Welcome to Canadian Punjabi Post
Follow us on

17

May 2022
 
ਪੰਜਾਬ

ਪ੍ਰਕਾਸ਼ ਸਿੰਘ ਬਾਦਲ ਵੀ ਕਰੋਨਾ ਪਾਜਿ਼ਟਿਵ ਹੋਏ, ਹਸਪਤਾਲ ਦਾਖਲ

January 20, 2022 10:02 AM

ਲੁਧਿਆਣਾ, 19 ਜਨਵਰੀ, (ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਰੋਨਾ ਪਾਜ਼ੀਟਿਵ ਹੋ ਗਏ ਹਨ। ਉਨ੍ਹਾਂ ਨੂੰ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਦੇ ਹੀਰੋ ਹਾਰਟ ਇੰਸਟੀਚਿਊਟ ਵਿੱਚ ਦਾਖਲ ਕਰਵਾਇਆ ਹੈ। ਉੱਥੇ ਕੀਤੇ ਟੈਸਟ ਦੀ ਪਹਿਲੀ ਰਿਪੋਰਟ ਵਿੱਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ, ਪਰ ਦੂਸਰੇ ਟੈੱਸਟ ਦੀ ਰਿਪੋਰਟ ਦਾ ਨਤੀਜਾ ਆਉਣਾ ਹੈ। ਉਹ ਪਿਛਲੇ ਸਮੇਂ ਵਿੱਚਪੰਜਾਬ ਵਿਧਾਨ ਸਭਾ ਚੋਣਾਂ ਲਈ ਲੰਬੀ ਹਲਕੇ ਵਿੱਚ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ।
ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਬਿਸ਼ਵ ਮੋਹਨ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਰੈਪਿਡ ਐਂਟੀਜੇਨ ਟੈਸਟ ਵਿੱਚ ਪਾਜ਼ੀਟਿਵ ਟੈਸਟ ਆਇਆ ਹੈ, ਪਰ ਉਨ੍ਹਾਂ ਦੀ ਆਰਟੀਪੀਸੀਆਰ ਰਿਪੋਰਟ ਦੀ ਉਡੀਕ ਹੈ। ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਖਾਂਸੀ, ਜ਼ੁਕਾਮ ਤੇ ਬੁਖਾਰ ਤੋਂ ਪੀੜਤ ਹੋਣ ਕਾਰਨ ਪ੍ਰਕਾਸ਼ ਬਾਦਲ ਨੂੰ ਹਸਪਤਾਲ ਲਿਜਾਇਆ ਗਿਆ ਸੀ।ਉਨ੍ਹਾਂ ਦੇ ਦਾਖਲ ਹੋਣ ਦੇ ਖ਼ਬਰ ਫੈਲਣ ਉਤੇ ਹਸਪਤਾਲ ਦੇ ਬਾਹਰ ਸਮਰਥਕਾਂ ਦੀ ਭੀੜ ਜਮ੍ਹਾਂ ਹੋਣ ਲੱਗ ਪਈ। 94 ਸਾਲਾ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਆਪਣੇ ਹਲਕੇ ਲੰਬੀ ਵਿੱਚ ਮੂੰਹ ਉੱਤੇ ਮਾਸਕ ਬਿਨਾਂ ਘਰ-ਘਰ ਦਾ ਚੋਣ ਪ੍ਰਚਾਰ ਕਰ ਰਹੇ ਸਨ। ਉਹ ਪਿੱਛੇ ਜਿਹੇ ਪਾਰਟੀ ਦੇ ਕਈ ਨੇਤਾਵਾਂ, ਆਮ ਲੋਕਾਂ, ਪੱਤਰਕਾਰਾਂ ਨੂੰ ਮਿਲੇ ਸਨ। ਬਜੁਰਗ ਆਗੂ ਬਾਦਲ ਨੇ ਆਖਰੀ ਵਾਰ ਮੰਗਲਵਾਰ ਦੇ ਮਿਥੇ ਹੋਏ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਸੀ।

 

 
Have something to say? Post your comment