Welcome to Canadian Punjabi Post
Follow us on

12

July 2025
 
ਕੈਨੇਡਾ

ਵੁਈ ਚੈਰਿਟੀ ਵਿਵਾਦ ਤੋਂ ਬਾਅਦ ਚੈਰਿਟੀਜ਼ ਨੂੰ ਵਿਸ਼ਵਾਸ ਤੇ ਡੋਨੇਸ਼ਨਜ਼ ਖੁੱਸਣ ਦਾ ਡਰ

August 04, 2020 07:38 AM

ਵੁਈ ਚੈਰਿਟੀ ਵਿਵਾਦ ਤੋਂ ਬਾਅਦ ਚੈਰਿਟੀਜ਼ ਨੂੰ ਵਿਸ਼ਵਾਸ ਤੇ ਡੋਨੇਸ਼ਨਜ਼ ਖੁੱਸਣ ਦਾ ਡਰ

ਓਟਵਾ, 3 ਅਗਸਤ (ਪੋਸਟ ਬਿਊਰੋ) : ਬਹੁਤਿਆਂ ਨੂੰ ਲੱਗਦਾ ਸੀ ਕਿ ਗਰਮੀਆਂ ਤੱਕ ਸੱਭ ਨੌਰਮਲ ਹੋ ਜਾਵੇਗਾ ਪਰ ਅਜਿਹਾ ਹੋ ਨਹੀਂ ਸਕਿਆ| ਭਾਵੇਂ ਓਨਟਾਰੀਓ ਦੇ ਬਹੁਤੇ ਹਿੱਸੇ ਤੀਜੇ ਪੜਾਅ ਵਿੱਚ ਦਾਖਲ ਹੋ ਚੁੱਕੇ ਹਨ ਪਰ ਅਜੇ ਵੀ ਹਾਲਾਤ ਪੂਰੀ ਤਰ੍ਹਾਂ ਨੌਰਮਲ ਨਹੀਂ ਹੋਏ| ਇਸ ਮਹਾਂਮਾਰੀ ਤੋਂ ਕਈ ਲੋਕਾਂ ਨੂੰ ਨੁਕਸਾਨ ਹੋਇਆ ਹੈ| ਕੁੱਝ ਬਿਮਾਰ ਪਏ ਅਤੇ ਕੁਝ ਤਾਂ ਮੌਤ ਦੇ ਮੂੰਹ ਜਾ ਪਏ| ਕਈਆਂ ਦੀਆਂ ਨੌਕਰੀਆਂ ਖੁੱਸ ਗਈਆਂ ਤੇ ਉਨ੍ਹਾਂ ਨੂੰ ਕੰਮ ਜਲਦ ਮਿਲਣ ਦੀ ਆਸ ਵੀ ਨਹੀਂ|
ਚੈਰੀਟੇਬਲ ਸੈਕਟਰ-ਜਿਹੜਾ ਫੁੱਲ ਟਾਈਮ ਵਰਕਫੋਰਸ ਦੇ 10 ਫੀ ਸਦੀ ਨੂੰ ਰੋਜ਼ਗਾਰ ਦਿੰਦਾ ਹੈ ਤੇ ਜੀਡੀਪੀ ਵਿੱਚ ਅੱਠ ਫੀ ਸਦੀ ਦੀ ਹਿੱਸੇਦਾਰੀ ਪਾਉਂਦਾ ਹੈ, ਦੀਆਂ ਪੰਜ ਵਿੱਚੋਂ ਇੱਕ ਸੰਸਥਾਵਾਂ ਨੂੰ ਆਪਣੇ ਕੰਮ ਜਾਂ ਤਾਂ ਮੁਲਤਵੀ ਕਰਨੇ ਪੈ ਰਹੇ ਹਨ ਤੇ ਜਾਂ ਫਿਰ ਕੋਵਿਡ-19 ਕਾਰਨ ਆਪਣੇ ਪ੍ਰੋਗਰਾਮ ਰੱਦ ਕਰਨੇ ਪੈ ਰਹੇ ਹਨ| ਕਈ ਚੈਰਿਟੀਜ਼ ਤਾਂ ਆਪਣੇ ਦਰਵਾਜੇæ ਬੰਦ ਕਰ ਚੁੱਕੀਆਂ ਹਨ| ਇਹ ਖੁਲਾਸਾ ਇਮੈਜਿਨ ਕੈਨੇਡਾ ਦੀ ਰਿਪੋਰਟ ਤੋਂ ਹੋਇਆ ਹੈ|
