Welcome to Canadian Punjabi Post
Follow us on

30

June 2025
ਬ੍ਰੈਕਿੰਗ ਖ਼ਬਰਾਂ :
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ
 
ਖੇਡਾਂ

ਕ੍ਰਿਸ਼ਨਾ ਨਾਗਰ ਨੇ ਟੋਕੀਓ ਪੈਰਾਲੰਪਿਕ ਵਿੱਚ ਭਾਰਤ ਨੂੰ 5ਵਾਂ ਗੋਲਡ ਦਿਵਾਇਆ

September 06, 2021 08:20 AM

* ਸਮਾਪਤੀ ਸਮਾਗਮ ਵਿੱਚ ਅਵਨੀ ਲਿਖੇਰਾ ਭਾਰਤ ਦੀ ਅਗਵਾਨੂੰ ਬਣੀ


ਟੋਕੀਓ, 5 ਸਤੰਬਰ, (ਪੋਸਟ ਬਿਊਰੋ)- ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਹੋ ਰਹੀਆਂ ਪੈਰਾਲੰਪਿਕਸਵਿੱਚ ਭਾਰਤੀ ਐਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ ਅਖੀਰਲੇ ਦਿਨ ਤੱਕ ਜਾਰੀ ਰਿਹਾ ਅਤੇ ਐਤਵਾਰ ਦੀ ਸ਼ੁਰੂਆਤ ਸਿਲਵਰ ਮੈਡਲ ਨਾਲ ਹੋਈ। ਇਸ ਦੇ ਬਾਅਦ ਭਾਰਤ ਦੇ ਖਾਤੇਵਿੱਚ ਇਕ ਹੋਰ ਗੋਲਡ ਆਇਆ ਹੈ।
ਬੈਡਮਿੰਟਨ ਪੁਰਸ਼ ਸਿੰਗਲ ਵਿੱਚ ਭਾਰਤ ਦੇ ਕ੍ਰਿਸ਼ਨਾ ਨਾਗਰ ਨੇ ਕਾਈ ਮਾਨ ਚੂ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਹੈ। ਇਹ ਟੋਕੀਓ ਪੈਰਾਲੰਪਿਕਸਵਿੱਚ ਭਾਰਤ ਦਾ ਕੁੱਲ 19ਵਾਂ ਮੈਡਲ ਹੈ, ਜਿਨ੍ਹਾਂ ਵਿਚ 5 ਗੋਲਡ ਹਨ। ਫਾਈਨਲ ਮੁਕਾਬਲੇ ਦੇ ਪਹਿਲੇ ਦੌਰ ਵਿੱਚ ਕ੍ਰਿਸ਼ਨਾ ਨੇ ਕਾਈ ਮਾਨ ਚੂ ਨੂੰ 21-17 ਨਾਲ ਹਰਾਇਆ। ਦੂਸਰੀ ਗੇਮਵਿੱਚ ਹਾਂਗਕਾਂਗ ਦੇ ਖਿਡਾਰੀ ਨੇ ਵਾਪਸੀ ਕੀਤੀ ਤੇ ਮੁਕਾਬਲਾ 21-16 ਨਾਲ ਜਿੱਤ ਲਿਆ, ਪਰ ਤੀਸਰੇ ਰਾਊਂਡਵਿੱਚ ਕ੍ਰਿਸ਼ਨਾ ਨਾਗਰ ਨੇ ਵਾਪਸੀ ਕਰ ਕੇ 21-17 ਨਾਲ ਜਿੱਤ ਹਾਸਲ ਕੀਤੀ ਤੇ ਮੁਕਾਬਲਾ 2-1 ਨਾਲ ਜਿੱਤ ਕੇ ਗੋਲਡ ਮੈਡਲਜਿੱਤ ਲਿਆ।
ਇਸ ਤੋਂ ਪਹਿਲਾਂ ਬੈਡਮਿੰਟਨ ਪੁਰਸ਼ ਸਿੰਗਲ 4ਵਿੱਚ ਨੋਇਡਾ ਦੇ ਡੀਐੱਮ ਸੁਹਾਸ ਐੱਲ ਯਤੀਰਾਜ ਨੇ ਭਾਰਤ ਨੂੰ ਸਿਲਵਰ ਮੈਡਲ ਦਿਵਾਇਆ ਹੈ। ਇਹ ਭਾਰਤ ਦਾ 18ਵਾਂ ਮੈਡਲ ਸੀ।
