ਸਚਿਨ ਪਿਲਗਾਓਂਕਰ ਨੇ ਜਦੋਂ ਸਿਰਫ ਚਾਰ ਸਾਲ ਦੀ ਉਮਰ ਵਿੱਚ ਇੱਕ ਫਿਲਮ ਦੇ ਸੈੱਟ 'ਤੇ ਕੰਮ ਸ਼ੁਰੂ ਕੀਤਾ ਤਾਂ ਉਸ ਨੇ ਬਿਲਕੁਲ ਸਹਿਜ ਮਹਿਸੂਸ ਕੀਤਾ। ਅਦਾਕਾਰ ਅਤੇ ਫਿਲਮਸਾਜ਼ ਪਿਲਗਾਓਂਕਰ ਨੂੰ ਫਿਲਮ ਜਗਤ ਵਿੱਚ ਕੰਮ ਕਰਦਿਆਂ ਲਗਭਗ ਛੇ ਦਾਹਕੇ ਹੋ ਚੁੱਕੇ ਹਨ। ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਨੇ ਹਮੇਸ਼ਾ ਆਪਣੇ ਦਿਲ ਦੀ ਗੱਲ ਸੁਣੀ।
ਸਚਿਨ ਭਾਰਤੀ ਫਿਲਮ ਜਗਤ ਦੇ ਅਜਿਹੇ ਸਦਾਬਹਾਰ ਕਲਾਕਾਰ ਹਨ ਜਿਨ੍ਹਾਂ ਦੇ ਕੰਮ ਸਿਰਫ ਵੱਖੋ-ਵੱਖਰੀਆਂ ਭਾਸ਼ਾਵਾਂ ਵਿੱਚ ਨਹੀਂ, ਬਲਕਿ ਵੱਖ-ਵੱਖ ਮਾਧਿਅਮਾਂ ਰਾਹੀਂ ਵੀ ਵੇਖਣ ਨੂੰ ਮਿਲਦਾ ਹੈ। ਉਨ੍ਹਾਂ ਸੰਨ 1962 ਵਿੱਚ ਮਰਾਠੀ ਫਿਲਮ ‘ਹਾ ਮਜ਼ਾ ਮਾਰਗ ਏਕਲਾ’ ਰਾਹੀਂ ਬਾਲ ਕਲਾਕਾਰ ਦੇ ਰੂਪ ਵਿੱਚ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ ਤੇ ਬਾਅਦ ਵਿੱਚ 13 ਸਾਲ ਦੀ ਉਮਰ ਵਿੱਚ ਫਿਲਮ ‘ਗੀਤ ਗਾਤਾ ਚਲ’ ਵਿੱਚ ਕੰਮ ਕੀਤਾ ਜਿਸ ਨੂੰ ਕਾਫੀ ਸਫਲਤਾ ਮਿਲੀ। ਇਸ ਤੋਂ ਬਾਅਦ ਉਨ੍ਹਾਂ ਫਿਲਮਾਂ ਦਾ ਨਿਰਦੇਸ਼ਨ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਪ੍ਰੋਡਿਊਸ ਕਰਨਾ ਵੀ ਸ਼ੁਰੂ ਕਰ ਦਿੱਤਾ।