Welcome to Canadian Punjabi Post
Follow us on

12

July 2025
 
ਕੈਨੇਡਾ

ਬੀਸੀ ਦੀ ਜੱਜ ਨੇ ਹੁਆਵੇਈ ਦੀ ਮੈਂਗ ਵਾਨਜ਼ੋਊ ਖਿਲਾਫ ਸੁਣਾਇਆ ਫੈਸਲਾ

May 28, 2020 06:41 AM

ਹਵਾਲਗੀ ਪ੍ਰਕਿਰਿਆ ਰਹੇਗੀ ਜਾਰੀ


ਵੈਨਕੂਵਰ, 27 ਮਈ (ਪੋਸਟ ਬਿਊਰੋ) : ਬੀਸੀ ਸੁਪਰੀਮ ਕੋਰਟ ਜੱਜ ਨੇ ਹੁਆਵੇਈ ਦੀ ਐਗਜੈ਼ਕਟਿਵ ਮੈਂਗ ਵਾਨਜੋ਼ਊ, ਜੋ ਕਿ ਅਮਰੀਕਾ ਵਿੱਚ ਫਰਾਡ ਸਬੰਧੀ ਚਾਰਜਿਸ ਲਈ ਵਾਂਟਿਡ ਹੈ, ਖਿਲਾਫ ਆਪਣਾ ਫੈਸਲਾ ਸੁਣਾਇਆ ਹੈ।
ਐਸੋਸਿਏਟ ਚੀਫ ਜਸਟਿਸ ਹੈਦਰ ਹੋਮਜ਼ ਨੇ ਫੈਸਲਾ ਸੁਣਾਉਂਦਿਆਂ ਆਖਿਆ ਕਿ ਮੈਂਗ ਵਾਨਜ਼ੋਊ ਉੱਤੇ ਲਾਏ ਗਏ ਦੋਸ਼ ਕੈਨੇਡਾ ਵਿੱਚ ਵੀ ਜੁਰਮ ਦੀ ਵੰਨਗੀ ਵਿੱਚ ਆਉਂਦੇ ਹਨ। ਉਨ੍ਹਾਂ ਆਪਣੇ 23 ਪੰਨਿਆ ਦੇ ਫੈਸਲੇ ਵਿੱਚ ਆਖਿਆ ਕਿ ਡਬਲ ਕ੍ਰਿਮੀਨੈਲਿਟੀ ਤਹਿਤ ਵਾਨਜ਼ੋਊ ਦੀ ਹਵਾਲਗੀ ਕੀਤੀ ਜਾਣੀ ਬਣਦੀ ਹੈ। ਇਸ ਫੈਸਲੇ ਦਾ ਮਤਲਬ ਹੈ ਕਿ ਅਦਾਲਤ ਇਸ ਹਵਾਲਗੀ ਮਾਮਲੇ ਵਿੱਚ ਹੋਰ ਬਹਿਸ ਸੁਣਨੀ ਜਾਰੀ ਰੱਖੇਗੀ। ਇਸ ਦੌਰਾਨ ਇਹ ਸੱਭ ਵੀ ਵਿਚਾਰਿਆ ਜਾਵੇਗਾ ਕਿ ਕੀ ਦਸੰਬਰ 2018 ਵਿੱਚ ਵੈਨਕੂਵਰ ਏਅਰਪੋਰਟ ਉੱਤੇ ਮੈਂਗ ਦੀ ਕੀਤੀ ਗਈ ਗ੍ਰਿਫਤਾਰੀ ਗੈਰਕਾਨੂੰਨੀ ਸੀ। ਇਸ ਤੋਂ ਇਹ ਵੀ ਸਪਸ਼ਟ ਹੋ ਗਿਆ ਹੈ ਕਿ 48 ਸਾਲਾ ਮੈਂਗ ਨੂੰ ਚੀਨ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਤੇ ਉਸ ਨੂੰ ਕੈਨੇਡਾ ਵਿੱਚ ਹੀ ਰਹਿਣਾ ਹੋਵੇਗਾ।
