Welcome to Canadian Punjabi Post
Follow us on

19

May 2022
ਬ੍ਰੈਕਿੰਗ ਖ਼ਬਰਾਂ :
ਟਾਂਡਾ ਦੀ ਸੇਜਲ ਪੁਰੀ ਅਮਰੀਕਾ ਵਿੱਚ ਮਿਸ ਇੰਡੀਆ ਕੈਲੀਫੋਰਨੀਆ ਬਣੀਕੈਬਨਿਟ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪੁਰਸਕਾਰ ਜੇਤੂਆਂ ਲਈ ਰਾਸ਼ੀ ਵਧਾਉਣ ਦੀ ਪ੍ਰਵਾਨਗੀਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੋਨੇ ਦੀ ਲੁਆਈ ਲਈ ਸਮਾਂ-ਸਾਰਨੀ ’ਚ ਬਦਲਾਅ ਕਰਕੇ 14 ਤੇ 17 ਜੂਨ ਦੀਆਂ ਨਵੀਆਂ ਤਰੀਕਾਂ ਦਾ ਐਲਾਨਵੱਖ ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲਿਆਂ ਦਾ ਇੰਟਰਪ੍ਰੀਨਿਓਰ ਐਂਡ ਅਚੀਵਰ ਐਵਾਰਡ - 2022 ਨਾਲ ਸਨਮਾਨਡਾ. ਵਿਜੈ ਸਿੰਗਲਾ ਵੱਲੋਂ ਆਈ.ਐਮ.ਏ. ਦੇ ਵਫ਼ਦ ਨੂੰ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਅਧੀਨ ਬਕਾਇਆ ਦੀ ਅਦਾਇਗੀ ਜਲਦ ਕਰਨ ਦਾ ਭਰੋਸਾਲਾਈਵ ਸਟ੍ਰੀਮਡ ‘‘ਕਰੀਅਰ ਟਾਕ’’ ਨੂੰ ਸੋਸ਼ਲ ਮੀਡੀਆ ’ਤੇ ਮਿਲਿਆ ਭਰਵਾਂ ਹੁੰਗਾਰਾਮੰਤਰੀ ਮੰਡਲ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਦਾ ਉਤਸ਼ਾਹ ਵਧਾਉਣ ਲਈ ਪ੍ਰਤੀ ਏਕੜ 1500 ਰੁਪਏ ਦੇਣ ਦੀ ਪ੍ਰਵਾਨਗੀਮੋਹਾਲੀ ਵਿੱਚ ਕਿਸਾਨਾਂ ਦਾਪੱਕਾ ਧਰਨਾ ਸ਼ੁਰੂ, ਕਈ ਵੱਡੇ ਐਲਾਨ ਕੀਤੇ ਗਏ
 
ਅੰਤਰਰਾਸ਼ਟਰੀ

ਆਬੂ ਧਾਬੀ ਏਅਰਪੋਰਟ ਨੇੜੇ ਧਮਾਕੇ ਵਿੱਚ ਦੋ ਭਾਰਤੀਆਂ ਸਣੇ ਤਿੰਨ ਮੌਤਾਂ

January 19, 2022 01:33 AM

ਦੁਬਈ, 18 ਜਨਵਰੀ (ਪੋਸਟ ਬਿਊਰੋ)-ਸੰਯੁਕਤ ਅਰਬ ਅਮੀਰਾਤ (ਯੂ ਏ ਈ) ਉੱਤੇ ਯਮਨ ਦੇ ਹਾਊਦੀ ਬਾਗ਼ੀਆਂ ਨੇ ਵੱਡਾ ਹਮਲਾ ਕੀਤਾ ਹੈ, ਜਿਸ ਵਿੱਚ ਚੋਖਾ ਨੁਕਸਾਨ ਹੋਣ ਦੀ ਖਬਰ ਹੈ।
ਮਿਲੀ ਜਾਣਕਾਰੀ ਮੁਤਾਬਕ ਆਬੂ ਧਾਬੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਵੇਂ ਨਿਰਮਾਣ ਸਥਾਨ ਉੱਤੇ ਕੱਲ੍ਹ ਦੋ ਜ਼ੋਰਦਾਰ ਧਮਾਕੇ ਹੋਏ। ਡਰੋਨ ਰਾਹੀਂ ਕੀਤੇ ਇਨ੍ਹਾਂ ਹਮਲਿਆਂ ਦੀ ਜਿ਼ਮੇਵਾਰੀ ਈਰਾਨ ਦੇ ਸਮਰਥਕ ਹਾਊਦੀ ਬਾਗ਼ੀਆਂ ਨੇ ਲਈ ਹੈ। ਸਰਕਾਰੀ ਖ਼ਬਰ ਏਜੰਸੀ ਮੁਤਾਬਕ ਆਬੂਧਾਬੀ ਵਿੱਚ ਸ਼ੱਕੀ ਡਰੋਨ ਹਮਲੇ ਵਿੱਚ ਇੱਕ ਪ੍ਰਮੁੱਖ ਤੇਲ ਸਟੋਰੇਜ਼ ਨੇੜੇ ਇੱਕ ਤੇਲ ਟੈਂਕਰ ਵਿੱਚ ਧਮਾਕਾ ਹੋਇਆ ਜਿਸ`ਚ ਦੋ ਭਾਰਤੀਆਂ ਅਤੇ ਇੱਕ ਪਾਕਿਸਤਾਨੀ ਦੀ ਮੌਤ ਹੋ ਗਈ ਅਤੇ ਛੇ ਜ਼ਖ਼ਮੀ ਹੋ ਗਏ। ਪੁਲਸ ਨੇ ਪਹਿਲਾਂ ਕਿਹਾ ਸੀ ਕਿ ਆਬੂਧਾਬੀ ਵਿੱਚ ਤਿੰਨ ਤੇਲ ਟੈਂਕਰਾਂ ਵਿੱਚ ਧਮਾਕੇ ਅਤੇ ਅਮੀਰਾਤ ਦੇ ਨਵੇਂ ਹਵਾਈ ਅੱਡੇ ਦੇ ਵਾਧੇ ਦੇ ਨਿਰਮਾਣ ਸਥਾਨ ਵਿੱਚ ਅੱਗ ਸੰਭਾਵੀ ਤੌਰ ਉੱਤੇ ਡਰੋਨਾਂ ਕਾਰਨ ਲੱਗੀ ਸੀ।
ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਤਿੰਨਾਂ ਤੇਲ ਟੈਂਕਰਾਂ ਵਿੱਚ ਸਭ ਤੋਂ ਪਹਿਲਾਂ ਮੁਸਾਫ਼ਾ ਇਲਾਕੇ ਵਿੱਚ ਧਮਾਕਾ ਹੋਇਆ। ਹਾਊਦੀ ਸੰਗਠਨ ਨਾਲ ਜੁੜੇ ਇੱਕ ਟਵਿੱਟਰ ਅਕਾਊਂਟ ਦੀ ਪੋਸਟ ਅਨੁਸਾਰ ਹਾਊਦੀ ਅਗਲੇ ਦਿਨਾਂ ਵਿੱਚ ਯੂ ਏ ਈ ਵਿੱਚ ਵੱਡੀ ਫ਼ੌਜੀ ਕਾਰਵਾਈ ਦੀ ਯੋਜਨਾ ਬਣਾ ਰਹੇ ਹਨ। ਸਾਊਦੀ ਅਰਬ ਤੋਂ ਬਾਅਦ ਹਾਊਦੀ ਬਾਗ਼ੀਆਂ ਨੇ ਯੂ ਏ ਈ ਉੱਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਪਤਾ ਲੱਗਾ ਹੈ ਕਿ ਦੋਵਾਂ ਥਾਵਾਂ ਉੱਤੇ ਅੱਗ ਉਤੇ ਕਾਬੂ ਪਾ ਲਿਆ ਗਿਆ ਹੈ। ਹਮਲੇ ਨਾਲ ਹਵਾਈ ਆਵਾਜਾਈ ਪ੍ਰਭਾਵਤ ਨਹੀਂ ਹੋਈ ਅਤੇ ਨਾ ਕਿਸੇ ਤਰ੍ਹਾਂ ਦਾ ਕੋਈ ਵੱਡਾ ਨੁਕਸਾਨ ਹੋਇਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਉਣ ਲਈ ਵੱਡੇ ਪੱਧਰ ਉੱਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪੈਂਟਾਗਨ ਨੇ ਕਿਹਾ: ਚੀਨ ਤੇ ਪਾਕਿਸਤਾਨ ਦੇ ਖਤਰੇ ਕਾਰਨ ਭਾਰਤ ਐੱਸ-400 ਤਾਇਨਾਤ ਕਰ ਸਕਦੈ ਲਾਚਾਰ ਵਿਅਕਤੀ ਨਾਲ ਧੋਖਧੜੀ ਕਰਨ ਵਾਲੇ ਸੁਖਦੇਵ ਨੂੰ ਕੈਦ ਨਿਊਜ਼ੀਲੈਂਡ `ਚ ਇਤਿਹਾਸਕ ਸਮਝੌਤਾ: ਮਰਦ ਤੇ ਔਰਤ ਕੰਮ ਮੁਤਾਬਕ ਬਰਾਬਰ ਤਨਖ਼ਾਹ ਦੇ ਹੱਕਦਾਰ ਹੋਣਗੇ ਅਫ਼ਗ਼ਾਨਿਸਤਾਨ ਵਿੱਚ ਪਾਕਿਸਤਾਨੀ ਵਫ਼ਦ ਦੀ ਅਤਿਵਾਦੀ ਗਰੁੱਪ ਨਾਲ ਗੱਲਬਾਤ ਟੈਕਸ ਜਸਟਿਸ ਨੈਟਵਰਕ ਵੱਲੋਂ ਕਈ ਮਾਪਦੰਡਾਂ ਉੱਤੇ ਖਰਾਬ ਰੇਟਿੰਗ ਇਮਰਾਨ ਵੱਲੋਂ ਪ੍ਰਾਈਵੇਟ ਯੂਨੀਵਰਸਿਟੀ ਨਾਲ ਲਿਹਾਜ਼ ਪਾਲਣ ਦੇ ਦੋਸ਼ਾਂ ਦੀ ਜਾਂਚ ਫਿਨਲੈਂਡ ਤੇ ਸਵੀਡਨ ਨੇ ਰਸਮੀ ਤੌਰ ਉੱਤੇ ਨਾਟੋ ਦੀ ਮੈਂਬਰਸਿ਼ਪ ਲਈ ਕੀਤਾ ਅਪਲਾਈ ਛੇ ਸਾਲ ਬਾਅਦ ਯਮਨ ਦੀ ਰਾਜਧਾਨੀ ਸਨ੍ਹਾ ਤੋਂ ਉਡਾਣ ਚੱਲ ਸਕੀ ਦੁਨੀਆਂ ਦੀ ਸਭ ਤੋਂ ਬਜ਼ੁਰਗ ਬੀਬੀ ਨੇ 128ਵਾਂ ਜਨਮ ਦਿਨ ਮਨਾਇਆ ਚੀਨ ਨੇ ਪਾਕਿਸਤਾਨ ਤੋਂ ਮੰਦਾਰਿਨ ਸਿਖਾਉਣ ਵਾਲੇ ਅਧਿਆਪਕ ਵਾਪਸ ਬੁਲਾਏ