Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਸੰਪਾਦਕੀ

ਕੀ ‘ਰੋਸ ਪ੍ਰਦਰਸ਼ਨ’ ਦੀ ਕੋਈ ਸੀਮਾ ਹੈ!

January 24, 2022 12:15 AM

ਬੀਤੇ ਦਿਨੀਂ ਵਿੱਚ ਅਸੰਤੋਸ਼ ਵਿੱਚ ਭਰੇ ਵੈਕਸੀਨ ਜਾਂ ਪਬਲਿਕ ਦੀ ਸਿਹਤ ਨੂੰ ਮਹਿਫੂਜ਼ ਰੱਖਣ ਲਈ ਬਣਾਈਆਂ ਪਾਲਸੀਆਂ ਦਾ ਵਿਰੋਧ ਕਰਨ ਵਾਲਿਆਂ ਦੁਆਰਾ ਸਿਆਸਤਦਾਨਾਂ ਜਾਂ ਸਿਹਤ ਕਰਮਚਾਰੀਆਂ ਦੇ ਮਕਾਨਾਂ ਸਾਹਮਣੇ ਜਾ ਕੇ ਰੋਸ ਪ੍ਰਦਰਸ਼ਨ ਕਰਨ ਦੀਆਂ ਅਨੇਕਾਂ ਵਾਰਦਾਤਾਂ ਸਾਹਮਣੇ ਆਈਆਂ ਹਨ। ਉਂਟੇਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੇ ਘਰ ਸਾਹਮਣੇ ਕ੍ਰਿਸਮਸ ਤੋਂ ਪਹਿਲਾਂ ਮੁਜ਼ਾਹਰਾਕਾਰੀਆਂ ਨੇ ਉਹਨਾਂ ਦੇ ਪਰਿਵਾਰ ਦੇ ਜੀਆਂ ਨੂੰ ਬਾਹਰ ਨਹੀਂ ਸੀ ਨਿਕਲਣ ਦਿੱਤਾ ਅਤੇ ਆਂਢ ਗੁਆਂਢ ਵਿੱਚ ਵੱਸਦੇ ਲੋਕਾਂ ਲਈ ਪਰੇਸ਼ਾਨੀ ਪੈਦਾ ਕੀਤੀ ਸੀ। ਸਿਹਤ ਮੰਤਰੀ ਕ੍ਰਿਸਟੀਨ ਈਲੀਅਟ ਅਤੇ ਸਿੱਖਿਆ ਮੰਤਰੀ ਸਟੀਫ਼ਨ ਲੇਚੇ (Stephen Lecce) ਨੂੰ ਕਈ ਵਾਰ ਅਜਿਹੇ ਗਰੁੱਪਾਂ ਨੇ ਉਹਨਾਂ ਦੇ ਘਰਾਂ ਵਿੱਚ ਜਾ ਕੇ ਘੇਰਿਆ ਹੈ। ਅਲਬਰਟਾ ਵਿੱਚ ਕੈਲਗਰੀ ਦੀ ਮੇਅਰ ਜਿਯੋਤੀ ਗੋਂਡੇਕ, ਕਈ ਸਿਟੀ ਕਾਉਂਸਲਰਾਂ ਤੋਂ ਲੈ ਕੇ ਐਮ ਐਲ ਏ ਅਤੇ ਮੰਤਰੀਆਂ ਦੇ ਘਰਾਂ ਸਾਹਮਣੇ ਵੈਕਸੀਨ ਅਤੇ ਲੌਕਡਾਊਨ ਆਦਿ ਦਾ ਵਿਰੋਧ ਕਰਨ ਵਾਲਿਆਂ ਨੇ ਵੱਡੇ ਪੱਧਰ ਉੱਤੇ ਰੋਸ ਮੁਜ਼ਾਹਰੇ ਕੀਤੇ ਹਨ। ਪਿਛਲੀਆਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਨੇਕਾਂ ਥਾਵਾਂ ਉੱਤੇ ਰੋਸ ਮੁਜ਼ਾਹਰਿਆਂ ਦਾ ਸਾਹਮਣਾ ਕਰਨਾ ਪਿਆ ਸੀ।

ਕਿਸੇ ਹੱਦ ਤੱਕ ਮੰਨਿਆ ਜਾ ਸਕਦਾ ਹੈ ਕਿ ਸਿਆਸਤਦਾਨਾਂ ਬਾਰੇ ਪਬਲਿਕ ਵਿੱਚ ਅਲੱਗ ਕਿਸਮ ਦੀ ਧਾਰਨਾ ਬਣੀ ਹੁੰਦੀ ਹੈ ਪਰ ਸਿਹਤ ਕਰਮੀਆਂ ਨੂੰ ਆਪਣੇ ਗੁੱਸੇ ਦਾ ਸਿ਼ਕਾਰ ਬਣਾਉਣਾ ਸਰਾਸਰ ਗਲਤ ਹੈ। ਟੋਰਾਂਟੋ, ਸੇਂਟ ਕੈਥਰੀਨ ਅਤੇ ਹੋਰ ਥਾਵਾਂ ਉੱਤੇ ਸਿਹਤ ਅਧਿਕਾਰੀਆਂ ਨੂੰ ਇਸ ਲਈ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਐਂਟੀ ਵੈਕਸੀਨ ਮੁਜ਼ਾਹਰਾਕਾਰੀ ਉਹਨਾਂ ਤੋਂ ਖੁਸ਼ ਨਹੀਂ ਹਨ।

