Welcome to Canadian Punjabi Post
Follow us on

26

May 2022
ਬ੍ਰੈਕਿੰਗ ਖ਼ਬਰਾਂ :
ਸੰਗਰੂਰ ਸਮੇਤ ਤਿੰਨ ਲੋਕ ਸਭਾ ਅਤੇ ਸੱਤ ਅਸੈਂਬਲੀ ਸੀਟਾਂ ਲਈ ਉੱਪ ਚੋਣਾਂ ਦਾ ਐਲਾਨਕੈਪਟਨ ਅਮਰਿੰਦਰ ਨੇ ਕਿਹਾ: ਮੈਂ ਭ੍ਰਿਸ਼ਟ ਨੇਤਾਵਾਂ ਦੇ ਨਾਂਅ ਭਗਵੰਤ ਮਾਨ ਨੂੰ ਦੱਸਣ ਨੂੰ ਤਿਆਰ ਹਾਂਅੱਤਵਾਦੀ ਫੰਡਿੰਗ ਦੇ ਦੋਸ਼ ਵਿੱਚ ਯਾਸੀਨ ਮਲਿਕ ਨੂੰ ਉਮਰ ਕੈਦ, ਦਸ ਲੱਖ ਰੁਪਏ ਜੁਰਮਾਨਾ20 ਲੱਖ ਰੁਪਏ ਦੇ ਘਪਲੇ ਦੇ ਦੋਸ਼ ਵਿੱਚ ਪੰਚਾਇਤ ਵਿਭਾਗ ਦੀ ਵੱਡੀ ਕਾਰਵਾਈਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਗੰਨਮੈਨ ਨੇ 18 ਬੱਚਿਆਂ ਦੀ ਲਈ ਜਾਨਭਗਵੰਤ ਮਾਨ ਦਾ ਵੱਡਾ ਕਦਮ: ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਸਿਹਤ ਮੰਤਰੀ ਵਿਜੇ ਸਿੰਗਲਾ ਕੱਢਿਆ ਅਤੇ ਗ੍ਰਿਫਤਾਰ ਕਰਵਾਇਆਬਿਨਾਂ ਇਜਾਜ਼ਤ ਯੂਜ਼ਰਜ਼ ਦਾ ਡਾਟਾ ਵਰਤਣ ਬਾਰੇ ਮਾਰਕ ਜ਼ੁਕਰਬੁਰਗ ਦੇ ਖਿਲਾਫ ਕੇਸ ਦਰਜਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜੱਥੇਦਾਰ ਵੱਲੋਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਅਪੀਲ
 
