Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਸੰਪਾਦਕੀ

ਰੈਜ਼ੀਡੈਂਸ਼ੀਅਲ ਸਕੂਲਾਂ ਦਾ ਕੌੜਾ ਸੱਚ ਨਿਗਲਣਾ ਹੋਰ ਵੀ ਕੌੜਾ

June 04, 2021 09:29 AM

ਪੰਜਾਬੀ ਪੋਸਟ ਸੰਪਾਦਕੀ

ਇਸ ਹਫ਼ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਕੈਮਲੂਪਸ ਵਿਖੇ ਇੱਕ ਪੁਰਾਣੇ ਰੈਜ਼ੀਡੈਂਸ਼ੀਅਲ ਸਕੂਲ ਦੀ ਇਮਾਰਤ ਦੇ ਅਹਾਤੇ ਵਿੱਚੋਂ 215 ਬੱਚਿਆਂ ਦੇ ਪਾਰਥਕ ਸਰੀਰਾਂ ਦੇ ਅੰਸ਼ ਲੱਭਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇਸ ਨਾਲ 19ਵੀਂ ਸਦੀ ਤੋਂ ਲੈ ਕੇ 1970ਵਿਆਂ ਤੱਕ ਵਾਪਰਦੇ ਰਹੇ ਘਿਨਾਉਣੇ ਅਤੇ ਕੌੜੇ ਸੱਚ ਨੇ ਸਮੁੱਚੇ ਕੈਨੇਡਾ ਵਾਸੀਆਂ ਦੀਆਂ ਆਤਮਾਵਾਂ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਵਰਨਣਯੋਗ ਹੈ ਕਿ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਮੂਲਵਾਸੀ ਕੈਨੇਡੀਅਨਾਂ ਦੇ ਲੱਖਾਂ ਬੱਚਿਆਂ ਨੂੰ ਜਬਰੀ ਸਰਕਾਰੀ ਹੁਕਮਾਂ ਉੱਤੇ ਚੁੱਕ ਕੇ ਲਿਆਂਦਾ ਜਾਂਦਾ ਸੀ ਤਾਂ ਜੋ ਉਹ ਆਪਣੇ ਤਹਿਜ਼ੀਬ, ਧਰਮ ਅਤੇ ਸੱਭਿਆਚਾਰ ਭੁੱਲ ਕੇ ਇੱਕ ਨਵਾਂ ਧਰਮ, ਨਵਾਂ ਸੱਭਿਆਚਾਰ ਅਤੇ ਨਵੀਂ ਭਾਸ਼ਾ ਦੇ ਧਾਰਨੀ ਬਣ ਜਾਣ। ਇਸ ਗੈਰ-ਕੁਦਰਤੀ ਕਾਰੇ ਨੂੰ ਸਰਕਾਰਾਂ ਵੱਲੋਂ ਅਮਲੀ ਜਾਮਾ ਚਰਚਾਂ ਅਤੇ ਵਿੱਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਪਹਿਨਾਇਆ ਗਿਆ।

ਇਹ ਕੌੜਾ ਸੱਚ ਹੈ ਕਿ ਵੱਖ ਵੱਖ ਸਮੇਂ ਉੱਤੇ ਕੈਨੇਡਾ ਦੇ ਅਸਲੀ ਧੀਆਂ ਪੁੱਤਰਾਂ ਭਾਵ ਮੂਲਵਾਸੀਆਂ ਦੀ ਹਰ ਪੱਖ ਤੋਂ ਨਸਲਕੁਸ਼ੀ ਹੁੰਦੀ ਰਹੀ ਹੈ। ਇਸ ਵਿੱਚ ਬੱਚਿਆਂ ਦੇ ਸੁਧਾਰ ਦੇ ਨਾਮ ਉੱਤੇ ਨਸਲਕੁਸ਼ੀ ਤੋਂ ਲੈ ਕੇ ਉਹਨਾਂ ਦੇ ਸੱਭਿਆਚਾਰ ਦਾ ਖੁਰਾ ਖੋਜ ਮਿਟਾਉਣਾ ਸ਼ਾਮਲ ਹੈ। ਕੈਨੇਡੀਅਨ ਸੀਨੇਟ ਦੀ ਇੱਕ ਨਵੀਂ ਰਿਪੋਰਟ ਕੱਲ ਜਾਰੀ ਕੀਤੀ ਗਈ। ਰਿਪੋਰਟ ਮੁਤਾਬਕ ਮੂਲਵਾਸੀ ਔਰਤਾਂ ਦੀਆਂ ਕੁੱਖਾਂ ਨੂੰ ਨਿਰਸ਼ਕਤੀ ਕਰਨਾ (sterlization) ਬੀਤੇ ਦੀ ਗੱਲ ਨਹੀਂ ਸਗੋਂ ਇਹ ਵਰਤਾਰਾ ਅੱਜ ਵੀ ਜਾਰੀ ਹੈ। ਰਿਪੋਰਟ ਇਹ ਨਹੀਂ ਦੱਸ ਸਕੀ ਕਿ ਕਿੰਨੀਆਂ ਔਰਤਾਂ ਨੂੰ ਆਪਣੀਆਂ ਕੁੱਖਾਂ ਖਤਮ ਕਰਨ ਦਾ ਦੁਖਾਂਤ ਹੰਢਾਉਣਾ ਪਿਆ ਹੈ।