ਆਪਣੇ ਰੁਜ਼ਗਾਰਦਾਤਾਵਾਂ ਵਿਰੁੱਧ ਆਵਾਜ਼ ਚੁੱਕਣ ਦੇ ਇਰਾਦੇ ਨਾਲ ਪਿਛਲੇ ਦਿਨੀਂ ਅੰਤਰਰਾਸ਼ਟਰੀ ਵਿੱਦਿਆਰਥੀਆਂ ਵੱਲੋਂ ਬਰੈਂਪਟਨ ਵਿੱਚ ਕਈ ਪਰਿਵਾਰਾਂ ਦੇ ਮਕਾਨਾਂ ਸਾਹਮਣੇ ਜਾ ਕੇ ਮੁਜ਼ਾਹਰੇ ਕੀਤੇ ਗਏ। ਇਹਨਾਂ ਮੁਜ਼ਾਹਰਿਆਂ ਦੀਆਂ ਖਬ਼ਰਾਂ ਤੋਂ ਜਿ਼ਆਦਾ ਕਰਕੇ ਪੰਜਾਬੀ ਭਾਈਚਾਰੇ ਦੇ ਲੋਕ ਜਾਣੂੰ ਹਨ। ਇਹਨਾਂ ਮੁਜ਼ਾਹਰਿਆਂ ਦੇ ਹੱਕ ਜਾਂ ਵਿਰੋਧ ਵਿੱਚ ਲੋਕਾਂ ਦੇ ਆਪੋ ਆਪਣੇ ਖਿਆਲ ਹੋ ਸਕਦੇ ਹਨ ਪਰ ਇਹ ਸੁਆਲ ਜਰੂਰ ਧਿਆਨ ਖਿੱਚਦਾ ਹੈ ਕਿ ਅਸੀਂ ਇੱਕ ਸੰਯੁਕਤ ਸਮਾਜ ਵਜੋਂ ਕਿਸ ਦਿਸ਼ਾ ਵੱਲ ਜਾ ਰਹੇ ਹਾਂ। ਜੋ ਨੌਜਵਾਨ ਮੁਜ਼ਾਹਰੇ ਕਰਦੇ ਹਨ, ਉਹ ਵੀ ਆਪਣੇ ਹੀ ਸਮਾਜ ਦੇ ਧੀ ਪੁੱਤਰ ਹਨ ਅਤੇ ਜਿਹਨਾਂ ਦੇ ਮਕਾਨਾਂ ਸਾਹਮਣੇ ਮੁਜ਼ਾਹਰੇ ਕੀਤੇ ਜਾਂਦੇ ਹਨ, ਉਹਨਾਂ ਦੇ ਧੀ ਪੁੱਤਰ ਵੀ ਆਪਣੇ ਹੀ ਸਮਾਜ ਦਾ ਹਿੱਸਾ ਹਨ। ਕਮਿਉਨਿਟੀ ਦੇ ਕਈ ਲੋਕਾਂ ਸਮੇਤ ਮੁੱਖ ਧਾਰਾ ਦੇ ਮੀਡੀਆ ਵੱਲੋਂ ਇਹਨਾਂ ਮੁਜ਼ਾਹਰਿਆਂ ਨੂੰ ਕਿਸੇ ਹੱਦ ਤੱਕ ਪੰਜਾਬੀ ਭਾਈਚਾਰੇ ਦਾ ਅੰਦਰੂਨੀ ਮਮਲਾ ਗਰਦਾਨਣ ਦੀ ਕੋਸਿ਼ਸ਼ ਕੀਤੀ ਗਈ। ਕਈਆਂ ਨੇ ਇਹਨਾਂ ਮੁਜ਼ਾਹਰਿਆਂ ਨੂੰ ਸਮਾਜ ਦੇ ਵਿਘਟਨ ਦੀ ਨਿਸ਼ਾਨੀ ਆਖ ਕੇ ਵਿਗੜੇ ਵਕਤਾਂ ਦੇ ਆਉਣ ਦੀ ਗੱਲ ਕੀਤੀ। ਕਈਆਂ ਨੇ ਇਹਨਾਂ ਮੁਜ਼ਾਹਰਿਆਂ ਨੂੰ ਮਹਿਜ਼ ਮਨੋਰੰਜਨ ਦਾ ਸਾਧਨ ਸਮਝਿਆ।

