Welcome to Canadian Punjabi Post
Follow us on

04

July 2025
 
ਟੋਰਾਂਟੋ/ਜੀਟੀਏ

ਸਤੰਬਰ ਵਿੱਚ ਓਨਟਾਰੀਓ ਦੇ ਐਲੀਮੈਂਟਰੀ ਵਿਦਿਆਰਥੀ ਸਕੂਲਾਂ ਵਿੱਚ ਪਰਤਣਗੇ!

July 30, 2020 11:58 PM

ਸਤੰਬਰ ਵਿੱਚ ਓਨਟਾਰੀਓ ਦੇ ਐਲੀਮੈਂਟਰੀ
ਵਿਦਿਆਰਥੀ ਸਕੂਲਾਂ ਵਿੱਚ ਪਰਤਣਗੇ!
ਹਾਈ ਸਕੂਲ ਵਿਦਿਆਰਥੀ ਇੱਕ ਦਿਨ ਛੱਡ ਕੇ ਲਾਉਣਗੇ ਕਲਾਸਾਂ

ਓਨਟਾਰੀਓ, 30 ਜੁਲਾਈ (ਪੋਸਟ ਬਿਊਰੋ) : ਪ੍ਰੋਵਿੰਸ਼ੀਅਲ ਸਰਕਾਰ ਦੇ ਬੈਕ ਟੂ ਸਕੂਲ ਪਲੈਨ ਤਹਿਤ ਓਨਟਾਰੀਓ ਦੇ ਐਲੀਮੈਂਟਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਤੰਬਰ ਵਿੱਚ ਪਹਿਲਾਂ ਵਾਂਗ ਹੀ ਪੂਰਾ ਸਮਾਂ ਸਕੂਲਾਂ ਵਿੱਚ ਗੁਜ਼ਾਰਨ ਲਈ ਤਿਆਰ ਹੋ ਜਾਣਾ ਚਾਹੀਦਾ ਹੈ| ਦੂਜੇ ਪਾਸੇ ਹਾਈ ਸਕੂਲ ਵਿਦਿਆਰਥੀਆਂ ਨੂੰ ਇੱਕ ਦਿਨ ਛੱਡ ਕੇ ਕਲਾਸਾਂ ਲਾਉਣ ਲਈ ਤਿਆਰ ਹੋਣਾ ਚਾਹੀਦਾ ਹੈ|
ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਵਿਦਿਆਰਥੀਆਂ ਦੇ ਸਕੂਲ ਪਰਤਣ ਤੋਂ ਸਿਰਫ ਛੇ ਹਫਤੇ ਪਹਿਲਾਂ ਇਸ ਪਲੈਨ ਦਾ ਖੁਲਾਸਾ ਕੀਤਾ| ਲਿਚੇ ਨੇ ਦੱਸਿਆ ਕਿ ਗ੍ਰੇਡ 4 ਤੋਂ 12 ਤੱਕ ਦੇ ਬੱਚਿਆਂ ਨੂੰ ਸਕੂਲ ਵਿੱਚ ਰਹਿੰਦੇ ਸਮੇਂ ਮਾਸਕ ਲਾਜ਼ਮੀ ਤੌਰ ਉੱਤੇ ਲਾ ਕੇ ਰੱਖਣੇ ਹੋਣਗੇ ਜਦਕਿ ਕਿੰਡਰਗਾਰਟਨ ਤੋਂ ਤੀਜੀ ਕਲਾਸ ਦੇ ਬੱਚਿਆਂ ਨੂੰ ਮਾਸਕ ਲਾਉਣ ਲਈ ਹੱਲਾਸੇæਰੀ ਦਿੱਤੀ ਜਾਵੇਗੀ| ਇਸ ਤੋਂ ਇਲਾਵਾ ਮਾਸਕਸ ਤੇ ਪੀਪੀਈ ਕਿਟਸ ਅਧਿਆਪਕਾਂ ਤੇ ਸਕੂਲ ਦੇ ਹੋਰ ਸਟਾਫ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ|
ਕਿੰਡਰਗਾਰਟਨ ਤੇ 8ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਹਫਤੇ ਦੇ ਪੰਜ ਦਿਨ ਕਲਾਸ ਅਟੈਂਡ ਕਰਨੀ ਹੋਵੇਗੀ ਪਰ ਉਹ ਸਾਰੇ ਦਿਨ ਲਈ ਇੱਕ ਗਰੁੱਪ ਵਿੱਚ ਹੀ ਰਹਿਣਗੇ| ਬੱਚਿਆਂ ਨੂੰ ਰਿਸੈਸ ਵੀ ਹੋਵੇਗੀ ਤੇ ਲੰਚ ਵੀ ਮਿਲੇਗਾ| ਹਾਈ ਸਕੂਲ ਵਿਦਿਆਰਥੀਆਂ ਲਈ ਬਦਲਵੇਂ ਦਿਨਾਂ ਜਾਂ ਬਦਲਵੇਂ ਸ਼ਡਿਊਲ ਲਈ ਵੱਖੋ ਵੱਖਰੇ ਗਰੁੱਪ ਬਣਾਏ ਜਾਣਗੇ, ਇੱਕ ਗਰੁੱਪ ਵਿੱਚ 15 ਵਿਦਿਆਰਥੀ ਹੋਣਗੇ| ਇਹ ਪਲੈਨ ਟੋਰਾਂਟੋ ਡਿਸਟ੍ਰਿਕਟ, ਟੋਰਾਂਟੋ ਕੈਥੋਲਿਕ, ਪੀਲ, ਯੌਰਕ, ਦਰਹਾਮ, ਹਾਲਟਨ, ਹੈਮਿਲਟਨ-ਵੈਂਟਵਰਥ ਤੇ ਓਟਵਾ ਕਾਰਲਟਨ ਸਮੇਤ ਪ੍ਰੋਵਿੰਸ ਦੇ 24 ਡੈਜ਼ੀਗਨੇਟਿਡ ਸਕੂਲ ਬੋਰਡਜ਼ ਵਿੱਚ ਲਾਗੂ ਹੋਵੇਗਾ|
48 ਹੋਰਨਾਂ ਸਕੂਲ ਬੋਰਡਜ਼, ਜਿਨ੍ਹਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘੱਟ ਹੈ, ਉੱਥੇ ਵਿਦਿਆਰਥੀਆਂ ਨੂੰ ਰੋਜ਼ਾਨਾ ਕਲਾਸਾਂ ਲਾਉਣੀਆਂ ਹੋਣਗੀਆਂ| ਵਿਦਿਆਰਥੀਆਂ ਅਤੇ ਸਟਾਫ ਦੀ ਸਿਹਤ ਤੇ ਸੇਫਟੀ ਪ੍ਰੋਟੋਕਾਲਜ਼ ਦਾ ਖਾਸ ਖਿਆਲ ਰੱਖਿਆ ਜਾਵੇਗਾ| ਇਸ ਦੌਰਾਨ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਇਸ ਪਲੈਨ ਨੂੰ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਹਰੀ ਝੰਡੀ ਮਿਲ ਚੁੱਕੀ ਹੈ| ਸਰਕਾਰ ਨੇ ਆਖਿਆ ਕਿ ਨਵਾਂ ਸਕੂਲ ਮਾਨੀਟਰਿੰਗ ਸਿਸਟਮ ਲਾਇਆ ਜਾਵੇਗਾ ਤੇ ਜੇ ਕਿਸੇ ਵਿਦਿਆਰਥੀ ਜਾਂ ਸਟਾਫ ਮੈਂਬਰ ਵਿੱਚ ਕੋਵਿਡ-19 ਦੇ ਲੱਛਣ ਨਜ਼ਰ ਆਉਣਗੇ ਤਾਂ ਉਸ ਨੂੰ ਵੱਖ ਕਰ ਦਿੱਤਾ ਜਾਵੇਗਾ| ਅਜਿਹੇ ਵਿਦਿਆਰਥੀਆਂ ਜਾਂ ਸਟਾਫ ਨੂੰ ਕੋਵਿਡ-19 ਟੈਸਟ ਨੈਗੇਟਿਵ ਨਾ ਆਉਣ ਤੱਕ ਸਕੂਲ ਨਹੀਂ ਪਰਤਣ ਦਿੱਤਾ ਜਾਵੇਗਾ|

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਬੋਨੀਗਲਿਨ ਫ਼ਾਰਮਪਾਰਕ ਸੀਨੀਅਰਜ਼ ਕਲੱਬ ਨੇ ਮਨਾਇਆ’ਕੈਨੇਡਾ ਡੇਅ’ ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਨੂੰ ਕੈਨੇਡੀਅਨ ਅਵਾਰਡ ਮਿਸੀਸਾਗਾ ‘ਚ ਪੁਲਿਸ ਕਰੂਜ਼ਰ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਪੂਰੇ ਕੀਤੇ ਆਪਣੇ 23 ਸਾਲ, 24ਵੇਂ ਸਾਲ ਵਿਚ ਕੀਤਾ ਪ੍ਰਵੇਸ਼ ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