Welcome to Canadian Punjabi Post
Follow us on

08

December 2022
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਵੱਲੋਂ ਸ਼ਹੀਦ ਸਿਪਾਹੀ ਮਨਦੀਪ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾਇਸਲਾਮਾਬਾਦ ਦੇ ਸੰਡੇ ਬਾਜਾਰ ਵਿਚ ਲੱਗੀ ਭਿਆਨਕ ਅੱਗ, 300 ਦੁਕਾਨਾਂ ਸੜ ਕੇ ਸੁਆਹਗੁਜਰਾਤ ਵਿਚ ਭਾਜਪਾ ਦੀ ਇਤਿਹਾਸਕ ਜਿੱਤ ਤਾਂ ਹਿਮਾਚਲ ਵਿਚ ਕਾਂਗਰਸ ਦੇ ਹੱਥ ਆਈ ਸੱਤਾਤਾਲਿਬਾਨ ਨੇ ਕਤਲ ਦੇ ਦੋਸ਼ੀਆਂ ਨੂੰ ਜਨਤਕ ਤੌਰ ’ਤੇ ਫਾਂਸੀ ਦਿੱਤੀ, ਅਫਗਾਨਿਸਤਾਨ ’ਤੇ ਕਬਜੇ ਤੋਂ ਬਾਅਦ ਪਹਿਲਾ ਮਾਮਲਾਕਿੰਗ ਚਾਰਲਸ ਨੇ ਕੀਤਾ ਗੁਰਦੁਆਰਾ ਸਾਹਿਬ ਦਾ ਦੌਰਾ, ਕੋਵਿਡ ਦੌਰਾਨ ਸੇਵਾਵਾਂ ਲਈ ਸਿੱਖ ਭਾਈਚਾਰੇ ਦੀ ਕੀਤੀ ਸ਼ਲਾਘਾਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਚੀਨ ਨੇ ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ ਵਿਚ ਦਿੱਤੀ ਢਿੱਲਕਾਂਗੋ ਵਿਚ ਹਮਲਾਵਰਾਂ ਹਸਪਤਾਲ ਤੇ ਚਰਚਾਂ ਵਿਚ 272 ਲੋਕਾਂ ਨੂੰ ਮਾਰਿਆਐੱਮ.ਸੀ.ਡੀ. ਵਿਚ ਵੀ ਚੱਲਿਆ ‘ਝਾੜੂ’, 15 ਸਾਲ ਦੀ ਭਾਜਪਾ ਦੀ ਸੱਤਾ ਖੁੰਝੀ
 
ਸੰਪਾਦਕੀ

ਗਿਗ ਵਰਕਰਾਂ ਦੇ ਹੱਕਾਂ ਦੀ ਰਖਵਾਲੀ ਸਮੇਂ ਦੀ ਲੋੜ

December 10, 2021 08:52 AM

ਪੰਜਾਬੀ ਪੋਸਟ ਸੰਪਾਦਕੀ
ਉਂਟੇਰੀਓ ਵਰਕਫੋਰਸ ਰੀਕਵਰੀ ਅਡਵਾਈਜ਼ਰੀ ਕਮੇਟੀ (Ontario Workforce Recovery Advisory Committeeਦੀ 21 ਸਿਫਾਰਸ਼ਾਂ ਵਾਲੀ ਰਿਪੋਰਟ ਦਾ ਸੁਆਗਤ ਕਰਦੇ ਹੋਏ ਉਂਟੇਰੀਓ ਸਰਕਾਰ ਨੇ ਊਬਰ, ਲਿਫਟ, ਸਕਿੱਪ ਦਾ ਡਿਸ਼ਸ਼ ਆਦਿ ਇੰਟਰਨੈੱਟ ਆਧਾਰਿਤ ਸੇਵਾਵਾਂ ਵਾਲੀਆਂ ਕੰਪਨੀਆਂ ਲਈ ਕੰਮ ਕਰਨ ਵਾਲੇ ਵਰਕਰਾਂ ਲਈ ਰੁਜ਼ਗਾਰ ਨਾਲ ਜੁੜੀਆਂ ਘੱਟੋ ਘੱਟ ਸਹੂਲਤਾਂ ਨੂੰ ਲਾਗੂ ਕਰਨ ਲਈ ਕਦਮ ਚੁੱਕਣ ਦਾ ਵਾਅਦਾ ਕੀਤਾ ਹੈ। ਕਮੇਟੀ ਨੇ ਖਾਸ ਕਰਕੇ ਉਹਨਾਂ ਵਰਕਰਾਂ ਨੂੰ ਮਿਨੀਮਨ ਵੇਜ਼ ਅਤੇ ਨੌਕਰੀ ਨਾਲ ਮਿਲਣ ਵਾਲੇ ਬੁਨਿਆਦੀ ਲਾਭ ਦੇਣ ਲਈ ਕਦਮ ਚੁੱਕਣ ਵਾਸਤੇ ਕਿਹਾ ਹੈ ਜਿਹੜੇ ਗਿਗ ਇਕਾਨਮੀ ਨਾਲ ਜੁੜੇ ਹਨ ਅਤੇ ਇੰਪਲਾਇਮੈਂਟ ਸਟੈਂਡਰਡ ਐਕਟ ਤਹਿਤ ਨਹੀਂ ਆਉਂਦੇ। ਉਂਟੇਰੀਓ ਦੇ ਲੇਬਰ ਅਤੇ ਟਰੇਨਿੰਗ ਮਹਿਕਮੇ ਦੇ ਮੰਤਰੀ ਮੌਂਟੀ ਮੈਕਨੌਗਟਨ ਅਨੁਸਾਰ ਉਂਟੇਰੀਓ ਸਰਕਾਰ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲੈ ਕੇ ਉਤਸ਼ਾਹਿਤ ਹੈ।

ਕੰਮਕਾਜ ਦੇ ਬਦਲ ਰਹੇ ਯੁੱਗ ਵਿੱਚ ਵੱਡੀ ਤਾਦਾਤ ਵਿੱਚ ਲੋਕੀ ਉਹਨਾਂ ਕਿੱਤਿਆਂ ਵਿੱਚ ਕੰਮ ਕਰਦੇ ਹਨ ਜਿਹੜੇ ਅੱਜ ਤੋਂ 10-15 ਸਾਲ ਪਹਿਲਾਂ ਬਹੁਤਾ ਕਰਕੇ ਸਾਹਮਣੇ ਨਹੀਂ ਸਨ। ਇਹਨਾਂ ਵਿੱਚ ਐਮਾਜ਼ੋਨ, ਲਿਫਟ, ਸਕਿੱਪ ਦਾ ਡਿਸ਼ਸ਼, ਊਬਰ ਵਰਗੀਆਂ ਸੇਵਾਵਾਂ ਤੋਂ ਇਲਾਵਾ ਸੁਤੰਤਰ ਰੂਪ ਵਿੱਚ ਕੰਮ ਕਰਨ ਵਾਲੇ ਪ੍ਰੋਫੈਸ਼ਨਲ (ਵੈਬ ਡੀਜ਼ਾਇਨ, ਪ੍ਰੋਗਰਾਮਿੰਗ, ਆਈ ਟੀ, ਮਲਟੀਮੀਡੀਆ ਪ੍ਰੋਡਕਸ਼ਨ, ਮਾਰਕੀਟਿੰਗ, ਬੇਬੀ ਸਿਟਿੰਗ, ਡੌਗ ਵਾਕਿੰਗ, ਹਾਊਸ ਪੇਟਿੰਗ, ਕਮਰਸ਼ੀਅਲ ਵਸਤਾਂ, ਸਰਵੇਖਣ ਕਰਵਾਉਣਾ, ਆਨਲਾਈਨ ਵੀਡੀਓ, ਬਲਾਗ ਲਿਖਣਾ, ਆਦਿ) ਸ਼ਾਮਲ ਹਨ। ਅਸਲ ਵਿੱਚ ਡਿਜੀਟਲ ਟਰਾਂਸਫਾਰਮੇਸ਼ਨ ਦੇ ਜ਼ਮਾਨੇ ਵਿੱਚ ਗਿਗ ਵਰਕਰਾਂ ਤੋਂ ਭਾਵ ਹੈ ਉਹ ਸਾਰੇ ਲੋਕ ਜਿਹੜੇ ਰਸਮੀ ਇੰਪਲਾਇਮੈਂਟ ਐਗਰੀਮੈਂਟ ਵਿੱਚ ਹੋਣ ਦੀ ਥਾਂ ਗੈਰ ਰਸਮੀ ਰੁਜ਼ਗਾਰ ਸ੍ਰੋਤਾਂ ਨਾਲ ਜੁੜੇ ਹੋਏ ਹਨ। ਬੈਂਕ ਆਫ ਕੈਨੇਡਾ ਵੱਲੋਂ 2019 ਵਿੱਚ ਤਿਆਰ The Size and Characteristics of Informal (Gig) Work in Canada ਨਾਮਕ ਰਿਪੋਰਟ ਅਨੁਸਾਰ ਕੈਨੇਡਾ ਵਿੱਚ ਅੱਜ 37% ਦੇ ਕਰੀਬ ਵਰਕ-ਫੋਰਸ ਗਿਗ ਵਰਕ ਦਾ ਹਿੱਸਾ ਹੈ। ਜਦੋਂ ਗੱਲ ਯੂਥ ਦੀ ਆਉਂਦੀ ਹੈ ਤਾਂ ਉਹ 58% ਨੌਜਵਾਨ ਗਿਗ ਵਰਕ ਦਾ ਹਿੱਸਾ ਹਨ। ਵਿਸ਼ਵ ਵਿੱਚ ਅੱਜ ਗਿਗ ਇਕਾਨਮੀ 347 ਬਿਲੀਅਨ ਡਾਲਰ ਦੀ ਹੋ ਚੁੱਕੀ ਹੈ ਅਤੇ 2023 ਵਿੱਚ ਇਸਦੇ ਵੱਧ ਕੇ 455 ਬਿਲੀਅਨ ਡਾਲਰ ਹੋ ਜਾਣ ਦੀ ਸੰਭਾਵਨਾ ਹੈ।