ਟੋਕੀਓਵਿੱਚ ਜਾਰੀ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਨੇ ਪੰਜ ਸੋਨ ਤਮਗੇ, 8 ਸਿਲਵਰ ਤੇ 6 ਕਾਂਸੀ ਮੈਡਲ ਜਿੱਤੇ ਹਨ। ਪੈਰਾਲੰਪਿਕ ਖੇਡਾਂ ਦੇ ਇਤਿਹਾਸਵਿੱਚ ਭਾਰਤ ਲਈ ਇਹ ਟੂਰਨਾਮੈਂਟ ਇਤਿਹਾਸਕ ਰਿਹਾ ਹੈ, ਕਿਉਂਕਿ ਭਾਰਤ ਨੇ ਅੱਜ ਤਕ ਸਿਰਫ਼ 12 ਮੈਡਲ ਇਨ੍ਹਾਂ ਖੇਡਾਂਵਿੱਚ ਜਿੱਤੇ ਸਨ, ਪਰ ਇਸ ਵਾਰ ਇੱਕੋ ਪੈਰਾਲੰਪਿਕਵਿੱਚ ਹੀ ਭਾਰਤ ਨੇ ਡੇਢ ਦਰਜਨ ਤੋਂ ਜਿ਼ਆਦਾ ਮੈਡਲਾਂ ਉੱਤੇ ਕਬਜ਼ਾ ਕਰ ਲਿਆ ਹੈ।
ਇਸ ਦੌਰਾਨ ਅੱਜ ਟੋਕੀਓ ਪੈਰਾਲੰਪਿਕ ਖੇਡਾਂ ਸਮਾਪਤ ਹੋ ਗਈਆਂ। ਸਮਾਪਤੀ ਦੇ ਰੰਗਾਰੰਗ ਸਮਾਗਮ ਦੇ ਦੌਰਾਨ ਭਾਰਤੀ ਟੀਮ ਦੀ ਅਗਵਾਈ ਸਭ ਤੋਂ ਵੱਧ ਜਿੱਤਾਂ ਜਿੱਤਣ ਵਾਲੀ ਅਵਨੀ ਲੇਖਰਾ ਨੇ ਕੀਤੀ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਕੈਨੇਡਾ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ ਫਲੋਰੀਡਾ ਪੈਂਥਰਜ਼ ਨੇ ਲਗਾਤਾਰ ਦੂਜੇ ਸਾਲ ਆਇਲਰਜ਼ ਨੂੰ ਹਰਾ ਕੇ ਸਟੈਨਲੀ ਕੱਪ ਜਿੱਤਿਆ ਤੈਰਾਕ ਮੈਕਿੰਟੋਸ਼ ਨੇ ਪੰਜ ਦਿਨਾਂ ਵਿੱਚ ਤੀਜਾ ਵਿਸ਼ਵ ਰਿਕਾਰਡ ਤੋੜਿਆ ਯੂਈਐੱਫਏ ਨੇਸ਼ਨਜ਼ ਲੀਗ ਦੇ ਫਾਈਨਲ `ਚ ਪੁਰਤਗਾਲ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ `ਚ ਹਰਾਇਆ ਇਰਾਨੀ ਤੇ ਪਾਓਲਿਨੀ ਨੇ ਫਰੈਂਚ ਓਪਨ ਦਾ ਮਹਿਲਾ ਡਬਲਜ਼ ਖਿਤਾਬ ਜਿੱਤਿਆ ਪੰਜ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ, ਪਹਿਲਾ ਮੈਚ 20 ਜੂਨ ਤੋਂ ਭਾਰਤ ਖ਼ਿਲਾਫ ਟੈਸਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ ਅਲਕਾਰਾਜ਼, ਸਵਿਯਾਤੇਕ ਅਤੇ ਸਬਾਲੇਂਕਾ ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ IPL: ਰਾਇਲ ਚੈਲੇਂਜਰਜ਼ ਬੰਗਲੂਰੂ ਨੇ ਪੰਜਾਬ ਕਿੰਗਜ਼ ਨੂੰ ਹਰਾਕੇ ਪਹਿਲਾ ਆਈਪੀਐੱਲ ਖਿਤਾਬ ਜਿੱਤਿਆ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਇੱਕ ਦਿਨਾ ਕ੍ਰਿਕਟ ਤੋਂ ਲਿਆ ਸੰਨਿਆਸ