Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਨਜਰਰੀਆ

ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੋਤਾਹੀ ਉੱਤੇ ਉਠਦੇ ਸਵਾਲ

January 11, 2022 01:14 AM

-ਵਿਨੀਤ ਨਾਰਾਇਣ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫ਼ਲੇ ਦੇ ਨਾਲ ਜੋ ਫਿਰੋਜ਼ਪੁਰ ਵਿੱਚ ਹੋਇਆ, ਉਸ ਤੋਂ ਕਈ ਸਵਾਲ ਉਠਦੇ ਹਨ। ਇਸ ਘਟਨਾ ਦਾ ਨੋਟਿਸ ਸੁਪਰੀਮ ਕੋਰਟ ਨੇ ਲਿਆ ਹੈ। ਘਟਨਾ ਦੀ ਜਾਂਚ ਹੋਈ ਤਾਂ ਪਤਾ ਲੱਗੇਗਾ ਕਿ ਕੋਤਾਹੀ ਕਿੱਥੇ ਹੋਈ, ਪਰ ਇਸ ਦੌਰਾਨ ਸੋਸ਼ਲ ਮੀਡੀਆ ਉੱਤੇ ਹਰ ਕਿਸਮ ਦੇ ਵਿਸ਼ਲੇਸ਼ਣ ਆਉਣ ਲੱਗ ਗਏ ਹਨ। ਇਸ ਵਿੱਚ ਅਜਿਹੇ ਕਈ ਪੱਤਕਾਰ ਹਨ, ਜੋ ਕਾਫੀ ਸਮੇਂ ਤੋਂ ਗ੍ਰਹਿ ਮੰਤਰਾਲਾ ਨੂੰ ਕਵਰ ਕਰਦੇ ਆਏ ਹਨ। ਉਨ੍ਹਾਂ ਦਾ ਗ੍ਰਹਿ ਮੰਤਰਾਲਾ ਦੇ ਉਚ ਅਧਿਕਾਰੀਆਂ ਨਾਲ ਚੰਗਾ ਸੰਪਰਕ ਹੁੰਦਾ ਹੈ। ਉਸੇ ਸੰਪਰਕ ਦੇ ਕਾਰਨ ਕੁਝ ਪੱਤਰਕਾਰਾਂ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਬਣਾਈ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐਸ ਪੀ ਜੀ) ਦੇ ਕੰਮ-ਢੰਗ ਬਾਰੇ ਵੀ ਸਵਾਲ ਚੁੱਕੇ ਹਨ। ਕੁਝ ਹੋਰ ਪੰਜਾਬ ਸਰਕਾਰ ਨੂੰ ਵੀ ਦੋਸ਼ੀ ਦੱਸ ਰਹੇ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਨੇ ਵੀ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਸਭ ਇਸ ਲਈ ਹੋ ਰਿਹਾ ਹੈ ਕਿ ਇਸ ਘਟਨਾ ਬਾਰੇ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਰਸਮੀ ਐਲਾਨ ਨਹੀਂ ਹੋਇਆ।