ਜਦੋਂ ਅਸੀਂ ਲੋਕਲ ਗਰੇਟਰ ਟੋਰਾਂਟੋ ਏਰੀਆ ਦੀ ਇਕਾਨਮੀ ਅਤੇ ਸਥਿਤੀ ਵੱਲ ਝਾਤ ਮਾਰਦੇ ਹਾਂ ਤਾਂ ਮਸਲਾ ਥੋੜਾ ਹੋਰ ਵੀ ਗੁੰਝਲਦਾਰ ਵਿਖਾਈ ਦੇਂਦਾ ਹੈ। ਟੋਰਾਂਟੋ ਏਰੀਆ ਵਿੱਚ ਡਿਜੀਟਲ ਪਲੇਟਫਾਰਮ ਰਾਹੀਂ ਕੰਮ ਕਰਨ ਵਾਲੀਆਂ ਕੰਪਨੀਆਂ ਦੀ ਸਫ਼ਲਤਾ ਦਾ ਸਿਹਰਾ ਉਹਨਾਂ ਦੀ ਤਕਨਾਲੋਜੀ ਵਰਤਣ ਦੀ ਸਮਰੱਥਾ ਨੂੰ ਘੱਟ ਜਾਂਦਾ ਹੈ। ਇਸਦੇ ਉਲਟ ਉਹਨਾਂ ਦੀ ਸਫ਼ਲਤਾ ਪਿੱਛੇ ਗੈਰ-ਜੱਥੇਬੰਦਕ ਢੰਗ ਨਾਲ ਕੰਮ ਕਰਨ ਵਾਲੇ ਉਹ ਲੋਕ ਹਨ ਜਿਹਨਾਂ ਤੋਂ ਕੰਪਨੀਆਂ ਸੈਲਫ ਇੰਪਲਾਇਡ ਵਜੋਂ ਕੰਮ ਲੈਂਦੀਆਂ ਹਨ। ਨਾ ਕੋਈ ਛੁੱਟੀ, ਨਾ ਲੰਚ ਬਰੇਕ ਅਤੇ ਨਾ ਹੀ ਕੋਈ ਸਿਹਤ ਲਾਭ। ਅੱਜ ਹਜ਼ਾਰਾਂ ਨਹੀਂ ਸਗੋਂ ਲੱਖਾਂ ਦੀ ਗਿਣਤੀ ਵਿੱਚਨਵੇਂ ਪਰਵਾਸੀ ਅਤੇ ਅੰਤਰਰਾਸ਼ਟਰੀ ਵਿੱਦਿਆਰਥੀ ਊਬਰ, ਸਕਿੱਪ ਦਾ ਡਿਸ਼ਸ਼ ਆਦਿ ਲਈ ਕੰਮ ਕਰਦੇ ਹਨ ਪਰ ਉਹਨਾਂ ਕੋਲ ਕੋਈ ਜੌਬ ਸੁਰੱਖਿਆ ਜਾਂ ਨੌਕਰੀ ਨਾਲ ਜੁੜੀਆਂ ਬੁਨਿਆਦੀ ਸਹੂਲਤਾਂ ਨਹੀਂ ਹਨ। ਮਿਸਾਲ ਵਜੋਂ ਕੋਵਿਡ-19 ਮਹਾਮਾਰੀ ਦੌਰਾਨ ਇਹਨਾਂ ਵਰਕਰਾਂ ਨੇ ਹੀ ਲੋਕਲ ਜੀਵਨ ਨੂੰ ਚੱਲਦਾ ਰੱਖਣ ਵਿੱਚ ਬੇਮਿਸਾਲ ਯੋਗਦਾਨ ਪਾਇਆ ਹੈ। ਜੇ ਕੋਈ ਗਾਹਕ ਊਬਰ ਚਲਾਉਣ ਵਾਲੇ ਵਰਕਰ ਦੇ ਆਖਣ ਉੱਤੇ ਮਾਸਕ ਪਾਉਣੋਂ ਨਾਂਹ ਕਰ ਦੇਵੇ ਤਾਂ ਕਿੰਨੇ ਕੁ ਵਰਕਰ ਹੋਣਗੇ ਜੋ ਅਜਿਹੇ ਗਾਹਕ ਨੂੰ ਨਾਂਹ ਕਰਕੇ ਰੋਜ਼ੀ ਰੋਟੀ ਉੱਤੇ ਲੱਤ ਮਾਰਨਗੇ ਹੈ?

