Welcome to Canadian Punjabi Post
Follow us on

03

July 2025
 
ਟੋਰਾਂਟੋ/ਜੀਟੀਏ

ਜਿਨ੍ਹਾਂ ਰੈਜ਼ੀਡੈਂਟਸ ਦੀ ਸੈਕਿੰਡ ਡੋਜ਼ ਪੈਂਡਿੰਗ ਹੈ ਉਨ੍ਹਾਂ ਉੱਤੇ ਧਿਆਨ ਕੇਂਦਰਿਤ ਕਰੇਗਾ ਟੋਰਾਂਟੋ

October 13, 2021 08:58 AM

ਟੋਰਾਂਟੋ12 ਅਕਤੂਬਰ (ਪੋਸਟ ਬਿਊਰੋ) : ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਤੇ ਅੰਸ਼ਕ ਤੌਰ ਉੱਤੇ ਵੈਕਸੀਨੇਸ਼ਨ ਕਰਵਾ ਚੁੱਕੇ ਟੋਰਾਂਟੋ ਵਾਸੀਆਂ ਵਿਚਲੇ ਪਾੜੇ ਨੂੰ ਖ਼ਤਮ ਕਰਨ ਲਈ ਟੋਰਾਂਟੋ ਹੁਣ ਉਨ੍ਹਾਂ 50,000 ਰੈਜ਼ੀਡੈਂਟਸ ਉੱਤੇ ਆਪਣਾ ਧਿਆਨ ਕੇਂਦਰਿਤ ਕਰੇਗਾ ਜਿਨ੍ਹਾਂ ਨੇ ਅਜੇ ਤੱਕ ਕੋਵਿਡ-19 ਦੀ ਆਪਣੀ ਦੂਜੀ ਡੋਜ਼ ਨਹੀਂ ਲਵਾਈ।
ਇਸ ਸਮੇਂ ਟੋਰਾਂਟੋ ਦੇ 123,000 ਰੈਜ਼ੀਡੈਂਟਸ ਅਜਿਹੇ ਹਨ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੀ ਸਿਰਫ ਪਹਿਲੀ ਡੋਜ਼ ਹੀ ਲਵਾਈ ਗਈ ਹੈ।48,200 ਲੋਕ ਅਜਿਹੇ ਹਨ ਜਿਨ੍ਹਾਂ ਨੂੰ ਸੈਕਿੰਡ ਡੋਜ਼ ਲੱਗਣ ਦੀ ਮਿਤੀ ਵੀ ਟੱਪ ਚੁੱਕੀ ਹੈ।ਇਸ ਨਵੀਂ ਰਣਨੀਤੀ ਤਹਿਤ ਮੰਗਲਵਾਰ ਨੂੰ ਦਿੱਤੀ ਗਈ ਬ੍ਰੀਫਿੰਗ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਨੇ ਅੰਸ਼ਕ ਤੌਰ ਉੱਤੇ ਵੈਕਸੀਨੇਸ਼ਨ ਕਰਵਾਈ ਹੈ ਉਨ੍ਹਾਂ ਤੱਕ ਸਿਟੀ ਵੱਲੋਂ ਫੋਨ ਕਾਲਜ਼ ਤੇ ਟੈਕਸਟ ਮੈਸੇਜਿਜ਼ ਰਾਹੀਂ ਪਹੁੰਚ ਕੀਤੀ ਜਾਵੇਗੀ।ਇਨ੍ਹਾਂ ਮੈਸੇਜਿਜ਼ ਤੇ ਫੋਨ ਕਾਲਜ਼ ਰਾਹੀਂ ਉਹ ਅੜਿੱਕੇ ਦੂਰ ਕੀਤੇ ਜਾਣਗੇ ਜਿਹੜੇ ਵੈਕਸੀਨੇਸ਼ਨ ਦੇ ਸਬੰਧ ਵਿੱਚ ਲੋਕਾਂ ਨੂੰ ਘੇਰੀ ਬੈਠੇ ਹਨ।
