Welcome to Canadian Punjabi Post
Follow us on

13

July 2025
ਬ੍ਰੈਕਿੰਗ ਖ਼ਬਰਾਂ :
ਪਾਕਿਸਤਾਨ `ਚ ਇਮਰਾਨ ਦੀ ਰਿਹਾਈ ਲਈ ਅੰਦੋਲਨ ਸ਼ੁਰੂ, ਪੀਟੀਆਈ ਪਾਰਟੀ ਦੇ ਨੇਤਾ ਲਾਹੌਰ ਵਿੱਚ ਮਿਲੇਰੂਸ ਨੇ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਨੂੰ ਕਿਹਾ- ਉੱਤਰੀ ਕੋਰੀਆ ਵਿਰੁੱਧ ਫੌਜੀ ਗਠਜੋੜ ਨਾ ਬਣਾਓਟਰੰਪ ਨੇ ਯੂਰਪੀਅਨ ਯੂਨੀਅਨ ਅਤੇ ਮੈਕਸੀਕੋ 'ਤੇ 30% ਲਗਾਇਆ ਟੈਰਿਫ, ਇੱਕ ਅਗਸਤ ਤੋਂ ਟੈਰਿਫ ਕੀਤੇ ਜਾਣਗੇ ਲਾਗੂਇੰਡੋਨੇਸ਼ੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ `ਚ ਤਿੰਨ ਭਾਰਤੀਆਂ ਦੀ ਮੌਤ ਦੀ ਸਜ਼ਾ ਬਰਕਰਾਰਅਮਰੀਕੀ ਜਾਂਚ ਏਜੰਸੀ ਐੱਫਬੀਆਈ ਅਧਿਕਾਰੀਆਂ ਦੀ ਵਫ਼ਾਦਾਰੀ ਦੀ ਹੋ ਰਹੀ ਜਾਂਚ, ਝੂਠ ਖੋਜਣ ਵਾਲੀ ਮਸ਼ੀਨ ਦੀ ਕੀਤੀ ਜਾ ਰਹੀ ਵਰਤੋਂਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ
 
ਅੰਤਰਰਾਸ਼ਟਰੀ

ਨਿਊਜ਼ੀਲੈਂਡ `ਚ 28 ਸਾਲਾ ਪੰਜਾਬੀ ਨੌਜਵਾਨ ਦੀ ਭੇਦਭਰੀ ਸਥਿਤੀ ਮੌਤ

September 10, 2020 06:59 PM

ਔਕਲੈਂਡ, 10 ਸਤੰਬਰ (ਹਰਜਿੰਦਰ ਬਸਿਆਲਾ): ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਲਈ ਇਥੇ ਅੱਜ ਸਵੇਰੇ ਵੱਡੀ ਦੁਖਦਾਈ ਖਬਰ ਆਈ ਜਦੋਂ ਇਕ 28 ਸਾਲਾ ਪੰਜਾਬੀ ਨੌਜਵਾਨ ਗਗਨਦੀਪ ਸਿੰਘ (ਗਗਨ) ਅੱਜ ਇਸ ਫਾਨੀ ਦੁਨੀਆ ਤੋਂ ਸਦਾ ਲਈ ਕੂਚ ਕਰ ਗਿਆ। ਉਸਦੀ ਮੌਤ ਅਜੇ ਭੇਦਭਰੀ ਬਣੀ ਹੋਈ ਹੈ ਅਤੇ ਪੁਲਿਸ ਇਸ ਦੇ ਵਿਚ ਪਰਿਵਾਰ ਦਾ ਸਹਿਯੋਗ ਕਰ ਰਹੀ ਹੈ। ਇਹ ਨੌਜਵਾਨ ਜਿੱਥੇ ਬਹੁਤ ਵਧੀਆ ਕਬੱਡੀ ਖਿਡਾਰੀ ਸੀ ਉਥੇ ਰੈਸਲਿੰਗ (65 ਕਿਲੋ ਵਰਗ) ਦਾ ਗੋਲਡ ਮੈਡਲਿਸਟ ਵੀ ਰਿਹਾ ਹੈ। ਇਸ ਨੌਜਵਾਨ ਦਾ ਜੱਦੀ ਪਿੰਡ ਖੁਰਦਾਂ (ਦਸੂਹਾ) ਜ਼ਿਲ੍ਹਾ ਹੁਸ਼ਿਆਰਪੁਰ ਸੀ। ਇਹ ਮੁੰਡਾ ਇਥੇ 2011 'ਚ ਪੜ੍ਹਨ ਆਇਆ ਸੀ ਤੇ ਬਿਜ਼ਨਸ ਦਾ ਕੋਰਸ ਕੀਤਾ ਹੋਇਆ ਸੀ। ਇਸ ਵੇਲੇ ਉਹ ਚੰਗੀ ਮਿਹਨਤ ਅਤੇ ਨੌਕਰੀ ਕਰਕੇ ਦੇਸ਼ ਦਾ ਨਾਗਰਿਕ ਵੀ ਬਣ ਚੁੱਕਾ ਸੀ। ਪਿੱਛੇ ਪਰਿਵਾਰ ਦੇ ਵਿਚ ਇਸਦੇ ਸਤਿਕਾਰਯੋਗ ਪਿਤਾ ਸ. ਕਸ਼ਮੀਰ ਸਿੰਘ-ਮਾਤਾ ਜੋਗਿੰਦਰ ਕੌਰ, ਦਾਦਾ ਸ. ਕਿਸ਼ਨ ਸਿੰਘ ਅਤੇ ਦਾਦੀ ਸ੍ਰੀਮਤੀ ਦਰਸ਼ਨ ਕੌਰ ਹਨ ਜਦ ਕਿ ਛੋਟਾ ਭਰਾ ਅਮਰੀਕਾ ਦੇ ਵਿਚ ਅਤੇ ਛੋਟੀ ਭੈਣ ਕੈਨੇਡਾ 'ਚ ਰਹਿੰਦੀ ਹੈ। ਸਾਰਾ ਪਰਿਵਾਰ ਇਸ ਵੇਲੇ ਗਹਿਰੇ ਸਦਮੇ ਵਿਚ ਹੈ। ਇਹ ਮੁੰਡਾ ਅਜੇ ਕੁਆਰਾ ਸੀ ਅਤੇ ਇਸੇ ਸਾਲ ਦੇ ਸ਼ੁਰੂ ਵਿਚ ਪਿੰਡ ਜਾ ਕੇ ਵੀ ਆਇਆ ਸੀ।
ਇਸ ਨੌਜਵਾਨ ਦੇ ਫੁੱਫੜ ਸ. ਅਮਰ ਸਿੰਘ ਲਾਹੌਰੀਆ ਅਤੇ ਉਨ੍ਹਾਂ ਦਾ ਬੇਟਾ ਐਸ. ਪੀ. ਸਿੰਘ ਇਸ ਨੌਜਵਾਨ ਦੇ ਮ੍ਰਿਤਕ ਸਰੀਰ ਨੂੰ ਇੰਡੀਆ ਭੇਜਣ ਦਾ ਪ੍ਰਬੰਧ ਕਰ ਰਹੇ ਹਨ। ਐਸ. ਪੀ. ਸਿੰਘ ਦੇ ਮਾਮੇ ਦਾ ਇਹ ਮੁੰਡਾ ਬਹੁਤ ਹੀ ਫੁਰਤੀਲਾ ਅਤੇ ਵਧੀਆ ਖਿਡਾਰੀ ਸੀ ਜਿਸ ਕਾਰਨ ਸਾਰੇ ਖਿਡਾਰੀਆਂ ਅਤੇ ਖੇਡ ਕਲੱਬਾਂ ਨੂੰ ਬਹੁਤ ਸਦਮਾ ਪੁੱਜਾ ਹੈ।
ਨਿਊਜ਼ੀਲੈਂਡ ਸਿੱਖ ਗੇਮਜ਼ ਦੇ ਸਾਰੇ ਮੈਂਬਰਜ਼ ਵੱਲੋਂ ਇਸ ਦੁੱਖ ਦੀ ਘੜੀ ਮ੍ਰਿਤਕ ਦੇ ਪਰਿਵਾਰ ਅਤੇ ਉਸਦੇ ਫੁੱਫੜ ਜੀ ਸਮੇਤ ਸਾਰੇ ਲਾਹੌਰੀਆ ਪਰਿਵਾਰ ਦੇ ਨਾਲ ਡੂੰਘਾ ਅਫਸੋਸ ਪ੍ਰਗਟ ਕੀਤਾ ਜਾਂਦਾ ਹੈ।
