Welcome to Canadian Punjabi Post
Follow us on

17

May 2022
 
ਮਨੋਰੰਜਨ

ਭੂਮੀ ਪੇਡਨੇਕਰ ‘ਦਿ ਲੇਡੀ ਕਿਲਰ’ ਦੀ ਮੁੱਖ ਅਦਾਕਾਰਾ ਹੈ

January 16, 2022 09:11 PM

ਫਿਲਮ ‘ਦਿ ਲੇਡੀ ਕਿਲਰ' ਦੀ ਮੁੱਖ ਭੂਮਿਕਾ ਭੂਮੀ ਪੇਡਨੇਕਰ ਨੇ ਕੀਤੀ ਹੈ। ਅਰਜੁਨ ਕਪੂਰ ਅਭਿਨੀਤ ਫਿਲਮ ਦਾ ਨਿਰਦੇਸ਼ਨ ਭੂਸ਼ਣ ਕੁਮਾਰ ਤੇ ਸ਼ੈਲੇਸ਼ ਆਰ ਸਿੰਘ ਕਰਨਗੇ। ਫਿਲਮ ਦਾ ਨਿਰਦੇਸ਼ਨ ਅਜੈ ਬਹਿਲ ਕਰਨਗੇ। ਭੂਸ਼ਣ ਕੁਮਾਰ, ਮੈਨੇਜਿੰਗ ਡਾਇਰੈਕਟਰ ਅਤੇ ਚੇਅਰਮੈਨ ਟੀ ਸੀਰੀਜ਼ ਦਾ ਕਹਿਣਾ ਹੈ, ‘‘ਅਸੀਂ ‘ਦਿ ਲੇਡੀ ਕਿਲਰ’ ਦੀ ਟੀਮ ਵਿੱਚ ਭੂਮੀ ਪੇਡਨੇਕਰ ਨੂੰ ਲੈ ਕੇ ਬਹੁਤ ਉਤਸ਼ਾਹਤ ਹਾਂ। ਅਰਜੁਨ ਕਪੂਰ ਦੀ ਸ਼ੈਲੀ ਅਤੇ ਸ਼ਖਸੀਅਤ ਨਾਲ ਭੂਮੀ ਦੀ ਬਹੁਪੱਖੀ ਪ੍ਰਤਿਬਾ ਦਾ ਸ਼ਾਨਦਾਰ ਸੁਮੇਲ ਹੈ, ਇਸ ਸਸਪੈਂਸ ਡਰਾਮਾ ਫਿਲਮ ਵਿੱਚ ਅਜੈ ਦੇ ਵਿਜ਼ਨ ਦੇ ਨਾਲ ਨਵੀਂ ਜੋੜੀ ਦੀ ਕੈਮਿਸਟਰੀ ਯਕੀਨਨ ਹੀ ਦੇਖਣ ਵਾਲੀ ਹੋਵੇਗੀ।
ਭੂਮੀ ਪੇਡਨੇਕਰ ਦਾ ਕਹਿਣਾ ਹੈ ਕਿ ਨਵੀਆਂ ਅਤੇ ਚੁਣੌਤੀਪੂਰਨ ਚੀਜ਼ਾਂ ਨੇ ਹਮੇਸ਼ਾ ਮੈਨੂੰ ਉਤਸ਼ਾਹਤ ਕੀਤਾ ਹੈ ਅਤੇ ‘ਦਿ ਲੇਡੀ ਕਿਲਰ’ ਨੇ ਸ਼ੁਰੂ ਤੋਂ ਹੀ ਮੈਨੂੰ ਆਕਰਸ਼ਿਤ ਕੀਤਾ ਹੈ। ਨਿਰਮਾਤਾ ਸ਼ੈਲੇਸ਼ ਕੁਮਾਰ ਸਿੰਘ ਦਾ ਕਹਿਣਾ ਹੈ ਕਿ ਭੂਮੀ ਪੇਡਨੇਕਰ ਇੱਕ ਪ੍ਰਤਿਭਾਸ਼ਾਲੀ ਅਭਿਨੇਤਰੀ ਹੈ ਅਤੇ ‘ਦਿ ਲੇਡੀ ਕਿਲਰ’ ਲਈ ਸਹੀ ਮਾਹੌਲ ਅਤੇ ਸੁਆਦ ਲਿਆਉਂਦੀ ਹੈ। ਫਿਲਮ ਦੇ ਨਿਰਦੇਸ਼ਕ ਅਜੈ ਬਹਿਲ ਦਾ ਕਹਿਣਾ ਹੈ ਕਿ ਮੈਂ ਬਹੁਤ ਖੁਸ਼ ਹਾਂ ਕਿ ਅਰਜੁਨ ਕਪੂਰ ਅਤੇ ਭੂਮੀ ਪੇਡਨੇਕਰ ਇਸ ਫਿਲਮ ਦਾ ਹਿੱਸਾ ਹਨ।

 
Have something to say? Post your comment