ਬੋਰਡ ਆਫ ਹੈਲਥ ਦੇ ਚੇਅਰ ਜੋਅ ਕ੍ਰੈਸੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਉਸੇ ਤਰ੍ਹਾਂ ਹੀ ਹੋਵੇਗਾ ਜਿਵੇਂ ਤੁਹਾਡੀ ਡੈਂਟਿਸਟ ਜਾਂ ਡਾਕਟਰ ਦੀ ਅਪੁਆਇੰਟਮੈਂਟ ਲਈ ਤੁਹਾਨੂੰ ਚੇਤੇ ਕਰਵਾਇਆ ਜਾਂਦਾ ਹੈ। ਇਸ ਸਮੇਂ ਤੁਹਾਨੂੰ ਤੁਹਾਡੀ ਸੈਕਿੰਡ ਡੋਜ਼ ਲਈ ਚੇਤੇ ਕਰਵਾਇਆ ਜਾਵੇਗਾ। ਅਸੀਂ ਇਹ ਵੀ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੇ ਹਾਂ ਕਿ ਕੀ ਕਲੀਨਿਕ ਤੱਕ ਪਹੁੰਚਣ ਲਈ ਤੁਹਾਨੂੰ ਰਾਈਡ ਦੀ ਲੋੜ ਹੈ? ਟੀਕਾ ਲਵਾਉਣ ਲਈ ਜਾਣ ਵਾਸਤੇ ਤੁਹਾਨੂੰ ਚਾਈਲਡਕੇਅਰ ਦੀ ਲੋੜ ਹੈ? ਕੀ ਤੁਸੀਂ ਆਪਣੇ ਤੌਖਲੇ ਮਿਟਾਉਣ ਲਈ ਕਿਸੇ ਪਬਲਿਕ ਹੈਲਥ ਨਰਸ ਤੋਂ ਆਪਣੇ ਸਵਾਲਾਂ ਦੇ ਜਵਾਬ ਚਾਹੁੰਦੇ ਹੋਂ? ਅਜਿਹਾ ਇਸ ਲਈ ਤਾਂ ਕਿ ਤੁਹਾਡੇ ਮਨ ਦੀ ਦੁਚਿੱਤੀ ਨੂੰ ਖ਼ਤਮ ਕੀਤਾ ਜਾ ਸਕੇ।
ਇੱਥੇ ਦੱਸਣਾ ਬਣਦਾ ਹੈ ਕਿ ਟੋਰਾਂਟੋ ਦੇ 86 ਫੀ ਸਦੀ ਰੈਜ਼ੀਡੈਂਟਸ ਤੋਂ ਵੱਧ ਕੋਵਿਡ-19 ਵੈਕਸੀਨ ਦੀ ਘੱਟੋ ਘੱਟ ਇੱਕ ਡੋਜ਼ ਲਵਾ ਚੁੱਕੇ ਹਨ ਤੇ 82 ਫੀ ਸਦੀ ਤੋਂ ਵੱਧ ਪੂਰੀ ਤਰ੍ਹਾਂ ਇਮਿਊਨਾਈਜ਼ਡ ਹਨ। ਸਿਟੀ ਦਾ ਕਹਿਣਾ ਹੈ ਕਿ ਉਸ ਦਾ ਟੀਚਾ ਜਲਦ ਤੋਂ ਜਲਦ 90 ਫੀ ਸਦੀ ਰੈਜ਼ੀਡੈਂਟਸ ਨੂੰ ਪੂਰੀ ਤਰ੍ਹਾਂ ਵੈਕਸੀਨੇਟ ਕਰਨਾ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਬੋਨੀਗਲਿਨ ਫ਼ਾਰਮਪਾਰਕ ਸੀਨੀਅਰਜ਼ ਕਲੱਬ ਨੇ ਮਨਾਇਆ’ਕੈਨੇਡਾ ਡੇਅ’ ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਨੂੰ ਕੈਨੇਡੀਅਨ ਅਵਾਰਡ ਮਿਸੀਸਾਗਾ ‘ਚ ਪੁਲਿਸ ਕਰੂਜ਼ਰ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਪੂਰੇ ਕੀਤੇ ਆਪਣੇ 23 ਸਾਲ, 24ਵੇਂ ਸਾਲ ਵਿਚ ਕੀਤਾ ਪ੍ਰਵੇਸ਼ ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