ਅੱਜ ਤੱਕ ਕੋਈ ਅਜਿਹੀ ਜਾਂਚ ਵੀ ਨਹੀਂ ਹੋ ਸਕੀ ਜਿਸ ਨਾਲ ਮੂਲਵਾਸੀਆਂ ਨੂੰ ਪਹੁੰਚਾਏ ਗਏ ਨੁਕਸਾਨ ਦਾ ਸਹੀ ਅੰਦਾਜ਼ਾ ਲਾਇਆ ਜਾ ਸਕੇ। 2015 ਵਿੱਚ Truth and Reconciliation Commission ਨੇ 94 ਸਿਫਾਰਸ਼ਾਂ ਕੀਤੀਆਂ ਸਨ ਪਰ ਉਸ ਕਮਿਸ਼ਨ ਦੀ ਜਾਂਚ ਦਾ ਦਾਇਰਾ ਹੀ ਬਹੁਤ ਤੰਗ ਰੱਖਿਆ ਗਿਆ ਸੀ। ਸਟੀਫਨ ਹਾਰਪਰ ਸਰਕਾਰ ਨੇ ਕਮਿਸ਼ਨ ਨੂੰ ਉਹ ਦਸਤਾਵੇਜ਼ ਹੀ ਨਹੀਂ ਸੀ ਦਿੱਤੇ ਜਿਹੜੇ ਜਾਂਚ ਲਈ ਜਰੂਰੀ ਸਨ। ਇੱਥੇ ਤੱਕ ਕਿ ਕਮਿਸ਼ਨ ਦੇ ਮੈਂਬਰਾਂ ਨੂੰ ਪ੍ਰਧਾਨ ਮੰਤਰੀ ਜਾਂ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਦਾ ਵਕਤ ਵੀ ਨਹੀਂ ਸੀ ਦਿੱਤਾ ਗਿਆ। ਲਿਬਰਲ ਸਰਕਾਰ ਆਉਣ ਉੱਤੇ ਆਸ ਦੀ ਕਿਰਣ ਜਾਗੀ ਸੀ ਕਿਉਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਿਪੋਰਟ ਜਾਰੀ ਹੋਣ ਵੇਲੇ ਅੱਖਾਂ ਵਿੱਚ ਹੰਝੂ ਲਿਆ ਕੇ ਸਾਰੀਆਂ 94 ਸਿਫਾਰਸ਼ਾਂ ਲਾਗੂ ਕਰਨ ਦਾ ਵਾਅਦਾ ਕੀਤਾ। ਉਸਤੋਂ ਬਾਅਦ ਵਾਅਦਾ ਖਿਲਾਫੀ ਦਾ ਇੱਕ ਲੰਬਾ ਦੌਰ ਚੱਲ ਪਿਆ ਜਿਸ ਵਿੱਚ ਮੂਲਵਾਸੀ ਲਿਬਰਲ ਮੰਤਰੀ ਜੋਡੀ ਵਿਲਸਨ ਦਾ ਕਿੱਸਾ ਸ਼ਾਮਲ ਰੱਖਿਆ ਵੀ ਜਾ ਸਕਦਾ ਹੈ ਅਤੇ ਨਹੀਂ ਵੀ। ਗੁਆਚੀਆਂ ਮੂਲਵਾਸੀ ਔਰਤਾਂ ਬਾਰੇ ਚਾਰ ਸਾਲਾਂ ਬਾਅਦ 2019 ਵਿੱਚ ਰਿਪੋਰਟ ਜਾਰੀ ਕੀਤੀ ਗਈ ਸੀ। ਹੁਣ ਬੱਚਿਆਂ ਦੇ ਮਿਲੇ ਸਰੀਰਕ ਅੰਸ਼ਾਂ ਦੀ ਖ਼ਬਰ ਤੋਂ ਬਾਅਦ ਦੋ ਬਿਲੀਅਨ ਡਾਲਰ ਤੋਂ ਵੱਧ ਦੀ ਯੋਜਨਾ ਦਾ ਤੁਰੰਤ ਐਲਾਨ ਕਰ ਦਿੱਤਾ ਗਿਆ ਹੈ। ਬਹੁ-ਗਿਣਤੀ ਮੂਲਵਾਸੀ ਆਗੂ ਇਸ ਯੋਜਨਾ ਤੋਂ ਖੁਸ਼ ਨਹੀਂ ਹਨ।

