Welcome to Canadian Punjabi Post
Follow us on

07

October 2022
ਬ੍ਰੈਕਿੰਗ ਖ਼ਬਰਾਂ :
ਲਾਸ ਵੇਗਸ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ 2 ਹਲਾਕ, 6 ਜ਼ਖ਼ਮੀਅਮਰੀਕਾ 'ਚ ਭਾਰਤੀ ਮੂਲ ਦੇ ਵਿਦਿਆਰਥੀ ਦਾ ਕਤਲ, ਕੋਰੀਆਈ ਰੂਮਮੇਟ ਹਿਰਾਸਤ 'ਚਇਤਿਹਾਸਕ ਮਸਜਿਦ 'ਚ ਜ਼ਬਰਦਸਤੀ ਦਾਖਲ ਹੋ ਕੇ ਕੀਤੀ ਪੂਜਾ਼, 9 ਲੋਕਾਂ 'ਤੇ ਮਾਮਲਾ ਦਰਜਚਾਈਲਡਕੇਅਰ ਸੈਂਟਰ ਵਿੱਚ ਦਾਖਲ ਹੋ ਕੇ ਗੰਨਮੈਨ ਨੇ ਚਲਾਈਆਂ ਗੋਲੀਆਂ, 24 ਬੱਚੇ, 11 ਬਾਲਗ ਹਲਾਕਕਰਨਜੀਤ ਕੌਰ ਬੈਂਸ ਨੇ ਇੱਕ ਮਿੰਟ ਵਿੱਚ ਸਭ ਤੋਂ ਵੱਧ ਬਾਡੀ ਵੇਟ ਸਕੁਐਟਸ ਕਰਕੇ ਵਿਸ਼ਵ ਰਿਕਾਰਡ ਬਣਾਇਆਪੰਜਾਬ ਨੇ ਪਹਿਲੀ ਵਾਰ 6 ਮਹੀਨਿਆਂ ਵਿੱਚ 10 ਹਜ਼ਾਰ ਕਰੋੜ ਜੀ.ਐਸ.ਟੀ. ਦਾ ਅੰਕੜਾ ਪਾਰ ਕੀਤਾ : ਚੀਮਾਆਪਣੀਆਂ ਮੰਗਾਂ ਮਨਾਉਣ ਲਈ ਅੱਧੀ ਰਾਤ ਨੂੰ ਪਾਣੀ ਵਾਲੀ ਟੈਂਕੀ `ਤੇ ਚੜ੍ਹੇ ਬੇਰੁਜ਼ਾਗਰ ਅਧਿਆਪਕਪਾਕਿਸਤਾਨ 'ਚ ਘਟੀਆ ਹਰਕਤ, ਗੁਰਦੁਆਰੇ 'ਚ ਜੁੱਤੀਆਂ ਪਾ ਕੇ ਫਿਲਮੀ ਕਲਾਕਾਰਾਂ ਨੇ ਕੀਤੀ ਸ਼ੂਟਿੰਗ, ਮਚਿਆ ਹੰਗਾਮਾ
ਸੰਪਾਦਕੀ

