Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਲਾਈਫ ਸਟਾਈਲ

ਬਿਊਟੀ ਟਿਪਸ ਚਿਹਰੇ ਨੂੰ ਸੁੰਦਰ ਬਣਾਉਣ ਲਈ ਇਸ ਤਰ੍ਹਾਂ ਕਰੋ ਆਲੂ ਦੀ ਵਰਤੋਂ

June 09, 2021 02:14 AM

ਆਲੂ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਚਿਹਰੇ ਦੀ ਖੂਬਸੂਰਤੀ ਵਧਾਉਣ ਲਈ ਵੀ ਆਲੂ ਨੂੰ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ। ਚਿਹਰੇ ਦੇ ਦਾਗ ਧੱਬੇ ਹਟਾਉਣ ਤੇ ਅੱਖਾਂ ਦੇ ਡਾਰਕ ਸਰਕਲ ਘਟਾਉਣ ਲਈ ਆਲੂ ਦੀ ਵਰਤੋਂ ਕਾਫੀ ਸਮੇਂ ਤੋਂ ਕੀਤੀ ਜਾਂਦੀ ਹੈ। ਆਲੂ ਦਾ ਰਸ ਅੱਖਾਂ ਦੇ ਦੁਆਲੇ ਲਾਉਣ ਨਾਲ ਅੱਖਾਂ ਦੀ ਸੋਜ ਘੱਟ ਹੁੰਦੀ ਹੈ।
* ਆਲੂ ਅਤੇ ਆਂਡੇ ਦਾ ਫੇਸਪੈਕ ਲਾਉਣ ਨਾਲ ਚਿਹਰੇ ਦੇ ਪੋਰਸ ਟਾਈਟ ਹੁੰਦੇ ਹਨ। ਅੱਧੇ ਆਲੂ ਦੇ ਰਸ ਵਿੱਚ ਇੱਕ ਆਂਡੇ ਦਾ ਸਫੈਦ ਹਿੱਸਾ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਨੂੰ ਚਿਹਰੇ ਅਤੇ ਗਰਦਨ ਉੱਤੇ ਲਗਭਗ ਵੀਹ ਮਿੰਟ ਲਈ ਛੱਡ ਦਿਓ। ਬਾਅਦ ਵਿੱਚ ਸਾਦੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਤੁਹਾਨੂੰ ਤੁਰੰਤ ਫਰਕ ਨਜ਼ਰ ਆਵੇਗਾ।
* ਆਲੂ ਅਤੇ ਹਲਦੀ ਦੇ ਫੇਸਪੈਕ ਨੂੰ ਨਿਯਮਤ ਵਰਤੋਂ ਨਾਲ ਚਮੜੀ ਦਾ ਰੰਗ ਸਾਫ ਹੋਣ ਲੱਗਦਾ ਹੈ। ਅੱਧੇ ਆਲੂ ਨੂੰ ਕੱਦੂਕਸ਼ ਕਰ ਕੇ ਇਸ ਵਿੱਚ ਚੁਟਕੀ ਕੁ ਹਲਦੀ ਮਿਲਾ ਕੇ ਚਿਹਰੇ ਉੱਤੇ ਲਾ ਕੇ ਅੱਧੇ ਘੰਟੇ ਲਈ ਛੱਡ ਦਿਓ। ਬਾਅਦ ਵਿੱਚ ਚਿਹਰਾ ਪਾਣੀ ਨਾਲ ਸਾਫ ਕਰ ਲਓ। ਇਸ ਫੇਸਪੈਕ ਨੂੰ ਹਫਤੇ ਵਿੱਚ ਇੱਕ ਵਾਰ ਲਾਓ।
* ਇਹ ਫੇਸ ਪੈਕ ਤੁਹਾਡੀ ਚਮੜੀ ਵਿੱਚ ਨਿਖਾਰ ਲਿਆਉਣ ਦੇ ਨਾਲ ਕਿੱਲਾਂ ਵਾਲੀ ਚਮੜੀ ਦੀ ਸੋਜ ਨੂੰ ਘੱਟ ਕਰਨ ਵਿੱਚ ਵੀ ਮਦਦਗਾਰ ਹੈ। ਇਸ ਫੇਸ ਪੈਕ ਨੂੰ ਬਣਾਉਣ ਲਈ ਬਿਨਾਂ ਛਿੱਲੇ ਆਲੂ ਦਾ ਪੇਸਟ ਬਣਾ ਲਓ ਤੇ ਉਸ ਵਿੱਚ ਤਿੰਨ ਤੋਂ ਚਾਰ ਚਮਚ ਮੁਲਤਾਨੀ ਮਿੱਟੀ ਅਤੇ ਕੁਝ ਬੂੰਦਾਂ ਗੁਲਾਬ ਜਲ ਦੀਆਂ ਮਿਲਾ ਕੇ ਪੇਸਟ ਤਿਆਰ ਕਰੋ।
* ਅੱਧੇ ਆਲੂ ਨੂੰ ਛਿੱਲ ਕੇ ਉਸ ਦਾ ਰਸ ਕੱਢ ਲਓ ਤੇ ਇਸ ਵਿੱਚ ਦੋ ਚਮਚ ਕੱਚਾ ਦੁੱਧ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਕੇ ਰੂੰ ਦੀ ਮਦਦ ਨਾਲ ਚਿਹਰੇ ਅਤੇ ਗਰਦਨ ਉੱਤੇ ਲਾਓ। ਫਿਰ ਵੀਹ ਮਿੰਟ ਬਾਅਦ ਇਸ ਨੂੰ ਧੋ ਲਓ। ਹਫਤੇ ਵਿੱਚ ਤਿੰਨ ਵਾਰ ਇਸ ਨੂੰ ਲਗਾਉਣ ਨਾਲ ਚਿਹਰੇ ਉੱਤੇ ਫਰਕ ਸਾਫ ਨਜ਼ਰ ਆਏਗਾ।

 
Have something to say? Post your comment