Welcome to Canadian Punjabi Post
Follow us on

30

June 2025
ਬ੍ਰੈਕਿੰਗ ਖ਼ਬਰਾਂ :
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ
 
ਲਾਈਫ ਸਟਾਈਲ

ਫੇਸ ਪੈਕ ਦੇਣਗੇ ਚਿਹਰੇ ਨੂੰ ਠੰਢਕ

April 21, 2021 02:54 AM

ਫੇਸ ਪੈਕ ਸਕਿਨ ਨੂੰ ਸਾਫ, ਚਮਕਦਾ ਅਤੇ ਬੇਦਾਗ ਬਣਾਉਣ ਵਿੱਚ ਮਦਦਗਾਰ ਹੁੰਦੇ ਹਨ। ਜੇ ਤੁਸੀਂ ਘਰੇਲੂ ਫੇਸ ਪੈਕ ਦੀ ਤਲਾਸ਼ ਵਿੱਚ ਹੋ ਤਾਂ ਇਹ ਆਯੁਰਵੈਦਿਕ ਫੇਸ ਪੈਕ ਤੁਹਾਡੇ ਕੰਮ ਦੇ ਹੋ ਸਕਦੇ ਹਨ। ਅਜ਼ਮਾ ਕੇ ਦੇਖ ਲਓ-
ਸ਼ਹਿਦ ਅਤੇ ਨਿੰਬੂ: ਸ਼ਹਿਦ ਵਿੱਚ ਤਿੰਨ-ਚਾਰ ਬੂੰਦਾਂ ਨਿੰਬੂ ਦੇ ਰਸ ਦੀਆਂ ਮਿਲਾ ਕੇ ਪੂਰੇ ਚਿਹਰੇ `ਤੇ ਲਗਾਓ। ਧਿਆਨ ਰਹੇ ਕਿ ਅੱਖਾਂ ਦੇ ਆਸਪਾਸ ਦੇ ਹਿੱਸੇ ਉੱਤੇ ਨਾ ਲਾਓ। ਕਰੀਬ ਵੀਹ ਮਿੰਟ ਬਾਅਦ ਚਿਹਰੇ ਨੂੰ ਠੰਢੇ ਪਾਣੀ ਨਾਲ ਧੋ ਲਓ। ਇਸ ਪੈਕ ਨੂੰ ਹਫਤੇ ਵਿੱਚ ਦੋ-ਤਿੰਨ ਵਾਰ ਲਗਾ ਸਕਦੇ ਹੋ।
ਨਿੰਮ-ਤੁਲਸੀ-ਹਲਦੀ: ਤੁਲਸੀ ਤੇ ਨਿੰਮ ਦੀਆਂ ਪੱਤੀਆਂ ਦਾ ਪੇਸਟ ਬਣਾ ਲਓ। ਇਸ ਵਿੱਚ ਚੁਟਕੀ ਕੁ ਹਲਦੀ ਅਤੇ ਇੱਕ ਚਮਚ ਦਹੀਂ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਪੈਕ ਨੂੰ ਚਿਹਰੇ ਅਤੇ ਗਰਦਨ ਉੱਤੇ ਚੰਗੀ ਤਰ੍ਹਾਂ ਲਾਓ ਅਤੇ ਸੁੱਕਣ ਉੱਤੇ ਧੋ ਲਓ। ਇਸ ਪੈਕ ਨੂੰ ਇੱਕ ਦਿਨ ਛੱਡ ਕੇ ਲਾ ਸਕਦੇ ਹੋ।
ਚੌਲ ਅਤੇ ਚੰਦਨ: ਚੌਲਾਂ ਦਾ ਆਟਾ ਇੱਕ ਵੱਡਾ ਚਮਚ, ਚੰਦਨ ਦਾ ਤੇਲ ਦੋ-ਤਿੰਨ ਬੂੰਦਾਂ ਜਾਂ ਚੰਦਨ ਪਾਊਡਰ ਅੱਧਾ ਛੋਟਾ ਚਮਚ, ਗੁਲਾਬ ਜਲ ਇੱਕ ਵੱਡਾ ਚਮਚ, ਇਸ ਸਾਰੀ ਸਮੱਗਰੀ ਨੂੰ ਇੱਕ ਬਾਉਲ ਵਿੱਚ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਪੈਕ ਨੂੰ ਚਿਹਰੇ-ਗਰਦਨ ਉੱਤੇ ਲਾਓ ਤੇ ਪੰਜ ਤੋਂ 10 ਮਿੰਟ ਤੱਕ ਮਸਾਜ ਕਰੋ। ਫਿਰ ਚਿਹਰੇ ਨੂੰ ਧੋਕੇ ਮਾਇਸ਼ਚਾਈਜ ਕਰ ਲਓ।
ਦੁੱਧ-ਦਹੀ-ਹਲਦੀ: ਇੱਕ ਵੱਡਾ ਚਮਚ ਵੇਸਣ, ਦੋ ਵੱਡੇ ਚਮਚ ਦੁੱਧ, ਅੱਧਾ ਛੋਟਾ ਚਮਚ ਹਲਦੀ ਪਾਊਡਰ, ਇਸ ਸਮੱਗਰੀ ਨੂੰ ਬਾਉਲ ਵਿੱਚ ਮਿਲਾ ਕੇ ਪੈਕ ਬਣਾ ਲਓ। ਇਸ ਨੂੰ ਚਿਹਰੇ ਉੱਤੇ ਲਾਓ ਅਤੇ 5-10 ਮਿੰਟ ਚਿਹਰੇ ਉੱਤੇ ਉਪਰ ਵੱਲ ਮਸਾਜ ਕਰੋ। ਜਦ ਪੈਕ ਸੁੱਕਣ ਲੱਗੇ ਤਦ ਚਿਹਰੇ ਨੂੰ ਧੋ ਲਓ। ਇਸ ਨੂੰ ਹਫਤੇ ਵਿੱਚ ਇੱਕ ਵਾਰ ਲਗਾ ਸਕਦੇ ਹੋ।

 
Have something to say? Post your comment