Welcome to Canadian Punjabi Post
Follow us on

01

July 2025
 
ਟੋਰਾਂਟੋ/ਜੀਟੀਏ

ਗਲੋਬਲ ਵੰਡ ਲਈ ਵ੍ਹਿਟਬੀ ਵਿੱਚ ਕੋਵਿਡ-19 ਐਂਟੀਵਾਇਰਲ ਦਵਾਈ ਤਿਆਰ ਕਰੇਗੀ ਮਰਕ ਕੈਨੇਡਾ

December 07, 2021 12:55 AM

ਟੋਰਾਂਟੋ, 6 ਦਸੰਬਰ (ਪੋਸਟ ਬਿਊਰੋ) : ਮਰਕ ਕੈਨੇਡਾ ਵੱਲੋਂ ਸੋਮਵਾਰ ਨੂੰ ਇਹ ਐਲਾਨ ਕੀਤਾ ਗਿਆ ਹੈ ਕਿ ਉਹ ਥਰਮੋਫਿਸ਼ਰ ਸਾਇੰਟਿਫਿਕ ਨਾਲ ਰਲ ਕੇ ਵ੍ਹਿਟਬੀ, ਓਨਟਾਰੀਓ ਵਿੱਚ ਕੋਵਿਡ-19 ਦੀ ਐਂਟੀਵਾਇਰਲ ਦਵਾਈ ਮੋਲਨੂਪਿਰਾਵੀਅਰ ਤਿਆਰ ਕਰੇਗੀ ਤੇ ਉਸ ਨੂੰ ਗਲੋਬਲ ਮਾਰਕਿਟਸ ਵਿੱਚ ਵੰਡਿਆ ਜਾਵੇਗਾ।
ਕੈਨੇਡੀਅਨ ਲੋਕੇਸ਼ਨ ਮੋਲਨੂਪਿਰਾਵੀਅਰ ਦੀਆਂ ਡੋਜਿ਼ਜ਼ ਤਿਆਰ ਕਰੇਗੀ ਤੇ ਇਹ ਰਿੱਜਬੈਕ ਬਾਇਓਥੈਰਾਪਿਊਟਿਕਸ ਦੇ ਸਹਿਯੋਗ ਨਾਲ ਤਿਆਰ ਕੀਤੀ ਜਾਵੇਗੀ ਤੇ ਇਸ ਦੀ ਵੰਡ ਕੈਨੇਡਾ, ਯੂਕੇ, ਯੂਰਪੀਅਨ ਯੂਨੀਅਨ, ਏਸ਼ੀਆ ਪੈਸੇਫਿਕ ਤੇ ਲੈਟਿਨ ਅਮੈਰਿਕਾ ਵਿੱਚ ਕੀਤੀ ਜਾਵੇਗੀ ਜਦੋਂ ਇਨ੍ਹਾਂ ਰੀਜਨਜ਼ ਤੋਂ ਇਜਾਜ਼ਤ ਮਿਲ ਜਾਵੇਗੀ। ਇਸ ਦਵਾਈ ਨੂੰ ਹੈਲਥ ਕੈਨੇਡਾ ਵੱਲੋਂ ਅਜੇ ਮਨਜ਼ੂਰੀ ਮਿਲਣੀ ਬਾਕੀ ਹੈ।
ਇੱਕ ਪ੍ਰੈੱਸ ਕਾਨਫਰੰਸ ਵਿੱਚ ਮਰਕ ਕੈਨੇਡਾ ਦੇ ਨਵੇਂ ਪ੍ਰੈਜ਼ੀਡੈਂਟ ਮਾਰਵਨ ਆਕੜ ਨੇ ਆਖਿਆ ਕਿ ਇਹ ਫੈਸਿਲਿਟੀ ਦੀ ਚੋਣ ਇਸ ਲਈ ਕੀਤੀ ਗਈ ਹੈ ਕਿਉਂਕਿ ਦਵਾਈ ਤਿਆਰ ਕਰਨ ਦੀ ਇਸ ਦੀ ਸਮਰੱਥਾ, ਕਪੈਸਿਟੀ ਤੇ ਸਪੀਡ ਕਾਫੀ ਜਿ਼ਆਦਾ ਹੈ।ਵ੍ਹਿਟਬੀ ਸਥਿਤ ਥਰਮੋ ਫਿਸ਼ਰ ਦੀ ਮੈਨੂਫੈਕਚਰਿੰਗ ਸਾਈਟ ਦੁਨੀਆਂ ਦੀਆਂ ਉਨ੍ਹਾਂ ਤਿੰਨ ਲੋਕੇਸ਼ਨਜ਼ ਵਿੱਚੋਂ ਇੱਕ ਹੈ ਜਿੱਥੇ ਮੋਲਨੂਪਿਰਾਵੀਅਰ ਤਿਆਰ ਕੀਤੀ ਜਾਵੇਗੀ।
ਇਸ ਮੌਕੇ ਇਨੋਵੇਸ਼ਨ, ਸਾਇੰਸ ਤੇ ਇੰਡਸਟਰੀ ਮੰਤਰੀ ਫਰੈਂਕੌਇਸ ਫਿਲਿਪ ਸੈ਼ਂਪੇਨ ਨੇ ਆਖਿਆ ਕਿ ਅਸੀਂ ਮੀਲਪੱਥਰ ਕਾਇਮ ਕਰਨ ਜਾ ਰਹੇ ਹਾਂ ਤੇ ਕੈਨੇਡਾ ਦੀ ਬਾਇਓਮੈਨੂਫੈਕਚਰਿੰਗ ਸਮਰੱਥਾ ਦਾ ਪੁਨਰਨਿਰਮਾਣ ਕਰਨ ਜਾ ਰਹੇ ਹਾਂ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ ਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ ਬਿੱਲ ਸੀ-5 ‘ਵੱਨ ਕੈਨੇਡੀਅਨ ਇਕਾਨੌਮੀ’ ਐਕਟ ਦਾ ਪਾਸ ਹੋਣਾ ਕੈਨੇਡਾ ਨੂੰ ਮਜ਼ਬੂਤ ਬਣਾਉਣਵਾਲਾਇੱਕ ਅਹਿਮਕਦਮ ਹੈ : ਸੋਨੀਆ ਸਿੱਧੂ ਬਰੈਂਪਟਨ ਵੂਮੈਨ ਸੀਨੀਅਰਜ਼ ਕਲੱਬ ਨੇ ਲਾਇਆ ਬੱਸ ਟੂਰ ਪੀਲ ਪੁਲਿਸ ਵੱਲੋਂ ਕਰਵਾਈ ਗਈ ‘24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀਪੀਏਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