ਬਰੈਂਪਟਨ/ ਕੋਵਿਡ 19 = ਸੰਘਰਸ਼ = ਬਦਨਾਮੀ

November 23, 2020 02:48 PM

ਪੰਜਾਬੀ ਪੋਸਟ ਸੰਪਾਦਕੀ
ਬਰੈਂਪਟਨ ਮਨੁੱਖੀ ਜ਼ਜਬੇ ਨਾਲ ਭਰਿਆ ਇੱਕ ਉਦਾਸ ਸ਼ਹਿਰ ਹੈ। ਇਸਦੀ ਉਦਾਸੀ ਦਾ ਕਾਰਣ ਫੈਡਰਲ, ਪ੍ਰੋਵਿੰਸ਼ੀਅਲ ਅਤੇ ਸਥਾਨਕ ਸਰਕਾਰਾਂ, ਮੁੱਖ ਧਾਰਾ ਦੇ ਮੀਡੀਆ ਦਾ ਇੱਥੇ ਮੌਲਦੇ ਜੀਵਨ ਨਾਲੋਂ ਤੋੜ ਵਿਛੋੜਾ ਹੈ। ਕੋਵਿਡ 19 ਦੀ ਦਿਨ ਬ ਦਿਨ ਬਦਤਰ ਹੁੰਦੀ ਜਾ ਰਹੀ ਸਥਿਤੀ ਨੇ ਇਸਦੀ ਉਦਾਸੀ ਨੂੰ ਹੋਰ ਗੰਭੀਰ ਕਰ ਦਿੱਤਾ ਹੈ। ਅੱਜ ਹਾਲਾਤ ਇਹ ਹਨ ਕਿ ਮੁੱਖ ਧਾਰਾ ਵਿੱਚ ਕੋਵਿਡ 19 ਨੂੰ ਬਦਨਾਮ ਕਰਨ ਦੀ ਥਾਂ ਬਰੈਂਪਟਨ ਵਾਸੀਆਂ ਨੂੰ ਦੋਸ਼ ਪੂਰਣ ਨਜ਼ਰਾਂ ਨਾਲ ਵੇਖਿਆ ਜਾ ਰਿਹਾ ਹੈ। ਕੀ ਇਹ ਹੈਰਾਨੀ ਵਾਲੀ ਗੱਲ ਨਹੀਂ ਕਿ ਇਸ ਸ਼ਹਿਰ ਵਿੱਚ ਕੋਵਿਡ 19 ਟੈਸਟਿੰਗ ਦੀਆਂ ਸਹੂਲਤਾਂ ਬਾਕੀ ਕੈਨੇਡੀਅਨ ਸ਼ਹਿਰਾਂ ਨਾਲੋਂ ਤਾਂ ਘੱਟ ਹੋਣੀ ਹੀ ਸੀ ਸਗੋਂ ਇਸਦੇ ਚਚੇਰੇ ਮਸੇਰੇ ਲੱਗਦੇ ਸ਼ਹਿਰਾਂ ਮਿਸੀਸਾਗਾ, ਨੌਰਥ ਯੌਰਕ ਨਾਲੋਂ ਵੀ ਕਿਤੇ ਘੱਟ ਹੈ! ਬਰੈਂਟਨ ਦੇ L6P ਪੋਸਟਲ ਕੋਡ ਇਲਾਕੇ (ਏਅਰਪੋਰਟ ਰੋਡ, ਕੁਈਨ) ਵਿੱਚ ਕੋਵਿਡ 19 ਟੈਸਟ ਕਰਨ ਵਾਲਿਆਂ ਵਿੱਚੋਂ 19% ਦਾ ਨਤੀਜਾ ਪੌਜਿ਼ਟਿਵ ਆਉਣ ਦੀ ਖ਼ਬਰ ਦਾ ਜੰਗਲ ਦੀ ਅੱਗ ਵਾਗੂੰ ਸਮੁੱਚੇ ਕੈਨੇਡਾ ਵਿੱਚ ਫੈਲ ਚੁੱਕੀ ਹੈ। ਇੱਕ ਪੱਖ ਤੋਂ ਇਹ ਚੰਗੀ ਗੱਲ ਹੈ ਕਿ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ ਸਿਹਤ ਸਮੱਸਿਆ ਵੱਲ ਧਿਆਨ ਦੇ ਸਕਦੀਆਂ ਹਨ। ਇਸ ਵਾਸਤੇ ਖੋਜ ਕਰਨ ਵਾਲੀ ਸੰਸਥਾ ICES ਦਾ ਧੰਨਵਾਦ ਕਰਨਾ ਬਣਦਾ ਹੈ।

