Welcome to Canadian Punjabi Post
Follow us on

04

July 2025
 
ਟੋਰਾਂਟੋ/ਜੀਟੀਏ

ਸੋਨੀਆ ਸਿੱਧੂ ਤੇ ਬਰੈਂਪਟਨ ਦੇ ਸੰਸਦ ਮੈਂਬਰਾਂ ਨੇ ਮਿਲਕੇ ਰਾਇਰਸਨ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਡਾ. ਮੁਹੰਮਦ ਲੱਛਮੀ ਨਾਲ ਮੁਲਾਕਾਤ ਕੀਤੀ

October 14, 2021 11:11 AM

ਨਵਾਂ ਮੈਡੀਕਲ ਸਕੂਲ, ਸਾਈਬਰ ਸੁਰੱਖਿਆ ਵਿੱਚ ਨਿਵੇਸ਼, ਅਤੇ ਹੈਲਥਕੇਅਰ ਸਮੇਤ ਸਾਂਝੀਆਂ ਤਰਜੀਹਾਂ ਬਾਰੇ ਵਿਚਾਰ ਵਟਾਂਦਰਾ ਕੀਤਾ

"ਫੈਡਰਲ ਸਰਕਾਰ ਦੀ ਤਰਫੋਂ ਇਹਨਾਂ ਪ੍ਰਾਜੈਕਟਾਂ ਨੂੰ ਬਰੈਂਪਟਨ ਲਿਆਉਣ ਲਈ ਜੋ ਕੁਝ ਕੀਤਾ ਜਾ ਸਕਦਾ ਹੈ, ਅਸੀਂ ਉਹ ਸਭ ਕੁਝ ਕਰਨ ਲਈ ਵਚਨਬੱਧ ਹਾਂ" - ਸੋਨੀਆ ਸਿੱਧੂ

ਬਰੈਂਪਟਨ - ਸੰਸਦ ਮੈਂਬਰ ਸੋਨੀਆ ਸਿੱਧੂ ਤੇ ਬਰੈਂਪਟਨ ਦੇ ਹੋਰ ਸੰਸਦ ਮੈਂਬਰਾਂ ਨੇ ਮਿਲਕੇ ਰਾਇਰਸਨ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਡਾ. ਮੁਹੰਮਦ ਲੱਛਮੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਨੇ ਸ਼ਹਿਰ ਵਿੱਚ ਇੱਕ ਨਵਾਂ ਮੈਡੀਕਲ ਸਕੂਲ, ਸਾਈਬਰ ਸੁਰੱਖਿਆ ਵਿੱਚ ਨਿਵੇਸ਼, ਅਤੇ ਹੈਲਥਕੇਅਰ ਨਵੀਨਤਾਵਾਂ ਸਮੇਤ ਸਾਂਝੀਆਂ ਤਰਜੀਹਾਂ ਬਾਰੇ ਪ੍ਰੈਜ਼ੀਡੈਂਟ ਲਛਮੀ ਨਾਲ ਵਿਚਾਰ ਵਟਾਂਦਰਾ ਕੀਤਾ।
ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਐੱਮ.ਪੀ ਸੋਨੀਆ ਸਿੱਧੂ ਨੇ ਕਿਹਾ ਕਿ ਬਰੈਂਪਟਨ ਵਾਸੀ ਸਾਡੇ ਸ਼ਹਿਰ ਵਿੱਚ ਇੱਕ ਮੈਡੀਕਲ ਸਕੂਲ ਚਾਹੁੰਦੇ ਹਨ। ਫੈਡਰਲ ਸਰਕਾਰ ਦੀ ਤਰਫੋਂ ਇਸ ਨੂੰ ਬਰੈਂਪਟਨ ਲਿਆਉਣ ਲਈ ਜੋ ਕੁਝ ਕੀਤਾ ਜਾ ਸਕਦਾ ਹੈ, ਅਸੀਂ ਉਹ ਸਭ ਕੁਝ ਕਰਨ ਲਈ ਵਚਨਬੱਧ ਹਾਂ , ਠੀਕ ਉਸੇ ਤਰ੍ਹਾਂ ਜਿਵੇਂ ਅਸੀਂ ਪਹਿਲਾਂ ਹੀ ਬਰੈਂਪਟਨ ਸਾਊਥ ਵਿੱਚ ਰਾਇਰਸਨ ਸਾਈਬਰ ਸਿਕਓਰ ਕੈਟਾਲਿਸਟ ਹੱਬ ਲਿਆਉਣ 'ਚ ਕਾਮਯਾਬ ਹੋਏ ਸੀ।
ਉਹਨਾਂ ਨੇ ਕਿਹਾ ਕਿ ਸਾਡੀ ਬਰੈਂਪਟਨ ਐੱਮ.ਪੀਜ਼ ਦੀ ਟੀਮ ਨੇ ਰਾਇਰਸਨ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਡਾ. ਮੁਹੰਮਦ ਲੱਛਮੀ ਨਾਲ ਮੁਲਾਕਾਤ ਕੀਤੀ ਤਾਂ ਜੋ ਅਸੀਂ ਆਪਣੇ ਬਰੈਂਪਟਨ ਵਾਸੀਆਂ ਲਈ ਇਸ ਤਰਜੀਹ ਨੂੰ ਲਾਗੂ ਕਰਨ ਵਿੱਚ ਸੂਬਾਈ ਅਤੇ ਮਿਊਂਸੀਪਲ ਸਰਕਾਰਾਂ ਦੇ ਨਾਲ ਕੰਮ ਕਰਨਾ ਜਾਰੀ ਰੱਖ ਸਕੀਏ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਬੋਨੀਗਲਿਨ ਫ਼ਾਰਮਪਾਰਕ ਸੀਨੀਅਰਜ਼ ਕਲੱਬ ਨੇ ਮਨਾਇਆ’ਕੈਨੇਡਾ ਡੇਅ’ ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਨੂੰ ਕੈਨੇਡੀਅਨ ਅਵਾਰਡ ਮਿਸੀਸਾਗਾ ‘ਚ ਪੁਲਿਸ ਕਰੂਜ਼ਰ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਪੂਰੇ ਕੀਤੇ ਆਪਣੇ 23 ਸਾਲ, 24ਵੇਂ ਸਾਲ ਵਿਚ ਕੀਤਾ ਪ੍ਰਵੇਸ਼ ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