Welcome to Canadian Punjabi Post
Follow us on

01

July 2025
 
ਮਨੋਰੰਜਨ

ਬਿਜਲੀ ਬਣ ਕੇ ਛਾਈ ਪਲਕ ਤਿਵਾੜੀ

December 23, 2021 02:25 AM

ਸ਼ਵੇਤਾ ਤਿਵਾੜੀ ਦੀ ਧੀ ਪਲਕ ਤਿਵਾੜੀ ਦੀ ਡੈਬਿਊ ਫਿਲਮ ਜਲਦੀ ਆਉਣ ਵਾਲੀ ਹੈ, ਪਰ ਇਸ ਤੋਂ ਪਹਿਲਾਂ ਹੀ ਉਹ ਖੂਬ ਸੁਰਖੀਆਂ ਖੱਟ ਚੁੱਕੀ ਹੈ। 21 ਸਾਲਾਂ ਦੀ ਉਮਰ ਵਿੱਚ ਹੀ ਆਪਣੇ ਬੋਲਡ ਅਵਤਾਰ ਨਾਲ ਉਹ ਸੋਸ਼ਲ ਮੀਡੀਆ ਉੱਤੇ ਸਨਸਨੀ ਮਚਾ ਚੁੱਕੀ ਹੈ ਅਤੇ ਪਿੱਛੇ ਜਿਹੇ ਰਿਲੀਜ਼ ਹੋਏ ਉਸ ਦੇ ਗੀਤ ‘ਬਿਜਲੀ’ ਵਿੱਚ ਉਸ ਦੀਆਂ ਖੂਬਸੂਰਤ ਅਤੇ ਗਲੈਮਰਸ ਅਦਾਵਾਂ ਦੇ ਬਾਅਦ ਉਸ ਦੀ ਪ੍ਰਸਿੱਧੀ ਵਿੱਚ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਹੋ ਰਹੀ ਹੈ। ‘ਬਿਜਲੀ' ਗੀਤ ਵਿੱਚ ਹਾਰਡੀ ਸੰਧੂ ਨਾਲ ਉਹ ਬਿਲਕੁਲ ਬਿਜਲੀ ਵਾਂਗ ਹੀ ਡਾਂਸ ਕਰਦੀ ਨਜ਼ਰ ਆਈ ਹੈ। ਇਸ ਮਿਊਜ਼ਿਕ ਵੀਡੀਓ ਵਿੱਚ ਪਲਕ ਨੂੰ ਖੂਬ ਤਾਰੀਫਾਂ ਮਿਲ ਰਹੀਆਂ ਹਨ। ਸਲਮਾਨ ਖਾਨ ਨੇ ਵੀ ਪਲਕ ਅਤੇ ਹਾਰਡੀ ਦੀਆਂ ਤਾਰੀਫਾਂ ਕਰਦੇ ਹੋਏ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਪੋਸਟ ਕੀਤਾ ਸੀ।
ਪਿੱਛੇ ਜਿਹੇ ਉਹ ‘ਬਿਜਲੀ’ ਗੀਤ ਦੀ ਸਕਸੈੱਸ ਪਾਰਟੀ ਵਿੱਚ ਆਪਣੀ ਮਾਂ ਦੇ ਨਾਲ ਪਹੁੰਚੀ ਸੀ। ਇਸ ਮੌਕੇ ਉੱਤੇ ਦੋਵਾਂ ਨੇ ‘ਬਿਜਲੀ’ ਗੀਤ ਉੱਤੇ ਧਮਾਕੇਦਾਰ ਡਾਂਸ ਵੀ ਕਤਾ ਸੀ। ਦੱਸਣਯੋਗ ਹੈ ਕਿ ਪਲਕ ਫਿਲਮ ‘ਰੋਜ਼ੀ : ਦਿ ਸੈਫ੍ਰਾਨ ਚੈਪਟਰ’ ਨਾਲ ਬਾਲੀਵੁੱਡ ਵਿੱਚ ਬਤੌਰ ਹੀਰੋਇਨ ਡੈਬਿਊ ਕਰਨ ਵਾਲੀ ਹੈ। ਫਿਲਮ ਗੁਰੂਗਰਾਮ ਦੀ ਇੱਕ ਸੱਚੀ ਘਟਨਾ ਉੱਤੇ ਆਧਾਰਤ ਹੈ। ਵਿਵੇਕ ਓਬਰਾਏ ਦੀ ਇਸ ਫਿਲਮ ਵਿੱਚ ਪਲਕ ਦੇ ਇਲਾਵਾ ਅਰਬਾਜ਼ ਖਾਨ ਅਤੇ ਤਨੀਸ਼ਾ ਮੁਖਰਜੀ ਵੀ ਨਜ਼ਰ ਆਵੇਗੀ। ਫਿਲਮ ਅਗਲੇ ਮਹੀਨੇ ਰਿਲੀਜ਼ ਹੋਵੇਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!