Welcome to Canadian Punjabi Post
Follow us on

13

July 2025
 
ਅੰਤਰਰਾਸ਼ਟਰੀ

ਫੈਡੈਕਸ ਫੈਸਿਲਿਟੀ ਵਿੱਚ ਹੋਏ ਕਤਲੇਆਮ ਉੱਤੇ ਏ ਐਸ ਸੀ ਵੱਲੋਂ ਦੁੱਖ ਦਾ ਪ੍ਰਗਟਾਵਾ

April 20, 2021 02:04 AM

ਇੰਡੀਆਨਾਪੋਲਿਸ, 19 ਅਪਰੈਲ (ਪੋਸਟ ਬਿਊਰੋ) : ਇੰਡੀਆਨਾਪੋਲਿਸ ਵਿੱਚ ਫੈਡੈਕਸ ਵਿਖੇ ਮਾਰੇ ਗਏ ਅੱਠ ਮਾਸੂਮ ਤੇ ਮਿਹਨਤੀ ਵਿਅਕਤੀਆਂ ਦੀ ਮੌਤ ਉੱਤੇ ਅਮੈਰੀਕਨ ਸਿੱਖ ਕਾਊਂਸਲ (ਏ ਐਸ ਸੀ) ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। 19 ਸਾਲਾ ਗੋਰੇ ਲੜਕੇ ਵੱਲੋਂ ਵੀਰਵਾਰ ਦੀ ਰਾਤ ਨੂੰ ਕੀਤੇ ਗਏ ਕਤਲੇਆਮ ਵਿੱਚ ਮਾਰੇ ਗਏ ਅੱਠ ਵਿਅਕਤੀਆਂ ਵਿੱਚ ਚਾਰ ਸਿੱਖ ਅਮਰੀਕੀ ਹਨ। ਇਨ੍ਹਾਂ ਵਿੱਚ ਵੀ ਤਿੰਨ ਮਹਿਲਾਵਾਂ ਤੇ ਇੱਕ ਪੁਰਸ਼ ਹੈ।
ਨਿਊਜ਼ ਰਿਪੋਰਟਾਂ ਅਨੁਸਾਰ ਫੈਡੈਕਸ ਵਿੱਚ ਕੰਮ ਕਰਨ ਵਾਲੇ ਸਾਬਕਾ ਨਾਰਾਜ਼ ਕਰਮਚਾਰੀ ਨੇ ਅੱਠ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਕਈ ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ। ਫਿਰ ਉਸ ਨੇ ਆਪਣੀ ਜਾਨ ਲੈ ਲਈ। ਇੰਡੀਆਨਾਪੋਲਿਸ ਵਿੱਚ ਫੈਡੈਕਸ ਫੈਸਿਲਿਟੀ ਵਿੱਚ ਕੰਮ ਕਰਨ ਵਾਲੇ ਕਈ ਮੁਲਾਜ਼ਮ ਸਿੱਖ ਅਮੈਰੀਕਨਜ਼ ਹਨ। ਲੋਕਲ ਗੁਰਦੁਆਰਾ ਮੈਂਬਰਾਂ ਵੱਲੋਂ ਜਾਰੀ ਕੀਤੀ ਰਿਪੋਰਟ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਇਸ ਘਟਨਾ ਵਿੱਚ ਚਾਰ ਸਿੱਖ ਮਾਰੇ ਗਏ ਜਿਨ੍ਹਾਂ ਦੀ ਪਛਾਣ ਅਮਰਜੀਤ ਕੌਰ ਜੌਹਲ ( 66 ਸਾਲ), ਜਸਵਿੰਦਰ ਕੌਰ (50 ਸਾਲ), ਂਅਮਰਜੀਤ ਕੌਰ ਸੇਖੋਂ (48 ਸਾਲ) ਤੇ ਜਸਵਿੰਦਰ ਸਿੰਘ (68 ਸਾਲ) ਸ਼ਾਮਲ ਹਨ। ਇਨ੍ਹਾਂ ਤੋ ਇਲਾਵਾ ਇਸ ਘਟਨਾ ਵਿੱਚ ਮਾਰੇ ਗਏ ਹੋਰਨਾਂ ਲੋਕਾਂ ਵਿੱਚ ਮੈਥਿਊ ਆਰ ਅਲੈਗਜੈਂ਼ਡਰ (32 ਸਾਲ), ਸਮਾਰੀਆ ਬਲੈਕਵੈੱਲ (19 ਸਾਲ), ਕਾਰਲੀ ਸਮਿੱਥ (19 ਸਾਲ) ਤੇ ਜੌਹਨ ਵੈਸਟ (74 ਸਾਲ) ਸ਼ਾਮਲ ਹਨ।
ਇਹ ਸੱਭ ਉਦੋਂ ਵਾਪਰਿਆ ਜਦੋਂ 19 ਸਾਲਾ ਗੋਰੇ ਵਿਅਕਤੀ ਨੇ ਕੰਪਨੀ ਦੇ ਪਾਰਕਿੰਗ ਲੌਟ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਤੇ ਫਿਰ ਇਮਾਰਤ ਦੇ ਅੰਦਰ ਦਾਖਲ ਹੋ ਕੇ ਵੀ ਗੋਲੀਆਂ ਚਲਾਉਣੀਆਂ ਜਾਰੀ ਰੱਖੀਆਂ। ਇਸ ਐਂਗਲ ਤੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਇਹ ਹੇਟ ਕ੍ਰਾਈਮ ਤਾਂ ਨਹੀਂ।ਅਮੈਰੀਕਨ ਸਿੱਖ ਕਾਊਂਸਲ ( ਏ ਐਸ ਸੀ) ਦੇ ਪ੍ਰੈਜ਼ੀਡੈਂਟ ਡਾ· ਗੁਰਦਾਸ ਸਿੰਘ ਨੇ ਆਖਿਆ ਕਿ ਇਸ ਤਰ੍ਹਾਂ ਦੇ ਮਾਸ ਮਰਡਰਜ਼ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਤੇ ਇਹ ਤੁਰੰਤ ਬੰਦ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਆਖਿਆ ਕਿ 2021 ਵਿੱਚ ਹੀ 147 ਮਾਸ ਸ਼ੂਟਿੰਗਜ਼ ਹੋ ਚੁੱਕੀਆਂ ਹਨ ਤੇ ਅਜੇ ਵੀ ਸਾਡੇ ਆਗੂਆਂ ਨੂੰ ਨੀਂਦ ਵਿੱਚੋਂ ਜਾਗ ਜਾਣਾ ਚਾਹੀਦਾ ਹੈ ਕਿ ਇਸ ਤੋਂ ਪਹਿਲਾਂ ਦੇਰ ਹੋ ਜਾਵੇ। ਸਾਡੇ ਸਾਰੇ ਮੈਂਬਰ ਗੁਰਦੁਆਰਿਆਂ ਦੇ ਪੱਖ ਤੋਂ ਅਸੀਂ ਇਸ ਘਟਨਾ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ।
ਕਾਊਂਸਲ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਬਾਇਡਨ ਵੱਲੋਂ ਹਰ ਨਸਲ, ਧਰਮ, ਜਾਤੀ ਆਦਿ ਦੇ ਲੋਕਾਂ ਖਿਲਾਫ ਇਸ ਤਰ੍ਹਾਂ ਦੀ ਹਿੰਸਾ ਖਿਲਾਫ ਸਖਤ ਕਾਰਵਾਈ ਹ’ਣੀ ਚਾਹੀਦੀ ਹੈ ਤੇ ਗੰਨ ਕੰਟਰੋਲ ਲਾਅ ਲੈ ਕੇ ਆਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਏ ਐਸ ਸੀ ਨਾ ਸਿਰਫ ਆਪਣੇ ਸਿੱਖ ਭੈਣ ਭਰਾਵਾਂ ਨਾਲ ਇੱਕਜੁੱਟ ਹੋ ਕੇ ਖੜ੍ਹੀ ਹੈ ਸਗੋਂ ਐਫਰੀਕਨ ਅਮੈਰੀਕਨ, ਏਸੀਅਨ ਅਮੈਰੀਕਨਜ਼ ਨਾਲ ਵੀ ਖੜ੍ਹੀ ਹੈ।
 
