Welcome to Canadian Punjabi Post
Follow us on

03

July 2025
 
ਟੋਰਾਂਟੋ/ਜੀਟੀਏ

ਹਾਈਡਰੋ ਵੰਨ ਵੱਲੋਂ ਅਮਰੀਕੀ ਕੰਪਨੀ ਨੂੰ ਖਰੀਦਣ ਦੀਆਂ ਕੋਸਿ਼ਸ਼ਾਂ ਖਾਰਜ ਕਰਨ ਉੱਤੇ ਫੋਰਡ ਦੀ ਨਿਖੇਧੀ

December 06, 2018 06:10 PM

ਟੋਰਾਂਟੋ, 6 ਦਸੰਬਰ (ਪੋਸਟ ਬਿਊਰੋ) : ਹਾਈਡਰੋ ਵੰਨ ਵੱਲੋਂ ਅਮਰੀਕੀ ਕੰਪਨੀ ਨੂੰ 6.7 ਬਿਲੀਅਨ ਡਾਲਰ ਵਿੱਚ ਖਰੀਦਣ ਦੀਆਂ ਕੀਤੀਆਂ ਜਾ ਰਹੀਆਂ ਕੋਸਿ਼ਸ਼ਾਂ ਨੂੰ ਖਾਰਜ ਕਰਨ ਉੱਤੇ ਪ੍ਰੀਮੀਅਰ ਡੱਗ ਫੋਰਡ ਦੀ ਦੋਵਾਂ ਵਿਰੋਧੀ ਪਾਰਟੀਆਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ।
ਅਮਰੀਕੀ ਰੈਗੂਲੇਟਰਜ਼ ਦਾ ਕਹਿਣਾ ਹੈ ਕਿ ਉਹ ਓਨਟਾਰੀਓ ਦੀ ਸੱਭ ਤੋਂ ਵੱਡੀ ਯੂਟਿਲਿਟੀ ਨੂੰ ਐਵਿਸਟਾ ਕਾਰਪੋਰੇਸ਼ਨ ਖਰੀਦਣ ਦੀ ਇਜਾਜ਼ਤ ਨਹੀਂ ਦੇ ਸਕਦੇ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਹਾਈਡਰੋ ਵੰਨ ਦੀ ਸੱਭ ਤੋਂ ਵੱਡੀ ਸ਼ੇਅਰਹੋਲਡਰ ਪ੍ਰੋਵਿੰਸ਼ੀਅਲ ਸਰਕਾਰ ਐਵਿਸਟਾ ਦੇ ਕੰਮਕਾਜ ਵਿੱਚ ਦਖਲਅੰਦਾਜ਼ੀ ਕਰ ਸਕਦੀ ਹੈ। ਇਸ ਤੋਂ ਇਲਾਵਾ ਫੋਰਡ ਵੱਲੋਂ ਹਾਈਡਰੋ ਵੰਨ ਦੇ ਚੀਫ ਐਗਜ਼ੈਕਟਿਵ ਨੂੰ ਰਿਟਾਇਰ ਹੋਣ ਲਈ ਮਜਬੂਰ ਕਰਨ ਤੋਂ ਇਹੋ ਸਿੱਧ ਹੁੰਦਾ ਹੈ ਕਿ ਪ੍ਰੋਵਿੰਸ ਦਾ ਕੰਪਨੀ ਦੇ ਕੰਮਕਾਜ ਵਿੱਚ ਦਖਲ ਦੇਣ ਦਾ ਪੂਰਾ ਭਰੋਸਾ ਸੀ।
ਜਿ਼ਕਰਯੋਗ ਹੈ ਕਿ ਮਾਯੋ ਸ਼ਮਿਡਟ ਦੀ ਜਲਦੀ ਰਿਟਾਇਰਮੈਂਟ ਤੋਂ ਫੌਰਨ ਬਾਅਦ ਹੀ ਕੰਪਨੀ ਦੇ ਸਮੁੱਚੇ ਬੋਰਡ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਹਾਈਡਰੋ ਵੰਨ ਤੇ ਅਵਿਸਟਾ ਦੇ ਸੇ਼ਅਰ ਵੀ ਕਾਫੀ ਡਿੱਗ ਗਏ। ਬੁੱਧਵਾਰ ਦੁਪਹਿਰ ਨੂੰ ਵਿਰੋਧੀ ਧਿਰਾਂ ਐਨਡੀਪੀ ਤੇ ਸਾਬਕਾ ਲਿਬਰਲ ਸਰਕਾਰ ਨੇ ਫੋਰਡ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਉੱਤੇ ਦੋਸ਼ ਲਾਇਆ ਕਿ ਉਹ ਜਾਣਬੁੱਝ ਕੇ ਇਸ ਡੀਲ ਨੂੰ ਸਿਰੇ ਨਹੀਂ ਚੜ੍ਹਨ ਦੇ ਰਹੀ।
ਲਿਬਰਲ ਐਮਪੀਪੀ ਮਿਤਜ਼ੀ ਹੰਟਰ ਨੇ ਆਖਿਆ ਕਿ ਫੋਰਡ ਨੂੰ ਇਹ ਸੁਨੇਹਾ ਸਾਫ ਤੌਰ ਉੱਤੇ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਹਾਈਡਰੋ ਵੰਨ ਦੇ ਮਾਮਲੇ ਵਿੱਚ ਦਖਲ ਨਾ ਦੇਵੇ। ਊਰਜਾ ਮੰਤਰੀ ਗ੍ਰੈੱਗ ਰਿੱਕਫੋਰਡ ਨੇ ਸਰਕਾਰ ਦਾ ਪੱਖ ਪੂਰਦਿਆਂ ਆਖਿਆ ਕਿ ਹਾਈਡਰੋ ਵੰਨ ਵਿੱਚ ਐਗਜ਼ੈਕਟਿਵ ਸਬੰਧੀ ਤਬਦੀਲੀਆਂ ਇਸ ਲਈ ਵੀ ਜ਼ਰੂਰੀ ਸਨ ਕਿਉਂਕਿ ਇਹ ਸੱਭ ਓਨਟਾਰੀਓ ਵਾਸੀਆਂ ਦੇ ਹਿਤ ਲਈ ਕੀਤਾ ਜਾ ਰਿਹਾ ਹੈ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਬੋਨੀਗਲਿਨ ਫ਼ਾਰਮਪਾਰਕ ਸੀਨੀਅਰਜ਼ ਕਲੱਬ ਨੇ ਮਨਾਇਆ’ਕੈਨੇਡਾ ਡੇਅ’ ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਨੂੰ ਕੈਨੇਡੀਅਨ ਅਵਾਰਡ ਮਿਸੀਸਾਗਾ ‘ਚ ਪੁਲਿਸ ਕਰੂਜ਼ਰ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਪੂਰੇ ਕੀਤੇ ਆਪਣੇ 23 ਸਾਲ, 24ਵੇਂ ਸਾਲ ਵਿਚ ਕੀਤਾ ਪ੍ਰਵੇਸ਼ ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