Welcome to Canadian Punjabi Post
Follow us on

12

July 2025
 
ਅੰਤਰਰਾਸ਼ਟਰੀ

ਟਰੰਪ ਦੀ ਧੀ ਇਵਾਂਕਾ ਵੱਲੋਂ ਬਿਹਾਰੀ ਮਜ਼ਦੂਰ ਦੀ ਧੀ ਦੀ ਸ਼ਲਾਘਾ

May 25, 2020 01:37 AM

* ਬਾਰਾਂ ਸੌ ਕਿਲੋਮੀਟਰ ਸਾਈਕਲ ਚਲਾ ਕੇ ਪਿਤਾ ਨਾਲ ਘਰ ਪੁੱਜੀ ਹੈ ਜਯੋਤੀ

ਵਾਸ਼ਿੰਗਟਨ, 24 ਮਈ, (ਪੋਸਟ ਬਿਊਰੋ)- ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਲਾਕਡਾਊਨ ਲੱਗਾ ਪਿਆ ਹੋਣ ਕਰ ਕੇ ਆਪਣੇ ਬਿਮਾਰ ਪਿਤਾ ਨੂੰ ਸਾਈਕਲ ਉੱਤੇ ਬਿਠਾ ਕੇ ਦਿੱਲੀ ਹਵਾਈ ਅੱਡੇ ਨਾਲ ਜੁੜਦੇ ਹਰਿਆਣਾ ਦੇ ਸ਼ਹਿਰ ਗੁਰੂਗ੍ਰਾਮ ਤੋਂ ਬਿਹਾਰ ਦੇ ਦਰਭੰਗਾ ਜਿ਼ਲੇ ਤੱਕ ਜਾਣ ਵਾਲੀ ਜਯੋਤੀ ਕੁਮਾਰੀ ਇਸ ਵੇਲੇ ਸੰਸਾਰ ਭਰ ਵਿੱਚ ਚਰਚਾ ਵਿੱਚ ਹੈ। ਬਿਹਾਰ ਦੀ ਇਸ ਕੁੜੀ ਦੀ ਚਰਚਾ ਸੱਤ ਸਮੁੰਦਰ ਪਾਰ ਅਮਰੀਕਾ ਤੱਕ ਵੀ ਹੋਣ ਲੱਗੀ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਅੱਜ ਜਯੋਤੀ ਕੁਮਾਰੀ ਬਾਰੇ ਟਵੀਟ ਕੀਤਾ ਤੇ ਉਸ ਦੀ ਖਬਰ ਨੂੰ ਸ਼ੇਅਰ ਕਰ ਕੇ ਭਾਰਤੀ ਲੋਕਾਂ ਦੀ ਸਹਿਣਸ਼ੀਲਤਾ ਦੀ ਸ਼ਲਘਾ ਕੀਤੀ ਹੈ। ਇਵਾਂਕਾ ਟਰੰਪ ਨੇ ਟਵੀਟ ਕਰ ਕੇ ਕਿਹਾ ਕਿ 15 ਸਾਲਾ ਜਯੋਤੀ ਕੁਮਾਰੀ ਆਪਣੇ ਜ਼ਖਮੀ ਹੋਏ ਪਿਤਾ ਨੂੰ ਸਾਈਕਲ ਉੱਤੇ ਬਿਠਾ ਕੇ ਸੱਤ ਦਿਨਾਂ ਵਿੱਚ 1,200 ਕਿਲੋਮੀਟਰ ਪੈਂਡਾ ਤੈਅ ਕਰਕੇ ਆਪਣੇ ਪਿੰਡ ਤੱਕ ਲੈ ਕੇ ਗਈ ਹੈ। ਇਵਾਂਕਾ ਨੇ ਲਿਖਿਆ ਹੈ ਕਿ ਸਹਿਣ ਸ਼ਕਤੀ ਅਤੇ ਪਿਆਰ ਦੀ ਇਸ ਬਹਾਦਰ ਕਹਾਣੀ ਨੇ ਭਾਰਤੀ ਲੋਕਾਂ ਅਤੇ ਭਾਰਤ ਦੀ ਸਾਇਕਲਿੰਗ ਫੈਡਰੇਸ਼ਨ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸਿਰਫ ਇਵਾਂਕਾ ਟਰੰਪ ਹੀ ਨਹੀਂ, ਦੁਨੀਆ ਭਰ ਵਿੱਚ ਜਯੋਤੀ ਦੀ ਚਰਚਾ ਹੋ ਰਹੀ ਹੈ।
ਵਰਨਣ ਯੋਗ ਹੈ ਕਿ ਜਯੋਤੀ ਦੇ ਪਿਤਾ ਗੁਰੂਗ੍ਰਾਮ ਵਿੱਚ ਰਿਕਸ਼ਾ ਚਲਾਉਂਦੇ ਸਨ ਅਤੇ ਉਨ੍ਹਾਂ ਨਾਲ ਹਾਦਸਾ ਹੋਣ ਕਰ ਕੇ ਜਯੋਤੀ ਆਪਣੀ ਮਾਂ ਅਤੇ ਜੀਜਾ ਨਾਲ ਗੁਰੂਗ੍ਰਾਮ ਆਈ ਤੇ ਪਿਤਾ ਦੀ ਦੇਖਭਾਲ ਲਈ ਉਥੇ ਰੁਕ ਗਈ ਸੀ। ਇਸ ਦੌਰਾਨ ਕੋਵਿਡ-19 ਦੇ ਕਾਰਨ ਸਾਰੇ ਭਾਰਤ ਵਿੱਚ ਲਾਕਡਾਊਨ ਦਾ ਐਲਾਨ ਹੋ ਗਿਆ ਅਤੇ ਜਯੋਤੀ ਦੇ ਪਿਤਾ ਦਾ ਰਿਕਸ਼ੇ ਦਾ ਧੰਦਾ ਵੀ ਰੁਕ ਗਿਆ। ਔਖੇ ਹਾਲਾਤ ਵਿੱਚ ਏਥੇ ਅਟਕੇ ਰਹਿਣ ਦੀ ਥਾਂ ਜਯੋਤੀ ਨੇ ਪਿਤਾ ਨਾਲ ਸਾਈਕਲ ਉੱਤੇ ਵਾਪਸ ਬਿਹਾਰ ਵਿੱਚ ਆਪਣੇ ਪਿੰਡ ਤੱਕ ਜਾਣ ਦਾ ਫੈਸਲਾ ਲੈ ਲਿਆ ਤੇ ਆਪਣੇ ਜ਼ਖਮੀ ਹੋਏ ਪਿਤਾ ਨੂੰ ਸਾਈਕਲ ਪਿੱਛੇ ਬਿਠਾ ਕੇ 1200 ਕਿਲੋਮੀਟਰ ਦੂਰ ਬਿਹਾਰ ਦੇ ਦਰਭੰਗਾ ਜਿ਼ਲੇ ਤੱਕ ਜਾ ਪਹੁੰਚੀ ਹੈ।
