Welcome to Canadian Punjabi Post
Follow us on

17

May 2022
 
ਭਾਰਤ

ਅਮਿਤ ਪਾਲੇਕਰ ਗੋਆ ਵਿੱਚ ਆਪ ਪਾਰਟੀ ਵੱਲੋਂ ਮੁੱਖ ਮੰਤਰੀ ਚਿਹਰਾ ਹੋਣਗੇ

January 21, 2022 01:05 AM

ਨਵੀਂ ਦਿੱਲੀ, 20 ਜਨਵਰੀ (ਪੋਸਟ ਬਿਊਰੋ)- ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੱਲ੍ਹ ਗੋਆ ਵਿੱਚ ਮੁੱਖ ਮੰਤਰੀ ਚਿਹਰੇ ਬਾਰੇ ਐਲਾਨ ਕੀਤਾ ਕਿ ਇਸ ਵਾਰ ਏਥੇ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਉਮੀਦਵਾਰ ਅਮਿਤ ਪਾਲੇਕਰ ਹੋਣਗੇ। ਪਾਲੇਕਰ ਪੇਸ਼ੇ ਤੋਂ ਵਕੀਲ ਅਤੇ ਭੰਡਾਰੀ ਭਾਈਚਾਰੇ ਤੋਂ ਹਨ।
ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਮਿਤ ਗੋਆ ਦੇ ਹਰ ਭਾਈਚਾਰੇ ਦੇ ਲੋਕਾਂ ਦੀ ਮਦਦ ਕਰਦੇ ਆਏ ਹਨ। ਉਨ੍ਹਾਂ ਸਭ ਤੋਂ ਵੱਧ ਮਦਦ ਕੋਰੋਨਾ ਦੀ ਮਹਾਮਾਰੀ ਦੌਰਾਨ ਕੀਤੀ ਹੈ। ਕੋਰੋਨਾ ਦੀ ਦੂਸਰੀ ਲਹਿਰ ਵਿੱਚ ਜਦੋਂ ਗੋਆ ਵਿੱਚ ਆਕਸੀਜਨ ਦੀ ਘਾਟ ਕਾਰਨ ਕਈ ਲੋਕਾਂ ਦੀ ਮੌਤ ਹੋਈ ਤਾਂਪਾਲੇਕਰ ਨੇ ਬਾਂਬੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕੋਰਟ ਨੂੰ ਦਖ਼ਲ ਦੇਣ ਦੇ ਲਈ ਅਪੀਲ ਕੀਤੀ ਸੀ। ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਗੋਆ ਵਿੱਚ ਭੰਡਾਰੀ ਭਾਈਚਾਰੇ ਦੇ ਲੋਕਾਂ ਨੂੰ ਤਰੱਕੀ ਤੋਂ ਵਾਂਝਾ ਰੱਖਿਆ ਗਿਆ ਹੈ। ਇਸ ਸਮਾਜ ਦੇ ਲੋਕਾਂ ਨੇ ਖ਼ੂਨ-ਪਸੀਨੇ ਨਾਲ ਗੋਆ ਦੀ ਤਰੱਕੀ ਵਿੱਚ ਯੋਗਦਾਨ ਦਿੱਤਾ। ਅੱਜ ਤਕ ਗੋਆ ਵਿੱਚ ਇੱਕ ਬਹੁਤ ਵੱਡਾ ਸਮਾਜ ਦਾ ਹਿੱਸਾ ਹੈ ਭੰਡਾਰੀ ਸਮਾਜ, ਉਨ੍ਹਾਂ ਦੇ ਮਨ ਵਿੱਚ ਇੰਜਸਟਿਸ ਦੀ ਫੀਲਿੰਗ ਹੈ। ਉਨ੍ਹਾਂ ਕਿਹਾ, ‘‘ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਨਤਾ ਅਮਿਤ ਪਾਲੇਕਰ ਨੂੰ ਪਸੰਦ ਕਰੇਗੀ ਅਤੇ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਜ਼ਰੂਰ ਦੇਵੇਗੀ।”

 
Have something to say? Post your comment
ਹੋਰ ਭਾਰਤ ਖ਼ਬਰਾਂ