ਕਰਮਚਾਰੀ, ‘‘ਸਾਹਿਬ, ਤੁਸੀਂ ਆਫਿਸ 'ਚ ਵਿਆਹੁਤਾ ਆਦਮੀਆਂ ਨੂੰ ਹੀ ਕਿਉਂ ਰੱਖਦੇ ਹੋ?”
ਸਾਹਿਬ, ‘‘ਕਿਉਂਕਿ ਉਨ੍ਹਾਂ ਨੂੰ ਕਹਿਣਾ ਮੰਨਣ ਦੀ ਆਦਤ ਹੁੰਦੀ ਹੈ ਅਤੇ ਘਰ ਜਾਣ ਦੀ ਜਲਦੀ ਨਹੀਂ ਹੁੰਦੀ।”
*********
ਨੇਤਾ, ‘‘ਡਾਕਟਰ ਸਾਹਿਬ, ‘‘ਕੋਈ ਅਜਿਹਾ ਇਲਾਜ ਕਰੋ, ਜਿਸ ਨਾਲ ਮੇਰਾ ਭਾਰ ਵਧ ਜਾਵੇ।”
ਡਾਕਟਰ, ‘‘ਤੁਸੀਂ ਅਜਿਹਾ ਕਿਉਂ ਚਾਹੁੰਦੇ ਹੋ?”
ਨੇਤਾ, ‘‘ਗੱਲ ਇਹ ਹੈ ਕਿ ਜਲਦੀ ਹੀ ਮੈਨੂੰ ਚਾਂਦੀ ਨਾਲ ਤੋਲਿਆ ਜਾਣ ਵਾਲਾ ਹੈ।”
*********
ਗੱਡੀ 'ਚ ਦੋ ਯਾਤਰੀ ਯਾਤਰਾ ਕਰ ਰਹੇ ਸਨ। ਪਹਿਲਾ ਬੋਲਿਆ, ‘‘ਵ੍ਹਟਸਐਪ ਇਨਸਨ ਨੂੰ ਅੱਗੇ ਵਧਾਉਂਦਾ ਹੈ।”
ਦੂਜਾ, ‘‘ਉਹ ਕਿਵੇਂ?”
ਪਹਿਲਾ, ‘‘ਤੁਸੀਂ ਮੈਨੂੰ ਹੀ ਦੇਖੋ, ਦੋ ਸਟੇਸ਼ਨ ਪਿੱਛੇ ਉਤਰਨਾ ਸੀ।”