Welcome to Canadian Punjabi Post
Follow us on

01

July 2025
 
ਅਪਰਾਧ

ਪਤੀ ਨੂੰ ਸਜ਼ਾ ਦੇਣ ਲਈ ਮਾਂ ਵੱਲੋਂ ਤਿੰਨ ਸਾਲ ਦੇ ਮਾਸੂਮ ਦੀ ਹੱਤਿਆ

April 01, 2021 02:46 AM

ਪ੍ਰਤਾਪਗੜ੍ਹ, 31 ਮਾਰਚ (ਪੋਸਟ ਬਿਊਰੋ)- ਹੋਲੀ ਦੇ ਦਿਨ ਆਪਣੇ ਮਾਤਾ-ਪਿਤਾ ਦੇ ਘਰ ਜਾਣ ਤੋਂ ਰੋਕਿਆ ਤਾਂ ਔਰਤ ਨੇ ਤਿੰਨ ਸਾਲ ਦੇ ਬੇਟੇ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਫਿਰਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਇਹ ਘਟਨਾ ਪ੍ਰਤਾਪਗੜ੍ਹ ਦੇ ਬੈਜਨਾਥ ਪਿੰਡ ਵਿੱਚ ਐਤਵਾਰ ਰਾਤ ਨੂੰ ਵਾਪਰੀ, ਜਦ ਕੇਸ਼ ਕੁਮਾਰੀ ਨੇ ਆਪਣੇ ਬੇਟੇ ਯੁਗ ਉੱਤੇ ਚਾਕੂਆਂ ਨਾਲ ਕਈ ਵਾਰ ਕਰ ਦਿੱਤੇ, ਜਿਸ ਕਾਰਨ ਉਸ ਦੀ ਮੌਤ ਹੋ ਗਈ ਤੇ ਫਿਰ ਖੁਦ ਆਪਣਾ ਗਲਾ ਵੱਢਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਉਸ ਦੇ ਸਹੁਰੇ ਪਰਵਾਰ ਅਤੇ ਗੁਆਂਢੀਆਂ ਨੇ ਬਚਾ ਲਿਆ।ਪੁਲਸ ਨੇ ਦੱਸਿਆ, ਉਤਰ ਪ੍ਰਦੇਸ਼ ਦੇ ਬੈਜਨਾਥ ਪਿੰਡ ਦਾ ਰਾਕੇਸ਼ ਵਰਮਾ ਮਜ਼ਦੂਰ ਹੈ। ਉਹ ਆਪਣੇ ਘਰ ਤੋਂ ਦੂਰ ਨਵਾਂ ਘਰ ਬਣਾ ਰਿਹਾ ਸੀ। ਉਸ ਦੀ ਪਤਨੀ ਕੇਸ਼ ਕੁਮਾਰੀ ਹੋਲੀ ਮੌਕੇ ਆਪਣੇ ਪਰਵਾਰ ਨੂੰ ਮਿਲਣ ਜਾਣਾ ਚਾਹੁੰਦੀ ਸੀ, ਪਰ ਉਨ੍ਹਾਂ ਨੇ ਜਾਣ ਤੋਂ ਰੋਕ ਦਿੱਤਾ ਤਾਂ ਦੋਵਾਂ ਵਿੱਚ ਝਗੜਾ ਹੋ ਗਿਆ। ਪਿਤਾ ਅਤੇ ਪੁੱਤਰ ਨਵੇਂ ਘਰ ਵਿੱਚ ਸੌਣ ਚਲੇ ਗਏ ਅਤੇ ਕੇਸ਼ ਕੁਮਾਰੀ ਅਤੇ ਉਸ ਦੀ ਸੱਸ ਪੁਰਾਣੇ ਘਰ ਵਿੱਚ ਸੌਂ ਗਈਆਂ। ਐਤਵਾਰ ਦੇਰ ਰਾਤ ਕੇਸ਼ ਕੁਮਾਰੀ ਨਵੇਂ ਘਰ ਵਿੱਚ ਆਈ ਅਤੇ ਆਪਣੇ ਬੇਟੇ ਉੱਤੇ ਚਾਕੂ ਨਾਲ ਹਮਲਾ ਸ਼ੁਰੂ ਕਰ ਦਿੱਤਾ ਅਤੇ ਫਿਰ ਆਪਣਾ ਗਲਾ ਵੱਢਣ ਦੀ ਕੋਸ਼ਿਸ਼ ਕੀਤੀ।
ਘਟਨਾ ਦੇ ਬਾਅਦ ਪਰਵਾਰ ਨੇ ਚੁੱਪ-ਚਾਪ ਬੱਚੇ ਨੂੰ ਆਪਣੀ ਜ਼ਮੀਨ ਵਿੱਚ ਦਬਾ ਦਿੱਤਾ, ਪਰ ਪੁਲਸ ਨੇ ਘਟਨਾ ਦੀ ਜਾਣਕਾਰੀ ਲਈ ਅਤੇ ਮਾਂ ਨੂੰ ਪੁੱਛਗਿੱਛ ਲਈ ਗ੍ਰਿਫਤਾਰ ਕਰ ਲਿਆ। ਪਤੀ ਅਤੇ ਪਰਵਾਰ ਦੇ ਬਾਕੀ ਮੈਂਬਰਵੀ ਹਿਰਾਸਤ ਵਿੱਚ ਲੈ ਲਏ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।

 
Have something to say? Post your comment