Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਖਰਾਬ ਮੌਸਮ ਦਾ ਕਹਿਰ ਅੱਜ ਵੀ ਜਾਰੀ ਰਹਿਣ ਦੀ ਸੰਭਾਵਨਾ

January 18, 2022 06:30 PM

ਓਨਟਾਰੀਓ, 18 ਜਨਵਰੀ (ਪੋਸਟ ਬਿਊਰੋ) : ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ( ਓਪੀਪੀ ) ਨੇ ਮੰਗਲਵਾਰ ਸਵੇਰੇ ਸਾਰਿਆਂ ਨੂੰ ਘਰ ਵਿੱਚ ਹੀ ਰਹਿਣ ਦੀ ਅਪੀਲ ਕੀਤੀ। ਸੋਮਵਾਰ ਨੂੰ ਹੋਈ ਜ਼ਬਰਦਸਤ ਬਰਫਬਾਰੀ ਦਾ ਅਸਰ ਮੰਗਲਵਾਰ ਸਵੇਰੇ ਵੀ ਵੇਖਣ ਨੂੰ ਮਿਲਿਆ।
ਹਾਈਵੇਅ 401 ਉੱਤੇ ਪੂਰਬ ਵਾਲੀਆਂ ਲੇਨਜ਼ 427 ਦੇ ਪੂਰਬ ਤੋਂ ਲੈ ਕੇ 400 ਦੇ ਪੂਰਬ ਤੱਕ ਪੂਰੀ ਤਰ੍ਹਾਂ ਬੰਦ ਰਹੀਆਂ। ਬਰਫੀਲੇ ਤੂਫਾਨ ਤੋਂ ਬਾਅਦ ਬਰਫ ਵਿੱਚ ਦੱਬੇ ਦਰਜਨਾਂ ਟਰੈਕਟਰ ਟਰੇਲਰਜ਼ ਨੂੰ ਕ੍ਰਿਊ ਵੱਲੋਂ ਕੱਢਣ ਦੀ ਕੋਸਿ਼ਸ਼ ਲੰਮਾਂ ਸਮਾਂ ਜਾਰੀ ਰਹਿ ਸਕਦੀ ਹੈ।ਓਪੀਪੀ ਨੇ ਟਵੀਟ ਕਰਕੇ ਵੈਸਟਨ ਤੇ ਕੀਲ ਦਰਮਿਆਨ ਹਾਈਵੇਅ ਉੱਤੇ ਐਕਸਪ੍ਰੈੱਸ ਤੇ ਕੋਲੈਕਟਰ ਲੇਨਜ਼ ਉੱਤੇ ਬਰਫ ਵਿੱਚ ਧਸੇ ਟਰੱਕਾਂ ਨੂੰ ਬਾਹਰ ਕੱਢਣ ਦੀ ਅਸਫਲ ਕੋਸਿ਼ਸ਼ ਕਰਦੇ ਲੋਕਾਂ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ।
ਮੰਗਲਵਾਰ ਸਵੇਰੇ ਇੱਕ ਹੋਰ ਵੀਡੀਓ ਸਾਂਝੀ ਕਰਕੇ ਸ਼ਮਿਡਟ ਨੇ ਆਖਿਆ ਕਿ ਪੂਰੇ ਰੀਜਨ ਵਿੱਚ ਵੱਡੇ ਹਾਈਵੇਅਜ਼ ਉੱਤੇ ਅਜੇ ਵੀ ਕਈ ਥਾਂਵਾਂ ਉੱਤੇ ਗੱਡੀਆਂ ਫਸੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਕੱਲ੍ਹ ਦੇ ਮੁਕਾਬਲੇ ਅੱਜ ਹੋਰ ਗੱਡੀਆਂ ਹਾਈਵੇਅਜ਼ ਉੱਤੇ ਫਸੀਆਂ ਹੋਈਆਂ ਨਜ਼ਰ ਆਈਆਂ।ਓਪੀਪੀ ਵੱਲੋਂ ਇੱਕ ਵਾਰੀ ਫਿਰ ਸਾਰਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਜਦੋਂ ਤੱਕ ਬਹੁਤ ਜਿ਼ਆਦਾ ਜ਼ਰੂਰੀ ਨਾ ਹੋਵੇ ਆਪਣੇ ਘਰਾਂ ਵਿੱਚ ਹੀ ਰਹਿਣ।
ਸ਼ਮਿਡਟ ਨੇ ਦੱਸਿਆ ਕਿ ਇੱਕ ਅੰਦਾਜ਼ੇ ਮੁਤਾਬਕ ਸੋਮਵਾਰ ਨੂੰ ਰਾਤੀਂ 11:00 ਵਜੇ ਹਾਈਵੇਅ 401 ਉੱਤੇ ਕਿਪਲਿੰਗ ਤੇ ਇਸਲਿੰਗਟਨ ਨੇੜੇ 1000 ਟਰਾਂਸਪੋਰਟ ਟਰੱਕ ਫਸੇ ਹੋਏ ਸਨ।ਕਈ ਲੋਕ ਤਾਂ 12 ਘੰਟੇ ਤੱਕ ਸੜਕਾਂ ਉੱਤੇ ਫਸੇ ਰਹੇ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