Welcome to Canadian Punjabi Post
Follow us on

19

May 2022
ਬ੍ਰੈਕਿੰਗ ਖ਼ਬਰਾਂ :
ਟਾਂਡਾ ਦੀ ਸੇਜਲ ਪੁਰੀ ਅਮਰੀਕਾ ਵਿੱਚ ਮਿਸ ਇੰਡੀਆ ਕੈਲੀਫੋਰਨੀਆ ਬਣੀਕੈਬਨਿਟ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪੁਰਸਕਾਰ ਜੇਤੂਆਂ ਲਈ ਰਾਸ਼ੀ ਵਧਾਉਣ ਦੀ ਪ੍ਰਵਾਨਗੀਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੋਨੇ ਦੀ ਲੁਆਈ ਲਈ ਸਮਾਂ-ਸਾਰਨੀ ’ਚ ਬਦਲਾਅ ਕਰਕੇ 14 ਤੇ 17 ਜੂਨ ਦੀਆਂ ਨਵੀਆਂ ਤਰੀਕਾਂ ਦਾ ਐਲਾਨਵੱਖ ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲਿਆਂ ਦਾ ਇੰਟਰਪ੍ਰੀਨਿਓਰ ਐਂਡ ਅਚੀਵਰ ਐਵਾਰਡ - 2022 ਨਾਲ ਸਨਮਾਨਡਾ. ਵਿਜੈ ਸਿੰਗਲਾ ਵੱਲੋਂ ਆਈ.ਐਮ.ਏ. ਦੇ ਵਫ਼ਦ ਨੂੰ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਅਧੀਨ ਬਕਾਇਆ ਦੀ ਅਦਾਇਗੀ ਜਲਦ ਕਰਨ ਦਾ ਭਰੋਸਾਲਾਈਵ ਸਟ੍ਰੀਮਡ ‘‘ਕਰੀਅਰ ਟਾਕ’’ ਨੂੰ ਸੋਸ਼ਲ ਮੀਡੀਆ ’ਤੇ ਮਿਲਿਆ ਭਰਵਾਂ ਹੁੰਗਾਰਾਮੰਤਰੀ ਮੰਡਲ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਦਾ ਉਤਸ਼ਾਹ ਵਧਾਉਣ ਲਈ ਪ੍ਰਤੀ ਏਕੜ 1500 ਰੁਪਏ ਦੇਣ ਦੀ ਪ੍ਰਵਾਨਗੀਮੋਹਾਲੀ ਵਿੱਚ ਕਿਸਾਨਾਂ ਦਾਪੱਕਾ ਧਰਨਾ ਸ਼ੁਰੂ, ਕਈ ਵੱਡੇ ਐਲਾਨ ਕੀਤੇ ਗਏ
 
ਟੋਰਾਂਟੋ/ਜੀਟੀਏ

ਬਰੈਂਪਟਨ, ਮਿਸੀਸਾਗਾ ਅਤੇ ਪੀਲ ਵਿੱਚ ਪਬਲਿਕ ਟਰਾਂਜਿ਼ਟ ਨੂੰ ਹੁਲਾਰਾ ਦੇਣ ਲਈ ਓਨਟਾਰੀਓ ਮੁਹੱਈਆ ਕਰਾਵੇਗਾ ਆਰਥਿਕ ਮਦਦ

January 20, 2022 11:38 PM