ਦੋਸ਼-ਪ੍ਰਤੀਦੋਸ਼ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੀ ਸਫਾਈ ਦਿੱਤੀ ਹੈ। ਕਾਹਲੀ ਵਿੱਚ ਫਿਰੋਜ਼ਪੁਰ ਜਿ਼ਲੇ ਦੇ ਐਸ ਐਸ ਪੀ ਨੂੰ ਸਸਪੈਂਡ ਕਰ ਦਿੱਤਾ ਹੈ। ਸੋਸ਼ਲ ਮੀਡੀਆ ਉੱਤੇ ਕਈ ਤਰ੍ਹਾਂ ਦੇ ਵੀਡੀਓ ਵੀ ਸਾਹਮਣੇ ਆ ਰਹੇ ਹਨ, ਜਿੱਥੇ ਭਾਜਪਾ ਦਾ ਝੰਡਾ ਲੈ ਕੇ ਕੁਝ ਲੋਕ ‘ਮੋਦੀ ਜ਼ਿੰਦਾਬਾਦ' ਦੇ ਨਾਅਰੇ ਲਾਉਂਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਐਸ ਪੀ ਜੀ ਵਾਲੇ ਚੁੱਪਚਾਪ ਖੜ੍ਹੇ ਹਨ। ਕੁਝ ਲੋਕਾਂ ਦਾ ਇੱਥੋਂ ਤੱਕ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਬਿਨਾਂ ਕਿਸੇ ਪਹਿਲਾਂ ਨਿਰਧਾਰਤ ਪ੍ਰੋਗਰਾਮ ਦੇ ਲਾਹੌਰ ਚਲੇ ਗਏ ਤਾਂ ਉਨ੍ਹਾਂ ਦੀ ਜਾਨ ਨੂੰ ਖਤਰਾ ਨਹੀਂ ਸੀ, ਪਰ ਅਚਾਨਕ ਉਨ੍ਹਾਂ ਦੇ ਰਾਹ ਵਿੱਚ 1 ਕਿਲੋਮੀਟਰ ਅੱਗੇ ਕਿਸਾਨ ਆ ਗਏ ਤਾਂ ਉਨ੍ਹਾਂ ਦੀ ਜਾਨ ਨੂੰ ਖਤਰਾ ਕਿਵੇਂ ਹੋ ਗਿਆ? ਰਸਮੀ ਐਲਾਨ ਦੇ ਨਾ ਹੋਣ ਨਾਲ ਕਿਆਫਿਆਂ ਦਾ ਬਾਜ਼ਾਰ ਗਰਮ ਹੁੰਦਾ ਜਾ ਰਿਹਾ ਹੈ। ਅਜਿਹੇ ਵਿੱਚ ਇੱਕ ਗੰਭੀਰ ਘਟਨਾ ਵੀ ਮਜ਼ਾਕ ਬਣ ਕੇ ਰਹਿ ਜਾਂਦੀ ਹੈ। ਕੋਤਾਹੀ ਕਿੱਥੇ ਹੋਈ, ਇਸ ਦੀ ਜਾਣਕਾਰੀ ਨਹੀਂ ਮਿਲ ਸਕੀ।
ਦੂਜੇ ਪਾਸੇ ਸੋਸ਼ਲ ਮੀਡੀਆ ਉੱਤੇ ਅਜਿਹੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਜਿੱਥੇ ਸਾਬਕਾ ਪ੍ਰਧਾਨ ਮੰਤਰੀਆਂ ਉੱਤੇ ਹੋਏ ਹਮਲੇ ਦੇ ਵੀਡੀਓ ਵੀ ਸਾਹਮਣੇ ਆਏ ਹਨ, ਉਹ ਭਾਵੇਂ ਇੰਦਰਾ ਗਾਂਧੀ ਦੇ ਨਾਲ ਹੋਈ ਭੁਵਨੇਸ਼ਵਰ ਦੀ ਘਟਨਾ ਹੋਵੇ ਜਾਂ ਰਾਜੀਵ ਗਾਂਧੀ ਉੱਤੇ ਰਾਜਘਾਟ ਉੱਤੇ ਹੋਏ ਹਮਲੇ ਦੀ ਜਾਂ ਮਨਮੋਹਨ ਸਿੰਘ ਉੱਤੇ ਅਹਿਮਦਾਬਾਦ ਵਿੱਚ ਜੁੱਤੀ ਸੁੱਟੇ ਜਾਣ ਦੀ ਘਟਨਾ ਹੋਵੇ। ਇਨ੍ਹਾਂ ਵਿੱਚੋਂ ਕਿਸੇ ਵੀ ਘਟਨਾ ਵਿੱਚ ਕਿਸੇ ਪ੍ਰਧਾਨ ਮੰਤਰੀ ਨੇ ਆਪਣਾ ਪ੍ਰੋਗਰਾਮ ਰੱਦ ਨਹੀਂ ਕੀਤਾ, ਸਗੋਂ ਉਨ੍ਹਾਂ ਦੀ ਸੁਰੱਖਿਆ ਵਿੱਚ ਤਾਇਨਾਤ ਕਮਾਂਡੋਜ਼ ਨੇ ਬੜੀ ਫੁਰਤੀ ਦਿਖਾਈ ਸੀ।
ਫਿਰੋਜ਼ਪੁਰ ਦੀ ਘਟਨਾ ਪਿੱਛੋਂ ਇੱਕ ਨਿਊਜ਼ ਏਜੰਸੀ ਦੇ ਹਵਾਲੇ ਤੋਂ ਇਹ ਜਾਪਦਾ ਹੈ ਕਿ ਪ੍ਰਧਾਨ ਮੰਤਰੀ ਨੇ ਇੱਕ ਅਧਿਕਾਰੀ ਨੂੰ ਕਿਹਾ ਕਿ ‘‘ਆਪਣੇ ਮੁੱਖ ਮੰਤਰੀ ਨੂੰ ਥੈਂਕਸ ਕਹਿਨਾ ਕਿ ਮੈਂ ਜ਼ਿੰਦਾ ਪਰਤ ਆਇਆ ਹੂੰ।” ਇਹ ਅਧਿਕਾਰੀ ਕੌਣ ਹੈ, ਇਸ ਦੀ ਪੁਸ਼ਟੀ ਅਜੇ ਤੱਕ ਨਹੀਂ ਹੋਈ, ਕਿਉਂਕਿ ਉਸ ਅਧਿਕਾਰੀ ਨੇ ਅਜਿਹਾ ਸੰਦੇਸ਼ ਰਸਮੀ ਤੌਰ ਉੱਤੇ ਨਹੀਂ ਭਿਜਵਾਇਆ, ਪਰ ਘਟਨਾ ਵੇਲੇ ਤੋਂ ਹੀ ਇਹ ਲਾਈਨ ਕਾਫ਼ੀ ਪ੍ਰਮੁੱਖਤਾ ਨਾਲ ਮੀਡੀਆ ਵਿੱਚ ਘੁੰਮਣ ਲੱਗੀ, ਜਿਸ ਨਾਲ ਆਮ ਜਨਤਾ ਵਿੱਚ ਇੱਕ ਵੱਖਰੀ ਕਿਸਮ ਦਾ ਸੰਦੇਸ਼ ਜਾ ਰਿਹਾ ਹੈ।
ਫਰਵਰੀ 1967 ਵਿੱਚ ਜਦੋਂ ਚੋਣ ਰੈਲੀ ਲਈ ਓਦੋਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਭੁਬਨੇਸ਼ਵਰ ਗਈ ਤਾਂ ਉਥੋਂ ਦੀ ਭੜਕੀ ਭੀੜ ਵਿੱਚੋਂ ਇੱਕ ਇੱਟ ਆ ਕੇ ਉਨ੍ਹਾਂ ਦੇ ਨੱਕ ਉੱਤੇ ਵੱਜੀ ਅਤੇ ਖ਼ੂਨ ਵਗਣ ਲੱਗਾ। ਇੰਦਰਾ ਗਾਂਧੀ ਨੇ ਆਪਣੇ ਨੱਕ ਵਿੱਚੋਂ ਵਹਿੰਦੇ ਖੂਨ ਨੂੰ ਆਪਣੀ ਸਾੜ੍ਹੀ ਨਾਲ ਰੋਕਿਆ ਤੇ ਚੋਣ ਰੈਲੀ ਮੁਕੰਮਲ ਕੀਤੀ। ਉਸ ਰੈਲੀ ਵਿੱਚ ਉਨ੍ਹਾਂ ਨੇ ਖਰੂਦ ਕਰਨ ਵਾਲਿਆਂ ਨੂੰ ਕਿਹਾ, ‘‘ਇਹ ਮੇਰਾ ਨਿਰਾਦਰ ਨਹੀਂ, ਸਗੋਂ ਦੇਸ਼ ਦਾ ਨਿਰਾਦਰ ਹੈ, ਕਿਉਂਕਿ ਪ੍ਰਧਾਨ ਮੰਤਰੀ ਦੇ ਨਾਤੇ ਮੈਂ ਦੇਸ਼ ਦੀ ਪ੍ਰਤੀਨਿਧਤਾ ਕਰਦੀ ਹਾਂ।'' ਇਸ ਘਟਨਾ ਨੇ ਵੀ ਉਨ੍ਹਾਂ ਦੇ ਚੋਣ ਦੌਰੇ ਵਿੱਚ ਤਬਦੀਲੀ ਨਾ ਹੋਣ ਦਿੱਤੀ ਤੇ ਉਹ ਭੁਬਨੇਸ਼ਵਰ ਦੇ ਬਾਅਦ ਕਲਕੱਤਾ ਵੀ ਗਈ। ਉਨ੍ਹਾਂ ਨੇ ਆਪਣੇ ਉੱਤੇ ਹੋਏ ਹਮਲੇ ਪਿੱਛੋਂ ਅਜਿਹਾ ਕੋਈ ਵੀ ਬਿਆਨ ਨਹੀਂ ਦਿੱਤਾ ਕਿ ‘ਮੈਂ ਜ਼ਿੰਦਾ ਪਰਤ ਸਕੀ ਹਾਂ,' ਸਗੋਂ ਇੱਕ ਸਮਝਦਾਰ ਸਿਆਸਤਦਾਨ ਦੇ ਨਾਤੇ ਉਨ੍ਹਾਂ ਨੇ ਇਸ ਘਟਨਾ ਨੂੰ ਇੱਕ ‘ਮਾਮੂਲੀ ਘਟਨਾ' ਦੱਸਦੇ ਹੋਏ ਕਿਹਾ ਕਿ ਚੋਣ ਰੈਲੀਆਂ ਵਿੱਚ ਅਜਿਹਾ ਹੁੰਦਾ ਹੀ ਰਹਿੰਦਾ ਹੈ।
ਫ਼ਿਰੋਜ਼ਪੁਰ ਦੀ ਘਟਨਾ ਨੂੰ ਲੈ ਲਓ। ਪ੍ਰਧਾਨ ਮੰਤਰੀ ਦੇ ਕਾਫ਼ਿਲੇ ਤੋਂ ਕਾਫ਼ੀ ਅੱਗੇ ਕਿਸਾਨਾਂ ਦਾ ਸ਼ਾਂਤੀਪੂਰਨ ਧਰਨਾ ਚੱਲ ਰਿਹਾ ਸੀ। ਪ੍ਰਧਾਨ ਮੰਤਰੀ ਮੋਦੀ ਆਪਣੀ ਗੱਡੀ ਵਿੱਚ ਬੈਠੇ ਹੋਏ ਸਨ ਅਤੇ ਲੱਗਭਗ 20 ਮਿੰਟ ਤੱਕ ਉਨ੍ਹਾਂ ਨੂੰ ਰੁਕਣਾ ਪਿਆ। ਨਾ ਕੋਈ ਵਿਖਾਵਾਕਾਰੀ ਉਨ੍ਹਾਂ ਦੀ ਗੱਡੀ ਤੱਕ ਪਹੁੰਚਿਆ ਅਤੇ ਨਾ ਉਨ੍ਹਾਂ ਉੱਤੇ ਕਿਸੇ ਤਰ੍ਹਾਂ ਹਮਲਾ ਹੋਇਆ। ਇੰਨੀ ਦੇਰ ਪ੍ਰਧਾਨ ਮੰਤਰੀ ਨੂੰ ਇੱਕ ਫਲਾਈਓਵਰ ਉੱਤੇ ਖੜ੍ਹੇ ਰਹਿਣਾ ਪਿਆ, ਇਸ ਦੀ ਜਵਾਬਦੇਹੀ ਤਾਂ ਐਸ ਪੀ ਜੀ ਵਾਲਿਆਂ ਦੀ ਹੈ, ਕਿਉਂਕਿ ਸੁਰੱਖਿਆ ਦੇ ਜਾਣਕਾਰਾਂ ਅਨੁਸਾਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਐਸ ਪੀ ਜੀ ਦੀ ਹੈ, ਕਿਸੇ ਸੂਬਾ ਪੁਲਸ ਦੀ ਨਹੀਂ। ਪ੍ਰਧਾਨ ਮੰਤਰੀ ਦੇ ਕਾਫਿਲੇ ਵਿੱਚ ਕਈ ਗੱਡੀਆਂ ਉਨ੍ਹਾਂ ਦੀ ਗੱਡੀ ਤੋਂ ਅੱਗੇ ਚੱਲਦੀਆਂ ਹਨ। ਐਸ ਪੀ ਜੀ ਨੂੰ ਰੋਸ ਵਿਖਾਵੇ ਬਾਰੇ ਪਤਾ ਲੱਗ ਗਿਆ ਸੀ ਤਾਂ ਪ੍ਰਧਾਨ ਮੰਤਰੀ ਦੀ ਗੱਡੀ ਨੂੰ ਅੱਗੇ ਤੱਕ ਆਉਣ ਕਿਉਂ ਦਿੱਤਾ ਗਿਆ? ਦਿੱਲੀ ਵਿੱਚ ਜਦੋਂ ਪ੍ਰਧਾਨ ਮੰਤਰੀ ਦਾ ਕਾਫਿਲਾ ਕਿਸੇ ਥਾਂ ਤੋਂ ਲੰਘਦਾ ਹੈ ਤਾਂ ਜਨਤਾ ਨੂੰ ਕਾਫੀ ਦੂਰ ਅਤੇ ਦੇਰ ਤੱਕ ਰੋਕਿਆ ਜਾਂਦਾ ਹੈ। ਇਸ ਦਾ ਮਤਲਬ ਐਸ ਪੀ ਜੀ ਇਸ ਨੂੰ ਯਕੀਨੀ ਕਰਦੀ ਹੈ ਕਿ ਕੋਈ ਵੀ ਪ੍ਰਧਾਨ ਮੰਤਰੀ ਦੇ ਕਾਫਿਲੇ ਦੇ ਰਾਹ ਵਿੱਚ ਨਹੀਂ ਆਵੇਗਾ।