ਵਾਈਕਾਟੋ ਸ਼ਹੀਦੇ-ਆਜ਼ਮ-ਭੱਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹਮੈਲਟਿੱਨ ਦੇ ਪ੍ਰਧਾਨ ਅਤੇ ਕਬੱਡੀ ਕੁਮੈਂਟੇਟਰ ਜਰਨੈਲ ਸਿੰਘ ਰਾਹੋਂ, ਮੀਤ ਪ੍ਰਧਾਨ ਕਮਲਜੀਤ ਕੌਰ ਸੰਘੇੜਾ, ਵਰਿੱਦਰ ਸਿੱਧੂ, ਗੁਰਵਿੰਦਰ ਬੁੱਟਰ, ਖੁਸ਼ਮੀਤ ਕੌਰ ਸਿੱਧੂ, ਵਾਈਕਾਟੋ ਮਲਟੀਕਲਚਰਲ ਕੌਂਸਲ ਦੇ ਪ੍ਰਧਾਨ ਰਵਿੰਦਰ ਸਿੰਘ ਪੁਵਾਰ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਅ ਕੀਤਾ
ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ: ਤੋਂ ਸ. ਤੀਰਥ ਸਿੰਘ ਅਟਵਾਲ ਨੇ ਸਮੂਹ ਫੈਡਰੇਸ਼ਨ ਮੈਂਬਰਜ਼ ਅਤੇ ਸਹਿਯੋਗੀ ਖੇਡ ਕੱਲਬਾਂ ਵੱਲੋਂ ਗਗਨਦੀਪ ਸਿੰਘ ਮੌਤ ਉਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ ਅਤੇ ਲਾਹੌਰੀਆ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਦਿਲੋਂ ਹਮਦਰਦੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਬਹੁਤ ਹੀ ਵਧੀਆ ਖਿਡਾਰੀ ਸੀ ਅਤੇ ਵਧੀਆ ਸੁਭਾਅ ਦਾ ਮਾਲਕ ਸੀ। ਇਸ ਦੇ ਤੁਰ ਜਾਣ ਨਾਲ ਪਰਿਵਾਰ ਨੂੰ ਅਕਹਿ ਅਤੇ ਅਸਹਿ ਦੁੱਖ ਪੁੱਜਾ ਹੈ।
ਸ. ਯੰਗਬਹਾਦਰ ਸਿੰਘ ਕੈਨੇਡਾ ਜੋ ਕਿ ਗਗਨ ਦੇ ਰਿਸ਼ਤੇਦਾਰ ਵੀ ਹਨ ਅਤੇ ਕੈਨੇਡਾ ਦੇ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਦੇ ਹਨ, ਨੇ ਵੀ ਗਹਿਰੇ ਅਫਸੋਸ ਦਾ ਪ੍ਰਗਟ ਕੀਤਾ ਹੈ।
ਆਜ਼ਾਦ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਸਮੁੱਚੇ ਤੌਰ 'ਤੇ ਗਗਨਦੀਪ ਸਿੰਘ ਦੀ ਹੋਈ ਇਸ ਮੌਤ ਉਤੇ ਬਹੁਤ ਅਫਸੋਸ ਪ੍ਰਗਟ ਕੀਤਾ ਹੈ। ਇਹ ਨੌਜਵਾਨ ਇਸ ਕਲੱਬ ਦੇ ਲਈ ਕਬੱਡੀ ਖੇਡਦਾ ਰਿਹਾ ਹੈ ਅਤੇ ਇਕ ਵਧੀਆ ਸਟਾਪਰ ਸੀ।