ਮੈਂਗ, ਜੋ ਕਿ ਹੁਆਵੇਈ ਦੀ ਚੀਫ ਫਾਇਨਾਂਸ਼ੀਅਲ ਆਫੀਸਰ ਤੇ ਕੰਪਨੀ ਦੇ ਬਾਨੀ ਰੈਨ ਜ਼ੈਂਗਫੇਈ ਦੀ ਧੀ ਹੈ, ਖਿਲਾਫ ਲਾਏ ਗਏ ਦੋਸ਼ ਸਾਲ 2013 ਨਾਲ ਸਬੰਧਤ ਹਨ। ਉਸ ਉੱਤੇ ਹੁਆਵੇਈ ਦੇ ਸਕਾਇਕੌਮ ਟੈਕ ਕਾਰਪੋਰੇਸ਼ਨ ਨਾਲ ਸਬੰਧਾਂ ਨੂੰ ਸਮਝਦਿਆਂ ਹੋਇਆਂ ਵੀ ਐਚਐਸਬੀਸੀ ਨੂੰ ਝੂਠੀਆਂ ਸਟੇਟਮੈਂਟਸ ਦੇਣ ਤੇ ਬੈਂਕ ਨੂੰ ਇਰਾਨ ਖਿਲਾਫ ਅਮਰੀਕੀ ਪਾਬੰਦੀਆਂ ਦੀ ਉਲੰਘਣਾਂ ਦੇ ਮਾਮਲੇ ਵਿੱਚ ਖਤਰੇ ਵਿੱਚ ਪਾਉਣ ਦਾ ਦੋਸ਼ ਹੈ।
ਮੈਂਗ ਤੇ ਹੁਆਵੇਈ ਵੱਲੋਂ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਗਿਆ ਹੈ। ਜਨਵਰੀ ਵਿੱਚ ਹੋਮਜ਼ ਨੇ ਤਥਾ-ਕਥਿਤ ਡਬਲ ਕ੍ਰਿਮੀਨੈਲਿਟੀ ਅਤੇ ਜੇ ਇਹੀ ਜੁਰਮ ਕੈਨੇਡਾ ਵਿੱਚ ਹੁੰਦਾ ਤਾਂ ਕੀ ਇਸ ਨੂੰ ਮੁਜਰਮਾਨਾ ਮੰਨਿਆਂ ਜਾਂਦਾ ਆਦਿ ਨਾਲ ਜੁੜੇ ਤਰਕ ਸੁਣੇ। ਮੈਂਗ ਦੇ ਵਕੀਲਾਂ ਨੇ ਇਸ ਗੱਲ ਦੀ ਪੈਰਵੀ ਕੀਤੀ ਕਿ ਇਸ ਨੂੰ ਕੈਨੇਡਾ ਵਿੱਚ ਜੁਰਮ ਦਾ ਦਰਜਾ ਨਾ ਦਿੱਤਾ ਜਾਂਦਾ ਕਿਉਂਕਿ ਇਹ ਸਿਰਫ ਤੇ ਸਿਰਫ ਅਮਰੀਕਾ ਵੱਲੋਂ ਇਰਾਨ ਉੱਤੇ ਲਾਈਆਂ ਗਈਆਂ ਆਰਥਿਕ ਪਾਬੰਦੀਆਂ ਨਾਲ ਜੁੜਿਆ ਹੋਇਆ ਮਾਮਲਾ ਹੈ। ਉਸ ਸਮੇਂ ਕੈਨੇਡਾ ਵੱਲੋਂ ਅਜਿਹੀਆਂ ਕੋਈ ਪਾਬੰਦੀਆਂ ਨਹੀਂ ਸੀ ਲਾਈਆਂ ਗਈਆਂ ਜਿਵੇਂ ਕਿ ਹੁਣ ਕੋਈ ਪਾਬੰਦੀਆਂ ਨਹੀਂ ਲਗਾਈਆਂ ਗਈਆਂ।
