Welcome to Canadian Punjabi Post
Follow us on

04

July 2025
 
ਟੋਰਾਂਟੋ/ਜੀਟੀਏ

ਸਾਊਥ ਏਸ਼ੀਅਨ ਕਮਿਊਨਿਟੀਜ਼ ਦਰਮਿਆਨ ਕੋਵਿਡ-19 ਦੇ ਪਸਾਰ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਟਾਸਕ ਫੋਰਸ ਕਾਇਮ

November 26, 2020 09:06 AM

ਬਰੈਂਪਟਨ, 25 ਨਵੰਬਰ (ਪੋਸਟ ਬਿਊਰੋ) : ਸਾਊਥ ਏਸ਼ੀਅਨ ਕਮਿਊਨਿਟੀਜ਼ ਦਰਮਿਆਨ ਕੋਵਿਡ-19 ਦੇ ਪਸਾਰ ਦੇ ਮੁੱਦੇ ਉੱਤੇ ਜਾਗਰੂਕਤਾ ਫੈਲਾਉਣ ਲਈ ਡਾਕਟਰਾਂ, ਵਕੀਲਾਂ, ਹੈਲਥਕੇਅਰ ਪ੍ਰੋਫੈਸ਼ਨਲਜ਼, ਕਾਰੋਬਾਰੀ ਆਗੂਆਂ ਤੇ ਵਾਲੰਟੀਅਰਜ਼ ਵੱਲੋਂ ਸਾਂਝੇ ਤੌਰ ਉੱਤੇ ਕੈਨੇਡੀਅਨ ਸਾਊਥ ਏਸ਼ੀਅਨ ਕੋਵਿਡ-19 ਟਾਸਕਫੋਰਸ ਤਿਆਰ ਕੀਤੀ ਗਈ ਹੈ।

ਇਹ ਗੈਰ ਸਿਆਸੀ ਆਰਗੇਨਾਈਜ਼ੇਸ਼ਨ ਸਾਊਥ ਏਸ਼ੀਅਨ ਕਮਿਊਨਿਟੀ ਵਿੱਚ ਤੇਜ਼ੀ ਨਾਲ ਫੈਲ ਰਹੀ ਕੋਵਿਡ-19 ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਜਾਗਰੂਕਤਾ ਫੈਲਾਉਣ ਉੱਤੇ ਕੇਂਦਰਿਤ ਹੈ। ਇਹ ਟੀਚਾ ਲੋਕਾਂ ਨੂੰ ਸਿੱਖਿਅਤ ਕਰਕੇ ਤੇ ਜਾਗਰੂਕ ਕਰਕੇ ਪੂਰਾ ਕੀਤਾ ਜਾ ਸਕਦਾ ਹੈ। ਹਾਸ਼ੀਏ ਉੱਤੇ ਮੌਜੂਦ ਆਬਾਦੀ ਵਿੱਚ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਇਸ ਟਾਸਕਫੋਰਸ ਵੱਲੋਂ ਸਰਕਾਰਾਂ ਦੇ ਸਾਰੇ ਪੱਧਰਾਂ ਨੂੰ ਪਹੁੰਚ ਵਿੱਚ ਆਉਣ ਵਾਲੇ ਹੱਲ ਕੱਢਣ ਲਈ ਆਖਿਆ ਗਿਆ ਹੈ।

ਸਾਊਥ ਏਸ਼ੀਅਨ ਕਮਿਊਨਿਟੀ ਪੀਲ ਦੀ ਕੁੱਲ ਆਬਾਦੀ ਦਾ ਇੱਕ ਤਿਹਾਈ ਹਿੱਸਾ ਹੈ। ਪਰ ਇਸ ਸਮੇਂ ਇੱਥੇ ਮਿਲੇ ਕੋਵਿਡ-19 ਦੇ ਨਵੇਂ ਮਾਮਲਿਆਂ ਵਿੱਚੋਂ ਅੱਧੇ ਦੇ ਲੱਗਭਗ ਇਸ ਕਮਿਊਨਿਟੀ ਨਾਲ ਹੀ ਸਬੰਧਤ ਹਨ। ਇੱਥੇ ਦੱਸਣਾ ਬਣਦਾ ਹੈ ਕਿ ਅਜਿਹਾ ਇਸ ਲਈ ਵੀ ਹੋ ਰਿਹਾ ਹੈ ਕਿਉਂਕਿ ਸਾਊਥ ਏਸ਼ੀਅਨ ਕਮਿਊਨਿਟੀ ਦੇ ਬਹੁਤੇ ਮੈਂਬਰ ਅਸੈਂਸ਼ੀਅਲ ਵਰਕਰਜ਼ ਹਨ ਤੇ ਕੈਨੇਡੀਅਨਾਂ ਨੂੰ ਹਾਈ ਰਿਸਕ ਏਰੀਆ ਵਿੱਚ ਜਾ ਕੇ ਫੂਡ ਸਪਲਾਈ, ਹੈਲਥਕੇਅਰ ਦੇ ਨਾਲ ਨਾਲ ਟਰਾਂਸਪੋਰਟੇਸ਼ਨ ਤੇ ਲਾਜੀਸਟਿਕਸ ਆਦਿ ਵੀ ਸਪਲਾਈ ਕਰਦੇ ਹਨ। ਕਈ ਅਜਿਹੇ ਘਰਾਂ ਵਿੱਚ ਰਹਿੰਦੇ ਹਨ ਜਿੱਥੇ ਸਿਹਤ ਪੱਖੋਂ ਹਾਲਾਤ ਬਹੁਤੇ ਵਧੀਆ ਨਹੀਂ ਹਨ।

