Welcome to Canadian Punjabi Post
Follow us on

10

July 2025
 
ਲਾਈਫ ਸਟਾਈਲ

ਰਸੋਈ : ਬਿਨਾਂ ਕਰੀਮ, ਬਿਸਕੁਟ ਨਾਲ ਬਣਾਓ ਸੁਆਦੀ ਅੰਬ ਦੀ ਕੁਲਫੀ

June 10, 2020 10:34 AM

ਸਮੱਗਰੀ-ਦੁੱਧ ਅੱਧਾ ਲੀਟਰ, ਮੈਰੀ ਬਿਸਕੁਟ ਇੱਕ ਪੈਕੇਟ, ਖੰਡ ਪੰਜ ਚਮਚ, ਪੱਕਿਆ ਹੋਇਆ ਅੰਬ ਇੱਕ, ਮਲਾਈ।
ਵਿਧੀ- ਪਹਿਲਾਂ ਕੜਾਹੀ ਵਿੱਚ ਦੁੱਧ ਨੂੰ ਪੰਜ-ਛੇ ਮਿੰਟਾਂ ਲਈ ਘੱਟ ਅੱਗ 'ਤੇ ਪਕਾਓ। ਜੇ ਦੁੱਧ ਦੀ ਪਰਤ ਕੜਾਹੀ 'ਤੇ ਚੜ੍ਹ ਰਹੀ ਹਾ ਤਾਂ ਇਸ ਨੂੰ ਚਮਚ ਦੀ ਮਦਦ ਨਾਲ ਹਿਲਾਓ। ਬਿਸਕੁਟਾਂ ਦਾ ਬਰੀਕ ਪਾਊਡਰ ਬਣਾ ਲਓ। ਇਸ ਵਿੱਚ ਤਿੰਨ ਚਮਚ ਦੁੱਧ ਮਿਲਾ ਕੇ ਇੱਕ ਪੇਸਟ ਬਣਾ ਲਓ। ਹੌਲੀ ਹੌਲੀ ਇਸ ਨੂੰ ਉਬਲਦੇ ਦੁੱਧ ਵਿੱਚ ਸ਼ਾਮਲ ਕਰੋ। ਇਸ ਨੂੰ ਗੈਸ ਤੋਂ ਹਟਾਓ ਅਤੇ ਠੰਢਾ ਕਰੋ। ਸੰਘਣੇ ਦੁੱਧ, ਅੰਬ, ਕਰੀਮ, ਸੰਘਣੇ ਦੁੱਧ ਨੂੰ ਰਲਾ ਕੇ ਇੱਕ ਪੇਸਟ ਤਿਆਰ ਕਰੋ। ਇਸ ਨੂੰ ਹਵਾਬੰਦ ਡੱਬੇ ਵਿੱਚ ਪਾਓ। ਧਿਨ ਰੱਖੋ ਕਿ ਇਸ ਵਿੱਚ ਹਵਾ ਦੇ ਬੁਲਬੁਲੇ ਨਾ ਬਣਨ। ਤੁਸੀਂ ਪੇਸਟ ਨੂੰ ਫਰਿੱਜ਼ ਵਿੱਚ ਰੱਖ ਸਕਦੇ ਹੋ। ਇਸ ਨੂੰ ਫਰਿੱਜ 'ਚੋਂ ਕੱਢ ਕੇ ਇੱਕ ਵਾਰੀ ਦੁਬਾਰਾ ਰਲਾ ਸਕਦੇ ਹੋ, ਤਾਂ ਜੋ ਇਸ ਵਿੱਚ ਕੋਈ ਹਵਾ ਦੇ ਬੁਲਬੁਲੇ ਨਾ ਆਉਣ ਅਤੇ ਆਈਸਕਰੀਮ ਨਰਮ ਮੁਲਾਇਮ ਹੋ ਜਾਵੇ।
ਫਿਰ ਇਸ ਨੂੰ ਵਾਪਸ ਫਰਿੱਜ ਵਿੱਚ ਰੱਖੋ ਅਤੇ ਸੱਤ-ਅੱਠ ਘੰਟੇ ਪਿਆ ਰਹਿਣ ਦਿਓ। ਆਪਣੀ ਆਈਸਕਰੀਮ ਤਿਆਰ ਹੈ। ਸੁੱਕੇ ਫਲਾਂ ਜਾਂ ਚੈਰੀ ਨਾਲ ਸਜਾਓ ਅਤੇ ਪਰੋਸੋ।

 
Have something to say? Post your comment