ਦੂਜੇ ਪਾਸੇ ਅਟਾਰਨੀ ਜਨਰਲ ਆਫ ਕੈਨੇਡਾ ਨੇ ਆਖਿਆ ਕਿ ਫਰਾਡ ਸਬੰਧੀ ਇਨ੍ਹਾਂ ਦੋਸ਼ਾਂ ਨੂੰ ਅਮਰੀਕੀ ਪਾਬੰਦੀਆਂ ਤੋਂ ਬਿਨਾਂ ਵੀ ਵਿਚਾਰਿਆ ਜਾ ਸਕਦਾ ਹੈ। ਹੋਮਜ਼ ਨੇ ਆਪਣੇ ਫੈਸਲੇ ਵਿੱਚ ਆਖਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਮਰੀਕੀ ਪਾਬੰਦੀਆਂ ਇਸ ਮਾਮਲੇ ਵਿੱਚ ਲਾਏ ਦੋਸ਼ਾਂ ਨਾਲ ਜੁੜੀਆਂ ਹੋਈਆਂ ਹਨ ਪਰ ਇਸ ਮਾਮਲੇ ਨੂੰ ਰਫਾ ਦਫਾ ਕਰਨ ਲਈ ਇਹ ਸੱਭ ਕਾਫੀ ਨਹੀਂ ਹੈ।
ਉਨ੍ਹਾਂ ਆਖਿਆ ਕਿ ਇਨ੍ਹਾਂ ਪਾਬੰਦੀਆਂ ਨੂੰ ਖਾਹਮਖਾਹ ਮਾਮਲੇ ਨਾਲ ਨਹੀਂ ਜੋੜਿਆ ਜਾ ਰਿਹਾ ਸਗੋਂ ਇੱਥੇ ਇਹ ਵੀ ਧਿਆਨ ਰੱਖਣ ਯੋਗ ਗੱਲ ਹੈ ਕਿ ਇਸ ਸਾਰੇ ਮਾਮਲੇ ਵਿੱਚ ਐਚਐਸਬੀਸੀ ਇਨ੍ਹਾਂ ਪਾਬੰਦੀਆਂ ਦੀ ਉਲੰਘਣਾਂ ਕਾਰਨ ਖਤਰੇ ਵਿਚ ਪੈ ਗਿਆ। ਹੋਮਜ਼ ਨੇ ਆਖਿਆ ਕਿ ਹਵਾਲਗੀ ਦੇ ਸਬੰਧ ਵਿੱਚ ਮੈਂਗ ਦੇ ਵਕੀਲਾਂ ਵੱਲੋਂ ਫਰਾਡ ਦੀ ਪਰੀਭਾਸ਼ਾ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਕੋਸਿ਼ਸ਼ ਕੀਤੀ ਗਈ ਤੇ ਉਸ ਨੂੰ ਮਾਮੂਲੀ ਕਰਕੇ ਦੱਸਿਆ ਗਿਆ ਜਦਕਿ ਫਰਾਡ ਸਬੰਧੀ ਜੁਰਮ ਦੇ ਮਾੜੇ ਨਤੀਜੇ ਹੀ ਨਿਕਲਦੇ ਹਨ।
ਹੋਮਜ਼ ਨੇ ਆਪਣੇ ਫੈਸਲੇ ਵਿੱਚ ਇਹ ਵੀ ਆਖਿਆ ਕਿ ਡਬਲ ਕ੍ਰਿਮੀਨੈਲਿਟੀ ਬਾਰੇ ਡਿਫੈਂਸ ਦੀ ਪਹੁੰਚ ਨਾਲ ਕੈਨੇਡਾ ਦੀ ਕੌਮਾਂਤਰੀ ਜਿ਼ੰਮੇਵਾਰੀ ਪੂਰੀ ਕਰਨ ਦੀ ਸਮਰੱਥਾ ਉੱਤੇ ਵੀ ਸਵਾਲੀਆ ਨਿਸ਼ਾਨ ਲੱਗ ਸਕਦਾ ਹੈ। ਫਰਾਡ ਤੇ ਹੋਰ ਆਰਥਿਕ ਜੁਰਮਾਂ ਨਾਲ ਜੁੜੇ ਹੋਰਨਾਂ ਹਵਾਲਗੀ ਮਾਮਲਿਆਂ ਉੱਤੇ ਵੀ ਇਸ ਮਾਮਲੇ ਦਾ ਨਕਾਰਾਤਮਕ ਅਸਰ ਪੈ ਸਕਦਾ ਹੈ। ਉਨ੍ਹਾਂ ਆਖਿਆ ਕਿ ਉਹ ਪਾਬੰਦੀਆਂ ਨੂੰ ਲੀਗਲ ਵਿਸ਼ਲੇਸ਼ਣ ਦਾ ਹਿੱਸਾ ਮੰਨਦਿਆਂ ਹੋਇਆਂ ਮੈਂਗ ਦੀ ਅਰਜ਼ੀ ਖਾਰਜ ਕਰਦੇ ਹਨ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫ ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ ਕਿਊਬੈਕ ਦੇ ਇੱਕ ਵਿਅਕਤੀ 'ਤੇ ਅਮਰੀਕੀ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਲੱਗੇ ਦੋਸ਼ ਪਾਰਲੀਮੈਂਟ ਹਿੱਲ ਕਲੋਨੀ ਦੀ ਆਖਰੀ ਬਚੀ ਬਿੱਲੀ ਕੋਲਾ ਦਾ ਦੇਹਾਂਤ ਮਿਸੀਸਾਗਾ ਦੇ ਇੱਕ ਵਿਅਕਤੀ `ਤੇ ਕਸਟਡੀ ਦੌਰਾਨ ਡਿਵੀਜ਼ਨਲ ਸੈੱਲ ਬਲਾਕ ਨੂੰ ਨੁਕਸਾਨ ਪਹੁੰਚਾਉਣ ਦੇ ਲੱਗੇ ਦੋਸ਼ ਸੀਏਐੱਫ ਦੇ ਦੋ ਸਰਗਰਮ ਮੈਂਬਰਾਂ ਸਣੇ ਚਾਰ `ਤੇ ਮਿਲੀਸ਼ੀਆ ਬਣਾਉਣ ਦੀ ਸਾਜਿ਼ਸ਼ ਰਚਣ ਦੇ ਲੱਗੇ ਦੋਸ਼ ਅਲਮੋਂਟੇ `ਚ ਔਰਤ `ਤੇ ਡਿੱਗਾ ਦਰੱਖਤ, ਗੰਭੀਰ ਜ਼ਖ਼ਮੀ ਐਮਰਜੈਂਸੀ ਮੈਡੀਸਨ ਦੇ ਮੁਖੀ ਨੇ ਅਲਬਰਟਾ ਦੇ ਪ੍ਰੀਮੀਅਰ ਨੂੰ ਨਾਲ ਸਿ਼ਫਟ 'ਤੇ ਆਉਣ ਦੀ ਦਿੱਤੀ ਚੁਣੌਤੀ ਪ੍ਰਧਾਨ ਮੰਤਰੀ ਕਾਰਨੀ ਦੀ ਕੈਬਨਿਟ ਬਜਟ ਤੋਂ ਪਹਿਲਾਂ ਜਨਤਕ ਖਰਚੇ ਦੀ ਕਰੇਗੀ ਸਮੀਖਿਆ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਟਰੰਪ-ਸਮਰਥਕ ਅਮਰੀਕੀ ਪਤੀ ਨਾਲ ਕੈਨੇਡੀਅਨ ਔਰਤ ਨੂੰ ਲਿਆ ਹਿਰਾਸਤ `ਚ