ਸ਼ਾਨਾ ਗਰੁੱਪ ਖੁਰਦਾਂ ਦੇ ਸਮੂਹ ਨੌਜਵਾਨਾਂ ਨੇ ਪੰਜਾਬ ਤੋਂ ਇਸ ਮੁੰਡੇ ਦੀ ਅਚਨਚੇਤ ਹੋਈ ਮੌਤ ਉਤੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਇਹ ਨੌਜਲਾਨ ਸ਼ਾਨਾ ਗਰੁੱਪ ਦੇ ਮੈਂਬਰ ਵੀ ਸੀ ਅਤੇ ਅਕਸਰ ਉਨ੍ਹਾਂ ਦੇ ਸੰਪਰਕ ਵਿਚ ਰਹਿੰਦਾ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪਾਕਿਸਤਾਨ `ਚ ਇਮਰਾਨ ਦੀ ਰਿਹਾਈ ਲਈ ਅੰਦੋਲਨ ਸ਼ੁਰੂ, ਪੀਟੀਆਈ ਪਾਰਟੀ ਦੇ ਨੇਤਾ ਲਾਹੌਰ ਵਿੱਚ ਮਿਲੇ ਰੂਸ ਨੇ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਨੂੰ ਕਿਹਾ- ਉੱਤਰੀ ਕੋਰੀਆ ਵਿਰੁੱਧ ਫੌਜੀ ਗਠਜੋੜ ਨਾ ਬਣਾਓ ਟਰੰਪ ਨੇ ਯੂਰਪੀਅਨ ਯੂਨੀਅਨ ਅਤੇ ਮੈਕਸੀਕੋ 'ਤੇ 30% ਲਗਾਇਆ ਟੈਰਿਫ, ਇੱਕ ਅਗਸਤ ਤੋਂ ਟੈਰਿਫ ਕੀਤੇ ਜਾਣਗੇ ਲਾਗੂ ਇੰਡੋਨੇਸ਼ੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ `ਚ ਤਿੰਨ ਭਾਰਤੀਆਂ ਦੀ ਮੌਤ ਦੀ ਸਜ਼ਾ ਬਰਕਰਾਰ ਅਮਰੀਕੀ ਜਾਂਚ ਏਜੰਸੀ ਐੱਫਬੀਆਈ ਅਧਿਕਾਰੀਆਂ ਦੀ ਵਫ਼ਾਦਾਰੀ ਦੀ ਹੋ ਰਹੀ ਜਾਂਚ, ਝੂਠ ਖੋਜਣ ਵਾਲੀ ਮਸ਼ੀਨ ਦੀ ਕੀਤੀ ਜਾ ਰਹੀ ਵਰਤੋਂ ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਵਿੱਚ 21 ਤੋਪਾਂ ਦੀ ਦਿੱਤੀ ਸਲਾਮੀ ਰਾਸ਼ਟਰਪਤੀ ਟਰੰਪ ਨੇ ਕਿਹਾ- ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾ ਯੂਕਰੇਨ ਹਵਾਈ ਸੈਨਾ ਨੇ ਕਿਹਾ- ਰੂਸ ਨੇ ਰਾਤੋ-ਰਾਤ 728 ਡਰੋਨ, 13 ਮਿਜ਼ਾਈਲਾਂ ਦਾਗੀਆਂ ਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਹੋਈ ਲੜਾਈ, ਚੱਲੇ ਬੋਤਲਾਂ ਅਤੇ ਮੁੱਕੇ BRICS ਨੇ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ, ਮੋਦੀ ਨੇ ਕਿਹਾ- ਹਮਲਾ ਮਨੁੱਖਤਾ 'ਤੇ ਸੱਟ