇ ਜਾਣ ਦਾ ਪ੍ਰਬੰਧ ਵੀ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ ਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ ਬਿੱਲ ਸੀ-5 ‘ਵੱਨ ਕੈਨੇਡੀਅਨ ਇਕਾਨੌਮੀ’ ਐਕਟ ਦਾ ਪਾਸ ਹੋਣਾ ਕੈਨੇਡਾ ਨੂੰ ਮਜ਼ਬੂਤ ਬਣਾਉਣਵਾਲਾਇੱਕ ਅਹਿਮਕਦਮ ਹੈ : ਸੋਨੀਆ ਸਿੱਧੂ ਬਰੈਂਪਟਨ ਵੂਮੈਨ ਸੀਨੀਅਰਜ਼ ਕਲੱਬ ਨੇ ਲਾਇਆ ਬੱਸ ਟੂਰ ਪੀਲ ਪੁਲਿਸ ਵੱਲੋਂ ਕਰਵਾਈ ਗਈ ‘24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀਪੀਏਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