Welcome to Canadian Punjabi Post
Follow us on

04

July 2025
 
ਟੋਰਾਂਟੋ/ਜੀਟੀਏ

36 ਸਾਲ ਬਾਅਦ ਸੁਲਝੀ ਨੌਂ ਸਾਲਾ ਕ੍ਰਿਸਟੀਨ ਜੈਸਪ ਦੇ ਕਤਲ ਦੀ ਗੁੱਥੀ

October 16, 2020 08:02 AM

ਟੋਰਾਂਟੋ, 15 ਅਕਤੂਬਰ (ਪੋਸਟ ਬਿਊਰੋ) : ਟੋਰਾਂਟੋ ਪੁਲਿਸ ਨੇ 36 ਸਾਲ ਪਹਿਲਾਂ 9 ਸਾਲਾ ਕ੍ਰਿਸਟੀਨ ਜੈਸਪ ਦੇ ਹੋਏ ਕਤਲ ਦੀ ਗੁੱਥੀ ਨੂੰ ਆਖਿਰਕਾਰ ਡੀਐਨਏ ਦੀ ਮਦਦ ਨਾਲ ਸੁਲਝਾਉਣ ਦਾ ਦਾਅਵਾ ਕੀਤਾ ਹੈ|
ਪੁਲਿਸ ਚੀਫ ਜੇਮਜ਼ ਰੈਮਰ ਨੇ ਦੱਸਿਆ ਕਿ ਮਸ਼ਕੂਕ ਕੈਲਵਿਨ ਹੂਵਰ, ਜੋ ਕਿ ਟੋਰਾਂਟੋ ਦਾ ਹੀ ਵਸਨੀਕ ਸੀ, ਦੀ 2015 ਵਿੱਚ ਮੌਤ ਹੋ ਗਈ ਸੀ| ਜਾਂਚਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਹੂਵਰ ਨੇ ਖੁਦਕੁਸ਼ੀ ਕੀਤੀ ਸੀ ਤੇ ਉਸ ਦੀ ਮੌਤ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਗੜਬੜ ਦਰਜ ਨਹੀਂ ਕੀਤੀ ਗਈ|
ਰੈਮਰ ਨੇ ਆਖਿਆ ਕਿ ਜੇ ਉਹ ਜਿਊਂਦਾ ਹੁੰਦਾ ਤਾਂ ਉਸ ਨੂੰ ਜੈਸਪ ਦੇ ਕਤਲ ਦੇ ਦੋਸ਼ ਵਿੱਚ ਚਾਰਜ ਜ਼ਰੂਰ ਕੀਤਾ ਜਾਂਦਾ| ਇਹ ਵੀ ਦੱਸਿਆ ਗਿਆ ਕਿ ਹੂਵਰ ਜੈਸਪ ਪਰਿਵਾਰ ਦਾ ਜਾਣਕਾਰ ਸੀ| ਹੂਵਰ ਤੇ ਉਸ ਦੀ ਪਤਨੀ ਜੈਸਪ ਪਰਿਵਾਰ ਦੇ ਗੁਆਂਢ ਵਿੱਚ ਰਹਿੰਦੇ ਸਨ ਤੇ ਉਨ੍ਹਾਂ ਦੀ ਇਸ ਪਰਿਵਾਰ ਦੇ ਘਰ ਆਮ ਆਉਣੀ ਜਾਣੀ ਸੀ| ਰੈਮਰ ਨੇ ਦੱਸਿਆ ਕਿ ਡੀਐਨਏ ਤੇ ਜੈਨੇਟਿਕ ਜੀਨੀਓਲੋਜੀ ਦੀ ਮਦਦ ਨਾਲ ਉਹ ਕਾਤਲ ਦੀ ਪਛਾਣ ਕਰਨ ਵਿੱਚ ਕਾਮਯਾਬ ਰਹੇ|
ਪੁਲਿਸ ਚੀਫ ਨੇ ਦੱਸਿਆ ਕਿ ਹੂਵਰ ਦਾ ਮੁਜਰਮਾਨਾ ਰਿਕਾਰਡ ਵੀ ਸੀ ਪਰ ਜਾਂਚ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਸੀ| ਕੁਈਨਜ਼ਵਿੱਲ, ਓਨਟਾਰੀਓ ਦੀ ਕ੍ਰਿਸਟੀਨ ਨੂੰ ਆਖਰੀ ਵਾਰੀ 3 ਅਕਤੂਬਰ, 1984 ਨੂੰ ਵੇਖਿਆ ਗਿਆ| ਉਸ ਦੀ ਲਾਸ਼ ਤਿੰਨ ਮਹੀਨੇ ਬਾਅਦ ਮਿਲੀ| ਉਸ ਦਾ ਜਿਨਸੀ ਸ਼ੋਸ਼ਣ ਕਰਨ ਤੋਂ ਬਾਅਦ ਉਸ ਦਾ ਕਤਲ ਕੀਤਾ ਗਿਆ ਸੀ|
