Welcome to Canadian Punjabi Post
Follow us on

29

March 2024
 
ਲਾਈਫ ਸਟਾਈਲ

ਬਰੈੱਡ ਦੀ ਰਸਮਲਾਈ

February 03, 2021 01:40 AM

ਸਮੱਗਰੀ-ਬਰੈੱਡ ਪੀਸ 10, ਇੱਕ ਲੀਟਰ ਦੁੱਧ, ਅੱਧਾ ਕੱਪ ਖੰਡ, ਚਾਰ ਵੱਡੇ ਚਮਚ ਘਿਓ, ਗਾਰਨਿਸ਼ ਦੇ ਈ ਬਾਦਾਮ ਅਤੇ ਪਿਸਤਾ, ਥੋੜ੍ਹੀਆਂ ਜਿਹੀਆਂ ਗੁਲਾਬ ਤੇ ਕੇਸਰ ਦੀਆਂ ਪੱਤੀਆਂ।
ਸਮੱਗਰੀ-ਕਟੋਰੀ ਨਾਲ ਬਰੈੱਡ ਦੇ ਗੋਲ ਪੀਸ ਕੱਟ ਲਓ। ਖੰਡ ਵਿੱਚ ਪਾਣੀ ਮਿਲਾ ਕੇ ਚਾਸ਼ਨੀ ਬਣਾਓ। ਪੈਨ ਵਿੱਚ ਦੁੱਧ ਪਾ ਕੇ ਪਕਾਓ। ਇਸ ਵਿੱਚ ਖੰਡ ਅਤੇ ਕੇਸਰ ਮਿਲਾ ਕੇ ਦੁੱਧ ਗਾੜ੍ਹਾ ਹੋਣ ਤੱਕ ਪਕਾਓ। ਗਰਮ ਤਵੇ ਉੱਤੇ ਬਰੈੱਡ ਦੇ ਟੁਕੜਿਆਂ ਉੱਤੇ ਘਿਓ ਲਗਾ ਕੇ ਚੰਗੀ ਤਰ੍ਹਾਂ ਨਾਲ ਸੇਕੋ। ਬਰੈੱਡ ਦੇ ਟੁਕਿੜਆਂ ਨੂੰ ਦੁੱਧ ਦੇ ਮਿਸ਼ਰਣ ਵਿੱਚ ਡੁਬੋ ਕੇ ਪਲੇਟ ਵਿੱਚ ਰੱਖਦੇ ਜਾਓ ਅਤੇ ਉਪਰੋਂ ਬਾਦਾਮ, ਪਿਸਤਾ, ਕੇਸਰ, ਗੁਲਾਬ ਦੀਆਂ ਪੱਤੀਆਂ ਪਾ ਕੇ ਸਜਾਓ ਅਤੇ ਪਰੋਸੇ।

 
Have something to say? Post your comment