Welcome to Canadian Punjabi Post
Follow us on

03

July 2025
 
ਟੋਰਾਂਟੋ/ਜੀਟੀਏ

ਵਰਚੂਅਲ ਲਰਨਿੰਗ ਨੂੰ ਸਥਾਈ ਬਦਲ ਬਣਾਉਣ ਬਾਰੇ ਵਿਚਾਰ ਕਰ ਰਹੀ ਹੈ ਓਨਟਾਰੀਓ ਸਰਕਾਰ

March 26, 2021 07:53 AM

ਓਨਟਾਰੀਓ, 25 ਮਾਰਚ (ਪੋਸਟ ਬਿਊਰੋ) : ਸਿੱਖਿਆ ਮੰਤਰੀ ਸਟੀਫਨ ਲਿਚੇ ਦਾ ਕਹਿਣਾ ਹੈ ਕਿ ਜਲਦ ਹੀ ਪ੍ਰੋਵਿੰਸ ਇਸ ਸਬੰਧ ਵਿੱਚ ਐਲਾਨ ਕਰੇਗਾ ਕਿ ਕੀ ਰਿਮੋਟ ਲਰਨਿੰਗ ਨੂੰ ਸਕੂਲ ਸਿਸਟਮ ਵਿੱਚ ਸਥਾਈ ਤੌਰ ਉੱਤੇ ਸ਼ਾਮਲ ਕੀਤਾ ਜਾਵੇ ਜਾਂ ਨਾ।
ਕੁਈਨਜ਼ ਪਾਰਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਿਚੇ ਨੇ ਆਖਿਆ ਕਿ ਇਸ ਸਮੇਂ ਅਸੀਂ ਆਪਣੇ ਕਈ ਭਾਈਵਾਲਾਂ ਨਾਲ ਇਸ ਸਬੰਧ ਵਿੱਚ ਸਲਾਹ ਮਸ਼ਵਰਾ ਕਰ ਰਹੇ ਹਾਂ ਕਿ ਇਸ ਤਰ੍ਹਾਂ ਦਾ ਸਿਸਟਮ ਕਿਵੇਂਂ ਤਿਆਰ ਕੀਤਾ ਜਾਵੇ ਜਿਹੜਾ ਨਾ ਸਿਰਫ ਪੂਰੀ ਤਰ੍ਹਾਂ ਸੇਫ ਹੋਵੇ ਤੇ ਸਗੋਂ ਮਾਪਿਆਂ ਲਈ ਵੀ ਚੋਣ ਕਰਨ ਦਾ ਰਾਹ ਮੁਹੱਈਆ ਕਰਾਵੇ। ਪ੍ਰੋਵਿੰਸ ਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਨੇ ਵੀ ਇਸ ਰਿਪੋਰਟ ਉੱਤੇ ਪ੍ਰਤਿਕਿਰਿਆ ਪ੍ਰਗਟਾਈ ਕਿ ਫੋਰਡ ਸਰਕਾਰ ਵਰਚੂਅਲ ਲਰਨਿੰਗ ਨੂੰ ਪਰਮਾਨੈਂਟ ਕਰਨ ਜਾ ਰਹੀ ਹੈ।
ਈਟੀਐਫਓ ਦੇ ਪ੍ਰੈਜ਼ੀਡੈਂਟ ਸੈਮ ਹੈਮੰਡ ਦਾ ਕਹਿਣਾ ਹੈ ਕਿ ਇਹ ਪਲੈਨ ਪਬਲਿਕ ਐਜੂਕੇਸ਼ਨ ਉੱਤੇ ਹਮਲਾ ਹੈ ਤੇ ਇਸ ਨਾਲ ਫੰਡ ਪ੍ਰਾਈਵੇਟ ਕੰਪਨੀਆਂ ਨੂੰ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਆਖਿਆ ਕਿ ਇਸ ਪਲੈਨ ਨਾਲ ਵਿਦਿਆਰਥੀਆਂ ਉੱਤੇ ਵੀ ਨਕਾਰਾਤਮਕ ਅਸਰ ਪਵੇਗਾ ਤੇ ਸਕੂਲਾਂ ਦਾ ਮਿਆਰ ਘੱਟ ਜਾਵੇਗਾ। ਉਨ੍ਹਾਂ ਆਖਿਆ ਕਿ ਵਰਚੂਅਲ ਲਰਨਿੰਗ ਨੂੰ ਕਦੇ ਵੀ ਪਰਮਾਨੈਂਟ ਬਣਾਉਣ ਦਾ ਇਰਾਦਾ ਨਹੀਂ ਸੀ। ਇਹ ਆਰਜ਼ੀ ਮਾਪਦੰਡ ਸੀ ਜਿਨ੍ਹਾਂ ਨੂੰ ਗਲੋਬਲ ਹੈਲਥ ਸੰਕਟ ਦੌਰਾਨ ਐਮਰਜੰਸੀ ਹਦਾਇਤਾਂ ਲਈ ਲਿਆਂਦਾ ਗਿਆ। ਪਰ ਇਹ ਫੋਰਡ ਸਰਕਾਰ ਦਾ ਪਲੈਨ ਕਦੇ ਵੀ ਨਹੀਂ ਸੀ। ਹੁਣ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਮਹਾਂਮਾਰੀ ਦੌਰਾਨ ਉਹ ਵਰਚੂਅਲ ਲਰਨਿੰਗ ਪਲੈਨ ਉੱਤੇ ਕੰਮ ਕਰ ਰਹੇ ਸੀ ਜਿਸ ਨਾਲ ਫੰਡ ਪਬਲਿਕਲੀ ਫੰਡਿਡ ਐਜੂਕੇਸ਼ਨ ਤੋਂ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੇ ਜਾ ਸਕਣ।
ਇਹ ਵੀ ਕਨਸੋਆਂ ਹਨ ਕਿ ਇਸ ਸਤੰਬਰ ਤੋਂ ਹੀ ਵਰਚੂਅਲ ਲਰਨਿੰਗ ਓਨਟਾਰੀਓ ਦੇ ਸਕੂਲਾਂ ਦਾ ਸਥਾਈ ਹਿੱਸਾ ਬਣ ਜਾਵੇ। ਸਿੱਖਿਆ ਮੰਤਰਾਲੇ ਦੇ ਇੱਕ ਦਸਤਾਵੇਜ਼ ਅਨੁਸਾਰ ਸਰਕਾਰ ਅਜਿਹਾ ਬਿੱਲ ਲਿਆਉਣ ਬਾਰੇ ਵਿਚਾਰ ਕਰ ਰਹੀ ਹੈ ਜਿਸ ਨਾਲ ਪ੍ਰੋਵਿੰਸ ਵਿੱਚ ਰਿਮੋਟ ਲਰਨਿੰਗ ਸਥਾਈ ਬਦਲ ਬਣ ਜਾਵੇਗੀ। ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਪਰਿਵਾਰਾਂ ਕੋਲ ਇਹ ਬਦਲ ਹੋਵੇਗਾ ਕਿ ਉਹ ਆਪਣੇ ਬੱਚਿਆਂ ਨੂੰ ਫੁੱਲ ਟਾਈਮ ਵਰਚੂਅਲ ਲਰਨਿੰਗ ਲਈ ਐਨਰੋਲ ਕਰਵਾ ਸਕਣ।ਪਰ ਲਿਚੇ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ।

   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਬੋਨੀਗਲਿਨ ਫ਼ਾਰਮਪਾਰਕ ਸੀਨੀਅਰਜ਼ ਕਲੱਬ ਨੇ ਮਨਾਇਆ’ਕੈਨੇਡਾ ਡੇਅ’ ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਨੂੰ ਕੈਨੇਡੀਅਨ ਅਵਾਰਡ ਮਿਸੀਸਾਗਾ ‘ਚ ਪੁਲਿਸ ਕਰੂਜ਼ਰ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਪੂਰੇ ਕੀਤੇ ਆਪਣੇ 23 ਸਾਲ, 24ਵੇਂ ਸਾਲ ਵਿਚ ਕੀਤਾ ਪ੍ਰਵੇਸ਼ ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