Welcome to Canadian Punjabi Post
Follow us on

04

July 2025
 
ਟੋਰਾਂਟੋ/ਜੀਟੀਏ

ਮਿਸੀਸਾਗਾ ਵਿੱਚ ਹੁਣ ਲਾਏ ਜਾਣਗੇ ਆਟੋਮੇਟਿਡ ਸਪੀਡ ਐਨਫੋਰਸਮੈਂਟ ਕੈਮਰੇ

April 06, 2021 05:22 PM

ਮਿਸੀਸਾਗਾ, 6 ਅਪਰੈਲ (ਪੋਸਟ ਬਿਊਰੋ) : ਮਿਸੀਸਾਗਾ ਵਿਚਲੇ ਡਰਾਈਵਰ ਜੀਟੀਏ ਦੇ ਉਨ੍ਹਾਂ ਚੰਦ ਡਰਾਈਵਰਾਂ ਵਿੱਚੋਂ ਸਨ ਜਿਨ੍ਹਾਂ ਨੂੰ ਹੁਣ ਤੱਕ ਤੇਜ਼ ਰਫਤਾਰ ਨਾਲ ਗੱਡੀ ਚਲਾਉਣ ਉੱਤੇ ਜੁਰਮਾਨਾ ਨਹੀਂ ਸੀ ਭਰਨਾ ਪੈਂਦਾ ਜਾਂ ਉਹ ਜੁਰਮਾਨਿਆਂ ਤੋਂ ਹੁਣ ਤੱਕ ਬਚਦੇ ਰਹੇ ਸਨ ਪਰ ਹੁਣ ਇਹ ਸੱਭ ਖਤਮ ਹੋਣ ਜਾ ਰਿਹਾ ਹੈ।
ਮਿਸੀਸਾਗਾ ਵਿੱਚ ਥਾਂ ਥਾਂ ਉੱਤੇ ਹੁਣ ਅਜਿਹੇ ਸਾਈਨ ਬੋਰਡ ਲਾਏ ਜਾ ਰਹੇ ਹਨ ਜਿਨ੍ਹਾਂ ਉੱਤੇ ਇਹ ਜਾਣਕਾਰੀ ਦਰਜ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਕੈਮਰੇ ਲਾਏ ਜਾਣਗੇ, ਜਿਹੜੇ ਅੱਖ ਦੇ ਫੋਰ ਵਿੱਚ ਹੀ ਤੇਜ਼ ਰਫਤਾਰ ਨਾਲ ਚਲਾਈਆਂ ਜਾਣ ਵਾਲੀਆਂ ਗੱਡੀਆਂ ਦੀਆਂ ਤਸਵੀਰਾਂ ਲੈ ਲੈਣਗੇ। ਅਜਿਹੇ ਬੋਰਡ ਲਾਂਕੈਸਟਰ ਤੇ ਨੈਦਰਵੁੱਡ ਤੇ ਸਾਅਮਿੱਲ ਵੈਲੀ ਡਰਾਈਵ ਵਿੱਚ ਫੋਕਵੇਅ ਤੇ ਗ੍ਰੌਸਵੈਨਰ ਦਰਮਿਆਨ ਲਾਏ ਜਾ ਰਹੇ ਹਨ।
ਵਾਰਡ ਨੂੰ 9 ਦੇ ਕਾਊਂਸਲਰ ਤੇ ਰੋਡ ਸੇਫਟੀ ਕਮੇਟੀ ਦੇ ਚੇਅਰ ਪੈਟ ਸੈਤੀਓ ਨੇ ਦੱਸਿਆ ਕਿ ਅਸੀਂ ਜਾਣਦੇ ਹਾਂ ਕਿ ਤੇਜ਼ ਰਫਤਾਰੀ ਗੰਭੀਰ ਸਮੱਸਿਆ ਹੈ ਤੇ ਲੋਕਾਂ ਨੂੰ ਹੌਲੀ ਗੱਡੀ ਚਲਾਉਣ ਲਈ ਸਮਝਾਉਣ ਵਾਸਤੇ ਸਾਨੂੰ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ। ਸਾਡੇ ਬਸਿੰ਼ਦੇ ਵੀ ਸੁਰੱਖਿਅਤ ਸਟਰੀਟਸ ਦੇ ਹੱਕਦਾਰ ਹਨ ਤੇ ਏਐਸਈ ਅਜਿਹਾ ਹੀ ਸੰਦ ਹੈ ਜਿਸ ਦੀ ਵਰਤੋਂ ਨਾਲ ਅਸੀਂ ਸਹੀ ਦਿਸ਼ਾ ਵੱਲ ਕਦਮ ਚੁੱਕ ਸਕਾਂਗੇ। ਅਸੀਂ ਸਿਰਫ ਲੋਕਾਂ ਨੂੰ ਟਿਕਟਾਂ ਹੀ ਜਾਰੀ ਨਹੀਂ ਕਰਦੇ ਰਹਿ ਸਕਦੇ ਸਗੋਂ ਸਾਡਾ ਇਰਾਦਾ ਲੋਕਾਂ ਦਾ ਵਿਵਹਾਰ ਬਦਲਣ ਦਾ ਹੈ।

   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਬੋਨੀਗਲਿਨ ਫ਼ਾਰਮਪਾਰਕ ਸੀਨੀਅਰਜ਼ ਕਲੱਬ ਨੇ ਮਨਾਇਆ’ਕੈਨੇਡਾ ਡੇਅ’ ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਨੂੰ ਕੈਨੇਡੀਅਨ ਅਵਾਰਡ ਮਿਸੀਸਾਗਾ ‘ਚ ਪੁਲਿਸ ਕਰੂਜ਼ਰ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਪੂਰੇ ਕੀਤੇ ਆਪਣੇ 23 ਸਾਲ, 24ਵੇਂ ਸਾਲ ਵਿਚ ਕੀਤਾ ਪ੍ਰਵੇਸ਼ ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