ਇੱਕਲਾ ਕੈਨੇਡਾ ਨਹੀਂ ਸਗੋਂ ਮੂਲਵਾਸੀਆਂ ਉੱਤੇ ਅੱਤਿਆਚਾਰ ਅਮਰੀਕਾ, ਨਿਊਜੀਲੈਂਡ ਅਤੇ ਆਸਟਰੇਲੀਆ ਵਿੱਚ ਵੀ ਹੁੰਦੇ ਰਹੇ ਹਨ ਅਤੇ ਅੱਜ ਵੀ ਹੋ ਰਹੇ ਹਨ। ਮਿਸਾਲ ਵਜੋਂ ਅਮਰੀਕਾ ਵਿੱਚ ਨਵੇਂ ਆਏ ਯੂਰਪੀਅਨ ਹੁਕਮਰਾਨਾਂ ਨੇ ਅਮਰੀਕਨ ਮੂਲਵਾਸੀਆਂ ਉੱਤੇ 1500 ਤੋਂ ਵੱਧ ਹਮਲੇ ਕੀਤੇ ਤਾਂ ਜੋ ਉਹਨਾਂ ਦਾ ਆਪਣੀ ਧਰਤੀ ਨਾਲ ਸਬੰਧ ਖਤਮ ਕੀਤਾ ਜਾ ਸਕੇ। ਜਦੋਂ 1492 ਵਿੱਚ ਕੋਲੰਬਸ ਨੇ ਨੌਰਥ ਅਮਰੀਕਾ ਵਿੱਚ ਪੈਰ ਪਾਇਆ ਸੀ, ਉਸ ਵੇਲੇ ਮੂਲਵਾਸੀਆਂ ਦੀ ਜਨਸੰਖਿਆ ਡੇਢ ਕਰੋੜ ਸੀ। 19ਵੀਂ ਸਦੀ ਦੇ ਅਖੀਰ ਤੱਕ ਇਹਨਾਂ ਮਜ਼ਲੂਮਾਂ ਦੀ ਗਿਣਤੀ ਸਿਰਫ਼ 2 ਲੱਖ 38 ਹਜ਼ਾਰ ਰਹਿ ਗਈ ਸੀ। ਕਿੱਥੇ ਗਏ ਐਨੀ ਵੱਡੀ ਤਾਦਾਤ ਵਿੱਚ ਧਰਤੀ ਦੇ ਜਾਏ? ਕੈਨੇਡਾ ਵਿੱਚ ਮੂਲਵਾਸੀਆਂ ਕੋਲੋਂ ਉਹਨਾਂ ਦੀ 98% ਧਰਤੀ ਖੋਹੀ ਜਾ ਚੁੱਕੀ ਹੈ।

ਸਤੰਬਰ 2020 ਵਿੱਚ ਜੋਆਇਸ ਐਸ਼ਕੁਐਨ (Joyce Echaquan) ਨਾਮਕ ਮੂਲਵਾਸੀ ਔਰਤ ਨੇ ਕਿਉਬਿੱਕ ਦੇ ਇੱਕ ਹਸਪਤਾਲ ਵਿੱਚੋਂ ਮਰਨ ਵੇਲੇ ਫੇਸਬੁੱਕ ਉੱਤੇ ਆਪਣੀ ਇੱਕ ਵੀਡੀਓ ਪਾਈ ਸੀ। ਜਿੰਦਗੀ ਦੇ ਆਖਰੀ ਪਲਾਂ ਵਿੱਚ ਜਿੱਥੇ ਉਹ ਦਰਦ ਨਾਲ ਕਰਾਹ ਰਹੀ ਸੀ ਤਾਂ ਹਸਤਪਾਲ ਸਟਾਫ ਉਸ ਨੂੰ ਗਾਲ੍ਹਾਂ ਕੱਢ ਰਿਹਾ ਸੀ। ਕਿਉਬਿੱਕ ਦੇ ਪ੍ਰੀਮੀਅਰ ਨੇ ਨਰਮ ਜਿਹੇ ਸ਼ਬਦਾਂ ਵਿੱਚ ਇਸ ਘਟਨਾ ਦੀ ਨਿੰਦਾ ਜਰੂਰ ਕੀਤੀ ਸੀ ਪਰ ਇਸਨੂੰ ਸੰਸਥਾਗਤ ਨਸਲਵਾਦ ਕਰਾਰ ਦੇਣ ਤੋਂ ਇਨਕਾਰ ਕਰਦਾ ਆਇਆ ਹੈ। ਇਸ ਤਰਾਂ ਦੇ ਵਤੀਰੇ ਦਾ ਜਾਰੀ ਰਹਿਣਾ ਨਿੰਦਣਣੋਗ ਹੈ।

ਪੰਜਾਬੀ ਪੋਸਟ ਵੱਲੋਂ ਰੈਸ਼ੀਡੈਂਸ਼ੀਅਲ ਸਕੂਲਾਂ ਤੋਂ ਲੈ ਕੇ ਔਰਤਾਂ ਦੇ ਕਤਲਾਂ ਤੋਂ ਲੈ ਕੇ ਪਾਣੀ ਸਿਹਤ ਸਿਹਤ ਸਹੂਲਤਾਂ ਦੀ ਘਾਟ ਬਾਰੇ ਮੂਲਵਾਸੀਆਂ ਦੇ ਮੁੱਦਿਆਂ ਨੂੰ ਲੈ ਕੇ ਅਨੇਕਾਂ ਆਰਟੀਕਲ ਲਿਖੇ ਜਾਂਦੇ ਰਹੇ ਹਨ। ਮਕਸਦ ਇਹਨਾਂ ਧਰਤੀ ਦੇ ਜਾਇਆਂ ਦੇ ਦੁਖਾਂਤ ਬਾਰੇ ਚੇਤਨਾ ਫੈਲਾਉਣਾ ਸੀ ਜਿਸ ਦੀ ਸਖ਼ਤ ਲੋੜ ਵੀ ਹੈ। ਬਰੈਂਪਟਨ ਦੀ ਤਾਮਿਲ ਸੀਨੀਅਰਜ਼ ਐਸੋਸੀਏਸ਼ਨ ਨੂੰ ਜੁਲਾਈ 2019 ਵਿੱਚ ਸਕਾਰਬਰੋ ਤੋਂ ਐਮ ਗੈਰੀ ਆਨੰਦਸੰਗਾਰੀ ਨੇ 59,000 ਡਾਲਰ ਦੇ ਕੇ ਨਿਵਾਜਿਆ ਗਿਆ। ਬਰੈਂਪਟਨ ਦੇ ਪੰਜਾਬੀ ਐਮ ਪੀਆਂ ਨੇ ਇਹੋ ਜਿਹੇ ਉੱਦਮ ਲਈ ਕਿਸੇ ਪੰਜਾਬੀ ਸੀਨੀਅਰ ਗਰੁੱਪ ਜਾਂ ਕਿਸੇ ਹੋਰ ਸੰਸਥਾ ਨੂੰ ਯੋਗ ਕਿਉਂ ਨਹੀਂ ਸਮਝਿਆ? ਸੁਆਲ ਤਾਮਿਲ ਭਾਈਚਾਰੇ ਵਿੱਚ ਮੂਲਵਾਸੀਆਂ ਦੀ ਸਥਿਤੀ ਬਾਰੇ ਜਾਣਕਾਰੀ ਲਈ ਮਾਲੀ ਮਦਦ ਦੇਣ ਬਾਰੇ ਨਹੀਂ ਸਗੋਂ ਬਰੈਂਪਟਨ ਦੇ ਵੱਡੇ ਪੰਜਾਬੀ ਭਾਈਚਾਰੇ ਨੂੰ ਮੂਲਵਾਸੀਆਂ ਦੀ ਸਥਿਤੀ ਬਾਰੇ ਅਨਜਾਣ ਰੱਖਣ ਬਾਰੇ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?