ਇਸ ਬਾਰੇ ਖਬਰਾਂ ਪੜ੍ਹਨ ਪਿੱਛੋਂ ਜਯੋਤੀ ਨੂੰ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ (ਸੀ ਐੱਫ ਆਈ) ਨੇ ਇਹ ਫੈਸਲਾ ਲਿਆ ਹੈ ਕਿ ਜਯੋਤੀ ਨੂੰ ਟ੍ਰਾਇਲ ਦਾ ਮੌਕਾ ਦਿੱਤਾ ਜਾਵੇਗਾ। ਸੀ ਐੱਫ ਆਈ 15 ਸਾਲਾ ਜਯੋਤੀ ਨੂੰ ਅਗਲੇ ਮਹੀਨੇ ਟ੍ਰਾਇਲ ਲਈ ਆਪਣੇ ਕੋਲ ਬੁਲਾਏਗੀ। ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਉਂਕਾਰ ਸਿੰਘ ਨੇ ਦੱਸਿਆ ਕਿ ਜੇ ਜਯੋਤੀ ਟ੍ਰਾਇਲ ਪਾਸ ਕਰ ਗਈ ਤਾਂ ਉਸ ਨੂੰ ਦਿੱਲੀ ਵਿੱਚ ਇੰਦਰਾ ਗਾਂਧੀ ਸਟੇਡੀਅਮ ਕੰਪਲੈਕਸ ਵਿੱਚ ਆਧੁਨਿਕ ਨੈਸ਼ਨਲ ਸਾਈਕਲਿੰਗ ਅਕਾਦਮੀ ਵਿੱਚ ਟਰੇਨੀ ਵਜੋਂ ਚੁਣ ਲਿਆ ਜਾਵੇਗਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕੀ ਜਾਂਚ ਏਜੰਸੀ ਐੱਫਬੀਆਈ ਅਧਿਕਾਰੀਆਂ ਦੀ ਵਫ਼ਾਦਾਰੀ ਦੀ ਹੋ ਰਹੀ ਜਾਂਚ, ਝੂਠ ਖੋਜਣ ਵਾਲੀ ਮਸ਼ੀਨ ਦੀ ਕੀਤੀ ਜਾ ਰਹੀ ਵਰਤੋਂ ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਵਿੱਚ 21 ਤੋਪਾਂ ਦੀ ਦਿੱਤੀ ਸਲਾਮੀ ਰਾਸ਼ਟਰਪਤੀ ਟਰੰਪ ਨੇ ਕਿਹਾ- ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾ ਯੂਕਰੇਨ ਹਵਾਈ ਸੈਨਾ ਨੇ ਕਿਹਾ- ਰੂਸ ਨੇ ਰਾਤੋ-ਰਾਤ 728 ਡਰੋਨ, 13 ਮਿਜ਼ਾਈਲਾਂ ਦਾਗੀਆਂ ਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਹੋਈ ਲੜਾਈ, ਚੱਲੇ ਬੋਤਲਾਂ ਅਤੇ ਮੁੱਕੇ BRICS ਨੇ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ, ਮੋਦੀ ਨੇ ਕਿਹਾ- ਹਮਲਾ ਮਨੁੱਖਤਾ 'ਤੇ ਸੱਟ ਪਾਕਿਸਤਾਨ ਵਿੱਚ ਪਾਲਤੂ ਸ਼ੇਰ ਨੇ ਔਰਤ ਅਤੇ ਬੱਚਿਆਂ `ਤੇ ਕੀਤਾ ਹਮਲਾ, ਪੁਲਿਸ ਨੇ ਮਾਲਕ ਨੂੰ ਕੀਤਾ ਗ੍ਰਿਫ਼ਤਾਰ ਆਸਟ੍ਰੇਲੀਅਨ ਔਰਤ ਨੇ ਆਪਣੀ ਸੱਸ ਅਤੇ ਸਹੁਰੇ ਨੂੰ ਜ਼ਹਿਰੀਲੇ ਮਸ਼ਰੂਮ ਖੁਆ ਕੇ ਮਾਰਿਆ, ਹੋ ਸਕਦੀ ਹੈ ਉਮਰ ਕੈਦ ਅਮਰੀਕਾ ਦੇ ਟੈਕਸਾਸ ਵਿੱਚ ਹੜ੍ਹਾਂ ਕਾਰਨ 80 ਮੌਤਾਂ, 41 ਲੋਕ ਲਾਪਤਾ ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