ਇਸ ਟਾਸਕਫੋਰਸ ਦੇ ਸਹਿ ਬਾਨੀ ਡਾ. ਰਾਜ ਗਰੇਵਾਲ ਤੇ ਡਾ. ਸਿਮਰਪ੍ਰੀਤ ਸੰਧਾਵਾਲੀਆ ਨੇ ਆਖਿਆ ਕਿ ਮੁੱਖ ਧਾਰਾ ਨਾਲ ਜੁੜੇ ਪਬਲਿਕ ਹੈਲਥ ਮੈਸੇਜਿੰਗ ਦੇ ਢੰਗ ਸਾਊਥ ਏਸ਼ੀਅਨ ਕਮਿਊਨਿਟੀਜ਼ ਵਿੱਚ ਕੋਵਿਡ-19 ਦੇ ਮੁੱਦਿਆਂ ਉੱਤੇ ਧਿਆਨ ਕੇਂਦਰਿਤ ਕਰਨ ਵਿੱਚ ਗੈਰ ਅਸਰਦਾਰ ਰਹੇ ਹਨ। ਉਨ੍ਹਾਂ ਆਖਿਆ ਕਿ ਸਬੂਤ ਅਧਾਰਤ ਸਿੱਖਿਆ, ਪਬਲਿਕ ਹੈਲਥ ਐਡਵੋਕੇਸੀ ਤੇ ਕਮਿਊਨਿਟੀ ਆਊਟਰੀਚ ਰਾਹੀਂ ਅਸੀਂ ਕਮਿਊਨਿਟੀ ਵਿੱਚ ਹੇਠਲੇ ਪੱਧਰ ਤੋਂ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਜਾਗਰੂਕਤਾ ਫੈਲਾਵਾਂਗੇ। ਇਸ ਦੇ ਨਾਲ ਹੀ ਅਸੀਂ ਓਨਟਾਰੀਓ ਦੇ ਪੀਲ ਰੀਜਨ ਤੇ ਬ੍ਰਿਟਿਸ਼ ਕੋਲੰਬੀਆ ਦੀ ਫਰੇਜ਼ਰ ਹੈਲਥ ਅਥਾਰਟੀ ਨਾਲ ਜੁੜੇ ਪਬਲਿਕ ਹੈਲਥ ਅਧਿਕਾਰੀਆਂ ਤੇ ਨੀਤੀ ਘਾੜਿਆ ਨੂੰ ਸਾਊਥ ਏਸ਼ੀਅਨ ਕਮਿਊਨਿਟੀਜ਼ ਨੂੰ ਦਰਪੇਸ਼ ਚੁਣੌਤੀਆਂ ਬਾਰੇ ਸਮਝਾਉਣ ਤੇ ਸਿੱਖਿਅਤ ਕਰਨ ਦਾ ਯਤਨ ਕਰਾਂਗੇ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਬੋਨੀਗਲਿਨ ਫ਼ਾਰਮਪਾਰਕ ਸੀਨੀਅਰਜ਼ ਕਲੱਬ ਨੇ ਮਨਾਇਆ’ਕੈਨੇਡਾ ਡੇਅ’ ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਨੂੰ ਕੈਨੇਡੀਅਨ ਅਵਾਰਡ ਮਿਸੀਸਾਗਾ ‘ਚ ਪੁਲਿਸ ਕਰੂਜ਼ਰ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਪੂਰੇ ਕੀਤੇ ਆਪਣੇ 23 ਸਾਲ, 24ਵੇਂ ਸਾਲ ਵਿਚ ਕੀਤਾ ਪ੍ਰਵੇਸ਼ ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