2016 ਵਿੱਚ ਗਲੋਬ ਐਂਡ ਮੇਲ ਨੇ 3 ਜੂਨ 2016 ਨੂੰ ‘How Brampton, a town in suburban Ontario, was dubbed a ghetto’ ਸਿਰਲੇਖ ਤਹਿਤ ਆਰਟੀਕਲ ਲਿਖਿਆ ਸੀ। ਆਖਦੇ ਹਨ ਕਿ ਇੱਕ ਤਸਵੀਰ ਹਜ਼ਰਾਂ ਸ਼ਬਦਾਂ ਬਰਾਬਰ ਹੁੰਦੀ ਹੈ। ਇਸ ਆਰਟੀਕਲ ਦੀ ਮੁੱਖ ਤਸਵੀਰ ਵਿੱਚ ਸਾਊਥ ਏਸ਼ੀਅਨ ਮੂਲ ਦੀ ਲੇਖਕਾ ਦੇ ਨਾਲ ਇੱਕ ਸਰਦਾਰ ਜੀ ਨੂੰ ਸਾਈਕਲ ਉੱਤੇ ਜਾਂਦੇ ਵਿਖਾਇਆ ਹੈ ਅਤੇ ਪਿੱਠ ਭੂਮੀ ਵਿੱਚ ਗੁਰਦੁਆਰਾ ਸਾਹਿਬ ਦੀ ਸਫੈਦ ਇਮਾਰਤ ਸਾਫ਼ ਨਜ਼ਰ ਆ ਰਹੀ ਹੈ। ਗੁਰਦੁਆਰਾ ਸਾਹਿਬ, ਦਸਤਾਰਧਾਰੀ ਸਿੱਖ ਅਤੇ ਸਾਈਕਲ ਅਜਿਹੀ ਬਿੰਬ ਪੇਸ਼ ਕਰਦੇ ਹਨ ਕਿ ਬਰੈਂਪਟਨ ਨੂੰ ‘ਬਰੈਮਲਾਦੇਸ਼’ ਜਾਂ ਸਿੰਘਡੇਲ ਜਾਂ ਬਰਾਊਨ ਟਾਊਨ ਦੀਆਂ ਸੰਗਿਆਵਾਂ ਨੂੰ ਸਮਝਣ ਵਿੱਚ ਕੋਈ ਮੁਸ਼ਕਲ ਨਾ ਆਵੇ। ਇਹ ਆਰਟੀਕਲ ਐਨੇ ਸੰਜੀਦਾ ਢੰਗ ਨਾਲ ਲਿਖਿਆ ਗਿਆ ਸੀ ਕਿ ਲਿਖਣ ਵਾਲੇ ਨੇ ਸਾਰੇ ਨਿਸ਼ਾਨੇ ਸੇਧ ਕੇ ਵੀ ਇਹ ਪ੍ਰਭਾਵ ਨਹੀਂ ਦਿੱਤਾ ਕਿ ਕਿਸੇ ਵਿਸ਼ੇਸ਼ ਕਮਿਉਨਿਟੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਤਾਕਤਵਰ ਮੀਡੀਆ, ਵੱਡੇ ਪੱਧਰ ਦੇ ਆਗੂਆਂ ਅਤੇ ਵੱਡੀਆਂ ਸੰਸਥਾਵਾਂ ਕੋਲ ਸ੍ਰੋਤ ਅਤੇ ਸਲੀਕੇ ਹੁੰਦੇ ਹਨ ਜਿਹਨਾਂ ਸਦਕਾ ਉਹ ਹੋਣੀ ਨੂੰ ਅਣਹੋਣੀ ਕਰਨ ਦਾ ਜਾਦੂ ਕਰ ਸਕਦੇ ਹਨ ਪਰ ਇਹ ਜਾਦੂ ਸਾਧਾਰਨ ਬਰੈਂਪਟਨ ਵਾਸੀਆਂ ਕੋਲ ਕਿੱਥੋਂ ਆਵੇ। ਬਰੈਂਪਟਨ ਦੇ ਬਹੁ ਗਿਣਤੀ ਰੰਗਦਾਰ ਲੋਕ ਉਹ ਜੌਬਾਂ ਕਰਦੇ ਹਨ ਜਿਹਨਾਂ ਨੂੰ ਕਰਨ ਵਾਸਤੇ ਕੋਵਿਡ ਤੋਂ ਬਚਣ ਲਈ ਸੁਰੱਖਿਆ ਕਾਇਮ ਰੱਖਣੀ ਸੰਭਵ ਨਹੀਂ ਹੈ। ਕੈਨੇਡਾ ਵਿੱਚ ਸੱਭ ਤੋਂ ਵੱਧ ਗਿਣਤੀ ਵਿੱਚ ਟਰੱਕ ਡਰਾਈਵਰ ਅਤੇ ਟੈਕਸੀ ਡਰਾਈਵਰ ਬਰੈਂਪਟਨ ਸੱਭ ਤੋਂ ਵੱਧ ਪਾਏ ਜਾਂਦੇ ਹਨ। ਵੇਅਰਹਾਊਸਾਂ ਵਿੱਚ ਕੰਮ ਕਰਨ ਵਾਲੇ ਵਰਕਰ ਪ੍ਰਤੀਸ਼ਤਤਾ ਦੇ ਹਿਸਾਬ ਨਾਲ ਬਰੈਂਪਟਨ ਵਿੱਚ ਬਾਕੀ ਕੈਨੇਡਾ ਨਾਲੋਂ ਕਿਤੇ ਵੱਧ ਪਾਏ ਜਾਂਦੇ ਹਨ। ਪਿਛਲੇ 10 ਸਾਲਾਂ ਵਿੱਚ ਬਰੈਂਪਟਨ ਕੈਨੇਡਾ ਦੀ ਲੌਜਿਸਟਿਕਸ ਹੱਬ ਵਜੋਂ ਉਭਰਿਆ ਹੈ। ਕੀ ਇਹ ਅਜੀਬ ਨਹੀਂ ਕਿ ਕੋਵਿਡ 19 ਦੇ ਚੱਲਦੇ ਜਾਨ ਜੋਖ਼ਮ ਵਿੱਚ ਪਾ ਕੇ ਸੇਵਾ ਕਰਨ ਵਾਲੇ ਫਰੰਟ ਲਾਈਨ ਵਰਕਰਾਂ ਦੀ ਕੈਨੇਡਾ ਭਰ ਵਿੱਚ ਜੈ-ਜੈ ਕਾਰ ਕੀਤੀ ਜਾ ਰਹੀ ਹੈ ਪਰ ਬਰੈਂਪਟਨ ਵਿੱਚ ਉਹ ਨਿਸ਼ਾਨੇ ਉੱਤੇ ਹਨ।