ਇੱਥੇ ਇੱਕ ਗੱਲ ਕਹਿਣੀ ਚਾਹਾਂਗਾ, ਜਿਸ ਨੂੰ ਮੈਂ ਆਪਣੇ ਟਵਿੱਟਰ ਉੱਤੇ ਪ੍ਰਧਾਨ ਮੰਤਰੀ ਨੂੰ ਸੰਬੋਧਿਤ ਕਰਦੇ ਹੋਏ ਲਿਖਿਆ ਹੈ। ਚੰਗਾ ਹੁੰਦਾ ਕਿ ਪ੍ਰਧਾਨ ਮੰਤਰੀ ਐਸ ਪੀ ਜੀ ਨੂੰ ਕਹਿ ਕੇ ਰੋਸ ਵਿਖਾਵਾ ਕਰਨ ਵਾਲਿਆਂ ਦੇ ਇੱਕ ਪ੍ਰਤੀਨਿਧੀ ਨੂੰ ਆਪਣੇ ਕੋਲ ਸੱਦਦੇ ਅਤੇ ਉਸ ਨਾਲ ਗੱਲ ਕਰਦੇ। ਇਸ ਨਾਲ ਕਿਸਾਨਾਂ ਵਿੱਚ ਚੰਗਾ ਸੰਦੇਸ਼ ਜਾਂਦਾ ਤੇ ਆਉਣ ਵਾਲੀਆਂ ਚੋਣਾਂ ਵਿੱਚ ਵੀ ਸ਼ਾਇਦ ਇਸ ਦਾ ਲਾਭ ਮਿਲਦਾ। ਇੱਕ ਸਾਲ ਤੱਕ ਰੋਸ ਵਿਖਾਵਾ ਕਰਦੇ ਕਿਸਾਨਾਂ ਨੂੰ ਤੁਸੀਂ ਮਿਲੇ ਨਹੀਂ। ਜੇ ਇੱਕ ਛੋਟੇ ਜਿਹੇ ਗਰੁੱਪ ਦੇ ਪ੍ਰਤੀਨਿਧੀ ਨੂੰ ਮਿਲ ਲੈਂਦੇ ਤਾਂ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਮੇਘਾਲਿਆ ਜੇ ਗਵਰਨਰ ਸਤਿਆਪਾਲ ਮਲਿਕ ਵੱਲੋਂ ‘ਕਿਸਾਨ ਮੇਰੇ ਲਈ ਥੋੜ੍ਹੀ ਮਰੇ’ ਵਾਲੇ ਤੁਹਾਡੇ ਬਿਆਨ ਉੱਤੇ ਥੋੜ੍ਹੀ ਮਲਹਮ ਲੱਗ ਜਾਂਦੀ, ਪਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਮੂੰਹ ਤੋਂ ‘‘ਮੈਂ ਜ਼ਿੰਦਾ ਬਚ ਕੇ ਪਰਤ ਆਇਆਂ'' ਵਰਗਾ ਬਿਆਨ ਕਿਸੇ ਦੇ ਗਲੇ ਨਹੀਂ ਉਤਰ ਰਿਹਾ। ਵਿਰੋਧੀ ਧਿਰ ਇਸ ਨੂੰ ਡਰਾਮੇਬਾਜ਼ੀ ਅਤੇ ਹਾਕਮ ਧਿਰ ਜਾਨਲੇਵਾ ਸਾਜ਼ਿਸ਼ ਦੱਸ ਰਹੀ ਹੈ। ਇਹ ਬਿਆਨ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸ਼ਾਨ ਅਨੁਸਾਰ ਨਹੀਂ ਸੀ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