ਗਿਗ ਵਰਕਰਾਂ ਦਾ ਖੁਦ ਨੂੰ ਜੱਥੇਬੰਦ ਕਰਨਾ ਅਤੇ ਆਪਣੇ ਹੱਕਾਂ ਲਈ ਆਵਾਜ਼ ਚੁੱਕਣਾ ਵੀ ਮਹੱਤਵਪੂਰਣ ਗੱਲ ਹੈ। ਚੰਗੇ ਭੱਵਿਖ ਵਾਸਤੇ ਉਹ ਸਿਰਫ਼ ਸਰਕਾਰਾਂ ਉੱਤੇ ਨਿਰਭਰ ਨਹੀਂ ਹੋ ਸਕਦੇ। ਥੋੜੇ ਜਿਹੇ ਊਬਰ ਡਰਾਈਵਰਾਂ ਵੱਲੋਂ ਊਬਰ ਕੰਪਨੀ ਵਿਰੁੱਧ 400 ਮਿਲੀਅਨ ਡਾਲਰ ਦਾ ਇੱਕ ਕਲਾਸ ਐਕਸ਼ਨ ਮੁਕੱਦਮਾ ਕਰਨਾ ਜੱਥੇਬੰਦਕ ਪਹੁੰਚ ਦੀ ਇੱਕ ਚੰਗੀ ਮਿਸਾਲ ਹੈ ਜਿਸਦੇ ਦੂਰਰਸ ਸਿੱਟੇ ਹੋ ਸਕਦੇ ਹਨ। ਇਹ ਮੁਕੱਦਮਾ 2017 ਤੋਂ ਚੱਲਦਾ ਆ ਰਿਹਾ ਹੈ ਜਿਸ ਵਿਰੁੱਧ ਊਬਰ ਨੇ ਇੱਕ ਵਾਰ ਸਟੇਅ ਵੀ ਲੈ ਲਈ ਸੀ ਪਰ ਉਂਟੇਰੀਓ ਅਪੀਲ ਕੋਰਟ ਅਤੇ ਬਾਅਦ ਵਿੱਚ ਸੁਪਰੀਮ ਕੋਰਟ ਨੇ ਇਸ ਸਟੇਅ ਨੂੰ ਲਾਂਭੇ ਕਰ ਦਿੱਤਾ ਸੀ। ਅਗਲੇ ਮਹੀਨਿਆਂ ਵਿੱਚ ਊਬਰ ਨੂੰ ਇਸ ਮੁੱਕਦਮੇ ਤੋਂ ਬਾਅਦ ਵੱਡੀਆਂ ਤਬਦੀਲੀਆਂ ਕਰਨੀਆਂ ਪੈ ਸਕਦੀਆਂ ਹਨ। ਡੈਨਮਾਰਕ, ਇਟਲੀ, ਸਪੇਨ, ਇੰਗਲੈਂਡ ਅਤੇ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਨੇ ਪਹਿਲਾਂ ਹੀ ਗਿਗ ਵਰਕਰਾਂ ਨੂੰ ਰਸਮੀ ਵਰਕਰ ਹੋਣ ਦਾ ਦਰਜਾ ਦੇ ਦਿੱਤਾ ਹੈ। ਉਂਟੇਰੀਓ ਕੋਲ ਹੁਣ ਇਹ ਸੁਨਹਿਰੀ ਅਵਸਰ ਹੈ ਕਿ ਉਂਟੇਰੀਓ ਵਰਕਫੋਰਸ ਰੀਕਵਰੀ ਅਡਵਾਈਜ਼ਰੀ ਕਮੈਟੀ ਨੂੰ ਅਮਲ ਵਿੱਚ ਲਿਆ ਕੇ ਕੈਨੇਡਾ ਵਿੱਚ ਇੱਕ ਨਵੀਂ ਮਿਸਾਲ ਕਾਇਮ ਕਰੇ।

 

 
Have something to say? Post your comment