ਓਨਟਾਰੀਓ, 20 ਜਨਵਰੀ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਵੱਲੋਂ ਸਿਟੀ ਆਫ ਬਰੈਂਪਟਨ, ਮਿਸੀਸਾਗਾ ਅਤੇ ਪੀਲ ਵਿੱਚ ਪਬਲਿਕ ਟਰਾਂਜਿ਼ਟ ਸਰਵਿਸਿਜ਼ ਦੇ ਪਸਾਰ ਤੇ ਸੁਧਾਰ ਲਈ ਕ੍ਰਮਵਾਰ 15,625,839 ਡਾਲਰ, 18,932,146 ਡਾਲਰ ਅਤੇ 482,539 ਡਾਲਰ ਮੁਹੱਈਆ ਕਰਵਾਏ ਜਾ ਰਹੇ ਹਨ। ਇਹ ਫੰਡਿੰਗ ਪ੍ਰੋਵਿੰਸ ਦੇ ਗੈਸ ਟੈਕਸ ਪ੍ਰੋਗਰਾਮ ਦਾ ਹਿੱਸਾ ਹੈ, ਜਿਸ ਤਹਿਤ ਇਸ ਸਾਲ 375·6 ਮਿਲੀਅਨ ਡਾਲਰ 107 ਮਿਊਂਸਪੈਲਿਟੀਜ਼ ਨੂੰ ਦਿੱਤੇ ਜਾਣਗੇ, ਜੋ ਅੱਗੇ ਪਬਲਿਕ ਟਰਾਂਜਿ਼ਟ ਵਿੱਚ ਲਾਏ ਜਾਣਗੇ।
ਬਰੈਂਪਟਨ ਵੈਸਟ ਤੋਂ ਐਮਪੀਪੀ ਅਮਰਜੋਤ ਸੰਧੂ ਨੇ ਆਖਿਆ ਕਿ ਕੋਵਿਡ-19 ਦੌਰਾਨ ਸੰਘਰਸ਼ ਕਰ ਰਹੀਆਂ ਕਮਿਊਨਿਟੀਜ਼ ਲਈ ਸਰਵਿਸ ਦਾ ਪੱਧਰ ਮੇਨਟੇਨ ਕਰਨ ਵਾਸਤੇ ਸਾਡੀ ਸਰਕਾਰ ਜਾਣਦੀ ਹੈ ਕਿ ਪਬਲਿਕ ਟਰਾਂਜਿ਼ਟ ਸਿਸਟਮ ਵਧੇਰੇ ਅਹਿਮ ਹੈ। ਇਸ ਲਈ ਇਸ ਦਾ ਸਮਰਥਨ ਕਰਨਾ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਇਸੇ ਲਈ ਇਸ ਸਾਲ ਪੰਪ ਉੱਤੇ ਘਟੀ ਸੇਲ ਵਾਸਤੇ ਅਸੀਂ ਗੈਸ ਟੈਕਸ ਫੰਡਿੰਗ ਵਿੱਚ ਸੱਭ ਤੋਂ ਉੱਪਰ ਹਾਂ।
ਇਸ ਦੌਰਾਨ ਮਿਸੀਸਾਗਾ-ਸਟਰੀਟਸਵਿੱਲ ਤੋਂ ਐਮਪੀਪੀ ਨੀਨਾ ਟਾਂਗਰੀ ਨੇ ਆਖਿਆ ਕਿ ਸਾਡੀ ਸਰਕਾਰ ਵੱਲੋਂ ਪਬਲਿਕ ਟਰਾਂਜਿ਼ਟ ਸਿਸਟਮਜ਼ ਦੀ ਅਹਿਮੀਅਤ ਨੂੰ ਧਿਆਨ ਵਿੱਚ ਰੱਖਦਿਆਂ ਸਾਡੀ ਕਮਿਊਨਿਟੀ ਨੂੰ ਦਰਪੇਸ਼ ਚੁਣੌਤੀਆਂ ਦਾ ਖਿਆਲ ਰੱਖਿਆ ਜਾ ਰਿਹਾ ਹੈ। ਇਸ ਗੈਸ ਟੈਕਸ ਪ੍ਰੋਗਰਾਮ ਤਹਿਤ ਸਿਟੀ ਆਫ ਮਿਸੀਸਾਗਾ ਨੂੰ 18 ਮਿਲੀਅਨ ਡਾਲਰ ਤੋਂ ਉੱਪਰ ਦੀ ਤੇ ਪੀਲ ਰੀਜਨ ਨੂੰ 400,000 ਡਾਲਰ ਤੋਂ ਵੱਧ ਦੀ ਫੰਡਿੰਗ ਮੁਹੱਈਆ ਕਰਵਾਈ ਜਾਵੇਗੀ। ਇਸ ਨਾਲ ਸਾਡੀ ਕਮਿਊਨਿਟੀ ਨੂੰ ਕਾਫੀ ਫਾਇਦਾ ਹੋਵੇਗਾ। ਇਸ ਨਾਲ ਮਿਊਂਸਪੈਲਿਟੀਜ਼ ਲੋਕਲ ਪਬਲਿਕ ਟਰਾਂਜਿ਼ਟ ਸਿਸਟਮਜ਼ ਦੀ ਮਦਦ ਕਰ ਸਕਣਗੀਆਂ ਤੇ ਰਾਈਡਰਸਿ਼ਪ ਵਿੱਚ ਵੀ ਵਾਧਾ ਹੋਵੇਗਾ।
ਪਿਛਲੇ ਸਾਲ ਦਰਾਨ ਪ੍ਰੋਵਿੰਸ ਵਿੱਚ ਕਿੰਨੇ ਲੀਟਰ ਗੈਸੋਲੀਨ ਵਿਕੀ ਇਸ ਉੱਤੇ ਗੈਸ ਟੈਕਸ ਪ੍ਰੋਗਰਾਮ ਲਈ ਫੰਡਿੰਗ ਨਿਰਭਰ ਕਰਦੀ ਹੈ। ਜਿਹੜੀਆਂ ਮਿਊਂਸਪੈਲਿਟੀਜ਼ ਆਪਣੀਆਂ ਕਮਿਊਨਿਟੀਜ਼ ਵਿੱਚ ਪਬਲਿਕ ਟਰਾਂਜਿ਼ਟ ਸਰਵਿਸਿਜ਼ ਦਾ ਸਮਰਥਨ ਕਰਦੀਆਂ ਹਨ ਉਨ੍ਹਾਂ ਨੂੰ ਪ੍ਰੋਵਿੰਸ਼ੀਅਲ ਗੈਸ ਟੈਕਸ ਆਮਦਨ ਦਾ ਦੋ ਸੈੱਟ ਪ੍ਰਤੀ ਲੀਟਰ ਪਿੱਛੇ ਹਿੱਸਾ ਮਿਲਦਾ ਹੈ। ਜਿਸ ਦੀ ਵਰਤੋਂ ਸਰਵਿਸ ਦੇ ਘੰਟੇ ਵਧਾਉਣ, ਟਰਾਂਜਿ਼ਟ ਗੱਡੀਆਂ ਖਰੀਦਣ, ਰੂਟ ਜੋੜਨ, ਪਹੁੰਚ ਵਿੱਚ ਸੁਧਾਰ ਕਰਨ ਜਾਂ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਕੀਤੀ ਜਾ ਸਕਦੀ ਹੈ।
ਕੋਵਿਡ-19 ਕਾਰਨ ਗੈਸ ਦੀ ਵਿੱਕਰੀ ਘਟਣ ਨਾਲ ਇਸ ਸਾਲ ਦੀ ਗੈਸ ਟੈਕਸ ਫੰਡਿੰਗ ਵਿੱਚ 120·4 ਮਿਲੀਅਨ ਡਾਲਰ ਦੀ ਵਾਧੂ ਫੰਡਿੰਗ ਸ਼ਾਮਲ ਕੀਤੀ ਗਈ ਹੈ ਤਾਂ ਕਿ ਮਿਊਂਸਪੈਲਿਟੀਜ਼ ਵੱਲੋਂ ਆਪਣੇ ਟਰਾਂਜਿ਼ਟ ਸਿਸਟਮਜ਼ ਦੀ ਮਦਦ ਕੀਤੀ ਜਾ ਸਕੇ। ਟਰਾਂਸਪੋਰਟੇਸ਼ਨ ਮੰਤਰੀ ਕੈਰੋਲੀਨ ਮਲਰੋਨੀ ਨੇ ਆਖਿਆ ਕਿ ਕੋਵਿਡ-19 ਮਹਾਂਮਾਰੀ ਦੌਰਾਨ ਅਸੀਂ ਵੇਖਿਆ ਹੈ ਕਿ ਫਰੰਟਲਾਈਨ ਵਰਕਰਜ਼ ਲਈ ਪਬਲਿਕ ਟਰਾਂਜਿ਼ਟ ਕਿੰਨੀ ਜ਼ਰੂਰੀ ਹੈ। ਇਸ ਤੋਂ ਇਲਾਵਾ ਇਨ੍ਹਾਂ ਸਰਵਿਸਿਜ਼ ਉੱਤੇ ਨਿਰਭਰ ਕਰਨ ਵਾਲੇ ਓਨਟਾਰੀਓ ਵਾਸੀਆਂ ਨੂੰ ਮੈਡੀਕਲ ਅਪੁਆਇੰਟਮੈਂਟਸ, ਗ੍ਰੌਸਰੀ ਸਟੋਰ ਤੇ ਹੋਰ ਅਹਿਮ ਲੋਕੇਸ਼ਨਾਂ ਉੱਤੇ ਜਾਣ ਲਈ ਓਨਟਾਰੀਓ ਵਾਸੀਆਂ ਨੂੰ ਇਨ੍ਹਾਂ ਸੇਵਾਵਾਂ ਦੀ ਕਿੰਨੀ ਲੋੜ ਹੈ ਅਸੀਂ ਇਹ ਵੀ ਸਮਝਦੇ ਹਾਂ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
82 ਸਾਲ ਦੀ ਉਮਰ ਵਿੱਚ ਪੂਰਾ ਕੈਨੇਡਾ ਦੇਖਣ ਦੀ ਇੱਛਾ ਕੀਤੀ ਪੂਰੀ ਬਰੈਂਪਟਨ ਤੋਂ ਪੀਸੀ ਪਾਰਟੀ ਦੇ ਪੰਜ ਉਮੀਦਵਾਰਾਂ ਲਈ ਮੀਟ ਐਂਡ ਗ੍ਰੀਟ ਈਵੈਂਟ ਦਾ ਕੀਤਾ ਗਿਆ ਆਯੋਜਨ ਵੋਟਾਂ ਹਾਸਲ ਕਰਨ ਲਈ ਕੋਨੇ ਕੋਨੇ ਤੱਕ ਪਹੁੰਚਣਾ ਚਾਹੁੰਦੇ ਹਨ ਪਾਰਟੀ ਆਗੂ ਮਹਿਲਾ ਨੂੰ ਲੁੱਟਣ ਦੀ ਕੋਸਿ਼ਸ਼ ਕਰਨ ਵਾਲੇ ਤਿੰਨ ਮਸ਼ਕੂਕਾਂ ਵਿੱਚੋਂ ਇੱਕ ਨੂੰ ਰਾਹਗੀਰਾਂ ਨੇ ਕੀਤਾ ਕਾਬੂ ਐਨਡੀਪੀ ਤੇ ਪੀਸੀ ਖੁਦ ਨੂੰ ਲੇਬਰ ਪੱਖੀ ਦੱਸਣ ਵਿੱਚ ਨਹੀਂ ਛੱਡ ਰਹੀਆਂ ਕੋਈ ਕਸਰ ਤਲਾਅ ਵਿੱਚੋਂ ਮਿਲੇ ਮਨੁੱਖੀ ਅਵਸੇ਼ਸ਼ ਟੋਰਾਂਟੋ ਤੋਂ ਲਾਪਤਾ ਵਿਅਕਤੀ ਦੇ : ਪੁਲਿਸ ਪੋ੍ਰਗਰਾਮਾਂ ਵਿੱਚ ਪ੍ਰਸਤਾਵਿਤ ਤਬਦੀਲੀਆਂ ਖਿਲਾਫ ਵਿਦਿਆਰਥੀਆਂ ਨੇ ਕੀਤਾ ਮੁਜ਼ਾਹਰਾ ਬਹਿਸ ਦੌਰਾਨ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਫੋਰਡ ਨੂੰ ਸਿਹਤ, ਸਿੱਖਿਆ ਸਬੰਧੀ ਮੁੱਦਿਆਂ ਉੱਤੇ ਘੇਰਿਆ ਸ਼ੱਕੀ ਹਾਲਾਤ ਵਿੱਚ ਮਰੇ 8 ਸਾਲਾ ਬੱਚੇ ਦਾ ਵਾਕਫ ਸੀ ਲਾਪਤਾ ਵਿਅਕਤੀ ਇਟੋਬੀਕੋ ਵਿੱਚ ਹੋਈ ਕਾਰਜੈਕਿੰਗ, ਮਸ਼ਕੂਕਾਂ ਦੀ ਭਾਲ ਕਰ ਰਹੀ ਹੈ ਪੁਲਿਸ