Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਮਨੋਰੰਜਨ

ਪਸੰਦ ਨਹੀਂ ਹਨ ਬੋਲਡ ਸੀਨ : ਨੇਹਾ ਸ਼ਰਮਾ

December 29, 2021 01:51 AM

ਬਿਹਾਰ ਦੇ ਭਾਗਲਪੁਰ ਵਿੱਚ ਪੈਦਾ ਹੋਈ ਖੂਬਸੂਰਤ ਨੇਹਾ ਸ਼ਰਮਾ ਦੇ ਕਰੀਅਰ ਨੂੰ 10 ਸਾਲ ਪੂਰੇ ਹੋ ਚੁੱਕੇ ਹਨ। ਨੇਹਾ ਨੇ ਹਿੰਦੀ ਫਿਲਮਾਂ ਦੇ ਨਾਲ ਹੀ ਸਾਊਥ ਦੀਆਂ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਪਿਛਲੇ ਦਿਨੀਂ ਉਹ ਫਿਲਮ ‘ਆਫਤ-ਏ-ਇਸ਼ਕ’ ਵਿੱਚ ਵੀ ਨਜ਼ਰ ਆਈ ਅਤੇ ਪਿੱਛੇ ਜਿਹੇ ਵੈੱਬ ਸੀਰੀਜ਼ ‘ਇਲਲੀਗਲ-2’ ਵਿੱਚ ਨੇਹਾ ਦੇ ਕੰਮ ਦੀ ਬਹੁਤ ਤਾਰੀਫ ਹੋਈ ਹੈ। ਕਈ ਵੱਡੀਆਂ ਫਿਲਮਾਂ ਵਿੱਚ ਲੀਡ ਰੋਲ ਕਰਨ ਵਾਲੀ ਨੇਹਾ ਦੀਆਂ ਅਗਲੀਆਂ ਫਿਲਮਾਂ ਵਿੱਚ ‘ਜੋਗੀਰਾ ਸਾ ਰਾ ਰਾ’ ਅਤੇ ‘ਹੇਰਾਫੇਰੀ 3’ ਆਦਿ ਸ਼ਾਮਲ ਹਨ। ਪੇਸ਼ ਹਨ ਨੇਹਾ ਨਾਲ ਹੋਈ ਗੱਲਬਾਤ ਦੇ ਅੰਸ਼ :
* ਵੈੱਬ ਸੀਰੀਜ਼ ‘ਇਲਲੀਗਲ’ ਦਾ ਦੂਜਾ ਸੀਜਨ ਸਵੀਕਾਰ ਕਰਨ ਦਾ ਕੀ ਕਾਰਨ ਰਿਹਾ?
-ਕਹਾਣੀ ਤੇ ਕਿਰਦਾਰ ਦੋਵੇਂ ਦਮਦਾਰ ਸੀ। ਪਹਿਲੇ ਸੀਜਨ ਵਿੱਚ ਐਡਵੋਕੇਟ ਨਿਹਾਰਿਕਾ ਸਿੰਘ ਕਿਸ ਤਰ੍ਹਾਂ ਆਪਣੇ ਦਮ ਉੱਤੇ ਕੋਰਟ ਵਿੱਚ ਆਪਣੀ ਗੱਲ ਰੱਖ ਕੇ ਜ਼ਿੰਦਗੀ ਦੀ ਲੜਾਈ ਲੜਦੀ ਹੈ, ਇਹ ਦਿਖਾਇਆ ਗਿਆ ਹੈ। ਪਹਿਲੇ ਸੀਜਨ ਦਾ ਤਜਰਬਾ ਬਹੁਤ ਚੰਗਾ ਰਿਹਾ। ਦਰਸ਼ਕਾਂ ਵੱਲੋਂ ਇਹ ਵੈਬ ਸ਼ੋਅ ਦਾ ਪਹਿਲਾ ਸੀਜਨ ਹੱਥੋ-ਹੱਥੀ ਲੈਣ ਕਾਰਨ ਦੂਜੇ ਸੀਜਨ ਕਰਨ ਦਾ ਉਤਸ਼ਾਹ ਵਧਿਆ।
* ਐਡਵੋਕੇਟ ਨਿਹਾਰਿਕਾ ਸਿੰਘ ਨੂੰ ਰੀਅਲ ਦਿਖਾਉਣ ਲਈ ਤੁਸੀਂ ਕਿਸ ਤਰ੍ਹਾਂ ਤਿਆਰੀ ਕੀਤੀ?
- ਨਿਹਾਰਿਕਾ ਇੱਕ ਮਸ਼ਹੂਰ ਵਕੀਲ ਹੈ, ਜਦੋਂ ਉਹ ਅਦਾਲਤ ਵਿੱਚ ਹੁੰਦੀ ਹੈ, ਉਦੋਂ ਉਸ ਦੇ ਲਹਿਜ਼ੇ ਵਿੱਚ ਕਾਨੂੰਨੀ ਭਾਸ਼ਾ ਕਾਫੀ ਸੁਣਾਈ ਦਿੰਦੀ ਹੈ, ਜਿਸ ਨੂੰ ਮੈਨੂੰ ਸਿੱਖਣਾ ਪਿਆ।
* ਫਿਲਮ ਅਤੇ ਓ ਟੀ ਟੀ ਪਲੇਟਫਾਰਮ ਵਿੱਚ ਤੁਹਾਨੂੰ ਕਿੰਨਾ ਫਰਕ ਮਹਿਸੂਸ ਹੋ ਰਿਹਾ ਹੈ?
- ਹਿੰਦੀ ਫਿਲਮਾਂ ਵਿੱਚ ਮੇਰਾ ਇਹ ਦਸਵਾਂ ਸਾਲ ਹੈ। ਮੈਂ ਫਿਲਮਾਂ ਦੇ ਨਾਲ ਓ ਟੀ ਟੀ ਦੇ ਮਾਧਿਅਮ ਤੋਂ ਵੀ ਖੁਸ਼ ਹਾਂ। ਵੈਬ ਸ਼ੋਅ ਤੇ ਫਿਲਮਾਂ ਦੀ ਸ਼ੂਟਿੰਗ ਵਿੱਚ ਕੋਈ ਖਾਸ ਫਰਕ ਨਹੀਂ ਹੁੰਦਾ। ਲਾਕਡਾਊਨ ਦੇ ਚਲਦਿਆਂ ਓ ਟੀ ਟੀ ਪਲੇਟਫਾਰਮ ਬਹੁਤ ਹਰਮਨ ਪਿਆਰਾ ਹੋ ਗਿਆ ਅਤੇ ਇਸ ਦੇ ਦਰਸ਼ਕਾਂ ਦੀ ਗਿਣਤੀ ਵਧ ਗਈ। ਖੈਰ, ਕਲਾਕਾਰ ਲਈ ਫਿਲਮ ਅਤੇ ਓ ਟੀ ਟੀ ਦੋਵਾਂ ਮਾਧਿਅਮਾਂ ਵਿੱਚ ਕੰਮ ਕਰਨਾ ਵਿਲੱਖਣ ਹੈ।
*ਸੁਨਹਿਰੇ ਪਰਦੇ ਲਈ ਬੋਲਡ ਅਤੇ ਇੰਟੀਮੇਟ ਸੀਨ ਕਰਨ ਵਿੱਚ ਤੁਸੀਂ ਕਿੰਨੇ ਸਹਿਜ ਹੋ?