ਖੇਡਾਂ

ਓਲੰਪਿਕ ਕਮੇਟੀ ਦਾ ਫ਼ੈਸਲਾ: 2032 ਦੀਆਂ ਓਲੰਪਿਕ ਖੇਡਾਂ ਬ੍ਰਿਸਬੇਨ ਵਿੱਚ ਹੋਣਗੀਆਂ

July 22, 2021 07:38 AM

ਟੋਕੀਓ, 21 ਜੁਲਾਈ, (ਪੋਸਟ ਬਿਊਰੋ)- ਸਾਲ 2032 ਦੀਆਂ ਓਲੰਪਿਕਸ ਖੇਡਾਂ ਆਸਟਰੇਲੀਆ ਦੇ ਬ੍ਰਿਸਬੇਨ ਵਿੱਚ ਹੋਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੀ ਖੁਸ਼ੀ ਲਈ ਅੱਜਬ੍ਰਿਸਬੇਨ ਵਿੱਚ ਆਤਿਸ਼ਬਾਜ਼ੀ ਕੀਤੀ ਗਈ, ਕਿਉਂਕਿ ਮੈਲਬਰਨ ਤੇ ਸਿਡਨੀ ਪਿੱਛੋਂ ਗਰਮੀ ਦੀਆਂ ਖੇਡਾਂ ਕਰਾਉਣ ਵਾਲਾ ਇਹ ਆਸਟਰੇਲੀਆ ਦਾ ਤੀਜਾ ਸ਼ਹਿਰ ਹੋਵੇਗਾ।
ਟੋਕੀਓ ਵਿਖੇ ਆਈਓਸੀ (ਇੰਟਰਨੈਸ਼ਨਲ ਓਲੰਪਿਕ ਕਮੇਟੀ) ਦੀ ਮੀਟਿੰਗ ਪਿੱਛੋਂਇਸ ਦੀ ਪੁਸ਼ਟੀ ਚੇਅਰਮੈਨ ਇਸ ਕਮੇਟੀ ਦੇ ਮੁਖੀ ਥਾਮਸ ਬਾਚ ਨੇ ਕੀਤੀਤੇ ਕਿਹਾ ਕਿ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੂੰ ਇਹ ਐਲਾਨ ਕਰਨ ਦਾ ਮਾਣ ਹਾਸਲ ਹੋਇਆ ਹੈ ਕਿ 35ਵੇਂ ਓਲੰਪੀਆਡ ਦੀਆਂ ਖੇਡਾਂ ਦਾ ਹੱਕ ਆਸਟਰੇਲੀਆ ਦੇ ਬ੍ਰਿਸਬੇਨ ਨੂੰ ਦਿੱਤਾ ਗਿਆ ਹੈ। ਇਸ ਐਲਾਨ ਦਾ ਟੋਕੀਓ ਵਿੱਚ ਆਸਟਰੇਲੀਆਈ ਡੈਲੀਗੇਟਾਂ ਨੇ ਭਰਵਾਂ ਸਵਾਗਤ ਕੀਤਾ ਤੇ ਬ੍ਰਿਸਬੇਨ ਵਿੱਚ ਆਤਿਸ਼ਬਾਜ਼ੀ ਨੇ ਅਸਮਾਨ ਰੋਸ਼ਨ ਕਰ ਦਿੱਤਾ। ਬੀਤੇ ਜੂਨ ਵਿਚ ਆਈਓਸੀ ਦੇ 15-ਮੈਂਬਰੀ ਕਾਰਜਕਾਰੀ ਬੋਰਡ ਵਲੋਂ 2032 ਲਈ ਸਰਬ ਸੰਮਤੀ ਨਾਲ ਇੱਕ ਉਮੀਦਵਾਰ ਵਜੋਂ ਪੇਸ਼ ਕੀਤੇ ਜਾਣ ਪਿੱਛੋਂ ਬ੍ਰਿਸਬੇਨ ਦੀ ਜਿੱਤ ਯਕੀਨੀ ਸੀ। ਇਸ ਫੈਸਲੇ ਪਿੱਛੋਂਕੁਈਨਜ਼ਲੈਂਡ ਰਾਜ ਦੀ ਪ੍ਰੀਮੀਅਰ ਅੰਨਾ ਪਲਾਸਕਜ਼ੁਕ ਨੇ ਕਿਹਾ, ‘ਮੈਂ ਬਹੁਤ ਖੁਸ਼ ਹਾਂ, ਮੈਨੂੰ ਆਪਣੇ ਰਾਜਅਤੇ ਆਪਣੇ ਲੋਕਾਂ ਲਈ ਬਹੁਤ ਮਾਣ ਹੈ। ਮੇਰੇ ਜੀਵਨ ਵਿਚ ਕਦੇ ਮੈਂ ਨਹੀਂ ਸੋਚਿਆ ਸੀ ਕਿ ਏਦਾਂ ਹੋ ਸਕਦਾ ਹੈ।’ ਉਨ੍ਹਾਂਕਿਹਾ, ‘ਅਸੀਂ ਇਹ ਕਰ ਦਿਖਾਇਆ ਹੈ, ਕੁਈਨਜ਼ਲੈਂਡ! ਅਸੀਂ ਇਹ ਕਰ ਦਿਖਾਇਆ ਹੈ, ਬ੍ਰਿਸਬੇਨ! ਇਹ ਸ਼ਾਨਦਾਰ ਹੈ, ਇਹ ਹੈਰਾਨੀ ਵਾਲਾ ਹੈ,ਅੱਜ ਰਾਤ ਤੁਹਾਡੀ ਰਾਤ ਹੈ, ਅਨੰਦ ਲਓ।’