ਇਸ ਰਿਪੋਰਟ ਵਿੱਚ ਇਹ ਵੀ ਪਾਇਆ ਗਿਆ ਕਿ 2008 ਦੇ ਮੰਦਵਾੜੇ ਨਾਲੋਂ ਕੋਵਿਡ-19 ਦਾ ਅਸਰ ਇਨ੍ਹਾਂ ਚੈਰਿਟੀਜ਼ ਉੱਤੇ ਬਹੁਤਾ ਨਕਾਰਾਤਮਕ ਰਿਹਾ ਹੈ| ਦੋ ਤਿਹਾਈ ਚੈਰਿਟੀਜ਼ ਦੀ ਆਮਦਨ ਵਿੱਚ 31 ਫੀ ਸਦੀ ਕਮੀ ਦਰਜ ਕੀਤੀ ਗਈ ਹੈ| ਇਸ ਨਾਲ ਬਹੁਤੇ ਕੈਨੇਡੀਅਨ, ਖਾਸ ਤੌਰ ਉੱਤੇ ਕਮਜ਼ੋਰ ਵਰਗ ਨੂੰ ਕਾਫੀ ਨੁਕਸਾਨ ਹੋਵੇਗਾ|
ਮਹਾਂਮਾਰੀ ਦੀ ਮਾਰ ਸਹਿ ਰਹੀਆਂ ਚੈਰਿਟੀਜ਼ ਨੂੰ ਇੱਕ ਚਿੰਤਾ ਹੋਰ ਸਤਾ ਰਹੀ ਹੈ ਤੇ ਉਹ ਹੈ ਵਿਸ਼ਵਾਸ ਗੁਆਚਣ ਦੀ| ਵੁਈ ਚੈਰਿਟੀ ਵਿਵਾਦ ਤੋਂ ਬਾਅਦ ਲਿਬਰਲ ਸਰਕਾਰ ਵੱਲੋਂ ਇਸ ਚੈਰਿਟੀ ਨਾਲ ਕੀਤੀ ਡੀਲ ਰੱਦ ਕਰਨ ਮਗਰੋਂ ਆਮ ਤੌਰ ਉੱਤੇ ਹੀ ਹੁਣ ਕੈਨੇਡੀਅਨਾਂ ਦਾ ਭਰੋਸਾ ਚੈਰਿਟੀਜ਼ ਵਿੱਚੋਂ ਉਠ ਗਿਆ ਲੱਗਦਾ ਹੈ| ਕੋਵਿਡ-19 ਮਹਾਂਮਾਰੀ ਕਾਰਨ ਇਨ੍ਹਾਂ ਚੈਰਿਟੀਜ਼ ਨੂੰ ਮਿਲਣ ਵਾਲੀ ਡੋਨੇਸ਼ਨ ਪਹਿਲਾਂ ਹੀ ਘੱਟ ਗਈ ਸੀ| ਇਮੈਜਿਨ ਕੈਨੇਡਾ ਦੇ ਚੀਫ ਐਗਜ਼ੈਕਟਿਵ ਬਰੂਸ ਮੈਕਡੌਨਲਡ ਨੇ ਆਖਿਆ ਕਿ ਚੈਰਿਟੀਜ਼ ਨੂੰ ਹੋਣ ਵਾਲੀ 48 ਫੀ ਸਦੀ ਆਮਦਨ ਡੋਨੇਸ਼ਨਜ਼ ਤੋਂ ਹੀ ਹੁੰਦੀ ਹੈ|
ਇੱਕ ਹੋਰ ਚਿੰਤਾ ਇਹ ਵੀ ਹੈ ਕਿ ਸਰਕਾਰਾਂ ਹੁਣ ਚੈਰਿਟੀਜ਼ ਨਾਲ ਭਾਈਵਾਲੀ ਕਰਨ ਤੋਂ ਕਤਰਾਉਣਗੀਆਂ| ਪਰ ਆਈ ਲੀਡ, ਕੈਨੇਡਾ ਹੈਲਪਜ਼ ਨੇ ਇਮੈਜਿਨ ਕੈਨੇਡਾ ਨਾਲ ਰਲ ਕੇ ਕੋਵਿਡ-19 ਚੈਰਿਟੀ ਅਡੈਪਟੇਸ਼ਨ ਐਂਡ ਇਨੋਵੇਸ਼ਨ ਫੰਡ ਲਾਂਚ ਕੀਤਾ ਹੈ| ਜਿਸ ਨਾਲ ਕੈਨੇਡੀਅਨਾਂ ਲਈ 400 ਸੰਸਥਾਵਾਂ ਦੀ ਸਹਾਇਤਾ ਕਰਨੀ ਸੌਖੀ ਹੋ ਸਕੇਗੀ| ਇਸ ਤਰ੍ਹਾਂ ਕੈਨੇਡੀਅਨ ਇਸ ਸੈਕਟਰ ਦੀ ਮਦਦ ਕਰ ਸਕਣਗੇ ਅਤੇ ਅਗਾਂਹ ਚੈਰਿਟੀਜ਼ ਕਮਜ਼ੋਰ ਵਰਗ ਦੀ ਮਦਦ ਕਰ ਸਕਣਗੀਆਂ|

