Welcome to Canadian Punjabi Post
Follow us on

19

August 2022
ਅੰਤਰਰਾਸ਼ਟਰੀ

ਮਿਆਂਮਾਰ ਦੀ ਅਦਾਲਤ ਨੇ ਸੂ ਕੀ ਖਿਲਾਫ ਫੈਸਲਾ ਅੱਗੇ ਪਾਇਆ

December 01, 2021 10:10 PM

ਬੈਂਕਾਕ, 1 ਦਸੰਬਰ (ਪੋਸਟ ਬਿਊਰੋ)- ਮਿਆਂਮਾਰ ਦੀ ਇੱਕ ਅਦਾਲਤ ਨੇ ਸੱਤਾ ਤੋਂ ਲਾਹੀ ਗਈ ਆਗੂ ਆਂਗ ਸੂ ਕੀ ਦੇ ਕੇਸ ਵਿੱਚ ਇੱਕ ਵਾਧੂ ਗਵਾਹ ਵੱਲੋਂ ਗਵਾਹੀ ਦੀ ਆਗਿਆ ਦੇਣ ਦਾ ਆਪਣਾ ਫੈਸਲਾ ਅੱਗੇ ਪਾ ਦਿੱਤਾ ਹੈ।
ਇਸ ਸਬੰਧ ਵਿੱਚ ਇੱਕ ਕਾਨੂੰਨੀ ਅਧਿਕਾਰੀ ਨੇ ਦੱਸਿਆ ਕਿ ਅਦਾਲਤ ਨੇ ਬਚਾਅ ਪੱਖ ਦੀ ਇਸ ਦਲੀਲ ਨਾਲ ਸਹਿਮਤੀ ਪ੍ਰਗਟਾਈ ਹੈ ਕਿ ਉਸ ਵੱਲੋਂ ਇੱਕ ਡਾਕਟਰ ਨੂੰ ਗਵਾਹੀ ਦੇਣ ਦੀ ਆਗਿਆ ਦਿੱਤੀ ਜਾਵੇ, ਜੋ ਪਹਿਲਾਂ ਅਦਾਲਤ ਵਿੱਚ ਆਉਣ ਤੋਂ ਅਸਮਰੱਥ ਰਿਹਾ ਸੀ। ਫਰਵਰੀ ਵਿੱਚ ਫੌਜ ਵੱਲੋਂ ਤਖਤਾ ਪਲਟਣ ਮਗਰੋਂ ਸੂ ਕੀ ਨੂੰ ਗ੍ਰਿਫਤਾਰ ਕਰਨ ਤੇ ਉਸ ਦੀ ਪਾਰਟੀ ਨੂੰ ਦੂਜਾ ਕਾਰਜਕਾਲ ਸ਼ੁਰੂ ਕਰਨ ਤੋਂ ਰੋਕਣ ਪਿੱਛੋਂ ਇਸ 76 ਸਾਲਾ ਨੋਬਲ ਇਨਾਮ ਜੇਤੂ ਆਗੂ ਵਿਰੁੱਧ ਅਦਾਲਤ ਦਾ ਇਹ ਪਹਿਲਾ ਫੈਸਲਾ ਹੋਵੇਗਾ। ਉਸ ਖਿਲਾਫ ਭਿ੍ਰਸ਼ਟਾਚਾਰ ਸਮੇਤ ਕਈ ਹੋਰ ਦੋਸ਼ਾਂ ਹੇਠ ਵੀ ਕਈ ਕੇਸ ਚੱਲ ਰਹੇ ਹਨ ਅਤੇ ਜੇ ਦੋਸ਼ ਸਹੀ ਨਿਕਲਦੇ ਹਨ ਤਾਂ ਉਨ੍ਹਾਂ ਨੂੰ ਕਈ ਸਾਲ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।
ਅਦਾਲਤ ਨੇ ਆਮ ਲੋਕਾਂ ਨੂੰ ਭੜਕਾਉਣ ਅਤੇ ਕੋਰੋਨਾ ਵਾਇਰਸ ਪਾਬੰਦੀਆਂ ਦੀ ਉਲੰਘਣਾ ਦੇ ਦੋਸ਼ਾਂ ਸਬੰਧੀ ਫੈਸਲਾ ਕੱਲ੍ਹ ਸੁਣਾਉਣਾ ਸੀ, ਪਰ ਇਹ ਕਾਰਵਾਈ ਛੇ ਦਸੰਬਰ ਤਕ ਅੱਗੇ ਪਾ ਦਿੱਤੀ ਹੈ,ਉਦੋਂ ਇੱਕ ਨਵੇਂ ਗਵਾਹ ਡਾਕਟਰ ਜ਼ਾਅ ਮਾਇੰਟ ਮੌਂਗ ਗਵਾਹੀ ਦੇਣਗੇ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਫੈਸਲਾ ਕਦੋਂ ਆਵੇਗਾ। ਸੂ ਕੀ ਦੇ ਖਿਲਾਫ ਇਨ੍ਹਾਂ ਕੇਸਾਂ ਨੂੰ ਉਸ ਨੂੰ ਬਦਨਾਮ ਕਰਨ ਤੇ ਅਗਲੀਆਂ ਚੋਣਾਂ ਤੋਂ ਦੂਰ ਰੱਖਣ ਦੇ ਯਤਨਾਂ ਵਜੋਂ ਵੇਖਿਆ ਜਾ ਰਿਹਾ ਹੈ। ਇਸ ਦੇਸ਼ ਦਾ ਕਾਨੂੰਨ ਕਿਸੇ ਵਿਅਕਤੀ ਨੂੰ ਸਜ਼ਾ ਹੋਣ ਮਗਰੋਂ ਉਸ ਨੂੰ ਉਚੇ ਅਹੁਦੇ ਉਤੇ ਤੈਨਾਤ ਹੋਣ ਜਾਂ ਵਿਧਾਇਕ ਬਣਨ ਤੋਂ ਰੋਕ ਦੇਂਦਾ ਹੈ। ਆਂਗ ਸਾਨ ਸੂ ਕੀ ਦੀ ਪਾਰਟੀ ਨੂੰ ਪਿਛਲੇ ਵਰ੍ਹੇ ਆਮ ਚੋਣਾਂ ਵਿੱਚ ਇਤਿਹਾਸਕ ਜਿੱਤ ਮਿਲੀ ਸੀ। ਫੌਜ, ਜਿਸਦੀ ਸਹਾਇਕ ਪਾਰਟੀ ਕਈ ਸੀਟਾਂ ਉੱਤੇ ਹਾਰ ਗਈ ਸੀ, ਨੇ ਦਾਅਵਾ ਕੀਤਾ ਸੀ ਕਿ ਵੋਟਿੰਗ ਵਿੱਚ ਵੱਡੇ ਪੱਧਰ ਉੱਤੇ ਗੜਬੜੀ ਹੋਈ ਸੀ, ਪਰ ਆਜ਼ਾਦਾਨਾ ਚੋਣ ਅਬਜ਼ਰਵਰਾਂ ਨੇ ਕਿਸੇ ਤਰ੍ਹਾਂ ਦੀਆਂ ਬੇਨਿਯਮੀਆਂ ਤੋਂ ਇਨਕਾਰ ਕੀਤਾ ਸੀ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮਰਦ ਏਥੇ ਵਿਆਹੁਤਾ ਔਰਤਾਂ ਨੂੰ ਉਨ੍ਹਾਂ ਦੇ ਪਤੀਆਂ ਤੋਂ ਖੋਹ ਲੈਂਦੇ ਨੇ! ਇਟਲੀ ਵਿੱਚ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ ਦੀ ਇਮਾਰਤ ਦੀ ਮਾਲਕੀ ਦਾ ਵਿਵਾਦ ਭਖਿਆ ਪਾਕਿ ਪੰਜਾਬ ਵਿੱਚ ਸੜਕ ਹਾਦਸੇ ਦੌਰਾਨ 20 ਜਣਿਆਂ ਦੀ ਮੌਤ ਰਸ਼ਦੀ ਉੱਤੇ ਹਮਲੇ ਨਾਲ ਪੱਛਮੀ ਦੇਸ਼ ਜਾਗ ਜਾਣ, ਈਰਾਨ ਉੱਤੇ ਰੋਕ ਲਾਉਣ ਦਾ ਸਮਾਂ ਹੈ: ਸੁਨਕ ਇਮਰਾਨ ਨੇ ਜੈਸ਼ੰਕਰ ਦੀ ਵੀਡੀਓ ਚਲਾ ਕੇ ਭਾਰਤੀ ਵਿਦੇਸ਼ ਨੀਤੀ ਦੀ ਸ਼ਲਾਘਾ ਕੀਤੀ ਕੈਨਬਰਾ ਹਵਾਈ ਅੱਡੇ ਉਤੇ ਗੋਲੀਆਂ ਚਲਾਉਣ ਵਾਲਾ ਗ੍ਰਿਫਤਾਰ ਲਾਂਗਿਆ ਹੇਨਿਪਾ ਵਾਇਰਸ ਬੜਾ ਸੌਖਾ ਜਾਨਵਰਾਂ ਤੋਂ ਇਨਸਾਨਾਂ ਤੀਕਰ ਪਹੁੰਚ ਸਕਦੈ ਟਰੰਪ ਦੇ ਖਿਲਾਫ ਜਾਸੂਸੀ ਕਾਨੂੰਨ ਦੀ ਸੰਭਾਵੀ ਉਲੰਘਣਾ ਦੀ ਜਾਂਚ ਵਿਰਾਸਤ ਐਲਾਨੀ ਗਈ ਸ਼ੇਰ-ਏ-ਪੰਜਾਬ ਦੀ ਹਵੇਲੀ ਢਹਿ ਗਈ ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਰੋਸ ਟੇਲਰ ਦਾ ਸਨਸਨੀਖੇਜ਼ ਖੁਲਾਸਾ