ਫੈਡਰਲ ਸਰਕਾਰ ਵੱਲੋਂ ਸਥਾਨਕ ਕਮਿਉਨਿਟੀਆਂ ਨੂੰ ਕੋਵਿਡ 19 ਨਾਲ ਲੜਨ ਵਾਸਤੇ 350 ਮਿਲੀਅਨ ਡਾਲਰ Emergency Community Support Fund ਦਾ ਐਲਾਨ ਕੀਤਾ ਗਿਆ ਸੀ ਜਿਸਨੂੰ ਯੂਨਾਈਟਡ ਵੇਅ ਰਾਹੀਂ ਤਕਸੀਮ ਕੀਤਾ ਗਿਆ। ਬਰੈਂਪਟਨ ਲਈ ਕੰਮ ਕਰਨ ਵਾਲੀ ਯੂਨਾਈਟਡ ਵੇਅ ਦੀ ਇਕਾਈ ਨੇ ਖੁਦ ਕਬੂਲ ਕੀਤਾ ਹੈ ਕਿ ਸਾਊਥ ਏਸ਼ੀਅਨ ਕਮਿਉਨਿਟੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਹ ਫੰਡ ਤਕਸੀਮ ਨਹੀਂ ਕਰ ਸਕੇ। ਕੀ ਇਹ ਕਮਿਉਨਿਟੀ ਦਾ ਕਸੂਰ ਹੈ ਕਿ ਉਸ ਕੋਲ ਮਿਲਦੀ ਸਹਾਇਤਾ ਦਾ ਲਾਭ ਲੈਣ ਦੀ ਸਮਰੱਥਾ ਨਹੀਂ ਹੈ? ਬਰੈਂਪਟਨ ਦੇ ਐਮ ਪੀ ਇੰਝ ਚੁੱਪ ਹਨ ਜਿਵੇਂ ਮੂੰਹ ਵਿੱਚ ਘੁੰਗਣੀਆਂ ਪਾਈਆਂ ਹੋਣ।

ਬਰੈਂਪਟਨ ਵਾਸੀ ਇਸ ਲਈ ਉਦਾਸ ਨਹੀਂ ਕਿ ਉਹ ਕੋਵਿਡ 19 ਨਾਲ ਬਾਕੀ ਕੈਨੇਡਾ ਵਾਸੀਆਂ ਨਾਲੋਂ ਵੱਧ ਨਫ਼ਰੀ ਵਿੱਚ ਜੂਝ ਰਹੇ ਹਨ। ਇਸ ਪੱਖ ਤੋਂ ਤਾਂ ਸ਼ਹਿਰ ਦੇ ਬਹਾਦਰ ਲੋਕ ਜੇਤੂ ਹੋ ਨਿਕਲਣਗੇ ਪਰ ਇੱਕ ਵਿਸ਼ੇਸ਼ ਕਮਿਉਨਿਟੀ ਨੂੰ ਬੇਸਹਾਰਾ ਛੱਡ ਬਦਨਾਮ ਕਰਨ ਦੀ ਗੱਲ ਨੂੰ ਨਾ ਉਹ ਬਰਦਾਸ਼ਤ ਕਰ ਪਾ ਰਹੇ ਹਨ ਅਤੇ ਨਾ ਹੀ ਇਸ ਬਦਨਾਮੀ ਤੋਂ ਖਹਿੜਾ ਛੁਡਾਉਣ ਲਈ ਉਹਨਾਂ ਕੋਲ ਬਣਦੇ ਸਾਧਨ ਹਨ। ਹਾਂ ਐਨਾ ਜਰੂਰ ਹੈ ਕਿ 2016 ਵਿੱਚ ਗਲੋਬ ਐਂਡ ਮੇਲ ਨੇ ਗੁਰਦੁਆਰਾ ਸਾਹਿਬ ਦੀ ਸਫੈਦ ਇਮਾਰਤ ਪਿੱਠਭੂਮੀ ਵਿੱਚ ਵਿਖਾਈ ਸੀ ਅਤੇ 12 ਨਵੰਬਰ 2020 ਨੂੰ ਬਰੈਂਪਟਨ ਦੀ ਗੱਲ ਕਰਨ ਲਈ ਇਸੇ ਗੁਰਦੁਆਰਾ ਸਾਹਿਬ ਦੀ ਪੂਰੀ ਸਪੱਸ਼ਟ ਫੋਟੋ ਨਾਲ ਗੱਲ ਆਰੰਭ ਕੀਤੀ ਹੈ। ਗਲੋਬ ਐਂਡ ਮੇਲ ਦਾ ਜਿ਼ਕਰ ਇੱਕ ਮਿਸਾਲ ਹੈ ਨਿਸ਼ਾਨਾ ਨਹੀਂ।

Have something to say? Post your comment