ਜੈਸਪ ਦਾ ਮਾਮਲਾ ਉਸ ਦੇ ਖਤਰਨਾਕ ਢੰਗ ਨਾਲ ਕੀਤੇ ਕਤਲ ਕਾਰਨ ਹੀ ਸੁਰਖੀਆਂ ਵਿੱਚ ਨਹੀਂ ਰਿਹਾ ਸਗੋਂ ਉਸ ਦੇ ਗੁਆਂਢੀ ਗਾਇ ਪਾਲ ਮੌਰੀਨ ਨੂੰ ਗਲਤ ਢੰਗ ਨਾਲ ਦੋਸ਼ੀ ਠਹਿਰਾਏ ਜਾਣ ਕਾਰਨ ਵੀ ਚਰਚਾ ਵਿੱਚ ਰਿਹਾ| ਮੌਰੀਨ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ| ਪਰ ਡੀਐਨਏ ਤਕਨਾਲੋਜੀ ਕਾਰਨ ਮੌਰੀਨ ਨੂੰ ਨਵੇਂ ਸਬੂਤਾਂ ਦੇ ਆਧਾਰ ਉੱਤੇ 1995 ਵਿੱਚ ਨਿਰਦੋਸ਼ ਕਰਾਰ ਦੇ ਦਿੱਤਾ ਗਿਆ|
ਇਸ ਨਵੇਂ ਫੈਸਲੇ ਤੋਂ ਬਾਅਦ ਵੀਰਵਾਰ ਨੂੰ ਮੌਰੀਨ ਨੇ ਆਪਣੇ ਅਟਾਰਨੀ ਰਾਹੀਂ ਬਿਆਨ ਜਾਰੀ ਕਰਕੇ ਆਖਿਆ ਕਿ ਜੈਸਪ ਪਰਿਵਾਰ ਨੂੰ ਐਨੇ ਸਾਲਾਂ ਬਾਅਦ ਹੀ ਸਹੀ ਇਨਸਾਫ ਮਿਲਣ ਤੋਂ ਉਸ ਨੂੰ ਕਾਫੀ ਰਾਹਤ ਮਿਲੀ ਹੈ|
ਮੌਰੀਨ ਨੂੰ ਗਲਤ ਢੰਗ ਨਾਲ ਦੋਸ਼ੀ ਠਹਿਰਾਏ ਜਾਣ ਕਾਰਨ ਓਨਟਾਰੀਓ ਸਰਕਾਰ ਵੱਲੋਂ ਮੁਆਵਜ਼ੇ ਵਜੋਂ 1æ25 ਮਿਲੀਅਨ ਡਾਲਰ ਮਿਲੇ ਸਨ| ਇਸ ਤੋਂ ਇਲਾਵਾ ਜਨਤਕ ਤੌਰ ਉੱਤੇ ਉਸ ਤੋਂ ਮੁਆਫੀ ਵੀ ਮੰਗੀ ਗਈ ਸੀ|

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਬੋਨੀਗਲਿਨ ਫ਼ਾਰਮਪਾਰਕ ਸੀਨੀਅਰਜ਼ ਕਲੱਬ ਨੇ ਮਨਾਇਆ’ਕੈਨੇਡਾ ਡੇਅ’ ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਨੂੰ ਕੈਨੇਡੀਅਨ ਅਵਾਰਡ ਮਿਸੀਸਾਗਾ ‘ਚ ਪੁਲਿਸ ਕਰੂਜ਼ਰ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਪੂਰੇ ਕੀਤੇ ਆਪਣੇ 23 ਸਾਲ, 24ਵੇਂ ਸਾਲ ਵਿਚ ਕੀਤਾ ਪ੍ਰਵੇਸ਼ ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