Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਅੰਤਰਰਾਸ਼ਟਰੀ

ਸਮੁੰਦਰੀ ਜੀਵ ਨੌਂ ਕਰੋੜ ਸਾਲ ਪਹਿਲਾਂ ਧਰਤੀ ਤੋਂ ਅਲੋਪ ਹੋਏ

January 12, 2022 01:42 AM

*ਬ੍ਰਿਟੇਨ ਵਿੱਚ 18 ਕਰੋੜ ਸਾਲ ਪੁਰਾਣੇ ਸਮੁੰਦਰੀ ਡਰੈਗਨ ਦਾ ਪਿੰਜਰ ਮਿਲਿਆ

ਲੰਡਨ, 11 ਜਨਵਰੀ (ਪੋਸਟ ਬਿਊਰੋ)- ਬ੍ਰਿਟੇਨ ਵਿੱਚ ਵਿਗਿਆਨੀਆਂ ਨੂੰ ਮਿਡਲੈਂਡ ਇਲਾਕੇ ਵਿੱਚ ਇੱਕ 18 ਕਰੋੜ ਸਾਲ ਪੁਰਾਣੇ ਵਿਸ਼ਾਲ ਸਮੁੰਦਰੀ ਜੀਵ ਦਾ ਪਿੰਜਰ ਮਿਲਿਆ ਹੈ। ਇਹ ਸਮੁੰਦਰੀ ਡਰੈਗਨ ਡਾਲਫਿਨ ਵਾਂਗ ਦਿਸਦਾ ਹੈ ਅਤੇ ਤੀਹ ਫੁੱਟ ਲੰਬਾ ਹੈ। ਇਸ ਦੀ ਖੋਪੜੀ ਦਾ ਵਜ਼ਨ ਇੱਕ ਟਨ ਦੱਸਿਆ ਗਿਆ ਹੈ। ਇਹ ਬ੍ਰਿਟੇਨ ਵਿੱਚ ਮਿਲਿਆ ਆਪਣੀ ਤਰ੍ਹਾਂ ਦਾ ਸਭ ਤੋਂ ਵੱਡਾ ਅਤੇ ਆਪਣੀ ਤਰ੍ਹਾਂ ਦਾ ਪੂਰਨ ਜੀਵ ਹੈ। ਇਸ ਦੀ ਖੋਜ 48 ਸਾਲਾ ਜੋ ਡੇਵਿਸ ਨੇ ਫਰਵਰੀ 2021 ਵਿੱਚ ਕੀਤੀ ਸੀ। ਰੂਟਲੈਂਡ ਦੇ ਪਾਣੀ ਨੇੜੇ ਮਿਲਿਆ ਇਹ ਸੀ-ਡਰੈਗਨ ਕਰੀਬ 82 ਫੁੱਟ ਤਕ ਹੋ ਸਕਦਾ ਸੀ।
ਮਿਲੀ ਜਾਣਕਾਰੀ ਅਨੁਸਾਰ ਇਸ ਜੀਵ ਨੂੰ ਸੀ-ਡਰੈਗਨ ਇਸ ਲਈ ਕਿਹਾ ਜਾਂਦਾ ਸੀ, ਕਿਉਂਕਿ ਉਸ ਦੇ ਦੰਦ ਅਤੇ ਅੱਖਾਂ ਬਹੁਤ ਵੱਡੀਆਂ ਹੁੰਦੀਆਂ ਸਨ। ਸਭ ਤੋਂ ਪਹਿਲਾਂ ਇਸ ਜੀਵ(ਇਚਥਿਓਸਾਰ) ਦੀ ਖੋਜ 19ਵੀਂ ਸਦੀ ਵਿੱਚ ਜੀਵ ਵਿਗਿਆਨੀ ਮੈਰੀ ਅੰਨੀਇੰਗ ਨੇ ਕੀਤੀ ਸੀ।