- ਜੇ ਇਸ ਸ਼ੋਅ ਵਿੱਚ ਕੋਈ ਇੰਟੀਮੇਟ ਸੀਨ ਹੁੰਦਾ ਤਾਂ ਮੈਂ ਬਿਲਕੁਲ ਨਾ ਕਰਦੀ। ਨਿੱਜੀ ਤੌਰ ਉੱਤੇ ਮੈਨੂੰ ਇਸ ਤਰ੍ਹਾਂ ਦੇ ਸੀਨ ਕਰਨੇ ਚੰਗੇ ਨਹੀਂ ਲੱਗਦੇ ਅਤੇ ਨਾ ਮੈਂ ਏਦਾਂ ਦੇ ਸੀਨ ਦੇਣ ਵਿੱਚ ਕੰਫਰਟੇਬਲ ਮਹਿਸੂਸ ਕਰਦੀ ਹਾਂ। ਜੇ ਇੰਟੀਮੇਟ ਸੀਨ ਕਹਾਣੀ ਨੂੰ ਇੱਕ ਮੋੜ ਦਿੰਦਾ ਹੋਵੇ ਤਾਂ ਬਹੁਤ ਜ਼ਰੂਰੀ ਹੋਵੇ, ਉਦੋਂ ਹੀ ਮੈਂ ਉਸ ਨੂੰ ਕਰਾਂਗੀ।
* ਅਜੈ ਦੇਵਗਨ ਦੀ ਫਿਲਮ ‘ਤਾਨ੍ਹਾਜੀ' ਦੀ ਸਫਲਤਾ ਦਾ ਤੁਹਾਨੂੰ ਕਿੰਨਾ ਫਾਇਦਾ ਹੋਇਆ?
- ਇਸ ਦੀ ਮੈਨੂੰ ਬਹੁਤ ਖੁਸ਼ੀ ਹੈ ਕਿ ‘ਤਾਨ੍ਹਾਜੀ ਵਰਗੀ ਪੀਰੀਅਡ ਅਤੇ ਇਤਿਹਾਸਕ ਫਿਲਮ ਦਾ ਮੈਂ ਹਿੱਸਾ ਰਹੀ ਹਾਂ, ਪਰ ਪੀਰੀਅਡ ਫਿਲਮ ਵਿੱਚ ਉਹੀ ਕਿਰਦਾਰ ਹੁੰਦੇ ਹਨ, ਜੋ ਇਤਿਹਾਸ ਵਿੱਚ ਹੁੰਦੇ ਹਨ। ਇਸ ਦੇ ਬਾਅਦ ਜੋ ਵੀ ਆਫਰਸ ਮੈਨੂੰ ਮਿਲੇ, ਉਨ੍ਹਾਂ ਨੂੰ ਮੈਂ ਸੋਚ-ਸਮਝ ਕੇ ਕਰ ਰਹੀ ਹਾਂ। ਹਾਂ, ਡਾਇਰੈਕਟਰ ਮੈਨੂੰ ਨੋਟਿਸ ਕਰਨ ਲੱਗ ਪਏ ਹਨ।
* ਆਪਣੀਆਂ ਅਗਲੀਆਂ ਫਿਲਮਾਂ ‘ਜੋਗੀਰਾ ਸਾ ਰਾ ਰਾ’ ਅਤੇ ‘ਹੇਰਾਫੇਰੀ 3’ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
- ਫਿਲਮ ‘ਜੋਗੀਰਾ ਸਾ ਰਾ ਰਾ’ ਵਿੱਚ ਮੈਨੂੰ ਨਵਾਜ਼ੂਦੀਨ ਸਿੱਦੀਕੀ ਵਰਗੇ ਮਾਹਰ ਅਭਿਨੇਤਾ ਦੀ ਹੀਰੋਇਨ ਬਣਨ ਦਾ ਮੌਕਾ ਮਿਲਿਆ। ਐਕਟਿੰਗ ਦੀ ਡੂੰਘੀ ਸੂਝ-ਬੂਝ ਵਾਲੇ ਨਵਾਜ਼ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਇਸ ਦਾ ਮੈਨੂੰ ਮਾਣ ਹੈ ਉਨ੍ਹਾਂ ਨਾਲ ਮੈਨੂੰ ਇਹ ਰੋਮਾਂਟਿਕ ਫਿਲਮ ਕਰਨ ਦਾ ਮੌਕਾ ਮਿਲਿਆ ਅਤੇ ਜਲਦੀ ਇਹ ਦੋਵੇਂ ਫਿਲਮਾਂ ਰਿਲੀਜ਼ ਹੋਣਗੀਆਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