ਮਨੁੱਖ ਨੂੰ ਆਪਣੇ ਹੱਕਾਂ ਬਾਬਤ ਆਵਾਜ਼ ਚੁੱਕਣ ਦਾ ਹੱਕ ਹਰ ਸੱਭਿਅਕ ਸਮਾਜ ਦਾ ਅਨਿੱਖੜਵਾਂ ਅੰਗ ਹੁੰਦਾ ਹੈ। ਜਿੱਥੇ ਰੋਸ ਦੀ ਆਵਾਜ਼ ਬੰਦ ਕਰ ਦਿੱਤੀ ਜਾਂਦੀ ਹੈ, ਉਥੇ ਤਾਨਾਸ਼ਾਹੀ ਨੂੰ ਜਨਮ ਮਿਲਦਾ ਹੈ। ਰੋਸ ਕਰਨਾ ਕਿਸੇ ਲੋਕਤੰਤਰ ਦਾ ਅਨਮੋਲ ਗਹਿਣਾ ਹੁੰਦਾ ਹੈ। ਜਿਹਨਾਂ ਮੁਲਕਾਂ ਵਿੱਚ ਰੋਸ ਕਰਨ ਦੀ ਆਗਿਆ ਨਹੀਂ ਹੁੰਦੀ, ਉੱਥੇ ਮਨੁੱਖਾਂ ਦੇ ਬੁਨਿਆਦੀ ਅਧਿਕਾਰਾਂ ਦਾ ਘਾਣ ਕੀਤੇ ਜਾਣ ਦੀਆਂ ਅਨੇਕਾਂ ਮਿਸਾਲਾਂ ਮਿਲ ਜਾਣਗੀਆਂ। ਜਿੱਥੇ ਤੱਕ ਕੈਨੇਡਾ ਦੀ ਗੱਲ ਹੈ, ਅਮਨ ਸ਼ਾਂਤੀ ਨਾਲ ਰੋਸ ਕਰਨ ਦਾ ਹੱਕ ਕੈਨੇਡਾ ਦੇ ਅਧਿਕਾਰਾਂ ਅਤੇ ਖੁੱਲ ਦੇ ਚਾਰਟਰ ਵਿੱਚ ਵੀ ਦਰਜ਼ ਹੈ ਪਰ ਰੋਸ ਕੀਤੇ ਜਾਣ ਦੀ ਸੀਮਾ ਹੋਣੀ ਚਾਹੀਦੀ ਹੈ। ਰੋਸ ਦਾ ਭਾਵ ਜਿਸ ਵਿਅਕਤੀ ਜਾਂ ਸੰਸਥਾ ਵਿਰੁੱਧ ਰੋਸ ਕਰਨਾ ਹੈ, ਉਸਦੇ ਪਰਿਵਾਰ ਜਾਂ ਆਲੇ ਦੁਆਲੇ ਵੱਸਦੇ ਲੋਕਾਂ ਦੀ ਹੱਤਕ ਜਾਂ ਬੋਲੜੀ ਪਰੇਸ਼ਾਨੀ ਕਰਨਾ ਨਹੀਂ ਹੋਣਾ ਚਾਹੀਦਾ।

ਇਹ ਵੀ ਲੋਕਤੰਤਰ ਦੀ ਖੂਬੀ ਹੈ ਕਿ ਹਰ ਕਿਸੇ ਨੂੰ ਖੁੱਲ ਹੈ ਕਿ ਉਹ ਕਿਸੇ ਸਿਹਤ ਕਰਮਚਾਰੀ ਜਾਂ ਸਿਆਸਤਦਾਨ ਨਾਲ ਮੱਤਭੇਦ ਖੁੱਲ ਕੇ ਨਸ਼ਰ ਕਰ ਸਕੇ। ਵੈਸੇ ਵੀ ਸਿਆਸਤਦਾਨ, ਸਿਹਤ ਕਰਮਚਾਹੀ ਜਾਂ ਵਿਉਪਾਰੀ ਨਿੱਜੀ ਪੱਧਰ ਉੱਤੇ ਚੰਗੇ ਜਾਂ ਮਾੜੇ ਹੋ ਸਕਦੇ ਹਨ ਪਰ ਬਾਕੀ ਕੈਨੇਡੀਅਨਾਂ ਵਾਗੂੰ ਇਹ ਸਾਰੇ ਵੀ ਬੁਨਿਆਦੀ ਸੁਰੱਖਿਆ ਅਤੇ ਪਰਿਵਾਰਕ ਸਨਮਾਨ ਦੇ ਹੱਕਦਾਰ ਹਨ। ਇਹਨਾਂ ਦੇ ਬੱਚੇ, ਪਰਿਵਾਰ ਦੇ ਜੀਅ ਅਤੇ ਗੁਆਂਢੀ ਵੀ ਹੋਰਾਂ ਵਾਗੂੰ ਬਿਨਾ ਕਿਸੇ ਖਲਬਲੀ ਤੋਂ ਜੀਵਨ ਜਿਉਣ ਦੇ ਹੱਕਦਾਰ ਹਨ। ਜਿਵੇਂ ਕਿਸੇ ਮੁਲਜ਼ਮ ਦੇ ਹੱਕ ਮਾਰਨਾ ਗੁਨਾਹ ਹੈ, ਉਵੇਂ ਹੀ ਕਿਸੇ ਨਿਰਦੋਸ਼ ਨੂੰ ਕਿਸੇ ਹੋਰ ਦੇ ਦੋਸ਼ ਦਾ ਭਾਗੀ ਬਣਾਉਣਾ ਗੁਨਾਹ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?