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫ ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ ਕਿਊਬੈਕ ਦੇ ਇੱਕ ਵਿਅਕਤੀ 'ਤੇ ਅਮਰੀਕੀ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਲੱਗੇ ਦੋਸ਼ ਪਾਰਲੀਮੈਂਟ ਹਿੱਲ ਕਲੋਨੀ ਦੀ ਆਖਰੀ ਬਚੀ ਬਿੱਲੀ ਕੋਲਾ ਦਾ ਦੇਹਾਂਤ ਮਿਸੀਸਾਗਾ ਦੇ ਇੱਕ ਵਿਅਕਤੀ `ਤੇ ਕਸਟਡੀ ਦੌਰਾਨ ਡਿਵੀਜ਼ਨਲ ਸੈੱਲ ਬਲਾਕ ਨੂੰ ਨੁਕਸਾਨ ਪਹੁੰਚਾਉਣ ਦੇ ਲੱਗੇ ਦੋਸ਼ ਸੀਏਐੱਫ ਦੇ ਦੋ ਸਰਗਰਮ ਮੈਂਬਰਾਂ ਸਣੇ ਚਾਰ `ਤੇ ਮਿਲੀਸ਼ੀਆ ਬਣਾਉਣ ਦੀ ਸਾਜਿ਼ਸ਼ ਰਚਣ ਦੇ ਲੱਗੇ ਦੋਸ਼ ਅਲਮੋਂਟੇ `ਚ ਔਰਤ `ਤੇ ਡਿੱਗਾ ਦਰੱਖਤ, ਗੰਭੀਰ ਜ਼ਖ਼ਮੀ ਐਮਰਜੈਂਸੀ ਮੈਡੀਸਨ ਦੇ ਮੁਖੀ ਨੇ ਅਲਬਰਟਾ ਦੇ ਪ੍ਰੀਮੀਅਰ ਨੂੰ ਨਾਲ ਸਿ਼ਫਟ 'ਤੇ ਆਉਣ ਦੀ ਦਿੱਤੀ ਚੁਣੌਤੀ ਪ੍ਰਧਾਨ ਮੰਤਰੀ ਕਾਰਨੀ ਦੀ ਕੈਬਨਿਟ ਬਜਟ ਤੋਂ ਪਹਿਲਾਂ ਜਨਤਕ ਖਰਚੇ ਦੀ ਕਰੇਗੀ ਸਮੀਖਿਆ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਟਰੰਪ-ਸਮਰਥਕ ਅਮਰੀਕੀ ਪਤੀ ਨਾਲ ਕੈਨੇਡੀਅਨ ਔਰਤ ਨੂੰ ਲਿਆ ਹਿਰਾਸਤ `ਚ