 
 

   

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕੀ ਜਾਂਚ ਏਜੰਸੀ ਐੱਫਬੀਆਈ ਅਧਿਕਾਰੀਆਂ ਦੀ ਵਫ਼ਾਦਾਰੀ ਦੀ ਹੋ ਰਹੀ ਜਾਂਚ, ਝੂਠ ਖੋਜਣ ਵਾਲੀ ਮਸ਼ੀਨ ਦੀ ਕੀਤੀ ਜਾ ਰਹੀ ਵਰਤੋਂ ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਵਿੱਚ 21 ਤੋਪਾਂ ਦੀ ਦਿੱਤੀ ਸਲਾਮੀ ਰਾਸ਼ਟਰਪਤੀ ਟਰੰਪ ਨੇ ਕਿਹਾ- ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾ ਯੂਕਰੇਨ ਹਵਾਈ ਸੈਨਾ ਨੇ ਕਿਹਾ- ਰੂਸ ਨੇ ਰਾਤੋ-ਰਾਤ 728 ਡਰੋਨ, 13 ਮਿਜ਼ਾਈਲਾਂ ਦਾਗੀਆਂ ਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਹੋਈ ਲੜਾਈ, ਚੱਲੇ ਬੋਤਲਾਂ ਅਤੇ ਮੁੱਕੇ BRICS ਨੇ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ, ਮੋਦੀ ਨੇ ਕਿਹਾ- ਹਮਲਾ ਮਨੁੱਖਤਾ 'ਤੇ ਸੱਟ ਪਾਕਿਸਤਾਨ ਵਿੱਚ ਪਾਲਤੂ ਸ਼ੇਰ ਨੇ ਔਰਤ ਅਤੇ ਬੱਚਿਆਂ `ਤੇ ਕੀਤਾ ਹਮਲਾ, ਪੁਲਿਸ ਨੇ ਮਾਲਕ ਨੂੰ ਕੀਤਾ ਗ੍ਰਿਫ਼ਤਾਰ ਆਸਟ੍ਰੇਲੀਅਨ ਔਰਤ ਨੇ ਆਪਣੀ ਸੱਸ ਅਤੇ ਸਹੁਰੇ ਨੂੰ ਜ਼ਹਿਰੀਲੇ ਮਸ਼ਰੂਮ ਖੁਆ ਕੇ ਮਾਰਿਆ, ਹੋ ਸਕਦੀ ਹੈ ਉਮਰ ਕੈਦ ਅਮਰੀਕਾ ਦੇ ਟੈਕਸਾਸ ਵਿੱਚ ਹੜ੍ਹਾਂ ਕਾਰਨ 80 ਮੌਤਾਂ, 41 ਲੋਕ ਲਾਪਤਾ ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