ਆਸਟਰੇਲੀਆ ਪਹਿਲਾਂ ਦੋ ਵਾਰ ਓਲੰਪਿਕ ਗੇਮਜ਼ ਕਰਵਾ ਚੁੱਕਾ ਹੈ। ਸਾਲ 1956 ਵਿਚ ਮੈਲਬੌਰਨ ਅਤੇ 2000 ਵਿਚ ਸਿਡਨੀ ਵਿੱਚ ਹੋਈਆਂ ਖੇਡਾਂ ਇਤਿਹਾਸ ਵਿਚ ਸਭ ਤੋਂ ਸਫਲ ਖੇਡਾਂ ਮੰਨੀਆਂ ਗਈਆਂ ਹਨ।ਕਰੀਬ 23 ਲੱਖ ਲੋਕਾਂ ਦੇ ਘਰ ਤੇ ਚਮਕਦੇ ਸਮੁੰਦਰੀ ਤੱਟਾਂ ਦੇ ਰੇਤਲੇ ਬ੍ਰਿਸਬੇਨ ਨੂੰ ਆਸਟਰੇਲੀਆ ਦੇ ਵੱਡੇ ਦੱਖਣੀ ਸ਼ਹਿਰਾਂ ਤੋਂ ਵੱਧ ਨੀਵੇਂ ਅਤੇ ਘੱਟ ਵਸੋਂ ਵਾਲੇ ਸ਼ਹਿਰ ਵਜੋਂ ਦੇਖਿਆ ਜਾਂਦਾ ਹੈ।ਇਸ ਦੇ ਨੇੜਲੇ ਇਲਾਕਿਆਂ ਵਿੱਚ ਗੋਲਡ ਕੋਸਟ ਵੀ ਹੈ, ਜਿਸ ਨੇ ਸਾਲ 2018 ਦੀਆਂ ਕਾਮਨਵੈੱਲਥ ਖੇਡਾਂ ਕਰਵਾਈਆਂ ਸਨ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਭਾਰਤ ਦੀ ਨਿਕਹਤ ਜ਼ਰੀਨ ਨੇ ਵਰਲਡ ਬਾਕਸਿੰਗ ਦਾ ਗੋਲਡ ਜਿੱਤ ਕੇ ਇਤਿਹਾਸ ਰਚਿਆ ਆਸਟ੍ਰੇਲੀਆਈ ਕ੍ਰਿਕਟਰ ਐਂਡਰਿਊ ਸਾਈਂਮਡ ਦੀ ਕਾਰ ਹਾਦਸੇ ਵਿਚ ਮੌਤ ਤੀਰਅੰਦਾਜ਼ੀ ਵਿਸ਼ਵ ਕੱਪ: ਰਾਏ ਤੇ ਰਿਧੀ ਨੇ ਪਹਿਲੀ ਵਾਰ ਸੋਨ ਤਮਗ਼ਾ ਜਿੱਤਿਆ ਚਾਹਲ ਮਾਮਲੇ ਵਿੱਚ ਫ੍ਰੈਂਕਲਿਨ ਤੋਂ ਡਰਹਮ ਗੁਪਤ ਪੁੱਛਗਿੱਛ ਕਰੇਗਾ ਰੋਨਾਲਡੋ ਨੇ ਪ੍ਰਸ਼ੰਸਕ ਦਾ ਫੋਨ ਸੁੱਟਣ ਮਗਰੋਂ ਮੁਆਫੀ ਮੰਗ ਲਈ ਐਸ਼ ਬਾਰਟੀ ਵੱਲੋਂ 25 ਸਾਲ ਦੀ ਉਮਰ ਵਿੱਚ ਹੀ ਟੈਨਿਸ ਤੋਂ ਸੰਨਿਆਸ ਨਹੀਂ ਰਹੇ ਆਸਟ੍ਰੇਲੀਆ ਦੇ ਦਿੱਗਜ ਕ੍ਰਿਕਟਰ ਸ਼ੇਨ ਵਾਰਨ, 52 ਸਾਲ ਦੀ ਉਮਰ ਵਿਚ ਦਿਹਾਂਤ ਆਈ ਪੀ ਐੱਲ ਕ੍ਰਿਕਟ ਦੀ ਨਿਲਾਮੀ ਵਿੱਚ ਦੂਸਰੇ ਦਿਨ ਲਿਵਿੰਗਸਟੋਨ ਸਭ ਤੋਂ ਮਹਿੰਗੇ ਵਿਕੇ 12 ਖਿਡਾਰਨਾਂ ਕੋਰੋਨਾ ਪਾਜ਼ੀਟਿਵ ਮਿਲਣ ਉੱਤੇ ਭਾਰਤ ਏਸ਼ੀਆਈ ਕੱਪ ਤੋਂ ਬਾਹਰ ਸਾਨੀਆ ਮਿਰਜ਼ਾ 2022 ਸੈਸ਼ਨ ਤੋਂ ਬਾਅਦ ਖੇਡਾਂ ਤੋਂ ਸੰਨਿਆਸਲਵੇਗੀ