ਇਸ ਸਮੁੰਦਰੀ ਜੀਵ ਦੀ ਖੋਜ ਕਰਨ ਵਾਲੇ ਡਾਕਟਰ ਡੀਨ ਲੋਮੈਕਸ ਨੇ ਕਿਹਾ, ‘‘ਬ੍ਰਿਟੇਨ ਵਿੱਚ ਇਚਥਿਓਸਾਰ ਦੇ ਕਈ ਜੀਵ ਮਿਲਣ ਦੇ ਬਾਅਦ ਵੀ ਇਹ ਦੱਸਣ ਯੋਗ ਹੈ ਕਿ ਇਹ ਬ੍ਰਿਟੇਨ ਵਿੱਚ ਮਿਲਿਆ ਸਭ ਤੋਂ ਵੱਡਾ ਪਿੰਜਰ ਹੈ। ਦੁਨੀਆ ਵਿੱਚ ਕਰੀਬ 25 ਕਰੋੜ ਸਾਲ ਪਹਿਲਾਂ ਸਭ ਤੋਂ ਪਹਿਲਾਂ ਇਚਥਿਓਸਾਰ ਹੋਂਦ ਵਿੱਚ ਆਏ ਸਨ ਅਤੇ ਨੌਂ ਕਰੋੜ ਸਾਲ ਪਹਿਲਾਂ ਉਹ ਧਰਤੀ ਤੋਂ ਅਲੋਪ ਹੋ ਗਏ। ਇਹ ਆਕਾਰ ਵਿੱਚ ਦੇਖਣ `ਚ ਡਾਲਫਿਨ ਵਾਂਗ ਹੁੰਦੇ ਸਨ। ਇਚਥਿਓਸਾਰ ਇੰਗਲੈਂਡ ਅਤੇ ਅਟਲਾਂਟਿਕ ਸਮੁੰਦਰ ਦੇ ਪਾਣੀ ਵਿੱਚ ਹਰ ਜਗ੍ਹਾ ਮੌਜੂਦ ਸਨ। ਉਨ੍ਹਾਂ ਦੇ ਸਰੀਰਕ ਮੁਕਾਬਲੇ ਵਿੱਚ ਇਚਥਿਓਸਾਰ ਦੀਆਂ ਅੱਖਾਂ ਵੱਡੀਆਂ ਹੰੁਦੀਆਂ ਸਨ।''
ਪਿੱਛੇ ਜਿਹੇ ਅਮਰੀਕਾ ਵਿੱਚ ਵਿਗਿਆਨੀਆਂ ਦੀ ਇੱਕ ਟੀਮ ਨੇ ਡਾਇਨਾਸੋਰ ਦੇ ਸਮੇਂ ਦੇ ਇਚਥਿਓਸਾਰ ਦੀ ਖੋਜ ਕੀਤੀ ਸੀ। ਇਸ ਜੀਵ ਦੀ ਲੰਬਾਈ 55 ਫੁੱਟ ਤਕ ਦੇਖੀ ਗਈ ਹੈ। ਰਿਸਰਚ ਤੋਂ ਪਤਾ ਲੱਗਾ ਹੈ ਕਿ ਮੱਛੀ ਦੇ ਆਕਾਰ ਦੇ ਇਨ੍ਹਾਂ ਸਮੁੰਦਰੀ ਜੀਵਾਂ ਦਾ ਆਕਾਰ 24 ਕਰੋੜ ਸਾਲ ਪਹਿਲਾਂ ਕਾਫੀ ਤੇਜ਼ੀ ਨਾਲ ਵਧਿਆ ਸੀ। ਇਸ ਜੀਵ ਦੇ ਸਿਰ ਦਾ ਆਕਾਰ 6.5 ਫੁੱਟ ਮਾਪਿਆ ਗਿਆ ਹੈ।ਕੈਲੀਫੋਰਨੀਆ ਦੇ ਸਕ੍ਰਿਪਸ ਕਾਲਜ ਦੇ ਜੀਵ ਵਿਗਿਆਨ ਦੇ ਐਸੋਸੀਏਟ ਪ੍ਰੋਫੈਸਰ ਲਾਰਸ ਸ਼ਾਮਿਤਜ ਨੇ ਸਟੱਡੀ ਵਿੱਚ ਕਿਹਾ ਹੈ ਕਿ ਇਚਥਿਓਸਾਰ ਨੇ ਵ੍ਹੇਲ ਦੇ ਮੁਕਾਬਲੇ ਵਿੱਚ ਆਪਣੇ ਆਕਾਰ ਨੂੰ ਕਾਫੀ ਤੇਜ਼ੀ ਨਾਲ ਵਧਾਇਆ ਹੈ। ਉਹ ਵੀ ਤਦ, ਜਦ ਧਰਤੀ ਤੋਂ ਡਾਇਨਾਸੋਰ ਵਰਗੇ ਜੀਵ ਤੇਜ਼ੀ ਨਾਲ ਅਲੋਪ ਹੋ ਰਹੇ ਸਨ। ਇਹ ਖੋਜ ਕਈ ਭੇਦ ਖੋਲ੍ਹੇਗੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